ਸਾਲ ਦਾ ਇਕਲੌਤਾ ਦਿਨ, ਜਦੋਂ ਹੁੰਦੀ ਹੈ ਮੌਤ ਦੇ ਦੇਵਤਾ ਦੀ ਪੂਜਾ, ਜਾਣੋ ਧਨਤੇਰਸ ’ਤੇ ਯਮਰਾਜ ਦੇ ਨਾਂ ਦਾ ਕਿਉਂ ਜਗਾਇਆ ਜਾਂਦੈ ਦੀਵਾ? ਧਨਤੇਰਸ ਦਾ ਦਿਨ ਸਿਰਫ਼ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਅਤੇ ਸਿਹਤ ਦੇ ਦੇਵਤਾ ਭਗਵਾਨ ਧਨਵੰਤਰੀ ਤੇ ਕੁਬੇਰ ਦੀ ਪੂਜਾ ਲਈ ਹੀ ਪ੍ਰਸਿੱਧ ਨਹੀਂ ਹੈ, ਸਗੋਂ ਇਸ ਦਿਨ ਸ਼ਾਮ ਵੇਲੇ ‘ਯਮ ਦੀਪਮ’ ਯਾਨੀ ਯਮਰਾਜ ਦੇ ਨਾਂ ਦਾ ਦੀਵਾ ਜਗਾਉਣ ਦੀ ਵੀ ਵਿਸ਼ੇਸ਼ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਪੂਰੇ ਸਾਲ ਵਿੱਚ ਧਨਤੇਰਸ ਹੀ ਉਹ ਦਿਨ ਹੈ, ਜਦੋਂ ਮੌਤ ਦੇ ਦੇਵਤਾ ਯਮਰਾਜ ਦੀ ਵਿਧੀਵਤ ਪੂਜਾ ਕਰਕੇ ਦੀਪਦਾਨ ਕੀਤਾ ਜਾਂਦਾ ਹੈ।
Publish Date: Sun, 25 Oct 2026 11:26 AM (IST)
Updated Date: Sun, 25 Oct 2026 02:27 PM (IST)
ਨਈਦੁਨੀਆ, ਧਰਮ ਡੈਸਕ। ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਿਥੀ ਨੂੰ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਧਨਤੇਰਸ (ਧਨ ਤ੍ਰਯੋਦਸ਼ੀ) ਪੰਜ ਦਿਨਾਂ ਦੇ ਦੀਪ ਉਤਸਵ ਦਾ ਪਹਿਲਾ ਦਿਨ ਹੁੰਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਇਸੇ ਤਿਥੀ ’ਤੇ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਕਲਸ਼ ਦੇ ਨਾਲ ਭਗਵਾਨ ਧਨਵੰਤਰੀ ਅਤੇ ਮਾਤਾ ਲਕਸ਼ਮੀ ਪ੍ਰਗਟ ਹੋਏ ਸਨ।
ਧਨਤੇਰਸ ਦਾ ਦਿਨ ਸਿਰਫ਼ ਨਵੀਆਂ ਚੀਜ਼ਾਂ ਦੀ ਖਰੀਦਦਾਰੀ ਅਤੇ ਸਿਹਤ ਦੇ ਦੇਵਤਾ ਭਗਵਾਨ ਧਨਵੰਤਰੀ ਤੇ ਕੁਬੇਰ ਦੀ ਪੂਜਾ ਲਈ ਹੀ ਪ੍ਰਸਿੱਧ ਨਹੀਂ ਹੈ, ਸਗੋਂ ਇਸ ਦਿਨ ਸ਼ਾਮ ਵੇਲੇ ‘ਯਮ ਦੀਪਮ’ ਯਾਨੀ ਯਮਰਾਜ ਦੇ ਨਾਂ ਦਾ ਦੀਵਾ ਜਗਾਉਣ ਦੀ ਵੀ ਵਿਸ਼ੇਸ਼ ਪਰੰਪਰਾ ਹੈ। ਧਾਰਮਿਕ ਮਾਨਤਾ ਅਨੁਸਾਰ, ਪੂਰੇ ਸਾਲ ਵਿੱਚ ਧਨਤੇਰਸ ਹੀ ਉਹ ਦਿਨ ਹੈ, ਜਦੋਂ ਮੌਤ ਦੇ ਦੇਵਤਾ ਯਮਰਾਜ ਦੀ ਵਿਧੀਵਤ ਪੂਜਾ ਕਰਕੇ ਦੀਪਦਾਨ ਕੀਤਾ ਜਾਂਦਾ ਹੈ।
