- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Closing Cremeony 'ਚ ਸਕਾਟਲੈਂਡ ਦੀ ਸੱਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ ਅਤੇ ਫਿਰ ਹੌਲੀ-ਹੌਲੀ ਧਿਆਨ ਭਾਰਤ ਵੱਲ ਲਿਆਂਦਾ ਗਿਆ, ਜਿੱਥੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਨੂੰ ਦਰਸਾਇਆ ਗਿਆ ਅਤੇ ਇਤਿਹਾਸ ਦੀ ਝਲਕ ਵੀ ਦਿਖਾਈ ਗਈ। ਇਸ ਸੈਰੇਮਨੀ 'ਚ ਇੰਡੋ-ਸਕਾਟਿਸ਼ ਕਲਚਰ ਦਾ ਇਕ ਨਾਲ ਆਉਣਾ ਵੀ ਦੇਖਣ ਨੂੰ ਮਿਲਿਆ। ਦੋਵਾਂ ਦੇਸ਼ਾਂ ਦੇ ਸੰਗੀਤਕਾਰਾਂ ਤੇ ਡਾਂਸਰਾਂ ਨੇ ਇਕ ਮੰਚ 'ਤੇ ਮਿਲ ਕੇ ਪਰਫਾਰਮੈਂਸ ਦਿੱਤੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਅਲਵਿਦਾ ਗਲਾਸਗੋ! ਹੁਣ ਅਹਿਮਦਾਬਾਦ 'ਚ ਮਿਲਾਂਗੇ, ਚਾਰ ਸਾਲ ਬਾਅਦ। ਇਸ ਵਾਅਦੇ ਦੇ ਨਾਲ ਕਾਮਨਵੈਲਥ ਗੇਮਜ਼-2026 ਦਾ ਸਮਾਪਨ ਹੋ ਗਿਆ ਹੈ। ਆਖਰੀ ਸਮੇਂ 'ਤੇ ਸਕਾਟਲੈਂਡ ਦੇ ਗਲਾਸਗੋ ਨੂੰ ਮਿਲੀ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਨੇ ਕਈ ਸਵਾਲ ਤਾਂ ਖੜ੍ਹੇ ਕੀਤੇ, ਪਰ 'ਅੰਤ ਭਲਾ ਤਾਂ ਸਭ ਭਲਾ' ਵਾਲੀ ਕਹਾਵਤ ਇੱਥੇ ਬਿਲਕੁਲ ਸਹੀ ਬੈਠਦੀ ਹੈ। ਹੁਣ ਚਾਰ ਸਾਲ ਬਾਅਦ ਇਹ ਖੇਡਾਂ ਭਾਰਤ ਦੇ ਸ਼ਹਿਰ ਅਹਿਮਦਾਬਾਦ 'ਚ ਕਰਵਾਈਆਂ ਜਾਣਗੀਆਂ।
ਗਲਾਸਗੋ ਕੋਮਨਵੇਲਥ ਗੇਮਜ਼ ਦੀ ਕਲੋਜ਼ਿੰਗ ਸੈਰੇਮਨੀ 'ਚ ਮਸ਼ਾਲ ਹੁਣ ਭਾਰਤ ਦੇ ਸਪੁਰਦ ਕਰ ਦਿੱਤੀ ਗਈ ਹੈ। ਬੀਤੀ ਰਾਤ ਹੋਏ ਇਸ ਸਮਾਰੋਹ 'ਚ ਭਾਰਤੀ ਸਟਾਰ ਨੀਰਜ ਚੋਪੜਾ, ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਉਸ਼ਾ ਅਤੇ ਗੁਜਰਾਤ ਦੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਨੇ ਕਾਮਨਵੈਲਥ ਗੇਮਜ਼ ਦੀ ਮਸ਼ਾਲ ਅਧਿਕਾਰਤ ਤੌਰ 'ਤੇ ਆਪਣੇ ਹੱਥਾਂ 'ਚ ਲਈ ਅਤੇ ਇਸ ਦੇ ਨਾਲ ਹੀ ਗਲਾਸਗੋ ਤੋਂ ਇਹ ਖੇਡਾਂ ਸਮਾਪਤ ਹੋ ਗਈਆਂ।
