- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ 9ਵੀਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਤੀਜੇ ਦਿਨ ਖੇਡੇ ਗਏ ਇੱਕ ਰੋਮਾਂਚਕ ਮੁਕਾਬਲੇ ਵਿੱਚ ਕੋਰੀਆ ਦੀ ਟੀਮ ਨੇ ਚੀਨ ਨੂੰ 2-1 ਨਾਲ ਮਾਤ ਦੇ ਦਿੱਤੀ। ਪਹਿਲਾ ਹਾਫ ਆਪਣੇ ਨਾਂ ਕਰਨ ਦੇ ਬਾਵਜੂਦ ਚੀਨੀ ਟੀਮ ਆਪਣੀ ਬੜ੍ਹਤ ਨੂੰ ਬਰਕਰਾਰ ਨਹੀਂ ਰੱਖ ਸਕੀ।

ਤੇਜਿੰਦਰ ਕੌਰ ਥਿੰਦ ਪੰਜਾਬੀ ਜਾਗਰਣ ਜਲੰਧਰ: ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਚੱਲ ਰਹੀ 9ਵੀਂ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਤੀਜੇ ਦਿਨ ਖੇਡੇ ਗਏ ਇੱਕ ਰੋਮਾਂਚਕ ਮੁਕਾਬਲੇ ਵਿੱਚ ਕੋਰੀਆ ਦੀ ਟੀਮ ਨੇ ਚੀਨ ਨੂੰ 2-1 ਨਾਲ ਮਾਤ ਦੇ ਦਿੱਤੀ। ਪਹਿਲਾ ਹਾਫ ਆਪਣੇ ਨਾਂ ਕਰਨ ਦੇ ਬਾਵਜੂਦ ਚੀਨੀ ਟੀਮ ਆਪਣੀ ਬੜ੍ਹਤ ਨੂੰ ਬਰਕਰਾਰ ਨਹੀਂ ਰੱਖ ਸਕੀ।
ਮੈਚ ਦੇ ਪਹਿਲੇ ਹਾਫ ਵਿੱਚ ਚੀਨ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 8ਵੇਂ ਮਿੰਟ ਵਿੱਚ ਹੀ ਚੀਨੀ ਖਿਡਾਰੀ ਚੇਨ ਚੌਂਗਕੌਂਗ ਨੇ ਪੈਨਲਟੀ ਸਟ੍ਰੋਕ ਰਾਹੀਂ ਗੋਲ ਕਰਕੇ 1-0 ਦੀ ਬੜ੍ਹਤ ਬਣਾ ਲਈ ਸੀ।
ਪਹਿਲੇ ਅਤੇ ਦੂਜੇ ਕੁਆਰਟਰ ਵਿੱਚ ਚੀਨ ਨੇ 1-0 ਦੀ ਲੀਡ ਨਾਲ ਆਪਣੀ ਪਕੜ ਮਜ਼ਬੂਤ ਰੱਖੀ।
ਤੀਜੇ ਕੁਆਰਟਰ ਵਿੱਚ ਕੋਰੀਆ ਨੇ ਜ਼ਬਰਦਸਤ ਵਾਪਸੀ ਕੀਤੀ। ਮੈਚ ਦੇ 35ਵੇਂ ਮਿੰਟ ਵਿੱਚ ਖਿਡਾਰੀ ਕਿਮ ਯਾਂਗ ਬੋਕ ਨੇ ਫੀਲਡ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਇਸ ਤੋਂ ਤੁਰੰਤ ਬਾਅਦ 36ਵੇਂ ਮਿੰਟ ਵਿੱਚ ਕੋਰੀਆਈ ਖਿਡਾਰੀ ਕਿਮ ਜਾਹੋ ਨੇ ਇੱਕ ਹੋਰ ਸ਼ਾਨਦਾਰ ਫੀਲਡ ਗੋਲ ਦਾਗ ਕੇ ਸਕੋਰ 2-1 ਕਰ ਦਿੱਤਾ।
ਕੋਰੀਆ ਦੀ ਇਸ ਟੀਮ ਨੇ ਅਖ਼ੀਰਲੇ ਸਮੇਂ ਤੱਕ ਆਪਣਾ ਸ਼ਾਨਦਾਰ ਬਚਾਅ ਰੱਖਦਿਆਂ ਇਸ ਮੁਕਾਬਲੇ ਨੂੰ 2-1 ਨਾਲ ਆਪਣੇ ਨਾਂ ਕਰ ਲਿਆ।