ਆਓ ਜਾਣਦੇ ਹਾਂ ਯਮ ਦਾ ਦੀਵਾ ਜਗਾਉਣ ਦਾ ਸ਼ੁਭ ਮੁਹੂਰਤ, ਧਾਰਮਿਕ ਮਹੱਤਵ, ਦਿਸ਼ਾ, ਮੰਤਰ ਅਤੇ ਪੂਜਾ ਦੀ ਪੂਰੀ ਵਿਧੀ।
ਯਮ ਦੀਪਮ 2026: ਤਿਥੀ ਅਤੇ ਸ਼ੁਭ ਮੁਹੂਰਤ ਧਨਤੇਰਸ ’ਤੇ ਯਮਰਾਜ ਦੇ ਨਾਂ ਦਾ ਦੀਵਾ ਹਮੇਸ਼ਾ ਪ੍ਰਦੋਸ਼ ਕਾਲ, ਯਾਨੀ ਸੂਰਜ ਡੁੱਬਣ ਤੋਂ ਬਾਅਦ ਜਗਾਇਆ ਜਾਂਦਾ ਹੈ।
ਯਮ ਦੀਪਮ ਜਗਾਉਣ ਦਾ ਸ਼ੁਭ ਮੁਹੂਰਤ: ਸ਼ਾਮ 5:38 ਵਜੇ ਤੋਂ 6:55 ਵਜੇ ਤੱਕ।
ਯਮਰਾਜ ਦੇ ਨਾਂ ਦਾ ਦੀਵਾ ਕਿਉਂ ਜਗਾਇਆ ਜਾਂਦਾ ਹੈ? ਪੌਰਾਣਿਕ ਮਾਨਤਾਵਾਂ ਅਤੇ ਪਦਮ ਪੁਰਾਣ ਅਨੁਸਾਰ, ਧਨਤੇਰਸ ਦੀ ਰਾਤ ਯਮਰਾਜ ਦੇ ਨਾਂ ’ਤੇ ਦੀਪਦਾਨ ਕਰਨ ਨਾਲ ਪਰਿਵਾਰਕ ਮੈਂਬਰਾਂ ਨੂੰ ਅਕਾਲ ਮੌਤ ਦੇ ਡਰ ਅਤੇ ਸਰੀਰਕ ਪੀੜਾ ਤੋਂ ਮੁਕਤੀ ਮਿਲਦੀ ਹੈ।
ਪਦਮ ਪੁਰਾਣ ਦਾ ਸ਼ਲੋਕ: "कार्तिकस्यासिते पक्षे त्रयोदश्यां तु पावके। यमदीपं बहिर्दद्यादपमृत्युर्विनश्यति॥"
ਅਰਥ: ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਤਿਥੀ ਨੂੰ ਜਿਹੜਾ ਵਿਅਕਤੀ ਘਰ ਦੇ ਬਾਹਰ ਯਮਰਾਜ ਦੇ ਨਾਂ ਦਾ ਦੀਵਾ ਜਗਾਉਂਦਾ ਹੈ, ਉਸ ਦੀ ਅਕਾਲ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
ਯਮ ਦਾ ਦੀਵਾ ਜਗਾਉਣ ਦੀ ਦਿਸ਼ਾ: ਦੱਖਣ ਦਿਸ਼ਾ ਦਾ ਮਹੱਤਵ ਧਾਰਮਿਕ ਮਾਨਤਾਵਾਂ ਅਨੁਸਾਰ, ਯਮਰਾਜ ਦੇ ਨਾਂ ਦਾ ਦੀਵਾ ਹਮੇਸ਼ਾ ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਰੱਖਿਆ ਜਾਂਦਾ ਹੈ। ਸਨਾਤਨ ਧਰਮ ਵਿੱਚ ਦੱਖਣ ਦਿਸ਼ਾ ਨੂੰ ਯਮਰਾਜ ਅਤੇ ਪਿੱਤਰਾਂ ਦੀ ਦਿਸ਼ਾ ਮੰਨਿਆ ਜਾਂਦਾ ਹੈ।
