
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੈਚ ਦੇ 57ਵੇਂ ਮਿੰਟ ’ਚ ਵੀ ਇਹੀ ਕਹਾਣੀ ਦੁਹਰਾਈ ਗਈ ਪਰ ਇਸ ਤੋਂ ਇਕ ਮਿੰਟ ਬਾਅਦ ਪਿਏਰੇ ਨੇ ਮਿਲਾਨ ਯੋਸਕੀ ਦੇ ਕਰਾਸ ’ਤੇ ਹੈਡਰ ਨਾਲ ਸਕੋਰ 2-2 ਕਰ ਦਿੱਤਾ। ਯੂਨੀਅਨ ਨੇ ਵੀ 59ਵੇਂ ਤੇ 63ਵੇਂ ਮਿੰਟ ਵਿੱਚ ਗੋਲ ਕੀਤੇ ਪਰ ਇਹ ਦੋਵੇਂ ਗੋਲ ਵੀਏਆਰ (ਵੀਡੀਓ ਅਸਿਸਟੈਂਟ ਰੈਫਰੀ) ਨੇ ਰੱਦ ਕਰ ਦਿੱਤੇ।

ਚੈਸਟਰ (ਅਮਰੀਕਾ), ਏਪੀ : ਫਿਲਾਡੇਲਫੀਆ ਯੂਨੀਅਨ ਦੇ ਖਿਲਾਫ ਮੈਚ ’ਚ ਲਿਓਨ ਮੇਸੀ ਨੇ ਇੱਕ ਗੋਲ ਤੇ ਇੱਕ ਅਸਿਸਟ ਕੀਤਾ, ਹਾਲਾਂਕਿ ਉਸ ਦੀ ਟੀਮ ਇੰਟਰ ਮਿਆਮੀ ਜਿੱਤ ਦਰਜ ਕਰਨ ’ਚ ਅਸਫਲ ਰਹੀ ਤੇ ਮੈਚ 2-2 ਨਾਲ ਖਤਮ ਹੋਇਆ। ਮੇਸੀ ਨੇ ਇਸ ਸੀਜ਼ਨ ’ਚ 17 ਮੇਜਰ ਲੀਗ ਸੌਕਰ (MLS) ਮੈਚਾਂ ’ਚ 13 ਗੋਲ ਤੇ 9 ਅਸਿਸਟ ਕੀਤੇ ਹਨ। ਯੂਨੀਅਨ ਲਈ ਇੰਡੀਆਨਾ ਵੈਸੀਲੇਵ ਨੇ ਪਹਿਲੇ ਹਾਫ (11ਵੇਂ ਮਿੰਟ) ’ਚ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ, ਜਦਕਿ 18 ਸਾਲਾ ਡਿਫੈਂਡਰ ਨੀਲ ਪੀਅਰੇ ਨੇ 58ਵੇਂ ਮਿੰਟ ’ਚ ਟੀਮ ਲਈ ਬਰਾਬਰੀ ਵਾਲਾ ਗੋਲ ਕੀਤਾ।
ਪਿਅਰੇ ਨੇ ਪਿਛਲੇ ਪੰਜ ਮੈਚਾਂ ’ਚ ਤਿੰਨ ਗੋਲ ਕੀਤੇ ਹਨ, ਜਦਕਿ 16 ਸਾਲਾ ਮਿਡਫੀਲਡਰ ਕੈਵਨ ਸੁਲੀਵਾਨ ਦਾ ਵੈਸੀਲੇਵ ਦੇ ਗੋਲ ’ਚ ਸਹਿਯੋਗ ਸੀਜ਼ਨ ਦਾ ਉਸ ਦਾ 7ਵਾਂ ਅਸਿਸਟ ਸੀ। ਹਾਲਾਂਕਿ ਇਸ ਦੇ ਬਾਵਜੂਦ ਸੁਲੀਵਾਨ ਇਸ ਮੈਚ ਨੂੰ ਭੁੱਲਣਾ ਚਾਹੇਗਾ, ਕਿਉਂਕਿ ਮੈਚ ਦੇ ਵਾਧੂ ਸਮੇਂ (90+12) ’ਚ ਰੈਫਰੀ ਨੇ ਉਸ ਨੂੰ ਮੈਚ ਦਾ ਦੂਜਾ ਪੀਲਾ ਕਾਰਡ ਦਿਖਾਇਆ ਤੇ ਦੋਵੇਂ ਪੀਲੇ ਕਾਰਡ ਮਿਲ ਕੇ ਲਾਲ ਹੋ ਗਏ, ਜਿਸ ਕਾਰਨ ਸੁਲੀਵਾਨ ਨੂੰ ਤੁਰੰਤ ਮੈਦਾਨ ਛੱਡਣਾ ਪਿਆ।
