
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Harmanpreet Singh ਦੀ ਅਗਵਾਈ ਵਾਲੀ ਭਾਰਤੀ ਟੀਮ ਹਾਫ ਟਾਈਮ ਤਕ 2-1 ਨਾਲ ਅੱਗੇ ਸੀ, ਪਰ ਇੰਗਲੈਂਡ ਨੇ ਦੂਜੇ ਹਾਫ 'ਚ ਆਪਣੇ ਹਮਲੇ ਤੇਜ਼ ਕਰ ਦਿੱਤੇ ਤੇ ਭਾਰਤ ਦੀ ਕਮਜ਼ੋਰ ਡਿਫੈਂਸ ਦਾ ਫਾਇਦਾ ਚੁੱਕਦਿਆਂ ਮੈਚ ਆਪਣੇ ਨਾਮ ਕਰ ਲਿਆ। ਇਸ ਨਾਲ ਹਾਕੀ ਵਿਸ਼ਵ ਕੱਪ 2026 ਵਿੱਚ 32 ਸਾਲਾਂ ਤੋਂ ਇੰਗਲੈਂਡ ਨੂੰ ਹਰਾਉਣ ਦਾ ਭਾਰਤ ਦਾ ਸੁਪਨਾ ਅਜੇ ਵੀ ਅਧੂਰਾ ਰਹਿ ਗਿਆ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਪੁਰਸ਼ ਹਾਕੀ ਟੀਮ ਨੇ ਭਾਵੇਂ ਹਾਕੀ ਵਿਸ਼ਵ ਕੱਪ 2026 'ਚ ਵੇਲਜ਼ ਨੂੰ 3-1 ਨਾਲ ਮਾਤ ਦੇ ਕੇ ਆਪਣੇ ਅਭਿਆਨ ਦੀ ਜੇਤੂ ਸ਼ੁਰੂਆਤ ਕੀਤੀ ਸੀ, ਪਰ ਸੋਮਵਾਰ ਨੂੰ ਪੂਲ ਡੀ ਦੇ ਆਪਣੇ ਦੂਜੇ ਮੈਚ ਵਿਚ ਉਸ ਨੂੰ ਇੰਗਲੈਂਡ ਹੱਥੋਂ 2-4 ਦੀ ਹਾਰ ਦਾ ਸਾਹਮਣਾ ਕਰਨਾ ਪਿਆ।
ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਹਾਫ ਟਾਈਮ ਤਕ 2-1 ਨਾਲ ਅੱਗੇ ਸੀ, ਪਰ ਇੰਗਲੈਂਡ ਨੇ ਦੂਜੇ ਹਾਫ 'ਚ ਆਪਣੇ ਹਮਲੇ ਤੇਜ਼ ਕਰ ਦਿੱਤੇ ਤੇ ਭਾਰਤ ਦੀ ਕਮਜ਼ੋਰ ਡਿਫੈਂਸ ਦਾ ਫਾਇਦਾ ਚੁੱਕਦਿਆਂ ਮੈਚ ਆਪਣੇ ਨਾਮ ਕਰ ਲਿਆ। ਇਸ ਨਾਲ ਹਾਕੀ ਵਿਸ਼ਵ ਕੱਪ 2026 ਵਿੱਚ 32 ਸਾਲਾਂ ਤੋਂ ਇੰਗਲੈਂਡ ਨੂੰ ਹਰਾਉਣ ਦਾ ਭਾਰਤ ਦਾ ਸੁਪਨਾ ਅਜੇ ਵੀ ਅਧੂਰਾ ਰਹਿ ਗਿਆ।
ਦੱਸ ਦੇਈਏ ਕਿ ਨਾਕਆਊਟ ਪੜਾਅ 'ਚ ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਕੁਆਲੀਫਾਈ ਕਰਨਗੀਆਂ। ਭਾਰਤੀ ਟੀਮ ਦੇ ਦੋ ਮੈਚਾਂ 'ਚ ਤਿੰਨ ਅੰਕ ਹਨ, ਜਦਕਿ ਇੰਗਲੈਂਡ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਛੇ ਅੰਕ ਹਾਸਲ ਕੀਤੇ ਹਨ। ਭਾਰਤ ਨੂੰ ਆਪਣਾ ਆਖਰੀ ਲੀਗ ਮੈਚ 19 ਅਗਸਤ ਨੂੰ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ।
