- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Lionel Messi ਦਾ ਸਭ ਤੋਂ ਲੰਬਾ ਸਟੈਚੂ ਦੱਖਣੀ ਅਰਜਨਟੀਨਾ ਦੇ ਸ਼ਹਿਰ ਕੁਟਰਲ ਕੋ ਦੇ ਬਾਹਰੀ ਇਲਾਕੇ 'ਚ ਖੜ੍ਹਾ ਕੀਤਾ ਗਿਆ। ਇਹ ਸਟੀਲ ਅਤੇ ਲੋਹੇ ਦੇ 70 ਟਨ ਤੋਂ ਬਣਾਇਆ ਗਿਆ। ਇਸ ਵਿਚ ਦਿਖ ਰਿਹਾ ਹੈ ਕਿ ਮੇਸੀ ਦੇ ਪੈਰਾਂ ਦੇ ਵਿਚਕਾਰ ਵਰਲਡ ਕੱਪ ਟਰਾਫੀ ਹੈ ਅਤੇ ਉਨ੍ਹਾਂ ਨੇ ਜਸ਼ਨ ਮਨਾਉਣ ਦੇ ਲਈ ਹੱਥ ਉੱਪਰ ਉਠਾ ਰੱਖਿਆ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ: ਅਰਜਨਟੀਨਾ ਦਾ ਲਿਓਨਲ ਮੈਸੀ ਪ੍ਰਤੀ ਪਿਆਰ ਫੀਫਾ ਵਿਸ਼ਵ ਕੱਪ 2026 ਦੇ ਦੌਰਾਨ ਨਵੀਆਂ ਉਚਾਈਆਂ 'ਤੇ ਪਹੁੰਚਿਆ। ਅਰਜਨਟੀਨਾ ਦੇ ਪੈਟਾਗੋਨੀਆ 'ਚ ਮਹਾਨ ਫੁੱਟਬਾਲਰ ਦੇ 26 ਮੀਟਰ ਲੰਬੇ ਸਟੈਚੂ ਦਾ ਲੋਕ ਅਰਪਣ ਹੋਇਆ। ਇਕ ਫੈਨ ਦੁਆਰਾ ਤਿਆਰ ਕੀਤੇ ਗਏ ਸਟੈਚੂ ਨੇ ਦੇਸ਼ਭਰ ਦੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੈਸੀ ਦਾ ਸਭ ਤੋਂ ਲੰਬਾ ਸਟੈਚੂ ਦੱਖਣੀ ਅਰਜਨਟੀਨਾ ਦੇ ਸ਼ਹਿਰ ਕੁਟਰਲ ਕੋ ਦੇ ਬਾਹਰੀ ਇਲਾਕੇ 'ਚ ਖੜ੍ਹਾ ਕੀਤਾ ਗਿਆ। ਇਹ ਸਟੀਲ ਅਤੇ ਲੋਹੇ ਦੇ 70 ਟਨ ਤੋਂ ਬਣਾਇਆ ਗਿਆ। ਇਸ ਵਿਚ ਦਿਖ ਰਿਹਾ ਹੈ ਕਿ ਮੇਸੀ ਦੇ ਪੈਰਾਂ ਦੇ ਵਿਚਕਾਰ ਵਰਲਡ ਕੱਪ ਟਰਾਫੀ ਹੈ ਅਤੇ ਉਨ੍ਹਾਂ ਨੇ ਜਸ਼ਨ ਮਨਾਉਣ ਦੇ ਲਈ ਹੱਥ ਉੱਪਰ ਉਠਾ ਰੱਖਿਆ ਹੈ।
ਇਸ ਸਮਾਰਕ ਦਾ ਉਦਘਾਟਨ 16 ਜੂਨ ਨੂੰ ਹੋਇਆ, ਜਿਸ ਦਿਨ ਅਰਜਨਟੀਨਾ ਨੇ ਵਰਲਡ ਕੱਪ 2026 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਸਥਾਨਕ ਅਧਿਕਾਰੀਆਂ ਅਤੇ ਕਲਾਕਾਰ ਮੁਤਾਬਕ ਅਰਜਨਟੀਨਾ ਦੇ ਕਪਤਾਨ ਨੂੰ ਇਹ ਸਭ ਤੋਂ ਵੱਡਾ ਸਮਾਰਕ ਸਮਰਪਿਤ ਕੀਤਾ ਗਿਆ ਹੈ। ਲਿਓਨਲ ਮੈਸੀ ਬੁੱਧਵਾਰ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ।
