- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਹੁਣ ਵਿਸ਼ਵ ਕੱਪ ਵਿੱਚ ਫਰਾਂਸ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਪਹਿਲੇ ਹਾਫ ਵਿੱਚ ਹੌਲੀ ਖੇਡ ਦਿਖਾਉਣਮਗਰੋਂ ਦੂਜੇ ਹਾਫ ਵਿੱਚ ਫਰਾਂਸ ਨੇ ਪਲਟਵਾਰ ਕੀਤਾ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਸੇਨੇਗਲ ਉੱਤੇ 3-1 ਨਾਲ ਜਿੱਤ ਦਰਜ ਕਰ ਕੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ।

ਸਪੋਰਟਸ ਡੈਸਕ, ਨਵੀਂ ਦਿੱਲੀ: ਕਪਤਾਨ ਕਿਲੀਅਨ ਐਮਬਾਪੇ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਫਰਾਂਸ ਨੇ ਸੇਨੇਗਲ ਨੂੰ 3-1 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਵਿੱਚ ਆਪਣੀ ਜਿੱਤ ਦਾ ਖਾਤਾ ਖੋਲ੍ਹ ਲਿਆ ਹੈ। ਇਸ ਮੈਚ ਵਿੱਚ ਦੋ ਗੋਲ ਦਾਗ ਕੇ ਐਮਬਾਪੇ ਨੇ ਨਾ ਸਿਰਫ਼ ਟੀਮ ਨੂੰ ਜਿੱਤ ਦਿਵਾਈ, ਸਗੋਂ ਇੱਕ ਨਵਾਂ ਇਤਿਹਾਸ ਵੀ ਰਚ ਦਿੱਤਾ ਹੈ।
ਉਹ ਹੁਣ ਵਿਸ਼ਵ ਕੱਪ ਵਿੱਚ ਫਰਾਂਸ ਵੱਲੋਂ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣ ਗਏ ਹਨ। ਪਹਿਲੇ ਹਾਫ ਵਿੱਚ ਹੌਲੀ ਖੇਡ ਦਿਖਾਉਣਮਗਰੋਂ ਦੂਜੇ ਹਾਫ ਵਿੱਚ ਫਰਾਂਸ ਨੇ ਪਲਟਵਾਰ ਕੀਤਾ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਨੇ ਸੇਨੇਗਲ ਉੱਤੇ 3-1 ਨਾਲ ਜਿੱਤ ਦਰਜ ਕਰ ਕੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ।
FIFA World Cup 2026: ਫਰਾਂਸ ਨੇ ਸੇਨੇਗਲ ’ਤੇ ਦਰਜ ਕੀਤੀ 3-1 ਨਾਲ ਜਿੱਤ
ਦਰਅਸਲ, ਫੀਫਾ ਵਿਸ਼ਵ ਕੱਪ 2026 ਵਿੱਚ ਫਰਾਂਸ ਬਨਾਮ ਸੇਨੇਗਲ ਦੇ ਮੈਚ ਦੇ ਪਹਿਲੇ ਹਾਫ ਯਾਨੀ ਸ਼ੁਰੂਆਤੀ 45 ਮਿੰਟ ਤੱਕ ਦੋਵੇਂ ਹੀ ਟੀਮਾਂ ਇੱਕ-ਦੂਜੇ ਦੇ ਡਿਫੈਂਸ ਨੂੰ ਭੇਦਣ ਵਿੱਚ ਨਾਕਾਮ ਰਹੀਆਂ ਅਤੇ ਪਹਿਲੇ ਹਾਫ ਦੇ ਜ਼ਿਆਦਾਤਰ ਹਿੱਸੇ ਵਿੱਚ ਸੇਨੇਗਲ ਦਾ ਦਬਦਬਾ ਦੇਖਣ ਨੂੰ ਮਿਲਿਆ। ਨਿਕੋਲਸ ਜੈਕਸਨ ਦਾ ਸ਼ਾਟ ਪੋਸਟ ਨਾਲ ਟਕਰਾਇਆ। ਇਸਮਾਈਲਾ ਸਾਰ ਗੋਲ ਦੇ ਬਿਲਕੁਲ ਨੇੜੇ ਪਹੁੰਚ ਕੇ ਖੁੰਝ ਗਏ।
