FIFA World Cup 2026 : ਨਹੀਂ ਚੱਲਿਆ ਹਾਲੈਂਡ ਦਾ ਜਾਦੂ, ਬੇਲਿੰਗਮ ਦੇ ਕਰਿਸ਼ਮੇ ਨਾਲ ਇੰਗਲੈਂਡ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ ਦੁਨੀਆ ਦੇ ਬਿਹਤਰੀਨ ਫੁੱਟਬਾਲਰ ਵਜੋਂ ਉੱਭਰਨ ਵਾਲੇ ਅਰਲਿੰਗ ਹਾਲੈਂਡ ਤੋਂ ਉਮੀਦ ਸੀ ਕਿ ਉਹ ਇੰਗਲੈਂਡ ਖ਼ਿਲਾਫ਼ ਕੁਆਰਟਰ ਫਾਈਨਲ 'ਚ ਦਮਦਾਰ ਖੇਡ ਦਿਖਾਉਣਗੇ ਅਤੇ ਆਪਣੀ ਟੀਮ ਨੂੰ ਸੈਮੀਫਾਈਨਲ 'ਚ ਲੈ ਕੇ ਜਾਣਗੇ। ਪਰ ਅਜਿਹਾ ਹੋ ਨਹੀਂ ਸਕਿਆ ਅਤੇ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਮਾਤ ਦਿੰਦੇ ਹੋਏ ਫੀਫਾ ਵਰਲਡ ਕੱਪ-2026 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
Publish Date: Sun, 12 Jul 2026 08:34 AM (IST)
Updated Date: Sun, 12 Jul 2026 08:35 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਦੁਨੀਆ ਦੇ ਬਿਹਤਰੀਨ ਫੁੱਟਬਾਲਰ ਵਜੋਂ ਉੱਭਰਨ ਵਾਲੇ ਅਰਲਿੰਗ ਹਾਲੈਂਡ ਤੋਂ ਉਮੀਦ ਸੀ ਕਿ ਉਹ ਇੰਗਲੈਂਡ ਖ਼ਿਲਾਫ਼ ਕੁਆਰਟਰ ਫਾਈਨਲ 'ਚ ਦਮਦਾਰ ਖੇਡ ਦਿਖਾਉਣਗੇ ਅਤੇ ਆਪਣੀ ਟੀਮ ਨੂੰ ਸੈਮੀਫਾਈਨਲ 'ਚ ਲੈ ਕੇ ਜਾਣਗੇ। ਪਰ ਅਜਿਹਾ ਹੋ ਨਹੀਂ ਸਕਿਆ ਅਤੇ ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਮਾਤ ਦਿੰਦੇ ਹੋਏ ਫੀਫਾ ਵਰਲਡ ਕੱਪ-2026 ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਇੰਗਲੈਂਡ ਦੀ ਜਿੱਤ ਦੇ ਹੀਰੋ ਜੂਡ ਬੇਲਿੰਗਮ ਰਹੇ, ਜਿਨ੍ਹਾਂ ਨੇ ਦੋ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਇੰਗਲੈਂਡ ਨੇ ਇਹ ਜਿੱਤ ਇੱਕ ਗੋਲ ਨਾਲ ਪਿਛੜਨ ਤੋਂ ਬਾਅਦ ਹਾਸਲ ਕੀਤੀ। ਦੋਵਾਂ ਟੀਮਾਂ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ, ਪਰ ਆਖ਼ਰੀ ਬਾਜ਼ੀ ਇੰਗਲੈਂਡ ਦੇ ਹੱਥ ਲੱਗੀ।