ਭਾਰਤ ਦੇ ਨਾਕਆਊਟ 'ਚ ਕੁਆਲੀਫਾਈ ਕਰਨ ਦਾ ਸਮੀਕਰਨ ਕਾਫ਼ੀ ਸਪੱਸ਼ਟ ਹੈ। ਭਾਰਤ ਨੂੰ ਹਾਰ ਤੋਂ ਬਚਣਾ ਹੋਵੇਗਾ ਤੇ ਜਿੱਤ ਦਰਜ ਕਰ ਕੇ ਹੀ ਉਹ ਨਾਕਆਊਟ 'ਚ ਆਪਣੀ ਜਗ੍ਹਾ ਪੱਕੀ ਕਰ ਸਕਦਾ ਹੈ। ਹਾਲਾਂਕਿ ਭਾਰਤ ਦੇ ਨਾਕਆਊਟ 'ਚ ਕੁਆਲੀਫਾਈ ਕਰਨ ਦੇ ਕੁੱਲ ਤਿੰਨ ਸਮੀਕਰਨ ਹਨ। ਆਓ ਜਾਣਦੇ ਹਾਂ...
ਭਾਰਤ ਲਈ ਸਭ ਤੋਂ ਆਸਾਨ ਰਸਤਾ ਆਪਣੇ ਚਿਰ-ਵਿਰੋਧੀ ਪਾਕਿਸਤਾਨ ਨੂੰ ਹਰਾਉਣਾ ਹੈ। ਭਾਰਤ ਦੀ ਜਿੱਤ ਨਾਲ ਉਸ ਦੇ ਛੇ ਅੰਕ ਹੋ ਜਾਣਗੇ ਤੇ ਇਸ ਤਰ੍ਹਾਂ ਉਹ ਚੋਟੀ ਦੀਆਂ ਦੋ ਟੀਮਾਂ 'ਚ ਆਪਣੀ ਜਗ੍ਹਾ ਪੱਕੀ ਕਰ ਲਵੇਗਾ।
ਇੰਗਲੈਂਡ ਦੇ ਛੇ ਅੰਕ ਹਨ, ਜਦਕਿ ਪਾਕਿਸਤਾਨ ਅਤੇ ਵੇਲਜ਼ ਦਾ ਖਾਤਾ ਅਜੇ ਨਹੀਂ ਖੁੱਲ੍ਹਿਆ। ਜੇਕਰ ਭਾਰਤ ਪਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਹਾਕੀ ਵਿਸ਼ਵ ਕੱਪ 2026 ਦੇ ਸੁਪਰ ਪੂਲਜ਼ ਲਈ ਉਸ ਦੀ ਕੁਆਲੀਫਿਕੇਸ਼ਨ ਪੱਕੀ ਹੋ ਜਾਵੇਗੀ।
ਜੇਕਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਡਰਾਅ ਹੋ ਜਾਂਦਾ ਹੈ ਤਾਂ ਟੀਮ ਇੰਡੀਆ ਦੇ ਚਾਰ ਅੰਕ ਹੋ ਜਾਣਗੇ। ਭਾਰਤ ਚੋਟੀ ਦੀਆਂ ਦੋ ਟੀਮਾਂ 'ਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ 'ਚ ਜ਼ਰੂਰ ਰਹੇਗਾ, ਪਰ ਉਸ ਨੂੰ ਇੰਗਲੈਂਡ ਬਨਾਮ ਵੇਲਜ਼ ਮੈਚ ਦੇ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ।
ਜੇਕਰ ਇੰਗਲੈਂਡ ਨੇ ਵੇਲਜ਼ ਨੂੰ ਹਰਾ ਦਿੱਤਾ ਤਾਂ ਉਸ ਦੇ ਨੌਂ ਅੰਕ ਹੋ ਜਾਣਗੇ ਅਤੇ ਭਾਰਤ ਦੇ ਚਾਰ। ਪਾਕਿਸਤਾਨ ਦੇ ਵੀ ਚਾਰ ਅੰਕ ਹੋ ਜਾਣਗੇ। ਇਸ ਸਥਿਤੀ 'ਚ ਦੂਜੇ ਸਥਾਨ ਲਈ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ।
