China vs Bangladesh : ਹਾਕੀ ਦੇ ਮੈਦਾਨ 'ਚ ਚੀਨ ਦੀ ਤੂਫ਼ਾਨੀ ਖੇਡ, ਬੰਗਲਾਦੇਸ਼ ਨੂੰ ਹਰਾ ਕੇ 3-1 ਨਾਲ ਜਿੱਤਿਆ ਮੈਚ
China vs Bangladesh : ਪਹਿਲੇ ਕੁਆਰਟਰ ਦੇ ਪੰਜਵੇਂ ਮਿੰਟ 'ਚ ਚੀਨ ਨੇ ਗੋਲ ਕਰਕੇ ਆਪਣਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਨੇ ਵੀ ਹਮਲਾਵਰ ਰੁੱਖ ਅਪਣਾਇਆ ਅਤੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਇਸ ਦੌਰਾਨ ਬੰਗਲਾਦੇਸ਼ ਨੂੰ ਚਾਰ ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਨੂੰ ਗੋਲ 'ਚ ਬਦਲਣ 'ਚ ਕਾਮਯਾਬ ਨਹੀਂ ਹੋ ਸਕੀ।
Publish Date: Wed, 04 Nov 2026 03:28 PM (IST)
Updated Date: Wed, 04 Nov 2026 03:58 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ 'ਚ ਚੀਨ ਅਤੇ ਬੰਗਲਾਦੇਸ਼ ਵਿਚਾਲੇ ਅੱਜ ਖੇਡੇ ਗਏ ਪਹਿਲੇ ਮੈਚ 'ਚ ਚੀਨ ਨੇ 3-1 ਨਾਲ ਜਿੱਤ ਹਾਸਲ ਕਰ ਲਈ ਹੈ। ਸ਼ੁਰੂਆਤ ਤੋਂ ਹੀ ਚੀਨ ਦੀ ਟੀਮ ਨੇ ਹਮਲਾਵਰ ਰੁਖ਼ ਅਪਣਾਇਆ ਤੇ ਪਹਿਲੇ ਕੁਆਰਟਰ ਦੇ ਪੰਜਵੇਂ ਮਿੰਟ 'ਚ ਗੋਲ ਦਾਗ ਕੇ ਬੜ੍ਹਤ ਬਣਾ ਲਈ।
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਇਸ ਤੋਂ ਬਾਅਦ ਖੇਡ ਸ਼ੁਰੂ ਹੁੰਦਿਆਂ ਹੀ ਚੀਨ ਨੇ ਬੰਗਲਾਦੇਸ਼ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪਹਿਲੇ ਕੁਆਰਟਰ ਦੇ ਪੰਜਵੇਂ ਮਿੰਟ 'ਚ ਚੀਨ ਨੇ ਗੋਲ ਕਰ ਕੇ ਆਪਣਾ ਖਾਤਾ ਖੋਲ੍ਹਿਆ।
ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਨੇ ਵੀ ਹਮਲਾਵਰ ਰੁਖ਼ ਅਪਣਾਇਆ ਤੇ ਗੋਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਇਸ ਦੌਰਾਨ ਬੰਗਲਾਦੇਸ਼ ਨੂੰ ਚਾਰ ਪੈਨਲਟੀ ਕਾਰਨਰ ਮਿਲੇ, ਪਰ ਟੀਮ ਇਨ੍ਹਾਂ ਨੂੰ ਗੋਲ 'ਚ ਬਦਲਣ 'ਚ ਕਾਮਯਾਬ ਨਹੀਂ ਹੋ ਸਕੀ।
ਤੀਜੇ ਕੁਆਰਟਰ ਤਕ ਚੀਨ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਬੰਗਲਾਦੇਸ਼ ਖ਼ਿਲਾਫ਼ 3-0 ਦੀ ਬੜ੍ਹਤ ਬਣਾ ਲਈ ਸੀ। ਚੌਥੇ ਕੁਆਰਟਰ 'ਚ ਬੰਗਲਾਦੇਸ਼ ਨੇ ਗੋਲ ਦਾਗਿਆ ਤੇ ਚੀਨ 3-1 ਨਾਲ ਅੱਗੇ ਹੈ।