- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਪੁਰਸ਼ ਕਬੱਡੀ ਟੀਮ ਨੇ ਸੈਮੀਫਾਈਨਲ ਮੁਕਾਬਲੇ ਦੀ ਸ਼ੁਰੂਆਤ ਜ਼ਬਰਦਸਤ ਅੰਦਾਜ਼ 'ਚ ਕੀਤੀ ਅਤੇ ਪਹਿਲੇ ਪੰਜ ਮਿੰਟਾਂ 'ਚ ਹੀ 7-1 ਦੀ ਬੜ੍ਹਤ ਬਣਾ ਲਈ। ਥਾਈਲੈਂਡ ਨੇ ਥੀਰਾਦਾਤ ਚਾਇਸਿਟ ਦੇ ਸ਼ਾਨਦਾਰ ਖੇਡ ਦੀ ਬਦੌਲਤ ਵਾਪਸੀ ਕੀਤੀ ਅਤੇ ਫ਼ਰਕ ਨੂੰ 14-23 ਕਰ ਦਿੱਤਾ।

ਸਪੋਰਟਸ ਡੈਸਕ, ਨਵੀਂ ਦਿੱਲੀ : ਜਾਪਾਨ ਦੇ ਆਈਚੀ-ਨਾਗੋਯਾ 'ਚ ਚੱਲ ਰਹੀਆਂ ਏਸ਼ਿਆਈ ਖੇਡਾਂ 2026 'ਚ ਭਾਰਤੀ ਪੁਰਸ਼ ਕਬੱਡੀ ਟੀਮ ਨੇ ਥਾਈਲੈਂਡ ਨੂੰ ਇਕਤਰਫ਼ਾ ਸੈਮੀਫਾਈਨਲ ਮੁਕਾਬਲੇ 'ਚ ਹਰਾ ਕੇ ਆਪਣਾ ਖਿਤਾਬ ਬਚਾਉਣ ਲਈ ਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤ ਨੇ ਥਾਈਲੈਂਡ ਨੂੰ 66-28 ਨਾਲ ਹਰਾਇਆ। ਏਸ਼ਿਆਈ ਖੇਡਾਂ 'ਚ ਅੱਠ ਵਾਰ ਦੀ ਪੁਰਸ਼ ਕਬੱਡੀ ਚੈਂਪੀਅਨ ਟੀਮ ਹੁਣ ਸ਼ਨੀਵਾਰ ਨੂੰ ਈਰਾਨ ਜਾਂ ਚੀਨੀ ਤਾਈਪੇ ਦੇ ਖ਼ਿਲਾਫ਼ ਆਪਣਾ ਖਿਤਾਬ ਬਚਾਉਣ ਲਈ ਖੇਡੇਗੀ।
ਭਾਰਤੀ ਪੁਰਸ਼ ਕਬੱਡੀ ਟੀਮ ਨੇ ਸੈਮੀਫਾਈਨਲ ਮੁਕਾਬਲੇ ਦੀ ਸ਼ੁਰੂਆਤ ਜ਼ਬਰਦਸਤ ਅੰਦਾਜ਼ 'ਚ ਕੀਤੀ ਅਤੇ ਪਹਿਲੇ ਪੰਜ ਮਿੰਟਾਂ 'ਚ ਹੀ 7-1 ਦੀ ਬੜ੍ਹਤ ਬਣਾ ਲਈ। ਥਾਈਲੈਂਡ ਨੇ ਥੀਰਾਦਾਤ ਚਾਇਸਿਟ ਦੇ ਸ਼ਾਨਦਾਰ ਖੇਡ ਦੀ ਬਦੌਲਤ ਵਾਪਸੀ ਕੀਤੀ ਅਤੇ ਫ਼ਰਕ ਨੂੰ 14-23 ਕਰ ਦਿੱਤਾ। ਥੀਰਾਦਾਤ ਨੇ ਇੱਕ ਰੇਡ 'ਚ ਤਿੰਨ ਪੁਆਇੰਟ ਹਾਸਲ ਕੀਤੇ ਅਤੇ ਟੀਮ ਇੰਡੀਆ ਨੂੰ 'ਆਲ-ਆਊਟ' ਵੀ ਕੀਤਾ।
ਥੀਰਾਦਾਤ ਆਪਣੀ ਟੀਮ ਲਈ ਇਕੱਲੇ ਹੀ ਸੰਘਰਸ਼ ਕਰਦੇ ਰਹੇ, ਪਰ ਹਾਫ਼-ਟਾਈਮ ਤੱਕ ਭਾਰਤ 37-18 ਨਾਲ ਅੱਗੇ ਸੀ। ਮੈਚ ਖ਼ਤਮ ਹੋਣ 'ਚ 11 ਮਿੰਟ ਬਾਕੀ ਰਹਿੰਦੇ ਭਾਰਤ ਨੇ 50 ਪੁਆਇੰਟ ਦਾ ਅੰਕੜਾ ਛੂਹ ਲਿਆ ਅਤੇ ਥਾਈਲੈਂਡ 'ਤੇ 50-23 ਦੀ ਬੜ੍ਹਤ ਬਣਾ ਲਈ।
Into the Final! 🇮🇳🔥
India defeat Thailand 66-28 in the Men’s Kabaddi Semifinal at #AsianGames2026 to book their place in the Gold Medal Match! 🏆
Gold Medal Match | 26 September | 2:30 PM IST onwards#Cheer4Bharat #TeamIndia pic.twitter.com/oUCTfRdt6Y
— Doordarshan Sports (@ddsportschannel) September 25, 2026
ਮੈਚ ਦੇ ਆਖਰੀ ਕੁਝ ਮਿੰਟਾਂ 'ਚ ਵੀ ਭਾਰਤ ਦਾ ਦਬਦਬਾ ਕਾਇਮ ਰਿਹਾ ਅਤੇ ਥਾਈਲੈਂਡ ਨੂੰ ਸੰਭਲਣ ਦਾ ਕੋਈ ਮੌਕਾ ਨਹੀਂ ਮਿਲਿਆ। ਭਾਰਤ ਨੇ ਕੁੱਲ 43 'ਆਊਟ' ਕੀਤੇ, ਜਦਕਿ ਉਸ ਦੇ ਵਿਰੋਧੀ ਸਿਰਫ਼ 20 ਹੀ ਕਰ ਸਕੇ। ਭਾਰਤ ਨੇ ਅੱਠ 'ਆਲ-ਆਊਟ' ਪੁਆਇੰਟ ਵੀ ਹਾਸਲ ਕੀਤੇ, ਜਦਕਿ ਥਾਈਲੈਂਡ ਨੂੰ ਸਿਰਫ਼ ਦੋ ਮਿਲੇ। ਭਾਰਤ ਨੇ 15 ਬੋਨਸ ਪੁਆਇੰਟ ਵੀ ਹਾਸਲ ਕੀਤੇ, ਜਦਕਿ ਥਾਈਲੈਂਡ ਨੂੰ ਸਿਰਫ਼ ਪੰਜ ਹੀ ਮਿਲੇ।