- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਪਾਨ ਤੇ ਨੀਦਰਲੈਂਡ ਵਿਚਾਲੇ ਫੀਫਾ ਵਿਸ਼ਵ ਕੱਪ ਦਾ ਮੈਚ ਰੋਮਾਂਚਕ 2-2 ਨਾਲ ਡਰਾਅ ’ਤੇ ਖਤਮ ਹੋਇਆ ਪਰ ਮੈਚ ਤੋਂ ਬਾਅਦ ਜਾਪਾਨੀ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਆਪਣੇ ਅਨੁਸ਼ਾਸਨ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਦੁਨੀਆ ਦਾ ਦਿਲ ਜਿੱਤ ਲਿਆ।

ਅਰਲਿੰਗਟਨ, ਏਪੀ : ਜਾਪਾਨ ਤੇ ਨੀਦਰਲੈਂਡ ਵਿਚਾਲੇ ਫੀਫਾ ਵਿਸ਼ਵ ਕੱਪ ਦਾ ਮੈਚ ਰੋਮਾਂਚਕ 2-2 ਨਾਲ ਡਰਾਅ ’ਤੇ ਖਤਮ ਹੋਇਆ ਪਰ ਮੈਚ ਤੋਂ ਬਾਅਦ ਜਾਪਾਨੀ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਆਪਣੇ ਅਨੁਸ਼ਾਸਨ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਦੁਨੀਆ ਦਾ ਦਿਲ ਜਿੱਤ ਲਿਆ। ਮੈਚ ਤੋਂ ਬਾਅਦ ਜਿੱਥੇ ਜ਼ਿਆਦਾਤਰ ਪ੍ਰਸ਼ੰਸਕ ਜਸ਼ਨ ਮਨਾਉਂਦੇ ਹੋਏ ਸਟੇਡੀਅਮ ਤੋਂ ਬਾਹਰ ਚਲੇ ਗਏ, ਉੱਥੇ ਜਾਪਾਨੀ ਸਮਰਥਕਾਂ ਨੇ ਆਪਣੀ ਪੁਰਾਣੀ ਰਵਾਇਤ ਦਾ ਪਾਲਣ ਕਰਦੇ ਹੋਏ ਸਟੈਂਡਾਂ ’ਚ ਖਿੱਲਰੇ ਕੂੜੇ ਨੂੰ ਚੁੱਕ ਕੇ ਪੂਰੇ ਖੇਤਰ ਦੀ ਸਫਾਈ ਕੀਤੀ।
ਮੈਚ ਦੌਰਾਨ ਉਹੀ ਨੀਲੇ ਬੈਗ ਜਾਪਾਨੀ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਪ੍ਰਤੀਕ ਬਣੇ ਹੋਏ ਸਨ। ਜਾਪਾਨੀ ਪ੍ਰਸ਼ੰਸਕਾਂ ਦੀ ਇਹ ਅਨੋਖੀ ਪਰੰਪਰਾ ਨਵੀਂ ਨਹੀਂ ਹੈ। ਇਹ ਸਭ ਤੋਂ ਪਹਿਲਾਂ 1998 ’ਚ ਫਰਾਂਸ ’ਚ ਹੋਏ ਵਿਸ਼ਵ ਕੱਪ ਦੌਰਾਨ ਦੁਨੀਆ ਦੇ ਧਿਆਨ ’ਚ ਆਇਆ ਸੀ, ਜਦੋਂ ਜਾਪਾਨ ਦੇ ਸਮਰਥਕਾਂ ਨੇ ਮੈਚ ਤੋਂ ਬਾਅਦ ਸਟੇਡੀਅਮ ਦੀ ਸਫਾਈ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਰ ਵਿਸ਼ਵ ਕੱਪ ’ਚ ਇਸ ਪਰੰਪਰਾ ਦਾ ਪਾਲਣ ਕਰਦੇ ਆ ਰਹੇ ਹਨ। ਕਤਰ ’ਚ 2022 ਦੇ ਵਿਸ਼ਵ ਕੱਪ ਦੌਰਾਨ ਵੀ ਜਾਪਾਨੀ ਸਮਰਥਕਾਂ ਦੀ ਸਫਾਈ ਮੁਹਿੰਮ ਦੀਆਂ ਤਸਵੀਰਾਂ ਤੇ ਵੀਡੀਓ ਪੂਰੀ ਦੁਨੀਆ ’ਚ ਚਰਚਾ ਦਾ ਵਿਸ਼ਾ ਬਣੀਆਂ ਸਨ।
