- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਟਰਸਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਨੂੰ ਦੱਖਣੀ ਅਫਰੀਕਾ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਟੀਮ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਇੰਗਲੈਂਡ ਦੀ ਜਰਸੀ 2014 ਤੋਂ ਬਾਅਦ ਪਹਿਲੀ ਵਾਰ ਪਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ।

ਲੰਡਨ (ਪੀਟੀਆਈ) : ਸਾਬਕਾ ਕਪਤਾਨ ਕੇਵਿਨ ਪੀਟਰਸਨ ਨੂੰ ਅਗਲੇ ਸਾਲ ਦੱਖਮੀ ਅਫਰੀਕਾ ’ਚ ਹੋਣ ਵਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਲਈ ਇੰਗਲੈਂਡ ਦੀਆਂ ਸਫੈਦ ਗੇਂਦ ਦੀਆਂ ਟੀਮਾਂ ਦਾ ਮਾਹਿਰ ਮੈਂਟੋਰ ਬਣਾਇਆ ਗਿਆ ਹੈ।
ਪੀਟਰਸਨ ਇਸ ਮਹੀਨੇ ਦੇ ਅਖੀਰ ’ਚ ਸ੍ਰੀਲੰਕਾ ਵਿਰੁੱਧ ਟੀ-20 ਤੇ ਵਨਡੇ ਸੀਰੀਜ਼ ’ਚ ਮੁੱਖ ਕੋਚ ਬ੍ਰੈਂਡਨ ਮੈਕੁਲਮ ਨਾਲ ਜੁੜੇਗਾ। ਕੋਚਿੰਗ ਸਟਾਫ ’ਚ ਮਾਰਕਸ ਟ੍ਰੈਸਕੋਥਿਕ, ਟਿਮ ਸਾਊਦੀ, ਜੀਤਨ ਪਟੇਲ ਤੇ ਸਾਰਾ ਟੇਲਰ ਵੀ ਹਨ। ਉਹ ਇਸ ਸਾਲ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਸਫੈਦ ਗੇਂਦ ਦੇ ਦੌਰਿਆਂ ’ਤੇ ਵੀ ਟੀਮ ਨਾਲ ਹੋਵੇਗਾ। ਇਸ ਤੋਂ ਬਾਅਦ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਰੁੱਧ ਘਰੇਲੂ ਸੀਰੀਜ਼ ਤੇ ਵਿਸ਼ਵ ਕੱਪ ’ਚ ਟੀਮ ਨਾਲ ਰਹੇਗਾ।
ਪੀਟਰਸਨ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਨੂੰ ਦੱਖਣੀ ਅਫਰੀਕਾ ’ਚ ਹੋਣ ਵਾਲੇ ਵਿਸ਼ਵ ਕੱਪ ’ਚ ਟੀਮ ਦੀ ਮਦਦ ਕਰਨ ਲਈ ਕਿਹਾ ਗਿਆ ਹੈ। ਇੰਗਲੈਂਡ ਦੀ ਜਰਸੀ 2014 ਤੋਂ ਬਾਅਦ ਪਹਿਲੀ ਵਾਰ ਪਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ।