FIFA World Cup 2026 : ਪਿਛਲੇ 3 ਜੇਤੂਆਂ ਦਾ ਸਹੀ ਅੰਦਾਜ਼ਾ ਲਗਾਉਣ ਵਾਲੇ ਅਰਥਸ਼ਾਸਤਰੀ ਨੇ ਹੁਣ ਇਸ ਟੀਮ 'ਤੇ ਖੇਡਿਆ ਦਾਅ, ਕੌਣ ਬਣੇਗਾ ਵਰਲਡ ਚੈਂਪੀਅਨ?
ਕਲੀਮੈਂਟ ਵੱਲੋਂ ਪਿਛਲੇ ਤਿੰਨ ਵਰਲਡ ਕੱਪ ਜੇਤੂਆਂ ਬਾਰੇ ਲਗਾਏ ਗਏ ਅੰਦਾਜ਼ੇ ਬਿਲਕੁਲ ਸਹੀ ਸਾਬਤ ਹੋਏ ਹਨ। ਅਜਿਹਾ ਲੱਗਦਾ ਹੈ ਕਿ ਕਲੀਮੈਂਟ ਨੇ ਚੈਂਪੀਅਨ ਦਾ ਪਤਾ ਲਗਾਉਣ ਦਾ ਕੋਡ ਕ੍ਰੈਕ ਕਰ ਲਿਆ ਹੈ। ਇੱਕ ਬੇਹੱਦ ਗੁੰਝਲਦਾਰ ਗਣਿਤ ਫਾਰਮੂਲੇ ਦੀ ਵਰਤੋਂ ਕਰਕੇ ਕਲੀਮੈਂਟ ਨੇ ਪਿਛਲੇ ਤਿੰਨ ਜੇਤੂਆਂ ਦੀ ਸਹੀ ਭਵਿੱਖਬਾਣੀ ਕੀਤੀ ਸੀ—2014 'ਚ ਜਰਮਨੀ, 2018 'ਚ ਫਰਾਂਸ ਅਤੇ 2022 'ਚ ਅਰਜਨਟੀਨਾ।
Publish Date: Sat, 13 Jun 2026 08:58 AM (IST)
Updated Date: Sat, 13 Jun 2026 08:59 AM (IST)

ਸਪੋਰਟਸ ਡੈਸਕ, ਨਵੀਂ ਦਿੱਲੀ: ਤੁਹਾਨੂੰ 'ਪਾਲ ਓਕਟੋਪਸ' ਤਾਂ ਯਾਦ ਹੀ ਹੋਵੇਗਾ, ਜੋ 2010 ਦੇ ਵਰਲਡ ਕੱਪ ਜੇਤੂ ਦੀ ਭਵਿੱਖਬਾਣੀ ਕਰਕੇ ਸੁਰਖੀਆਂ 'ਚ ਆਇਆ ਸੀ ਪਰ ਇੱਕ ਜਰਮਨ ਅਰਥਸ਼ਾਸਤਰੀ ਜੋਆਚਿਮ ਕਲੀਮੈਂਟ ਨੇ ਅੰਦਾਜ਼ਾ ਲਗਾਉਣ ਦੇ ਮਾਮਲੇ 'ਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ।
ਜਰਮਨ ਅਰਥਸ਼ਾਸਤਰੀ ਜੋਆਚਿਮ ਕਲੀਮੈਂਟ ਨੇ ਅੰਦਾਜ਼ੇ 3 ਵਾਰ ਸਹੀ ਸਾਬਤ ਹੋਏ
ਕਲੀਮੈਂਟ ਵੱਲੋਂ ਪਿਛਲੇ ਤਿੰਨ ਵਰਲਡ ਕੱਪ ਜੇਤੂਆਂ ਬਾਰੇ ਲਗਾਏ ਗਏ ਅੰਦਾਜ਼ੇ ਬਿਲਕੁਲ ਸਹੀ ਸਾਬਤ ਹੋਏ ਹਨ। ਅਜਿਹਾ ਲੱਗਦਾ ਹੈ ਕਿ ਕਲੀਮੈਂਟ ਨੇ ਚੈਂਪੀਅਨ ਦਾ ਪਤਾ ਲਗਾਉਣ ਦਾ ਕੋਡ ਕ੍ਰੈਕ ਕਰ ਲਿਆ ਹੈ। ਇੱਕ ਬੇਹੱਦ ਗੁੰਝਲਦਾਰ ਗਣਿਤ ਫਾਰਮੂਲੇ ਦੀ ਵਰਤੋਂ ਕਰਕੇ ਕਲੀਮੈਂਟ ਨੇ ਪਿਛਲੇ ਤਿੰਨ ਜੇਤੂਆਂ ਦੀ ਸਹੀ ਭਵਿੱਖਬਾਣੀ ਕੀਤੀ ਸੀ—2014 'ਚ ਜਰਮਨੀ, 2018 'ਚ ਫਰਾਂਸ ਅਤੇ 2022 'ਚ ਅਰਜਨਟੀਨਾ।
ਕਲੀਮੈਂਟ ਆਪਣਾ ਫਾਰਮੂਲਾ ਲਗਾ ਕੇ ਇਸ ਵਾਰ ਕਿਸ ਟੀਮ ਨੂੰ ਬਣਾ ਰਹੇ ਹਨ ਚੈਂਪੀਅਨ ?