ਜੇਕਰ ਇੰਗਲੈਂਡ ਬਨਾਮ ਵੇਲਜ਼ ਮੈਚ ਡਰਾਅ ਹੋਇਆ ਤਾਂ ਇੰਗਲੈਂਡ ਦੇ ਸੱਤ ਅੰਕ ਹੋ ਜਾਣਗੇ ਅਤੇ ਵੇਲਜ਼ ਦਾ ਖਾਤਾ ਖੁੱਲ੍ਹੇਗਾ। ਭਾਰਤ ਚਾਰ ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿ ਕੇ ਕੁਆਲੀਫਾਈ ਕਰ ਜਾਵੇਗਾ।
ਮੁਸ਼ਕਲ ਉਸ ਵੇਲੇ ਹੋਵੇਗੀ ਜੇਕਰ ਵੇਲਜ਼ ਨੇ ਇੰਗਲੈਂਡ ਨੂੰ ਹਰਾ ਦਿੱਤਾ। ਵੇਲਜ਼ ਦੇ ਤਿੰਨ ਅੰਕ ਹੋ ਜਾਣਗੇ, ਇੰਗਲੈਂਡ ਦੇ ਛੇ ਅਤੇ ਭਾਰਤ ਦੇ ਚਾਰ ਅੰਕ ਹੋਣਗੇ। ਇਸ ਸਥਿਤੀ 'ਚ ਵੀ ਭਾਰਤ ਕੁਆਲੀਫਾਈ ਕਰ ਸਕਦਾ ਹੈ। ਅਜਿਹੇ ਵਿੱਚ ਪਾਕਿਸਤਾਨ ਖ਼ਿਲਾਫ਼ ਡਰਾਅ ਵੀ ਕਾਫ਼ੀ ਹੋ ਸਕਦਾ ਹੈ, ਪਰ ਆਸਾਨੀ ਨਾਲ ਕੁਆਲੀਫਾਈ ਕਰਨ ਲਈ ਭਾਰਤ ਨੂੰ ਹਰ ਹਾਲ ਵਿੱਚ ਜਿੱਤ ਦਰਜ ਕਰਨੀ ਹੋਵੇਗੀ।
ਜੇਕਰ ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਮੁਕਾਬਲਾ ਹਾਰ ਜਾਂਦੀ ਹੈ ਤਾਂ ਉਹ ਨਾਕਆਊਟ ਪੜਾਅ ਤੋਂ ਬਾਹਰ ਹੋ ਜਾਵੇਗੀ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦੇ ਤਿੰਨ ਅੰਕ ਹੀ ਰਹਿ ਜਾਣਗੇ, ਜਦਕਿ ਪਾਕਿਸਤਾਨ ਦੇ ਚਾਰ ਅੰਕ ਹੋ ਜਾਣਗੇ। ਇਸ ਲਈ ਭਾਰਤ ਪਾਕਿਸਤਾਨ ਖ਼ਿਲਾਫ਼ ਹਾਰ ਬਰਦਾਸ਼ਤ ਨਹੀਂ ਕਰ ਸਕਦਾ।
ਹਾਕੀ ਵਿਸ਼ਵ ਕੱਪ 2026 ਵਿੱਚ 16 ਟੀਮਾਂ ਨੂੰ ਚਾਰ ਗਰੁੱਪਾਂ 'ਚ ਵੰਡਿਆ ਗਿਆ ਹੈ। ਭਾਰਤ ਗਰੁੱਪ ਡੀ 'ਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਦੇ ਨਾਲ ਹੈ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੁਪਰ ਪੂਲਜ਼ ਲਈ ਕੁਆਲੀਫਾਈ ਕਰਨਗੀਆਂ। ਸੁਪਰ ਪੂਲ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ।