
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੇਗੁਲਾ ਨੇ ਰੋਮਾਨੀਆ ਦੀ ਸੋਰਾਨਾ ਕ੍ਰਿਸਟੀਆ ਨੂੰ 6-2, 4-6, 7-5 ਨਾਲ ਹਰਾਇਆ। ਇਹ 2026 ’ਚ ਡਬਲਿਯੂਟੀਏ ਟੂਰ ’ਤੇ ਉਸ ਦੀ ਰਿਕਾਰਡ 43ਵੀਂ ਜਿੱਤ ਹੈ।

ਮੇਸਨ (ਅਮਰੀਕਾ), ਏਪੀ : ਸਿਨਸਿਨਾਟੀ ਓਪਨ ’ਚ ਬੁੱਧਵਾਰ ਦਾ ਦਿਨ ਅਮਰੀਕੀ ਖਿਡਾਰੀਆਂ ਦਾ ਦਿਨ ਸੀ। ਟੌਮੀ ਪਾਲ ਤੇ ਜੈਸਿਕਾ ਪੇਗੁਲਾ ਨੇ 3 ਸੈੱਟਾਂ ਦੇ ਮੈਚ ਜਿੱਤੇ, ਜਦਕਿ ਕਈ ਹੋਰ ਅਮਰੀਕੀ ਖਿਡਾਰੀਆਂ ਨੇ ਵੀ ਕੁਆਰਟਰ ਫਾਈਨਲ ’ਚ ਥਾਂ ਬਣਾਈ। ਪਾਲ ਨੇ ਫਰੈਂਚ ਓਪਨ ਚੈਂਪੀਅਨ ਤੇ ਚੋਟੀ ਦਾ ਦਰਜਾ ਪ੍ਰਾਪਤ ਅਲੈਗਜ਼ੈਂਡਰ ਜ਼ਵੇਰੇਵ ਨੂੰ 4-6, 7-6, 6-4 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਦੂਜੇ ਸੈੱਟ ਦੌਰਾਨ ਮੀਂਹ ਕਾਰਨ ਮੈਚ ਕਰੀਬ 90 ਮਿੰਟ ਲਈ ਰੋਕ ਦਿੱਤਾ ਗਿਆ। ਕੁਆਰਟਰ ਫਾਈਨਲ ’ਚ ਪਾਲ ਦਾ ਸਾਹਮਣਾ ਫਲੇਵੀਓ ਕੋਬੋਲੀ ਨਾਲ ਹੋਵੇਗਾ। ਪੇਗੁਲਾ ਨੇ ਰੋਮਾਨੀਆ ਦੀ ਸੋਰਾਨਾ ਕ੍ਰਿਸਟੀਆ ਨੂੰ 6-2, 4-6, 7-5 ਨਾਲ ਹਰਾਇਆ। ਇਹ 2026 ’ਚ ਡਬਲਿਯੂਟੀਏ ਟੂਰ ’ਤੇ ਉਸ ਦੀ ਰਿਕਾਰਡ 43ਵੀਂ ਜਿੱਤ ਹੈ।
ਸਿਨਸਿਨਾਟੀ ’ਚ ਪੇਗੁਲਾ ਚੌਥੀ ਵਾਰ ਕੁਆਰਟਰ ਫਾਈਨਲ ’ਚ ਪਹੁੰਚੀ ਹੈ। ਹੁਣ ਉਸ ਦਾ ਸਾਹਮਣਾ ਹਮਵਤਨ ਅਮਾਂਡਾ ਅਨੀਸਿਮੋਵਾ ਨਾਲ ਹੋਵੇਗਾ, ਜਿਸ ਨੇ ਵਿੰਬਲਡਨ ਚੈਂਪੀਅਨ ਲਿੰਡਾ ਨੋਸਕੋਵਾ ਨੂੰ 6-1, 6-4 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਕੋਕੋ ਗਫ ਨੇ ਮੈਰੀ ਬੂਜ਼ਕੋਵਾ ਨੂੰ 6-3, 6-2 ਨਾਲ ਹਰਾਇਆ। ਗਫ ਨੇ 6 ਡਬਲ ਫਾਲਟ ਕੀਤੇ ਪਰ ਇੱਕ ਘੰਟੇ 33 ਮਿੰਟ ’ਚ ਮੈਚ ਜਿੱਤ ਲਿਆ। ਉਹ 2023 ’ਚ ਸਿਨਸਿਨਾਟੀ ਦੀ ਚੈਂਪੀਅਨ ਰਹਿ ਚੁੱਕੀ ਹੈ। ਮੈਡੀਸਨ ਕੀਜ਼ ਨੇ ਜ਼ੀਊ ਵਾਂਗ ਨੂੰ 7-6, 6-4 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਪਹੁੰਚ ਚੁੱਕੀ ਹੈ। ਇਸ ਨਾਲ ਚਾਰ ਅਮਰੀਕੀ ਮਹਿਲਾ ਖਿਡਾਰਨਾਂ ਆਖਰੀ 8 ’ਚ ਪਹੁੰਚ ਗਈਆਂ, ਜੋ ਕਿ 2004 ਤੋਂ ਬਾਅਦ ਸਿਨਸਿਨਾਟੀ ’ਚ ਅਮਰੀਕਾ ਦਾ ਸਰਬੋਤਮ ਪ੍ਰਦਰਸ਼ਨ ਹੈ।