- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Bittu Tabahi ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਅਸਲੀ ਨਾਮ ਸੁਰਿੰਦਰ ਸਿੰਘ ਚੌਧਰੀ ਹੈ। ਅਜਨਾਰ ਨਦੀ ਦੇ ਕੰਢੇ ਸਥਿਤ ਇਕ ਮੰਦਰ ਨੇੜੇ ਨਦੀ ਵਿਚ ਕੂੜਾ ਇਕੱਠਾ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਸਰਕਾਰੀ ਕਾਰਵਾਈ ਦੀ ਉਡੀਕ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ 26 ਜਨਵਰੀ 2026 ਤੋਂ ਆਪਣਾ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ।

ਸਪੋਰਟਸ ਡੈਸਕ, ਨਵੀਂ ਦਿੱਲੀ : ਅਜੋਕੇ ਸਮੇਂ ਸੋਸ਼ਲ ਮੀਡੀਆ ਇਕ ਐਸਾ ਹਥਿਆਰ ਬਣ ਗਿਆ ਹੈ, ਜਿੱਥੋਂ ਲੋਕ ਰਾਤੋ-ਰਾਤ ਸੈਲੀਬ੍ਰਿਟੀ ਬਣ ਜਾਂਦੇ ਹਨ। ਅਜਿਹਾ ਹੀ ਕੁਝ ਮੱਧ ਪ੍ਰਦੇਸ਼ ਦੇ ਬੀਐੱਸਸੀ ਵਿਦਿਆਰਥੀ ਬਿੱਟੂ ਤਬਾਹੀ ਨਾਲ ਹੋਇਆ ਹੈ। ਉਨ੍ਹਾਂ ਨੇ ਇਕ ਨਦੀ ਦੀ ਸਫ਼ਾਈ ਕਰ ਕੇ ਸੋਸ਼ਲ ਮੀਡੀਆ ’ਤੇ ਵੱਡੀ ਗਿਣਤੀ 'ਚ ਫਾਲੋਅਰਜ਼ ਬਣਾ ਲਏ। ਉਨ੍ਹਾਂ ਦੇ ਕੰਮ ਦੀ ਕਾਫ਼ੀ ਸ਼ਲਾਘਾ ਹੋ ਰਹੀ ਹੈ ਤੇ ਹੁਣ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਵੀ ਉਨ੍ਹਾਂ ਦੀ ਜੰਮ ਕੇ ਤਾਰੀਫ਼ ਕੀਤੀ ਹੈ।
ਪੀਟਰਸਨ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇ ਕੰਮ ਸ਼ੁਰੂ ਕਰਨ ਦੀ ਉਡੀਕ ਛੱਡ ਕੇ ਖੁਦ ਉਸ ਦੀ ਜ਼ਿੰਮੇਵਾਰੀ ਚੁੱਕ ਲੈਂਦਾ ਹੈ ਤਾਂ ਇਹੀ ਸਹੀ ਤਰੀਕਾ ਹੁੰਦਾ ਹੈ। ਦਰਅਸਲ, ਮੱਧ ਪ੍ਰਦੇਸ਼ ਵਿਚ ਬਿੱਟੂ ਤਬਾਹੀ ਨੇ ਅਜਨਾਰ ਨਦੀ ਦੀ ਸਫ਼ਾਈ ਦਾ ਬੀੜਾ ਚੁੱਕਿਆ। ਉਨ੍ਹਾਂ ਨੇ ਇਹ ਕੰਮ 2026 ਵਿਚ ਸ਼ੁਰੂ ਕੀਤਾ ਅਤੇ ਇਸ ਦਾ ਸਾਰਾ ਖਰਚਾ ਵੀ ਖੁਦ ਚੁੱਕਿਆ। ਇਸੇ ਕਾਰਨ ਪੀਟਰਸਨ ਉਨ੍ਹਾਂ ਦੀ ਤਾਰੀਫ਼ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ।
ਸਾਬਕਾ ਇੰਗਲਿਸ਼ ਕਪਤਾਨ ਨੇ ਆਪਣੇ ਐਕਸ ਅਕਾਊਂਟ ’ਤੇ ਲਿਖਿਆ, “ਮੈਂ ਅੱਜ ਸਵੇਰੇ ਇਹ ਕਹਾਣੀ ਪੜ੍ਹੀ ਅਤੇ ਫਿਰ ਸੋਚਿਆ ਕਿ ਇਸ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂ। ਸ਼ਾਬਾਸ਼ ਮੇਰੇ ਭਰਾ। 21 ਸਾਲ ਦੀ ਉਮਰ ਵਿਚ ਬਿੱਟੂ ਤਬਾਹੀ ਬਿਨਾਂ ਦਸਤਾਨਿਆਂ, ਜੁੱਤਿਆਂ ਅਤੇ ਤੈਰਨਾ ਜਾਣੇ ਇਕ ਨਦੀ ਵਿਚ ਉਤਰ ਗਏ ਤੇ ਉਸ ਦੀ ਸਫ਼ਾਈ ਕਰਨ ਲੱਗ ਪਏ। 26 ਜਨਵਰੀ 2026 ਨੂੰ ਮੱਧ ਪ੍ਰਦੇਸ਼ ਦੇ ਬੀਐੱਸਸੀ ਵਿਦਿਆਰਥੀ ਨੇ ਅਜਨਾਰ ਨਦੀ ਦੀ ਸਫ਼ਾਈ ਸ਼ੁਰੂ ਕੀਤੀ। ਉਨ੍ਹਾਂ ਨੇ ਪਲਾਸਟਿਕ ਅਤੇ ਹੋਰ ਕੂੜਾ ਹਟਾਇਆ। ਉਨ੍ਹਾਂ ਨੇ ਪੂਜਾ ਦੇ ਕੂੜੇ ਨੂੰ ਖਾਦ ਵਿਚ ਬਦਲਣਾ ਸ਼ੁਰੂ ਕੀਤਾ। ਕੂੜਾ ਅਤੇ ਡਸਟਬਿਨ ਖਰੀਦਣ ਲਈ ਉਨ੍ਹਾਂ ਨੇ ਦੋਸਤਾਂ ਤੋਂ ਪੈਸੇ ਇਕੱਠੇ ਕੀਤੇ।”
ਪੀਟਰਸਨ ਨੇ ਅੱਗੇ ਲਿਖਿਆ, “ਇਸ ਕੰਮ ਵਿਚ ਉਨ੍ਹਾਂ ਨੇ ਲਗਪਗ 30,000 ਰੁਪਏ ਖਰਚ ਕੀਤੇ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਦੇ ਹੱਥਾਂ ਵਿਚ ਇਨਫੈਕਸ਼ਨ ਹੋ ਗਿਆ ਸੀ। ਅੱਜ ਉਨ੍ਹਾਂ ਦਾ ਨਾਮ ਹਜ਼ਾਰਾਂ ਲੋਕਾਂ ਤੱਕ ਪਹੁੰਚ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਭ ਲਾਈਕਸ ਲਈ ਕੀਤਾ ਹੈ। ਬਿੱਟੂ ਦੇ ਉਪਨਾਮ ਦਾ ਅਰਥ ‘ਵਿਨਾਸ਼’ ਹੈ। ਅੱਜ ਉਹ ਜਲ ਪ੍ਰਦੂਸ਼ਣ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਵਾਰ ਬਦਲਾਅ ਉਦੋਂ ਹੀ ਸ਼ੁਰੂ ਹੁੰਦਾ ਹੈ, ਜਦੋਂ ਇਕ ਵਿਅਕਤੀ ਦੂਜੇ ਦੇ ਕੰਮ ਸ਼ੁਰੂ ਕਰਨ ਦੀ ਉਡੀਕ ਛੱਡ ਦਿੰਦਾ ਹੈ। ਸੱਚਮੁੱਚ ਇਹ ਇਕ ਸਾਹਸੀ ਕੰਮ ਹੈ ਅਤੇ ਉਹ ਅੰਤਰਰਾਸ਼ਟਰੀ ਪਛਾਣ ਹਾਸਲ ਕਰਨ ਦੇ ਹੱਕਦਾਰ ਹਨ।”
ਬਿੱਟੂ ਤਬਾਹੀ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਬਿਆਵਰਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਅਸਲੀ ਨਾਮ ਸੁਰਿੰਦਰ ਸਿੰਘ ਚੌਧਰੀ ਹੈ। ਅਜਨਾਰ ਨਦੀ ਦੇ ਕੰਢੇ ਸਥਿਤ ਇਕ ਮੰਦਰ ਨੇੜੇ ਨਦੀ ਵਿਚ ਕੂੜਾ ਇਕੱਠਾ ਦੇਖ ਕੇ ਉਹ ਹੈਰਾਨ ਰਹਿ ਗਏ। ਉਨ੍ਹਾਂ ਨੇ ਸਰਕਾਰੀ ਕਾਰਵਾਈ ਦੀ ਉਡੀਕ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ 26 ਜਨਵਰੀ 2026 ਤੋਂ ਆਪਣਾ ਸਫ਼ਾਈ ਅਭਿਆਨ ਸ਼ੁਰੂ ਕਰ ਦਿੱਤਾ।