ਕਲੋਜ਼ਿੰਗ ਸੈਰੇਮਨੀ 'ਚ ਸਕਾਟਲੈਂਡ ਦੀ ਸੱਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ ਅਤੇ ਫਿਰ ਹੌਲੀ-ਹੌਲੀ ਧਿਆਨ ਭਾਰਤ ਵੱਲ ਲਿਆਂਦਾ ਗਿਆ, ਜਿੱਥੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਨੂੰ ਦਰਸਾਇਆ ਗਿਆ ਅਤੇ ਇਤਿਹਾਸ ਦੀ ਝਲਕ ਵੀ ਦਿਖਾਈ ਗਈ। ਇਸ ਸੈਰੇਮਨੀ 'ਚ ਇੰਡੋ-ਸਕਾਟਿਸ਼ ਕਲਚਰ ਦਾ ਇਕ ਨਾਲ ਆਉਣਾ ਵੀ ਦੇਖਣ ਨੂੰ ਮਿਲਿਆ। ਦੋਵਾਂ ਦੇਸ਼ਾਂ ਦੇ ਸੰਗੀਤਕਾਰਾਂ ਤੇ ਡਾਂਸਰਾਂ ਨੇ ਇਕ ਮੰਚ 'ਤੇ ਮਿਲ ਕੇ ਪਰਫਾਰਮੈਂਸ ਦਿੱਤੀ।
ਭਾਰਤ ਨੇ ਪੂਰੀ ਦੁਨੀਆ ਦਾ ਸਵਾਗਤ ਕੀਤਾ ਅਤੇ ਇਸ ਦੌਰਾਨ ਆਪਣੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕੀਤੀ। ਨਾਲ ਹੀ ਭਾਰਤ ਨੇ ਆਪਣੀ ਆਧੁਨਿਕ ਸੰਸਕ੍ਰਿਤੀ ਨੂੰ ਵੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਇਸ ਪੇਸ਼ਕਾਰੀ ਦੇ ਨਾਲ ਹੀ 2030 'ਚ ਅਹਿਮਦਾਬਾਦ 'ਚ ਹੋਣ ਵਾਲੀਆਂ ਕਾਮਨਵੈਲਥ ਗੇਮਜ਼ ਦਾ ਸਫ਼ਰ ਸ਼ੁਰੂ ਹੋ ਗਿਆ।
ਇਸ ਸੈਰੇਮਨੀ ਦੀ ਸ਼ੁਰੂਆਤ ਸੈਂਡੀ ਥੋਮ, ਕੈਮੀ ਬਾਰਨਜ਼ ਤੇ ਆਸਟ੍ਰੇਲੀਆਈ ਗਾਇਕ ਡੈਲਟਾ ਗੁੱਡਰੇਮ ਨੇ ਕੀਤੀ। ਜਦੋਂ ਗੁੱਡਰੇਮ ਗਾ ਰਹੇ ਸਨ, ਉਦੋਂ ਸਾਰੇ ਦੇਸ਼ਾਂ ਦੇ ਝੰਡਾਬਰਦਾਰ ਇਕ-ਇਕ ਕਰ ਕੇ ਆਉਂਦੇ ਜਾ ਰਹੇ ਸਨ। ਭਾਰਤ ਵੱਲੋਂ ਇਸ ਸੈਰੇਮਨੀ 'ਚ ਗੋਲਡ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ ਜੈਸਮੀਨ ਲੰਬੋਰੀਆ ਨੇ ਝੰਡਾ ਫੜਿਆ। ਖੇਡਾਂ ਦੀ ਮੇਜ਼ਬਾਨੀ ਦਾ ਟ੍ਰਾਂਸਫਰ ਪਰੇਡ ਨਾਲ ਸ਼ੁਰੂ ਹੋਇਆ ਜਿਸ ਵਿਚ ਸਾਰੇ ਕਾਮਨਵੇਲਥ ਗੇਮਜ਼ ਦੇ ਝੰਡੇ ਸਨ। ਉਨ੍ਹਾਂ ਨੂੰ ਪੂਰੇ ਸਟੇਡੀਅਮ 'ਚ ਦਿਖਾਇਆ ਗਿਆ, ਜੋ ਮੇਜ਼ਬਾਨੀ ਦੂਜੇ ਦੇਸ਼ ਨੂੰ ਸੌਂਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਝੰਡਾ ਪੀਟੀ ਉਸ਼ਾ ਤੇ ਹਰਸ਼ ਸੰਘਵੀ ਨੂੰ ਸੌਂਪਿਆ ਗਿਆ।
ਇਸ ਸੈਰੇਮਨੀ 'ਚ ਭਾਰਤ ਦੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੇ 150 ਸਾਲ ਪੂਰੇ ਹੋਣ ਦਾ ਜਸ਼ਨ ਵੀ ਮਨਾਇਆ ਗਿਆ। ਅਦਾਕਾਰਾ ਮਾਨੁਸ਼ੀ ਛਿੱਲਰ ਨੇ ਇਸ 'ਤੇ ਆਪਣੀ ਪੇਸ਼ਕਾਰੀ ਦਿੱਤੀ। ਉਨ੍ਹਾਂ ਤੋਂ ਇਲਾਵਾ ਸ਼ੰਕਰ ਮਹਾਦੇਵਨ ਨੇ ਆਪਣੇ ਸੰਗੀਤ ਨਾਲ ਸਮਾਂ ਬੰਨ੍ਹਿਆ। ਕਈ ਰੰਗਾਰੰਗ ਪ੍ਰੋਗਰਾਮਾਂ ਦੇ ਨਾਲ ਇਨ੍ਹਾਂ ਖੇਡਾਂ ਦਾ ਅੰਤ ਹੋਇਆ ਅਤੇ ਹੁਣ ਪੂਰੀ ਦੁਨੀਆ ਅਹਿਮਦਾਬਾਦ ਵੱਲ ਦੇਖ ਰਹੀ ਹੈ।