- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਦੇਰ ਰਾਤ ਖੇਡੇ ਗਏ ਸਵੀਡਨ ਬਨਾਮ ਟਿਊਨੀਸ਼ੀਆ ਮੈਚ ਦਾ 7ਵਾਂ ਮਿੰਟ, ਲਗਾਤਾਰ ਹਮਲਾ ਕਰ ਰਹੇ ਸਵੀਡਨ ਦੇ ਸਟ੍ਰਾਈਕਰ ਅਲੈਗਜ਼ੈਂਡਰ ਇਸਾਕ ਨੂੰ ਰੋਕਣ ਲਈ ਗੋਲਕੀਪਰ ਆਪਣੀ ਲਾਈਨ ਤੋਂ ਕਾਫੀ ਅੱਗੇ ਨਿਕਲ ਆਇਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਐਤਵਾਰ ਦੇਰ ਰਾਤ ਖੇਡੇ ਗਏ ਸਵੀਡਨ ਬਨਾਮ ਟਿਊਨੀਸ਼ੀਆ ਮੈਚ ਦਾ 7ਵਾਂ ਮਿੰਟ, ਲਗਾਤਾਰ ਹਮਲਾ ਕਰ ਰਹੇ ਸਵੀਡਨ ਦੇ ਸਟ੍ਰਾਈਕਰ ਅਲੈਗਜ਼ੈਂਡਰ ਇਸਾਕ ਨੂੰ ਰੋਕਣ ਲਈ ਗੋਲਕੀਪਰ ਆਪਣੀ ਲਾਈਨ ਤੋਂ ਕਾਫੀ ਅੱਗੇ ਨਿਕਲ ਆਇਆ। ਇਸਾਕ ਦਾ ਸ਼ਾਟ ਤਾਂ ਰੱਕ ਗਿਆ ਪਰ ਗੇਂਦ ਉੱਛਲ ਕੇ ਵਿਕਟਰ ਗਯੋਕਰੇਸ ਕੋਲ ਆ ਗਈ, ਜਿਸ ਨੇ ਇਸ ਨੂੰ ਗੋਲ ਵੱਲ ਮਾਰਿਆ, ਗੇਂਦ ਫਿਰ ਗੋਲ ’ਚ ਨਹੀਂ ਗਈ, ਡਿਫੈਂਡਰ ਨੇ ਇਸ ਨੂੰ ਦੁਬਾਰਾ ਮੈਦਾਨ ’ਚ ਭੇਜ ਦਿੱਤਾ। ਇਸ ਵਾਰ ਗੇਂਦ 22 ਸਾਲਾ ਮਿਡਫੀਲਡਰ ਯਾਸੀਨ ਅਯਾਰੀ ਕੋਲ ਆਈ, ਜਿਸ ਨੇ ਪਹਿਲਾਂ ਇਸ ਨੂੰ ਕੰਟਰੋਲ ਕੀਤਾ ਤੇ ਫਿਰ ਬਾਕਸ ਦੇ ਬਾਹਰੋਂ ਹੀ ਹਮਲਾ ਕਰਦਿਆਂ ਟਿਊਨੀਸ਼ੀਆ ਦੇ ਗੋਲ ’ਚ ਭੇਜ ਦਿੱਤਾ।
