- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਮਹਿਲਾ ਉੱਚੀ ਛਾਲ ਦੀ ਸਾਬਕਾ ਰਾਸ਼ਟਰੀ ਰਿਕਾਰਡਧਾਰਕ ਸੁਹਾਨਾ ਕੁਮਾਰੀ ਤੋਂ ਟ੍ਰੇਨਿੰਗ ਲੈਣ ਵਾਲੇ ਮੇਘਵਾਲ ਨੇ ਇਸ ਸੈਸ਼ਨ ’ਚ ਆਪਣੇ ਪ੍ਰਦਰਸ਼ਨ ’ਚ 10 ਸੈਂਟੀਮੀਟਰ ਦਾ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸਦਾ ਨਿਜੀ ਸਰਬੋਤਮ ਪ੍ਰਦਰਸ਼ਨ 2.11 ਮੀਟਰ ਸੀ•।

ਯੂਜੀਨ (ਅਮਰੀਕਾ), ਪੀਟੀਆਈ : ਬਸੰਤ ਕੁਮਾਰ ਮੇਘਵਾਲ ਵਿਸ਼ਵ ਐਥਲੈਟਿਕਸ ਅੰਡਰ-20 ਚੈਂਪੀਅਨਸ਼ਿਪ ’ਚ ਉੱਚੀ ਛਾਲ ’ਚ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ, ਜਦਕਿ ਸ਼ਾਹਨਵਾਜ਼ ਖ਼ਾਨ ਨੇ ਲੰਬੀ ਛਾਲ ’ਚ ਬਰਾਊਂਜ਼ ਮੈਡਲ ਜਿੱਤਿਆ, ਜਿਸ ਨਾਲ ਭਾਰਤ ਲਈ ਇਹ ਦਿਨ ਯਾਦਗਾਰ ਬਣ ਗਿਆ ਤੇ ਮੁਕਾਬਲੇਬਾਜ਼ੀ ’ਚ ਉਸਦੇ ਕੁੱਲ ਮੈਡਲਾਂ ਦੀ ਗਿਣਤੀ ਤਿੰਨ ਪਹੁੰਚ ਗਈ।
ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਸਰਹੱਦੀ ਸ਼ਹਿਰ ਅਨੂਪਗੜ੍ਹ ਦੇ ਰਹਿਣ ਵਾਲੇ 19 ਸਾਲਾ ਮੇਘਵਾਲ ਨੇ ਸ਼ਨਿਚਰਵਾਰ ਨੂੰ ਚੈਂਪੀਅਨਸ਼ਿਪ ਦੇ ਚੌਥੇ ਦਿਨ 2.21 ਮੀਟਰ ਦੀ ਛਾਲ ਲਗਾ ਕੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਤੇ ਸਿਲਵਰ ਮੈਡਲ ਜਿੱਤਿਆ। ਅਲਜੀਰੀਆ ਦੇ ਯੂਨੇਸ ਅਯਾਚੀ ਨੇ ਗੋਲਡ ਮੈਡਲ, ਜਦਕਿ ਗ੍ਰੇਟ ਬ੍ਰਿਟੇਨ ਦੇ ਓਟਿਸ ਪੂਲ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਤਿੰਨੇ ਮੈਡਲ ਜੇਤੂ ਸਿਰਫ 2.21 ਮੀਟਰ ਦੀ ਉਚਾਈ ਤੱਕ ਛਾਲ ਲਗਾ ਸਕੇ ਤੇ 2.24 ਮੀਟਰ ਦੀ ਉਚਾਈ ਪਾਰ ਕਰਨ ’ਚ ਸਫਲ ਰਹੇ। ਅਜਿਹੀ ਹਾਲਤ ’ਚ ਪਿਛਲੀ ਉਚਾਈ ਨੂੰ ਪਾਰ ਕਰਨ ਦੀਆਂ ਕੋਸ਼ਿਸ਼ਾਂ ਦੀ ਗਿਣਤੀ ਦੇ ਆਧਾਰ ’ਤੇ ਸਥਾਨਾਂ ਦਾ ਨਿਰਧਾਰਣ ਕੀਤਾ ਗਿਆ। ਅਯਾਚੀ ਨੇ ਆਪਣੀ ਪਹਿਲੀ ਕੋਸ਼ਿਸ਼ ’ਚ ਹੀ 2.21 ਮੀਟਰ ਦੀ ਉਚਾਈ ਪਾਰ ਕਰ ਲਈ ਸੀ, ਜਦਕਿ ਮੇਘਵਾਲ ਤੇ ਪੂਲ ਨੇ ਲੜੀਵਾਰ ਆਪਣੀ ਦੂਜੀ ਤੇ ਤੀਜੀ ਕੋਸ਼ਿਸ਼ ’ਚ ਉਹ ਉਚਾਈ ਹਾਸਲ ਕੀਤੀ ਸੀ। ਭਾਰਤੀ ਜਲ ਸੈਨਾ ਕਾਰਜਸ਼ੀਲ ਮੇਘਵਾਲ ਦੇ ਸਿਲਵਰ ਮੈਡਲ ਨੇ ਉਸ ਨੂੰ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ’ਚ ਉੱਚੀ ਛਾਲ ’ਚ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣਾ ਦਿੱਤਾ।
ਭਾਰਤੀ ਮਹਿਲਾ ਉੱਚੀ ਛਾਲ ਦੀ ਸਾਬਕਾ ਰਾਸ਼ਟਰੀ ਰਿਕਾਰਡਧਾਰਕ ਸੁਹਾਨਾ ਕੁਮਾਰੀ ਤੋਂ ਟ੍ਰੇਨਿੰਗ ਲੈਣ ਵਾਲੇ ਮੇਘਵਾਲ ਨੇ ਇਸ ਸੈਸ਼ਨ ’ਚ ਆਪਣੇ ਪ੍ਰਦਰਸ਼ਨ ’ਚ 10 ਸੈਂਟੀਮੀਟਰ ਦਾ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸਦਾ ਨਿਜੀ ਸਰਬੋਤਮ ਪ੍ਰਦਰਸ਼ਨ 2.11 ਮੀਟਰ ਸੀ•। ਇਸ ਤੋਂ ਬਾਅਦ ਸ਼ਾਹਨਵਾਜ਼ ਨੇ ਮਰਦਾਂ ਦੀ ਲੰਬੀ ਛਾਲ ’ਚ 7.84 ਮੀਟਰ ਦੀ ਸਰਬੋਤਮ ਕੋਸ਼ਿਸ਼ ਨਾਲ ਬਰਾਊਂਜ਼ ਮੈਡਲ ਜਿੱਤ ਕੇ ਚੈਂਪੀਅਨਸ਼ਿਪ ’ਚ ਭਾਰਤ ਦੇ ਮੈਡਲਾਂ ਦੀ ਗਿਣਤੀ ਨੂੰ ਤਿੰਨ ਤੱਕ ਪਹੁੰਚਾ ਦਿੱਤਾ। ਇਸ 18 ਸਾਲਾ ਖਿਡਾਰੀ ਨੇ ਆਪਣੀ ਤੀਜੀ ਕੋਸ਼ਿਸ਼ ’ਚ ਸਰਬੋਤਮ ਛਾਲ ਲਗਾਈ। ਉਸਨੇ ਲੜੀਵਾਰ 7.67 ਮੀਟਰ, 7.72 ਮੀਟਰ, 7.84 ਮੀਟਰ, 7.52 ਮੀਟਰ, 7.83 ਮੀਟਰ ਤੇ 5.37 ਮੀਟਰ ਦੀ ਛਾਲ ਲਗਾਈ। ਫਾਈਨਲ ’ਚ ਪਹੁੰਚਣ ਵਾਲੇ ਦੂਜੇ ਭਾਰਤੀ ਆਰਸੀ ਜਿਥਿਨ ਅਰਜੁਨਾਨ ਨੇ ਆਪਣੀ ਪਹਿਲੀ ਤੇ ਚੌਥੀ ਕੋਸ਼ਿਸ਼ ’ਚ 7.59 ਮੀਟਰ ਦੀ ਸਰਬੋਤਮ ਛਾਲ ਲਗਾ ਕੇ ਅੱਠਵਾਂ ਸਥਾਨ ਹਾਸਲ ਕੀਤਾ।