- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਪੇਨ ਦੀ ਪੁਰਸ਼ ਟੀਮ ਨੇ 2023 ਨੇਸ਼ਨਜ਼ ਲੀਗ ਅਤੇ 2024 'ਚ ਓਲੰਪਿਕ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉੱਥੇ ਹੀ ਮਹਿਲਾ ਟੀਮ ਨੇ 2024 ਅਤੇ 2025 'ਚ ਨੇਸ਼ਨਜ਼ ਲੀਗ ਦੀ ਟਰਾਫ਼ੀ ਚੁੱਕੀ। ਬੀਤੇ ਪੰਜ ਸਾਲਾਂ 'ਚ ਸਪੇਨ ਨੇ ਅੰਡਰ-17 ਤੋਂ ਲੈ ਕੇ ਸੀਨੀਅਰ ਟੀਮ ਤਕ ਮਹਿਲਾ ਅਤੇ ਰਸ਼ ਵਰਗ 'ਚ ਕੁੱਲ 16 ਖ਼ਿਤਾਬ ਆਪਣੇ ਨਾਂ ਕੀਤੇ ਹਨ।

ਸਪੋਰਟਸ ਡੈਸਕ, ਨਵੀਂ ਦਿੱਲੀ: ਇਕ ਸ਼ਬਦ ਅੱਜ-ਕੱਲ੍ਹ ਤੁਸੀਂ ਬਹੁਤ ਸੁਣਿਆ ਹੋਵੇਗਾ। ਇਹ ਸ਼ਬਦ ਹੈ 'ਔਰਾ' (Aura) ਯਾਨੀ ਪ੍ਰਭਾਵ/ਆਭਾ। ਇਸ ਨੂੰ ਆਮ ਤੌਰ 'ਤੇ ਇਨਸਾਨ ਦੀ ਪਾਜ਼ੇਟਿਵਿਟੀ ਜਾਂ ਉਸ ਦੇ ਦਬਦਬੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹੋ ਔਰਾ ਸਪੇਨ ਦਾ ਵਿਸ਼ਵ ਫੁੱਟਬਾਲ 'ਚ ਹੈ। ਇਹ ਸਿਰਫ਼ ਗੱਲਾਂ ਨਹੀਂ ਹਨ, ਅੰਕੜਿਆਂ ਦੀ ਕਹਾਣੀ ਹੈ ਜੋ ਜ਼ੋਰ-ਸ਼ੋਰ ਨਾਲ ਬਿਆਨ ਕਰ ਰਹੀ ਹੈ ਕਿ ਮੌਜੂਦਾ ਸਮੇਂ ਫੁੱਟਬਾਲ ਦਾ ਸਭ ਤੋਂ ਵੱਡਾ ਕਿੰਗ ਕੋਈ ਹੈ ਤਾਂ ਉਹ ਸਪੇਨ ਹੈ। ਅੰਕੜੇ ਇਹ ਹਨ... ਪੰਜ ਸਾਲਾਂ 'ਚ 16 ਖ਼ਿਤਾਬ।
ਇਹ ਆਸਾਨ ਨਹੀਂ ਹੈ। ਕਿਸੇ ਦੇਸ਼ ਦਾ ਇੰਨੇ ਖ਼ਿਤਾਬ ਜਿੱਤਣਾ ਉਹ ਵੀ ਫੁੱਟਬਾਲ ਵਰਗੇ ਖੇਡ 'ਚ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਧ ਦੇਸ਼ ਖੇਡਦੇ ਹਨ, ਦੱਸਦਾ ਹੈ ਕਿ ਸਪੇਨ ਨੇ ਕੀ ਕਮਾਲ ਕੀਤਾ। ਤਾਜ਼ਾ ਕਮਾਲ ਤਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਬਣੇ ਨਿਊਜਰਸੀ ਸਟੇਡੀਅਮ 'ਚ ਬੀਤੀ ਰਾਤ ਹੋਇਆ, ਜਿੱਥੇ ਸਪੇਨ ਨੇ ਫੀਫਾ ਵਰਲਡ ਕੱਪ-2026 ਦੇ ਫਾਈਨਲ 'ਚ ਅਰਜਨਟੀਨਾ ਨੂੰ ਮਾਤ ਦੇ ਕੇ 16 ਸਾਲਾਂ ਬਾਅਦ ਖ਼ਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਪੇਨ ਦੀ ਪੁਰਸ਼ ਟੀਮ 2010 'ਚ ਵਿਸ਼ਵ ਵਿਜੇਤਾ ਬਣੀ ਸੀ।
