- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੂਰੇ ਮੈਚ ਦੌਰਾਨ ਭਾਰਤੀ ਰੇਡਰਾਂ ਦਾ ਦਬਦਬਾ ਰਿਹਾ। ਉਨ੍ਹਾਂ ਨੇਪਾਲ ਦੇ 18 ਅੰਕਾਂ ਦੇ ਮੁਕਾਬਲੇ 35 ਅੰਕ ਹਾਸਲ ਕੀਤੇ। ਉੱਥੇ ਹੀ ਭਾਰਤੀ ਡਿਫੈਂਸ ਨੇ ਨੇਪਾਲ ਦੇ ਹਮਲਿਆਂ ਨੂੰ ਰੋਕ ਕੇ ਰੱਖਿਆ ਅਤੇ ਮੈਚ 'ਚ ਤਿੰਨ ਵਾਰ ਉਨ੍ਹਾਂ ਨੂੰ 'ਆਲ-ਆਊਟ' ਕੀਤਾ। ਸੰਜੂ ਦੇਵੀ ਭਾਰਤ ਦੀ ਰੇਡਿੰਗ ਦਾ ਮੁੱਖ ਚਿਹਰਾ ਰਹੀ।

ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਮਹਿਲਾ ਕਬੱਡੀ ਟੀਮ ਨੇ ਸ਼ੁੱਕਰਵਾਰ ਨੂੰ ਟੋਕਾਈ ਸਿਟੀਜ਼ਨਜ਼ ਜਿਮਨੇਜ਼ੀਅਮ 'ਚ ਖੇਡੇ ਗਏ ਸੈਮੀਫਾਈਨਲ 'ਚ ਨੇਪਾਲ ਨੂੰ 48-24 ਨਾਲ ਹਰਾ ਕੇ ਆਪਣਾ ਖਿਤਾਬ ਬਚਾਉਣ ਦਾ ਸ਼ਾਨਦਾਰ ਸਫ਼ਰ ਜਾਰੀ ਰੱਖਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਸੋਨ ਤਮਗੇ ਦੇ ਮੁਕਾਬਲੇ (ਫਾਈਨਲ) 'ਚ ਆਪਣੀ ਜਗ੍ਹਾ ਪੱਕੀ ਕਰ ਲਈ।
𝐅𝐈𝐍𝐀𝐋 𝐓𝐈𝐂𝐊𝐄𝐓 𝐁𝐎𝐎𝐊𝐄𝐃! The Indian Women’s Kabaddi Team are one win away from gold! 🤩#JPP #RoarForPanthers #Kabaddi #ProKabaddi #AsianGames pic.twitter.com/uIqbdxnf6M
— Jaipur Pink Panthers (@JaipurPanthers) September 25, 2026