- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਦਰਲੈਂਡ ਦੇ ਕੋਡੀ ਗੈਕਪੋ ਨੇ ਸਵੀਡਨ ’ਤੇ 5-1 ਦੀ ਜਿੱਤ ’ਚ ਨੀਦਰਲੈਂਡ ਦਾ ਤੀਜਾ ਗੋਲ ਕਰ ਕੇ ਟੂਰਨਾਮੈਂਟ ਦਾ 100ਵਾਂ ਗੋਲ ਕੀਤਾ। ਸਿਰਫ਼ 33 ਮੈਚਾਂ ’ਚ 100 ਗੋਲ ਕਰਨਾ ਟੂਰਨਾਮੈਂਟ ਦੇ 68 ਸਾਲਾਂ ਦੇ ਇਤਿਹਾਸ ’ਚ ਇਕ ਸ਼ਾਨਦਾਰ ਸਕੋਰਿੰਗ ਪ੍ਰਦਰਸ਼ਨ ਹੈ।

ਨਵੀਂ ਦਿੱਲੀ, ਆਈਏਐੱਨਐੱਸ: ਫੀਫਾ ਵਿਸ਼ਵ ਕੱਪ 2026 ’ਚ ਗੋਲਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਇਸ ਸੀਜ਼ਨ ’ਚ ਸਿਰਫ਼ 33 ਮੈਚਾਂ ’ਚ 100 ਗੋਲ ਦੇ ਅੰਕੜੇ ਨੂੰ ਪਾਰ ਕੀਤਾ ਗਿਆ, ਜੋ ਕਿ ਪਿਛਲੇ 68 ਸਾਲਾਂ ’ਚ ਸਭ ਤੋਂ ਤੇਜ਼ ਦਰ ਹੈ। 1958 ਤੋਂ ਬਾਅਦ, ਇਹ ਸਭ ਤੋਂ ਤੇਜ਼ ਤੇ ਮੈਚਾਂ ਦੀ ਗਿਣਤੀ ਦੇ ਮਾਮਲੇ ’ਚ ਕਿ ਇੱਕ ਸਿੰਗਲ ਵਿਸ਼ਵ ਕੱਪ ਐਡੀਸ਼ਨ ’ਚ 100 ਗੋਲ ਕੀਤੇ ਗਏ ਹਨ। ਮੈਕਸੀਕੋ ਦੇ ਜੂਲੀਅਨ ਕੁਇਨੋਨੇਸ ਨੇ 12 ਜੂਨ ਨੂੰ ਦੱਖਣੀ ਅਫਰੀਕਾ ’ਤੇ 2-0 ਦੀ ਜਿੱਤ ਦੌਰਾਨ ਇਸ ਵਿਸ਼ਵ ਕੱਪ ਲਈ ਸਕੋਰਿੰਗ ਦੀ ਸ਼ੁਰੂਆਤ ਕੀਤੀ। ਨੀਦਰਲੈਂਡ ਦੇ ਕੋਡੀ ਗੈਕਪੋ ਨੇ ਸਵੀਡਨ ’ਤੇ 5-1 ਦੀ ਜਿੱਤ ’ਚ ਨੀਦਰਲੈਂਡ ਦਾ ਤੀਜਾ ਗੋਲ ਕਰ ਕੇ ਟੂਰਨਾਮੈਂਟ ਦਾ 100ਵਾਂ ਗੋਲ ਕੀਤਾ। ਸਿਰਫ਼ 33 ਮੈਚਾਂ ’ਚ 100 ਗੋਲ ਕਰਨਾ ਟੂਰਨਾਮੈਂਟ ਦੇ 68 ਸਾਲਾਂ ਦੇ ਇਤਿਹਾਸ ’ਚ ਇਕ ਸ਼ਾਨਦਾਰ ਸਕੋਰਿੰਗ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 1982 ਤੇ 2014 ਦੇ ਵਿਸ਼ਵ ਕੱਪ ਦੌਰਾਨ 36 ਮੈਚਾਂ ’ਚ 100 ਗੋਲ ਦਾ ਅੰਕੜਾ ਪੂਰਾ ਕੀਤਾ ਗਿਆ ਸੀ, ਜਦ ਕਿ 1978 ਤੇ 1994 ਚ 38 ਮੈਚ ਲੱਗੇ ਸਨ। ਹਾਲਾਂਕਿ, ਸਭ ਤੋਂ ਤੇਜ਼ 100 ਗੋਲ ਸਵਿਟਜ਼ਰਲੈਂਡ ’ਚ 1954 ਦੇ ਵਿਸ਼ਵ ਕੱਪ ਦੌਰਾਨ ਕੀਤੇ ਗਏ ਸਨ, ਜਿੱਥੇ ਸੈਂਕੜਾ ਅੰਕ ਸਿਰਫ਼ 20 ਮੈਚਾਂ ’ਚ ਹੀ ਪੂਰਾ ਹੋਇਆ ਸੀ। ਪੱਛਮੀ ਜਰਮਨੀ ਨੇ ਉਸ ਟੂਰਨਾਮੈਂਟ ’ਚ ਖਿਤਾਬ ਜਿੱਤਿਆ। ਇਸ ਤੋਂ ਇਲਾਵਾ ਨੀਦਰਲੈਂਡ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ, ਫੀਫਾ ਵਿਸ਼ਵ ਕੱਪ ਦੇ ਇਤਿਹਾਸ ’ਚ 100 ਗੋਲ ਕਰਨ ਵਾਲੀ ਸਿਰਫ਼ ਅੱਠਵੀਂ ਟੀਮ ਬਣ ਗਈ। ਉਨ੍ਹਾਂ ਨੇ ਇੱਕ ਪਾਸੜ ਮੈਚ ’ਚ ਸਵੀਡਨ ਨੂੰ 5-1 ਨਾਲ ਹਰਾਇਆ। ਕੁੱਲ 48 ਟੀਮਾਂ ਫੀਫਾ ਵਿਸ਼ਵ ਕੱਪ 2026 ’ਚ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਨੂੰ 12 ਸਮੂਹਾਂ ’ਚ ਵੰਡਿਆ ਗਿਆ ਹੈ, ਜਿਸ ’ਚ 104 ਮੈਚ ਖੇਡੇ ਜਾਣੇ ਹਨ।