ਇਸ ਸਟੈਚੂ ਨੂੰ ਮੂਰਤੀਕਾਰ ਐਲਡੋ ਬੇਰੋਇਸਾ ਨੇ 18 ਮਹੀਨਿਆਂ 'ਚ ਪੂਰਾ ਤਿਆਰ ਕੀਤਾ। ਬੇਰੋਇਸਾ ਨੇ 'ਦ ਐਸੋਸੀਏਟਡ ਪ੍ਰੈਸ' ਨੂੰ ਕਿਹਾ, 'ਲਿਓਨਲ ਮੈਸੀ ਅਰਜਨਟੀਨਾ ਦੇ ਕੁਦਰਤੀ ਅੰਬੈਸਡਰ ਹਨ। ਮੇਰੇ ਲਈ ਇਹ ਕਲਾਕਾਰ ਦੇ ਰੂਪ 'ਚ ਨਹੀਂ ਬਲਕਿ ਅਰਜਨਟੀਨਾ ਦਾ ਨਾਗਰਿਕ ਹੋਣ ਦੇ ਨਾਤੇ ਮਹੱਤਵਪੂਰਨ ਹੈ।'
ਦੱਸ ਦੇਈਏ ਕਿ ਇਸ ਸਟੈਚੂ ਵਿਚ ਮੈਸੀ ਦੇ ਕਰੀਅਰ ਦੇ ਸਭ ਤੋਂ ਯਾਦਗਾਰ ਲਮਹਿਆਂ ਵਿੱਚੋਂ ਇਕ ਨੂੰ ਕੈਦ ਕੀਤਾ ਗਿਆ। ਕਤਰ 'ਚ 2022 ਵਰਲਡ ਕੱਪ ਫਾਈਨਲ ਜਿੱਤਣ ਤੋਂ ਬਾਅਦ ਮੇਸੀ ਨੇ ਭਾਵੁਕ ਜਸ਼ਨ ਮਨਾਇਆ ਸੀ। ਇਸ ਵਿਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਕਪਤਾਨ ਨੇ ਅਰਜਨਟੀਨਾ ਦੀ ਜਰਸੀ ਫੜ ਕੇ ਅਸਮਾਨ ਵੱਲ ਇਸ਼ਾਰਾ ਕੀਤਾ, ਇਸ ਤਰ੍ਹਾਂ ਉਹ ਆਪਣੀ ਸਵਰਗਵਾਸੀ ਦਾਦੀ ਨੂੰ ਯਾਦ ਕਰਦੇ ਹਨ।
ਇਸ ਸਟੈਚੂ ਨੇ ਕੁਟਰਲ ਕੋ 'ਚ ਸੈਲਾਨੀਆਂ ਦੀ ਮੰਗ ਵਧਾ ਦਿੱਤੀ ਹੈ ਜੋ ਕਿ ਟੂਰਿਜ਼ਮ ਤੋਂ ਜ਼ਿਆਦਾ ਤੇਜ਼ ਨਿਰਮਾਣ ਲਈ ਮਸ਼ਹੂਰ ਹੈ। ਵਿਸ਼ਾਲ ਸਟੈਚੂ ਦੇ ਨਾਲ ਬਿਊਨਸ ਆਇਰਸ ਦੇ ਉਪਨਗਰ ਬੇਰਾਜਟੇਗੁਈ 'ਚ ਇਕ ਅਨੋਖੇ ਮਿਊਰਲ ਦੇ ਜ਼ਰੀਏ ਵੀ ਮੈਸੀ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਸ ਵਿਚ 1300 ਫੈਨਜ਼ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਸਟੈਚੂ ਦੇ ਨਿਰਮਾਣ 'ਚ ਮਦਦ ਕੀਤੀ। ਸਟੈਚੂ ਵਿਚ ਮੈਸੀ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ ਜਿਸਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
ਇਸ ਮਿਊਰਲ ਨੇ ਅਰਜਨਟੀਨਾ ਦੇ ਸੁਪਰਸਟਾਰ ਦਾ ਧਿਆਨ ਵੀ ਖਿੱਚਿਆ। ਮੈਸੀ ਨੇ ਕਲਾਕਾਰਾਂ ਨੂੰ ਇਕ ਵੀਡੀਓ ਸੰਦੇਸ਼ ਭੇਜਿਆ, ਜਿਸ ਵਿਚ ਕਿਹਾ, 'ਕ੍ਰੇਜ਼ੀ। ਤੁਹਾਡੇ ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਇਸਨੂੰ ਬਣਾਉਣ 'ਚ ਸਮਰਥਨ ਦਿੱਤਾ।' ਮੈਸੀ ਨੇ ਫੀਫਾ ਵਿਸ਼ਵ ਕੱਪ 2026 'ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਗੋਲ ਕੀਤੇ ਹਨ। ਉਨ੍ਹਾਂ ਦੀ ਕੋਸ਼ਿਸ਼ ਅਰਜਨਟੀਨਾ ਨੂੰ ਲਗਾਤਾਰ ਦੂਜੀ ਵਾਰ ਖ਼ਿਤਾਬ ਦਿਵਾਉਣ ਦੀ ਹੋਵੇਗੀ।