- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ। ਇਸ ਹਫਤੇ ਹਜ਼ਾਰਾਂ ਲੋਕ ਟੀਮ ਦੀ ਸਿਖਲਾਈ ਦੌਰਾਨ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ। ਐਤਵਾਰ ਨੂੰ ਹੋਣ ਵਾਲੇ ਰਗਬੀ ਲੀਗ ਫਾਈਨਲ ਮੈਚ ਤੋਂ ਪਹਿਲਾਂ ਟੀਮ ਬੱਸ ਨੂੰ ਰਵਾਨਾ ਹੁੰਦੇ ਦੇਖਣ ਲਈ ਸ਼ਨਿਚਰਵਾਰ ਸਵੇਰੇ ਵੀ ਸੜਕ ’ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾ ਸੀ।

ਨਿਊਕੈਸਲ, ਏਪੀ ਆਸਟ੍ਰੇਲੀਆ ’ਚ ਸ਼ਨਿਚਰਵਾਰ ਨੂੰ ਨਿਊਕੈਸਲ ਨਾਈਟਸ ਰਗਬੀ ਟੀਮ ਦਾ ਉਤਸ਼ਾਹ ਵਧਣ ਲਈ ਸੜਕ ’ਤੇ ਖੜ੍ਹੀ ਭੀੜ ’ਚ ਇਕ ਕਾਰ ਜਾ ਵੜੀ, ਜਿਸ ਨਾਲ ਬੱਚਿਆਂ ਸਮੇਤ 10 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ’ਚ ਪੰਜ ਸਾਲ ਦੀ ਬੱਚੀ ਤੇ 67 ਸਾਲ ਦੇ ਵਿਅਕਤੀ ਦੀ ਹਾਲਤ ਗੰਭੀਰ ਹੈ। ਅੱਠ ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ’ਚ ਡਰਾਈਵਰ 18 ਸਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਮੰਨਿਆ ਜਾ ਰਿਹਾ। ਇਸ ਹਫਤੇ ਹਜ਼ਾਰਾਂ ਲੋਕ ਟੀਮ ਦੀ ਸਿਖਲਾਈ ਦੌਰਾਨ ਉਨ੍ਹਾਂ ਦਾ ਉਤਸ਼ਾਹ ਵਧਾ ਰਹੇ ਸਨ। ਐਤਵਾਰ ਨੂੰ ਹੋਣ ਵਾਲੇ ਰਗਬੀ ਲੀਗ ਫਾਈਨਲ ਮੈਚ ਤੋਂ ਪਹਿਲਾਂ ਟੀਮ ਬੱਸ ਨੂੰ ਰਵਾਨਾ ਹੁੰਦੇ ਦੇਖਣ ਲਈ ਸ਼ਨਿਚਰਵਾਰ ਸਵੇਰੇ ਵੀ ਸੜਕ ’ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾ ਸੀ।
ਆਈਏਐੱਨਐੱਸ ਦੇ ਮੁਤਾਬਕ, ਨਿਊਕੈਸਲ ਦੇ ਮੇਅਰ ਗੈਵਿਨ ਮਾਰਿਸ ਨੇ ਕਿਹਾ ਕਿ ਡਰਾਈਵਰ ਟੀਮ ਦਾ ਹੀ ਇਕ ਸਮਰਥਕ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਕਾਰ ’ਤੇ ਉਸਦਾ ਕੰਟਰੋਲ ਨਹੀਂ ਰਿਹਾ ਤੇ ਉਹ ਭੀੜ ’ਚ ਜਾ ਵੜੀ। ਨਿਊ ਸਾਊਥ ਵੇਲਸ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਇਸ ਘਟਨਾ ਨੂੰ ਦਿਲ ਤੋੜਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਤੇ ਦੋਸਤਾਂ ਨਾਲ ਹਨ, ਜਿਹੜੇ ਇਸ ਹਾਦਸੇ ’ਚ ਸ਼ਾਮਲ ਸਨ ਜਾਂ ਜ਼ਖਮੀ ਹੋਏ ਹਨ।