ਜਾਪਾਨੀ ਕੋਚ ਦਾ ਅਨੋਖਾ ਅੰਦਾਜ਼, ਵਾਈਟ ਬੋਰਡ ਨਾਲ ਟੀਮ ਨੂੰ ਦਿੱਤੇ ਨਿਰਦੇਸ਼
ਨਵੀਂ ਦਿੱਲੀ: ਜਾਪਾਨ ਆਪਣੀ ਵਿਲੱਖਣ ਸੋਚ ਤੇ ਕਾਢਾਂ ਲਈ ਜਾਣਿਆ ਜਾਂਦਾ ਹੈ ਤੇ ਫੀਫਾ ਵਿਸ਼ਵ ਕੱਪ 2026 ’ਚ ਆਪਣੀ ਫੁੱਟਬਾਲ ਟੀਮ ਦੇ ਮੁੱਖ ਕੋਚ ਹਾਜਿਮੇ ਮੋਰਿਆਸੂ ਨੇ ਇੱਕ ਵਾਰ ਫਿਰ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਨੀਦਰਲੈਂਡ ਖਿਲਾਫ ਮੈਚ ’ਚ ਮੋਰੀਆਸੂ ਨੂੰ ਖਿਡਾਰੀਆਂ ਨੂੰ ਨਿਰਦੇਸ਼ ਦੇਣ ਲਈ ਹੱਥ ’ਚ ਫੜੇ ਵ੍ਹਾਈਟ ਬੋਰਡ ਦੀ ਵਰਤੋਂ ਕਰਦੇ ਦੇਖਿਆ ਗਿਆ ਸੀ, ਜਿਸ ’ਤੇ ਵੱਡੇ ਨੰਬਰ ਲਿਖੇ ਹੋਏ ਸਨ। ਮੋਰੀਆਸੂ ਨੂੰ ਮੈਚ ਦੇ ਆਖ਼ਰੀ ਮਿੰਟਾਂ ’ਚ ਖਿਡਾਰੀਆਂ ਨੂੰ ਤਿੰਨ ਤੋਂ ਇੱਕ ਤੱਕ ਦੇ ਨੰਬਰ ਦਿਖਾਉਂਦੇ ਦੇਖਿਆ ਗਿਆ। ਮੋਰੀਆਸੂ ਦੀ ਇਸ ਰਣਨੀਤੀ ਨੇ ਇੰਟਰਨੈੱਟ ਮੀਡੀਆ ’ਤੇ ਬਹਿਸ ਛੇੜ ਦਿੱਤੀ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇਸ ਨੂੰ ਭੀੜ-ਭੜੱਕੇ ਤੇ ਰੌਲੇ-ਰੱਪੇ ਵਾਲੇ ਸਟੇਡੀਅਮ ’ਚ ਸੰਚਾਰ ਕਰਨ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਦੱਸਿਆ।
ਇੱਕ ਪ੍ਰਸ਼ੰਸਕ ਨੇ ਲਿਖਿਆ, ਕੋਚ ਨੂੰ ਚੀਕਣ ਦੀ ਕੀ ਲੋੜ ਹੈ, ਜਦੋਂ ਵਿਜ਼ੂਅਲ ਸੰਕੇਤ ਵਧੇਰੇ ਸਪੱਸ਼ਟ ਹੋ ਸਕਦੇ ਹਨ? ਕੁਝ ਲੋਕਾਂ ਨੇ ਅੰਦਾਜ਼ਾ ਲਾਇਆ ਕਿ ਬੋਰਡ ’ਤੇ ਦਿਖਾਏ ਗਏ ਨੰਬਰ ਟੀਮ ਦੀਆਂ ਵਿਸ਼ੇਸ਼ ਰਣਨੀਤੀਆਂ ਤੇ ਯੋਜਨਾਵਾਂ ਲਈ ਕੋਡ ਸਨ। ਹਾਲਾਂਕਿ ਮੋਰੀਆਸੂ ਨੇ ਅਜੇ ਤੱਕ ਇਨ੍ਹਾਂ ਸੰਖਿਆਵਾਂ ਦੇ ਅਸਲ ਅਰਥਾਂ ਦੀ ਵਿਆਖਿਆ ਨਹੀਂ ਕੀਤੀ ਹੈ ਪਰ ਉਸ ਦਾ ਪੁਰਾਣਾ ਤੇ ਸਰਲ ਤਰੀਕਾ ਵਿਸ਼ਵ ਕੱਪ ਦੀਆਂ ਸਭ ਤੋਂ ਚਰਚਿਤ ਕਹਾਣੀਆਂ ’ਚੋਂ ਇੱਕ ਬਣ ਗਿਆ ਹੈ।