ਮਾਨਤਾ ਹੈ ਕਿ ਇਸ ਦਿਸ਼ਾ ਵਿੱਚ ਯਮ ਦਾ ਦੀਵਾ ਜਗਾਉਣ ਨਾਲ ਯਮਰਾਜ ਪ੍ਰਸੰਨ ਹੁੰਦੇ ਹਨ ਅਤੇ ਘਰ ਵਿੱਚੋਂ ਨਕਾਰਾਤਮਕ ਊਰਜਾ ਤੇ ਮੌਤ ਦਾ ਡਰ ਦੂਰ ਹੁੰਦਾ ਹੈ।
ਯਮ ਦੀਪਮ ਜਗਾਉਂਦੇ ਸਮੇਂ ਪੜ੍ਹੋ ਇਹ ਵਿਸ਼ੇਸ਼ ਮੰਤਰ ਦੀਵਾ ਜਗਾਉਂਦੇ ਅਤੇ ਉਸ ਨੂੰ ਸਥਾਪਤ ਕਰਦੇ ਸਮੇਂ ਇਸ ਮੰਤਰ ਦਾ ਸ਼ਰਧਾ ਨਾਲ ਜਾਪ ਕਰਨਾ ਚਾਹੀਦਾ ਹੈ।
ਮੰਤਰ:
मृत्युना पाशदण्डाभ्यां कालेन श्यामया सह।
त्रयोदश्यां दीपदानात् सूर्यजः प्रीयतां मम॥
ਯਮ ਦੀਪਦਾਨ ਦੀ ਪੂਰੀ ਵਿਧੀ 1. ਚੌਮੁਖੀ ਦੀਵੇ ਦੀ ਤਿਆਰੀ: ਆਟੇ ਦਾ ਇੱਕ ਵੱਡਾ ਦੀਵਾ ਬਣਾਓ। ਇਸ ਵਿੱਚ ਰੂੰ ਦੀਆਂ ਦੋ ਲੰਬੀਆਂ ਬੱਤੀਆਂ ਇਸ ਤਰ੍ਹਾਂ ਆੜੀਆਂ-ਤਿਰਛੀਆਂ ਰੱਖੋ ਕਿ ਦੀਵੇ ਦੇ ਚਾਰ ਮੁੱਖ ਬਣ ਜਾਣ। ਇਸ ਨੂੰ ਚੌਮੁਖੀ ਦੀਵਾ ਕਿਹਾ ਜਾਂਦਾ ਹੈ।
2. ਤੇਲ ਅਤੇ ਤਿਲ ਪਾਓ: ਇਸ ਚੌਮੁਖੀ ਦੀਵੇ ਵਿੱਚ ਸ਼ੁੱਧ ਤਿਲਾਂ ਦਾ ਤੇਲ ਪਾਓ ਅਤੇ ਨਾਲ ਥੋੜ੍ਹੇ ਜਿਹੇ ਕਾਲੇ ਤਿਲ ਵੀ ਪਾ ਦਿਓ।
3. ਦੀਵੇ ਦੀ ਪੂਜਾ ਕਰੋ: ਪ੍ਰਦੋਸ਼ ਕਾਲ ਵਿੱਚ ਦੀਵਾ ਜਗਾਓ। ਇਸ ਤੋਂ ਬਾਅਦ ਰੋਲੀ, ਅਕਸ਼ਤ (ਚੌਲ) ਅਤੇ ਫੁੱਲ ਅਰਪਿਤ ਕਰਦੇ ਹੋਏ ਯਮਰਾਜ ਦਾ ਧਿਆਨ ਕਰਕੇ ਪੂਜਾ ਕਰੋ।
4. ਅਨਾਜ ਦੀ ਢੇਰੀ ਬਣਾਓ: ਘਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਦੱਖਣ ਦਿਸ਼ਾ ਵੱਲ ਥੋੜ੍ਹੇ ਜਿਹੇ ਖਿੱਲਾਂ ਜਾਂ ਕਣਕ ਦੀ ਢੇਰੀ ਬਣਾਓ।
5. ਦੀਵੇ ਦੀ ਸਥਾਪਨਾ ਕਰੋ: ਜਗਾਏ ਹੋਏ ਚੌਮੁਖੀ ਦੀਵੇ ਨੂੰ ਖਿੱਲਾਂ ਜਾਂ ਕਣਕ ਦੀ ਢੇਰੀ ’ਤੇ ਇਸ ਤਰ੍ਹਾਂ ਰੱਖੋ ਕਿ ਉਸ ਦੀ ਲਾਟ ਦੱਖਣ ਦਿਸ਼ਾ ਵੱਲ ਰਹੇ।
6. ਪ੍ਰਣਾਮ ਅਤੇ ਪ੍ਰਾਰਥਨਾ ਕਰੋ: ਦੀਵਾ ਸਥਾਪਤ ਕਰਨ ਤੋਂ ਬਾਅਦ ‘ਓਮ ਯਮਦੇਵਾਯ ਨਮਃ’ ਮੰਤਰ ਦਾ ਜਾਪ ਕਰਦੇ ਹੋਏ ਦੱਖਣ ਦਿਸ਼ਾ ਵੱਲ ਹੱਥ ਜੋੜ ਕੇ ਪ੍ਰਣਾਮ ਕਰੋ। ਇਸ ਮੌਕੇ ਪਰਿਵਾਰ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।