ਵਿਸ਼ਵ ਕੱਪ ਦਾ ਪਹਿਲਾ ਮੈਚ ਤੇ ਇਸ ਤਰ੍ਹਾਂ ਦਾ ਗੋਲ... ਭਲਾ ਕੌਣ ਜਸ਼ਨ ਨਹੀਂ ਮਨਾਉਂਦਾ ਪਰ ਯਾਸੀਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਟਿਊਨੀਸ਼ੀਅਨ ਦਰਸ਼ਕਾਂ ਤੋਂ ਮੁਆਫੀ ਮੰਗੀ। ਪੂਰੀ ਸਵੀਡਨ ਟੀਮ ਜਸ਼ਨ ਮਨਾ ਰਹੀ ਸੀ ਪਰ ਯਾਸੀਨ ਇਸ ਜਸ਼ਨ ’ਚ ਸ਼ਾਮਲ ਨਹੀਂ ਸੀ, ਹਾਲਾਂਕਿ ਬਾਅਦ ’ਚ ਉਸ ਨੇ ਵੀ ਜਸ਼ਨ ਮਨਾਇਆ ਪਰ ਮੈਚ ਦੇ 90+6ਵੇਂ ਮਿੰਟ ’ਚ ਜਦੋਂ ਉਸ ਨੇ ਸਵੀਡਨ ਲਈ ਦੂਜਾ ਤੇ ਮੈਚ ਦਾ 5ਵਾਂ ਗੋਲ ਕੀਤਾ, ਪਰ ਇਹ ਜਸ਼ਨ ਪਹਿਲੇ ਗੋਲ ਤੋਂ ਬਾਅਦ ਕਿਉਂ ਨਹੀਂ ਆਇਆ? ਦਰਅਸਲ, ਯਾਸੀਨ ਦੇ ਪਿਤਾ ਟਿਊਨੀਸ਼ੀਆ ਦੇ ਰਹਿਣ ਵਾਲੇ ਸਨ। ਹਾਲਾਂਕਿ ਯਾਸੀਨ ਦਾ ਜਨਮ ਸਵੀਡਨ ’ਚ ਹੋਇਆ ਸੀ।
ਉਸ ਨੇ ਆਪਣੇ ਪਿਤਾ ਦੇ ਜਨਮ ਸਥਾਨ ਦੇ ਸਨਮਾਨ ’ਚ ਪਹਿਲੀ ਵਾਰ ਜਸ਼ਨ ਨਾ ਮਨਾਉਣ ਦਾ ਫੈਸਲਾ ਕੀਤਾ। ਯਾਸੀਨ ਦੀ ਮਾਂ ਮੋਰੱਕੋ ਦੀ ਹੈ, ਉਸ ਨੂੰ ਵੀ ਇਨ੍ਹਾਂ ਦੋਵਾਂ ਦੇਸ਼ਾਂ ਲਈ ਖੇਡਣ ਦਾ ਮੌਕਾ ਮਿਲਿਆ ਸੀ ਪਰ ਯਾਸੀਨ ਨੇ ਆਪਣੀ ਜਨਮ ਭੂਮੀ ਚੁਣੀ।
ਮੈਕਸੀਕੋ ਦੇ ਮੋਂਟੇਰੀ ਸ਼ਹਿਰ ’ਚ ਹੋਏ ਇਸ ਮੈਚ ’ਚ ਸਵੀਡਨ ਨੇ ਟਿਊਨੀਸ਼ੀਆ ਨੂੰ ਹਰ ਪੱਖੋਂ ਪਿੱਛੇ ਛੱਡ ਦਿੱਤਾ। ਯਾਸੀਨ ਤੋਂ ਇਲਾਵਾ ਇਸਾਕ (30ਵੇਂ ਮਿੰਟ) ਤੇ ਗਯੋਕੇਰੇਸ (59ਵੇਂ ਮਿੰਟ) ਨੇ ਵੀ ਇਕ-ਇਕ ਗੋਲ ਕੀਤਾ, ਜਦਕਿ ਇਕ ਗੋਲ ਮੈਟਿਅਸ ਸਵਾਨਬਰਗ (84ਵੇਂ ਮਿੰਟ) ਦੇ ਖਾਤੇ ’ਚ ਗਿਆ। ਟਿਊਨੀਸ਼ੀਆ ਲਈ ਮੈਚ ਦਾ ਇੱਕੋ ਇੱਕ ਗੋਲ ਓਮਰ ਰੇਕਿਕ ਨੇ 43ਵੇਂ ਮਿੰਟ ’ਚ ਕੀਤਾ। ਇਸ ਜਿੱਤ ਨਾਲ ਸਵੀਡਨ ਨੇ ਗਰੁੱਪ ਐੱਫ ’ਚ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਗਰੁੱਪ ਦੀਆਂ ਹੋਰ 2 ਟੀਮਾਂ ਨੀਦਰਲੈਂਡ ਤੇ ਜਾਪਾਨ ਨੇ ਐਤਵਾਰ ਦੇਰ ਰਾਤ 2-2 ਨਾਲ ਡਰਾਅ ਖੇਡਿਆ।
ਕਮਾਲ ਦੀ ਵਾਪਸੀ: ਸਵੀਡਨ ਦੀ ਟੀਮ 2022 ਵਿਸ਼ਵ ਕੱਪ ’ਚ ਨਹੀਂ ਖੇਡੀ ਸੀ। ਇਹ ਤੈਅ ਨਹੀਂ ਸੀ ਕਿ ਉਹ ਇਸ ਵਿਸ਼ਵ ਕੱਪ 'ਚ ਖੇਡੇਗਾ। ਉਹ ਕੁਆਲੀਫਾਇਰ ’ਚ ਆਪਣੇ ਗਰੁੱਪ 'ਚ ਆਖਰੀ ਸਥਾਨ ’ਤੇ ਸੀ ਪਰ ਨੇਸ਼ਨਜ਼ ਲੀਗ ’ਚ ਕੋਈ ਵੀ ਉਨ੍ਹਾਂ ਨੂੰ ਹਰਾ ਨਹੀਂ ਸਕਿਆ। ਉਥੋਂ, ਇਹ ਟੀਮ ਫੀਫਾ ਵਿਸ਼ਵ ਕੱਪ ਲਈ ਯੂਰਪ ’ਚ ਬਾਕੀ ਬਚੇ 3 ਸਥਾਨਾਂ ਲਈ ਪਲੇਅ-ਆਫ ’ਚ ਪਹੁੰਚੀ ਤੇ ਉੱਥੇ ਆਪਣੇ ਦੋਵੇਂ ਮੈਚ ਜਿੱਤ ਕੇ ਇਸ ਨੇ ਫੀਫਾ ਵਿਸ਼ਵ ਕੱਪ 2026 ’ਚ ਥਾਂ ਬਣਾ ਲਈ। ਗਾਇਓਕੇਰੇਸ ਨੇ ਇਨ੍ਹਾਂ ਦੋਵਾਂ ਮੈਚਾਂ ’ਚ 4 ਗੋਲ ਕੀਤੇ। ਪਹਿਲੇ ਮੈਚ ’ਚ ਉਸ ਨੇ ਯੂਕਰੇਨ ਖ਼ਿਲਾਫ਼ ਹੈਟ੍ਰਿਕ ਬਣਾਈ ਤੇ ਪੋਲੈਂਡ ਖ਼ਿਲਾਫ਼ ਜੇਤੂ ਗੋਲ ਕੀਤਾ।
ਗੋਲ
ਸਵੀਡਨ 5-1 ਟਿਊਨੀਸ਼ੀਆ
ਅਯਾਰੀ, 7ਵਾਂ, 90+6ਵਾਂ ਰੇਕਿਕ 43ਵਾਂ ਮਿੰਟ
ਇਸਾਕ, 30ਵਾਂ
ਗਯੋਕਰੇਸ, 59ਵਾਂ
ਸਵੈਨਬਰਗ, 84ਵਾਂ
ਸਵੀਡਨ ਟੀਮ ਸਟੈਟ ਟਿਊਨੀਸ਼ੀਆ
13 ਕੁੱਲ ਸ਼ਾਟ 5
8 ਟਾਰਗੇਟ ’ਤੇ ਸ਼ਾਟ 2
49 ਪਜੇਸ਼ਨ 51
320 ਪਾਸ 331
9 ਫਾਊਲ 8
0 ਪੀਲਾ ਕਾਰਡ 1
0 ਲਾਲ ਕਾਰਡ 0
4 ਕਾਰਨਰ 2