ਜਨਸੰਖਿਆ ਅਤੇ ਟੀਮ ਰੈਂਕਿੰਗ ਦੇ ਡਾਟਾ ਤੋਂ ਤਿਆਰ ਕੀਤੇ ਗਏ ਇਸ ਹੁਸ਼ਿਆਰ ਸਿਸਟਮ ਦੇ ਅਧਾਰ 'ਤੇ ਕਲੀਮੈਂਟ ਨੇ ਹਰ ਵਾਰ ਰਵਾਇਤੀ ਮਾਹਿਰਾਂ ਨੂੰ ਮਾਤ ਦਿੱਤੀ। ਹੁਣ ਫੁੱਟਬਾਲ ਪ੍ਰਸ਼ੰਸਕਾਂ ਦੀਆਂ ਨਜ਼ਰਾਂ 2026 ਫੀਫਾ ਵਰਲਡ ਕੱਪ 'ਤੇ ਟਿਕੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਸਵਾਲ ਵੀ ਉਹੀ ਹੈ-ਕਲੀਮੈਂਟ ਆਪਣਾ ਫਾਰਮੂਲਾ ਲਗਾ ਕੇ ਇਸ ਵਾਰ ਕਿਸ ਟੀਮ ਨੂੰ ਚੈਂਪੀਅਨ ਬਣਾ ਰਹੇ ਹਨ?
ਖੁਦ ਕਿਉਂ ਹੈਰਾਨ ਹੋਏ ਕਲੀਮੈਂਟ ?
ਫੁੱਟਬਾਲ ਪ੍ਰਸ਼ੰਸਕ ਜਿਸ ਸਵਾਲ ਦਾ ਜਵਾਬ ਲੱਭ ਰਹੇ ਹਨ, ਉਹ ਤੁਹਾਨੂੰ ਇੱਥੇ ਪਤਾ ਲੱਗੇਗਾ। ਕਲੀਮੈਂਟ ਨੇ ਅਸਲ 'ਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜੇਤੂ ਦਾ ਅੰਦਾਜ਼ਾ ਲਗਾਉਣਾ ਅਸੰਭਵ ਸੀ। ਉਨ੍ਹਾਂ ਨੇ ਬਾਅਦ 'ਚ ਜਰਮਨ ਨਿਊਜ਼ ਵੈੱਬਸਾਈਟ 'ਡੇਰ ਸਪੀਗਲ' ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ 2014 'ਚ ਇਸ ਮਾਡਲ ਦੀ ਵਰਤੋਂ ਕੀਤੀ ਅਤੇ ਸਹੀ ਜਵਾਬ ਮਿਲਿਆ, ਤਾਂ ਉਹ ਖੁਦ ਵੀ ਹੈਰਾਨ ਰਹਿ ਗਏ ਸਨ।
ਕਲੀਮੈਂਟ ਨੇ ਕਿਹਾ, "ਪਹਿਲੀ ਵਾਰ ਮੈਂ ਉਦੋਂ ਹੈਰਾਨ ਹੋਇਆ ਜਦੋਂ ਬ੍ਰਾਜ਼ੀਲ 'ਚ ਜਰਮਨੀ ਵਰਲਡ ਚੈਂਪੀਅਨ ਬਣਿਆ। ਜਦਕਿ ਸਾਰੇ ਮਾਹਿਰ ਕਹਿ ਰਹੇ ਸਨ ਕਿ ਦੱਖਣੀ ਅਮਰੀਕਾ 'ਚ ਕੋਈ ਵੀ ਯੂਰਪੀ ਦੇਸ਼ ਜਿੱਤ ਨਹੀਂ ਸਕਿਆ ਹੈ।" ਕਲੀਮੈਂਟ ਨੇ 'ਡੀਡਬਲਯੂ ਨਿਊਜ਼' ਨਾਲ ਗੱਲਬਾਤ ਕਰਦਿਆਂ ਸਵੀਕਾਰ ਕੀਤਾ ਕਿ ਉਨ੍ਹਾਂ ਦਾ ਮਾਡਲ ਉਨ੍ਹਾਂ ਦੀ ਕਿਸਮਤ ਤੋਂ ਥੋੜ੍ਹਾ ਜ਼ਿਆਦਾ ਮਦਦ ਕਰਦਾ ਹੈ।
2026 'ਚ ਕਿਸ ਦੇ ਨਾਂ ਦੀ ਕੀਤੀ ਭਵਿੱਖਬਾਣੀ?
ਉਨ੍ਹਾਂ ਨੇ ਕਿਹਾ, "ਮੈਂ ਅਸਲ 'ਚ ਗ਼ਲਤ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਅਰਥਸ਼ਾਸਤਰੀ ਹਾਂ ਕਿ ਲਗਾਤਾਰ ਤਿੰਨ ਵਾਰ ਮੇਰਾ ਜਵਾਬ ਸਹੀ ਨਿਕਲਿਆ। ਲੋਕ ਲਗਾਤਾਰ ਮੈਨੂੰ ਪੁੱਛਦੇ ਹਨ ਕਿ ਮੇਰੀ ਕ੍ਰਿਸਟਲ ਬਾਲ ਕੀ ਕਹਿ ਰਹੀ ਹੈ, ਪਰ ਸੱਚਾਈ ਇਹ ਹੈ ਕਿ ਮੇਰੇ ਕੋਲ ਕੋਈ ਕ੍ਰਿਸਟਲ ਬਾਲ ਹੈ ਹੀ ਨਹੀਂ। ਮੈਂ ਹੁਣ ਤੱਕ ਸਿਰਫ਼ ਖੁਸ਼ਕਿਸਮਤ ਰਿਹਾ ਹਾਂ।"
ਤਾਂ ਕਲੀਮੈਂਟ ਦਾ ਡਾਟਾ ਇਸ ਵਾਰ ਕਿਸ ਟੀਮ ਨੂੰ ਚੈਂਪੀਅਨ ਬਣਾ ਰਿਹਾ ਹੈ? ਜੋਆਚਿਮ ਕਲੀਮੈਂਟ ਨੇ ਖੁਲਾਸਾ ਕਰਦਿਆਂ ਕਿਹਾ, "ਮੇਰਾ ਅੰਦਾਜ਼ਾ ਹੈ ਕਿ ਨੀਦਰਲੈਂਡਜ਼ (Netherlands) ਪਹਿਲੀ ਵਾਰ ਵਰਲਡ ਕੱਪ ਜੇਤੂ ਬਣੇਗਾ।" ਹੁਣ ਫੁੱਟਬਾਲ ਪ੍ਰਸ਼ੰਸਕ ਵੀ ਨੀਦਰਲੈਂਡਜ਼ ਦੇ ਪ੍ਰਦਰਸ਼ਨ 'ਤੇ ਤਿੱਖੀ ਨਜ਼ਰ ਰੱਖਣਗੇ ਕਿ ਕਲੀਮੈਂਟ ਦੀ ਇਹ ਭਵਿੱਖਬਾਣੀ ਸਹੀ ਨਿਕਲਦੀ ਹੈ ਜਾਂ ਨਹੀਂ।