ਇਸੇ ਨਾਲ ਸਪੇਨ ਨੇ ਉਹ ਕੰਮ ਕਰ ਦਿੱਤਾ ਜੋ ਹੁਣ ਤਕ ਕੋਈ ਨਹੀਂ ਕਰ ਸਕਿਆ। ਸਪੇਨ ਦੀ ਪੁਰਸ਼ ਟੀਮ ਨੇ ਇਹ ਖ਼ਿਤਾਬ ਜਿੱਤਿਆ ਹੈ, ਜਦਕਿ ਉਸ ਦੀ ਮਹਿਲਾ ਟੀਮ ਨੇ ਸਾਲ 2023 'ਚ ਇੰਗਲੈਂਡ ਨੂੰ ਮਾਤ ਦੇ ਕੇ ਵਿਸ਼ਵ ਵਿਜੇਤਾ ਦਾ ਤਗਮਾ ਹਾਸਲ ਕੀਤਾ ਸੀ। ਇਸੇ ਨਾਲ ਸਪੇਨ ਅਜਿਹਾ ਪਹਿਲਾ ਦੇਸ਼ ਬਣ ਗਿਆ ਹੈ ਜਿਸ ਕੋਲ ਇੱਕੋ ਸਮੇਂ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ 'ਚ ਵਿਸ਼ਵ ਕੱਪ ਦੀ ਟਰਾਫ਼ੀ ਹੈ। ਉਸ ਤੋਂ ਪਹਿਲਾਂ ਇਹ ਕੰਮ ਕੋਈ ਨਹੀਂ ਕਰ ਸਕਿਆ। 2027 'ਚ ਸਪੇਨ ਦੀ ਮਹਿਲਾ ਟੀਮ ਆਪਣਾ ਖ਼ਿਤਾਬ ਬਚਾਉਣ ਉਤਰੇਗੀ।
ਸਪੇਨ ਦੀ ਪੁਰਸ਼ ਟੀਮ ਨੇ 2023 ਨੇਸ਼ਨਜ਼ ਲੀਗ ਅਤੇ 2024 'ਚ ਓਲੰਪਿਕ ਗੋਲਡ ਮੈਡਲ ਆਪਣੇ ਨਾਂ ਕੀਤਾ ਸੀ। ਉੱਥੇ ਹੀ ਮਹਿਲਾ ਟੀਮ ਨੇ 2024 ਅਤੇ 2025 'ਚ ਨੇਸ਼ਨਜ਼ ਲੀਗ ਦੀ ਟਰਾਫ਼ੀ ਚੁੱਕੀ। ਬੀਤੇ ਪੰਜ ਸਾਲਾਂ 'ਚ ਸਪੇਨ ਨੇ ਅੰਡਰ-17 ਤੋਂ ਲੈ ਕੇ ਸੀਨੀਅਰ ਟੀਮ ਤਕ ਮਹਿਲਾ ਅਤੇ ਰਸ਼ ਵਰਗ 'ਚ ਕੁੱਲ 16 ਖ਼ਿਤਾਬ ਆਪਣੇ ਨਾਂ ਕੀਤੇ ਹਨ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਬੀਤੇ ਪੰਜ ਸਾਲਾਂ ਵਿੱਚ ਸਪੇਨ ਨੇ ਕਿਹੜੇ-ਕਿਹੜੇ ਖ਼ਿਤਾਬ ਜਿੱਤੇ ਹਨ।
ਮਹਿਲਾ ਫੁੱਟਬਾਲ 'ਚ ਸਪੇਨ- 11 ਖ਼ਿਤਾਬ
ਸੀਨੀਅਰ: ਇਕ ਵਰਲਡ ਕੱਪ (2023), ਦੋ ਨੇਸ਼ਨਜ਼ ਲੀਗ (2024 ਅਤੇ 2025)
ਅੰਡਰ-20: ਇਕ ਵਰਲਡ ਕੱਪ (2022)
ਅੰਡਰ-19: ਪੰਜ ਅੰਡਰ-19 ਯੂਰਪੀਅਨ ਚੈਂਪੀਅਨਸ਼ਿਪ (2022, 2023, 2024, 2025, 2026)
ਅੰਡਰ-17: ਇਕ ਵਰਲਡ ਕੱਪ (2022), ਇਕ ਯੂਰਪੀਅਨ ਚੈਂਪੀਅਨਸ਼ਿਪ (2024)
ਪੁਰਸ਼ ਟੀਮ ਦੇ ਖ਼ਿਤਾਬ- 5
ਸੀਨੀਅਰ ਟੀਮ: ਇਕ ਵਰਲਡ ਕੱਪ (2026), ਇਕ ਯੂਰਪੀਅਨ ਚੈਂਪੀਅਨਸ਼ਿਪ (2024), ਇਕ ਨੇਸ਼ਨਜ਼ ਲੀਗ (2023)
ਅੰਡਰ-23: ਇਕ ਓਲੰਪਿਕ ਗੋਲਡ ਮੈਡਲ (2024)
ਅੰਡਰ-19: ਇਕ ਯੂਰਪੀਅਨ ਚੈਂਪੀਅਨਸ਼ਿਪ (2026)