ਯੂਨੀਅਨ ਵੱਲੋਂ ਕੀਤੇ ਗਏ ਇਨ੍ਹਾਂ 2 ਗੋਲਾਂ ਵਿਚਕਾਰ ਮੈਸੀ ਦੀ ਟੀਮ ਨੇ ਵੀ 2 ਗੋਲ ਕੀਤੇ। ਟੀਮ ਲਈ ਪਹਿਲਾ ਗੋਲ ਡੇਨੀਅਲ ਪਿੰਟਰ ਨੇ 21ਵੇਂ ਮਿੰਟ ’ਚ ਕੀਤਾ, ਜਦਕਿ ਪੰਜ ਮਿੰਟ ਬਾਅਦ ਮੇਸੀ ਨੇ ਇਆਨ ਫਰੇ ਦੇ ਅਸਿਸਟ ’ਤੇ ਗੋਲ ਕਰ ਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਯੂਨੀਅਨ ਨੂੰ ਮੈਚ ਦੇ 54ਵੇਂ ਮਿੰਟ ’ਚ ਪੈਨਲਟੀ ਵੀ ਮਿਲੀ ਪਰ VAR ਜਾਂਚ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਮੈਚ ਦੇ 57ਵੇਂ ਮਿੰਟ ’ਚ ਵੀ ਇਹੀ ਕਹਾਣੀ ਦੁਹਰਾਈ ਗਈ ਪਰ ਇਸ ਤੋਂ ਇਕ ਮਿੰਟ ਬਾਅਦ ਪਿਏਰੇ ਨੇ ਮਿਲਾਨ ਯੋਸਕੀ ਦੇ ਕਰਾਸ ’ਤੇ ਹੈਡਰ ਨਾਲ ਸਕੋਰ 2-2 ਕਰ ਦਿੱਤਾ। ਯੂਨੀਅਨ ਨੇ ਵੀ 59ਵੇਂ ਤੇ 63ਵੇਂ ਮਿੰਟ ਵਿੱਚ ਗੋਲ ਕੀਤੇ ਪਰ ਇਹ ਦੋਵੇਂ ਗੋਲ ਵੀਏਆਰ (ਵੀਡੀਓ ਅਸਿਸਟੈਂਟ ਰੈਫਰੀ) ਨੇ ਰੱਦ ਕਰ ਦਿੱਤੇ।
ਖ਼ਰਾਬ ਹਾਲਾਤ ਕਾਰਨ ਬਦਲਿਆ ਪੀਐੱਸਜੀ ਦਾ ਮੈਚ
ਫ੍ਰੈਂਚ ਲੀਗ ਚੈਂਪੀਅਨ ਪੈਰਿਸ ਸੇਂਟ-ਜਰਮੇਨ (ਪੀਐੱਸਜੀ) ਦਾ ਮੌਜੂਦਾ ਸੀਜ਼ਨ ਦਾ ਪਹਿਲਾ ਮੈਚ ਆਪਣੇ ਘਰੇਲੂ ਸਟੇਡੀਅਮ ਪਾਰਕ ਡੇਸ ਪ੍ਰਿੰਸੇਸ ’ਚ ਨਹੀਂ ਹੋਵੇਗਾ। ਇਨ੍ਹਾਂ ਗਰਮੀਆਂ ’ਚ ਆਈ ਹੀਟਵੇਵ ਨੇ ਇਸ ਸਟੇਡੀਅਮ ਦੀ ਪਿੱਚ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਤੇ ਇਸ ਕਾਰਨ ਪੀਐੱਸਜੀ ਨੇ ਇਹ ਮੈਚ ਆਪਣੀ ਵਿਰੋਧੀ ਟੀਮ ਰੇਨੇਸ ਦੇ ਘਰ ਖੇਡਣ ਦਾ ਫੈਸਲਾ ਕੀਤਾ ਹੈ। ਐਤਵਾਰ ਨੂੰ ਹੋਣ ਵਾਲਾ ਇਹ ਮੈਚ ਹੁਣ ਰੇਨੇਸ ’ਚ ਹੋਵੇਗਾ। ਕਲੱਬ ਮੁਤਾਬਕ ਪਿੱਚ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਇੱਥੇ ਮੈਚ ਕਰਵਾਉਣਾ ਸੰਭਵ ਨਹੀਂ ਹੈ ਤੇ ਰੇਨਸ ਦੀ ਟੀਮ ਵੀ ਇਸ ਬਦਲਾਅ ਤੋਂ ਸੰਤੁਸ਼ਟ ਹੈ। ਪੀਐੱਸਜੀ ਦਾ ਅਗਲਾ ਘਰੇਲੂ ਮੈਚ 4 ਸਤੰਬਰ ਨੂੰ ਮੋਨਾਕੋ ਖਿਲਾਫ ਹੋਵੇਗਾ ਤੇ ਕਲੱਬ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਉਸ ਤੋਂ ਪਹਿਲਾਂ ਪਿੱਚ ਬਦਲਣ ਦਾ ਤਰੀਕਾ ਲੱਭ ਲਿਆ ਹੈ।