ਸਖ਼ਤ ਰਿਹਾ ਮੁਕਾਬਲਾ ਮੈਚ ਦੀ ਸ਼ੁਰੂਆਤ ਤੋਂ ਹੀ ਦੋਵੇਂ ਟੀਮਾਂ ਬਿਹਤਰੀਨ ਖੇਡ ਦਿਖਾ ਰਹੀਆਂ ਸਨ। ਦੋਵਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ। ਨਾਰਵੇ ਨੂੰ ਸਫਲਤਾ ਪਹਿਲਾਂ ਮਿਲੀ, ਪਰ ਇੰਗਲੈਂਡ ਵੀ ਪਲਟਵਾਰ ਕਰਨ ਤੋਂ ਪਿੱਛੇ ਨਹੀਂ ਹਟਿਆ। ਮੈਚ ਦੇ 36ਵੇਂ ਮਿੰਟ 'ਚ ਨਾਰਵੇ ਦੇ ਖਾਤੇ 'ਚ ਗੋਲ ਆ ਗਿਆ ਸੀ। ਉਸ ਦੇ ਲਈ ਇਹ ਗੋਲ ਆਂਦਰੇਸ ਸ਼ਚੇਲਡੇਰਪ ਨੇ ਕੀਤਾ। ਸਾਰਿਆਂ ਨੂੰ ਉਮੀਦ ਸੀ ਕਿ ਹਾਲੈਂਡ ਇਸ ਮੈਚ 'ਚ ਕਮਾਲ ਕਰਨਗੇ, ਪਰ ਉਹ ਸ਼ਾਂਤ ਹੀ ਰਹੇ ਅਤੇ ਆਂਦਰੇਸ ਨੇ ਨਾਰਵੇ ਲਈ ਇੱਕਮਾਤਰ ਗੋਲ ਕੀਤਾ।
ਇੰਗਲੈਂਡ ਨੂੰ ਬਰਾਬਰੀ ਦੇ ਗੋਲ ਦੀ ਲੋੜ ਸੀ ਅਤੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ। ਪਹਿਲੇ ਹਾਫ ਦੇ ਸਟਾਪੇਜ ਟਾਈਮ 'ਚ ਬੇਲਿੰਗਮ ਨੇ ਟੀਮ ਦਾ ਖਾਤਾ ਖੋਲ੍ਹ ਦਿੱਤਾ। ਐਂਥਨੀ ਗੋਰਡਨ ਨੇ ਉਨ੍ਹਾਂ ਨੂੰ ਬਿਲਕੁਲ ਸਹੀ ਪਾਸ ਦਿੱਤਾ ਅਤੇ ਬੇਲਿੰਗਮ ਨੇ ਨਾਰਵੇ ਦੇ ਗੋਲਕੀਪਰ ਆਰਜਾਨ ਨਾਇਲੈਂਡ ਨੂੰ ਚਕਮਾ ਦੇ ਕੇ ਬਰਾਬਰੀ ਦਾ ਗੋਲ ਦਾਗ ਦਿੱਤਾ।
ਦੂਜੇ ਹਾਫ 'ਚ ਵੀ ਸ਼ਾਂਤ ਰਹੇ ਹਾਲੈਂਡ ਦੂਜੇ ਹਾਫ 'ਚ ਨਾਰਵੇ ਤੋਂ ਉਮੀਦ ਸੀ ਕਿ ਉਹ ਅੱਗੇ ਨਿਕਲੇਗੀ ਅਤੇ ਹਾਲੈਂਡ ਇਸ ਦੀ ਜ਼ਿੰਮੇਵਾਰੀ ਸੰਭਾਲਣਗੇ। ਨਾਰਵੇ ਨੂੰ ਮੌਕੇ ਵੀ ਮਿਲੇ ਪਰ ਰੈਫਰੀ ਨੇ ਉਨ੍ਹਾਂ ਨੂੰ ਨਕਾਰ ਦਿੱਤਾ। ਟੋਰਬਜੋਰਨ ਹੇਗੇਮ ਨੇ ਟੀਮ ਲਈ ਗੋਲ ਕਰ ਹੀ ਦਿੱਤਾ ਸੀ, ਪਰ ਹਾਲੈਂਡ ਦੇ ਐਲਿਟ ਐਂਡਰਸਨ ਨਾਲ ਟਕਰਾਅ ਕਾਰਨ ਇਸ ਗੋਲ ਨੂੰ ਰੱਦ ਕਰ ਦਿੱਤਾ ਗਿਆ। ਉੱਥੇ ਹੀ ਡੇਵਿਡ ਮੋਲਰ ਦਾ ਹੈਡਰ ਵੀ ਗੋਲ ਨਹੀਂ ਕਰ ਸਕਿਆ। ਅਖ਼ੀਰ 'ਚ ਹਾਲੈਂਡ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ।
90 ਮਿੰਟ ਦੀ ਖੇਡ ਹੋ ਚੁੱਕੀ ਸੀ ਅਤੇ ਸਕੋਰ 1-1 ਦੀ ਬਰਾਬਰੀ 'ਤੇ ਸੀ। ਇੰਝ ਲੱਗ ਰਿਹਾ ਸੀ ਕਿ ਮੁਕਾਬਲਾ ਪੈਨਲਟੀ ਸ਼ੂਟ ਆਊਟ 'ਚ ਜਾਵੇਗਾ, ਪਰ ਬੇਲਿੰਗਮ ਇੱਕ ਵਾਰ ਫਿਰ ਇੰਗਲੈਂਡ ਲਈ ਜਾਦੂਗਰ ਬਣ ਕੇ ਆਏ ਅਤੇ ਗੋਲ ਕਰ ਗਏ। ਮੋਰਗਨ ਰੋਜਰਸ ਦੇ ਸ਼ਾਟ ਨੂੰ ਨਾਰਵੇ ਦੇ ਗੋਲਕੀਪਰ ਨੇ ਰੋਕਿਆ ਅਤੇ ਫਿਰ ਬੇਲਿੰਗਮ ਨੇ ਰੀਬਾਊਂਡ ਗੇਂਦ ਨੂੰ ਨੈੱਟ 'ਚ ਪਹੁੰਚਾਉਂਦੇ ਹੋਏ ਇੰਗਲੈਂਡ ਲਈ ਜੇਤੂ ਗੋਲ ਦਾਗ ਦਿੱਤਾ।