ਦੂਜੇ ਹਾਫ ਵਿੱਚ ਪਲਟਿਆ ਪਾਸਾ
ਦੂਜੇ ਹਾਫ ਵਿੱਚ ਕਪਤਾਨ ਐਮਬਾਪੇ ਨੇ ਆਪਣਾ ਜਲਵਾ ਦਿਖਾਇਆ ਅਤੇ ਗੋਲ ਕਰ ਕੇ ਫਰਾਂਸ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। 66ਵੇਂ ਮਿੰਟ ਵਿੱਚ ਫਰਾਂਸ ਵੱਲੋਂ ਐਮਬਾਪੇ ਨੇ ਸ਼ਾਨਦਾਰ ਗੋਲ ਕੀਤਾ। ਉਨ੍ਹਾਂ ਨੇ ਸੇਨੇਗਲ ਦੇ ਕਪਤਾਨ ਕਾਲੀਦੂ ਨੂੰ ਪਿੱਛੇ ਛੱਡਦੇ ਹੋਏ ਮਾਈਕਲ ਓਲੀਸੇ ਦੇ ਪਾਸ ’ਤੇ ਗੋਲਕੀਪਰ ਐਡੁਆਰਡ ਮੈਂਡੀ ਨੂੰ ਛਕਾ ਕੇ ਗੋਲ ਕੀਤਾ।
ਇਸ ਤੋਂ ਕੁਝ ਹੀ ਦੇਰ ਬਾਅਦ ਬ੍ਰੈਡਲੀ ਬਾਰਕੋਲਾ 80ਵੇਂ ਮਿੰਟ ’ਚ ਮੈਦਾਨ ’ਤੇ ਆਏ ਅਤੇ ਦੋ ਮਿੰਟ ਬਾਅਦ ਸ਼ਾਨਦਾਰ ਗੋਲ ਦਾਗ ਕੇ ਫਰਾਂਸ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਨਿਰਧਾਰਤ 90 ਮਿੰਟ ਤੱਕ ਇਹੀ ਸਕੋਰ ਰਿਹਾ।
ਫਿਰ 8 ਮਿੰਟ ਦੇ ਇੰਜਰੀ ਟਾਈਮ ਵਿੱਚ ਮੁਕਾਬਲਾ ਬੇਹੱਦ ਰੋਮਾਂਚਕ ਹੋ ਗਿਆ। ਸੇਨੇਗਲ ਦੇ ਇਬਰਾਹਿਮ ਮਬਾਏ ਨੇ ਇੱਕ ਗੋਲ ਕਰ ਕੇ ਸਕੋਰ 2-1 ਕਰ ਦਿੱਤਾ ਅਤੇ ਮੈਚ ਵਿੱਚ ਜਾਨ ਫੂਕ ਦਿੱਤੀ। ਸੇਨੇਗਲ ਅਜੇ ਇਸ ਗੋਲ ਦਾ ਜਸ਼ਨ ਮਨਾ ਹੀ ਰਿਹਾ ਸੀ ਕਿ ਇਸ ਦੇ ਚੰਦ ਸੈਕੰਡਾਂ ਬਾਅਦ ਹੀ ਐਮਬਾਪੇ ਨੇ ਆਪਣਾ ਦੂਜਾ ਗੋਲ ਦਾਗ ਕੇ ਸੇਨੇਗਲ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਅਤੇ ਸਕੋਰ 3-1 ਕਰ ਦਿੱਤਾ।
ਐਮਬਾਪੇ ਨੇ ਰਚਿਆ ਇਤਿਹਾਸ
ਮੈਚ ਵਿੱਚ ਦੂਜੇ ਗੋਲ ਦੇ ਨਾਲ ਹੀ ਐਮਬਾਪੇ ਨੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਜੋੜ ਲਈ। ਉਨ੍ਹਾਂ ਦੇ ਨਾਂ ਫਰਾਂਸ ਲਈ ਸਭ ਤੋਂ ਵੱਧ 58 ਗੋਲ ਹੋ ਗਏ ਹਨ। ਉਨ੍ਹਾਂ ਨੇ ਓਲੀਵੀਅਰ ਜਿਰੂਡ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਦੇ ਵਿਸ਼ਵ ਕੱਪ ਵਿੱਚ 14 ਗੋਲ ਹੋ ਗਏ ਹਨ। ਇਸ ਤਰ੍ਹਾਂ ਉਨ੍ਹਾਂ ਨੇ ਲਿਓਨਲ ਮੈਸੀ ਦੇ 13 ਗੋਲਾਂ ਦੇ ਰਿਕਾਰਡ ਨੂੰ ਪਾਰ ਕਰ ਲਿਆ ਅਤੇ ਜਰਮਨੀ ਦੇ ਮਹਾਨ ਗੇਰਡ ਮੁਲਰ ਦੀ ਬਰਾਬਰੀ ਕਰ ਲਈ। ਵਿਸ਼ਵ ਕੱਪ ਵਿੱਚ ਉਨ੍ਹਾਂ ਤੋਂ ਵੱਧ ਗੋਲ ਹੁਣ ਸਿਰਫ਼ ਬ੍ਰਾਜ਼ੀਲ ਦੇ ਰੋਨਾਲਡੋ (15) ਅਤੇ ਜਰਮਨੀ ਦੇ ਮਿਰੋਸਲਾਵ ਕਲੋਜ਼ੇ (16) ਦੇ ਹਨ।