- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਤੌਰ 'ਤੇ ਪੂਜਾ ਵਿੱਚ ਵਰਤੇ ਜਾਣ ਵਾਲੇ ਫੁੱਲ, ਬੱਤੀਆਂ, ਜਲ, ਪ੍ਰਸਾਦ ਵਰਗੀਆਂ ਚੀਜ਼ਾਂ ਇੱਕੋ ਵਾਰ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ, ਉੱਥੇ ਹੀ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਵਾਰ ਵਰਤੋਂ ਤੋਂ ਬਾਅਦ ਦੁਬਾਰਾ ਈਸ਼ਵਰ ਨੂੰ ਚੜ੍ਹਾ ਸਕਦੇ ਹੋ ਜਾਂ ਵਰਤੋਂ ਵਿੱਚ ਲਿਆ ਸਕਦੇ ਹੋ। ਦਰਅਸਲ ਇਹਨਾਂ ਚੀਜ਼ਾਂ ਦੀ ਦੁਬਾਰਾ ਵਰਤੋਂ ਇਹਨਾਂ ਦੇ ਮਹੱਤਵ ਨੂੰ ਘੱਟ ਨਹੀਂ ਕਰਦੀ। ਆਓ ਜਾਣਦੇ ਹਾਂ ਉਨ੍ਹਾਂ ਪੂਜਾ ਸਮੱਗਰੀਆਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ। ਹਿੰਦੂ ਧਰਮ ਵਿੱਚ ਕਿਸੇ ਵੀ ਪੂਜਾ-ਪਾਠ ਲਈ ਕੁਝ ਨਿਯਮ ਬਣਾਏ ਗਏ ਹਨ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹੋਏ ਘਰ ਜਾਂ ਮੰਦਰ ਵਿੱਚ ਪੂਜਾ ਕਰਦਾ ਹੈ, ਉਸ ਉੱਤੇ ਸਦਾ ਭਗਵਾਨ ਦੀ ਮਿਹਰ ਬਣੀ ਰਹਿੰਦੀ ਹੈ। ਘਰ ਦੇ ਮੰਦਰ ਵਿੱਚ ਵੀ ਅਸੀਂ ਨਿਯਮਿਤ ਰੂਪ ਵਿੱਚ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਪੂਜਾ-ਪਾਠ ਕਰਦੇ ਹਾਂ ਅਤੇ ਭਗਵਾਨ ਦੀ ਪੂਜਾ ਵਿੱਚ ਕਈ ਚੀਜ਼ਾਂ ਅਰਪਿਤ ਕਰਦੇ ਹਾਂ।
ਪੂਜਾ ਨਾਲ ਅੰਦਰੂਨੀ ਸ਼ੁੱਧੀ ਆਉਂਦੀ ਹੈ ਅਤੇ ਮਨ ਖ਼ੁਸ਼ ਹੁੰਦਾ ਹੈ। ਪੂਜਾ ਵਿੱਚ ਵੱਖ-ਵੱਖ ਪਵਿੱਤਰ ਸਮੱਗਰੀਆਂ ਦੀ ਵਰਤੋਂ ਹੁੰਦੀ ਹੈ ਅਤੇ ਉਨ੍ਹਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਆਮ ਤੌਰ 'ਤੇ ਪੂਜਾ ਵਿੱਚ ਵਰਤੇ ਜਾਣ ਵਾਲੇ ਫੁੱਲ, ਬੱਤੀਆਂ, ਜਲ, ਪ੍ਰਸਾਦ ਵਰਗੀਆਂ ਚੀਜ਼ਾਂ ਇੱਕੋ ਵਾਰ ਵਰਤੋਂ ਵਿੱਚ ਲਿਆਂਦੀਆਂ ਜਾਂਦੀਆਂ ਹਨ, ਉੱਥੇ ਹੀ ਕੁਝ ਅਜਿਹੀਆਂ ਚੀਜ਼ਾਂ ਵੀ ਹਨ ਜਿਨ੍ਹਾਂ ਨੂੰ ਤੁਸੀਂ ਇੱਕ ਵਾਰ ਵਰਤੋਂ ਤੋਂ ਬਾਅਦ ਦੁਬਾਰਾ ਈਸ਼ਵਰ ਨੂੰ ਚੜ੍ਹਾ ਸਕਦੇ ਹੋ ਜਾਂ ਵਰਤੋਂ ਵਿੱਚ ਲਿਆ ਸਕਦੇ ਹੋ। ਦਰਅਸਲ ਇਹਨਾਂ ਚੀਜ਼ਾਂ ਦੀ ਦੁਬਾਰਾ ਵਰਤੋਂ ਇਹਨਾਂ ਦੇ ਮਹੱਤਵ ਨੂੰ ਘੱਟ ਨਹੀਂ ਕਰਦੀ। ਆਓ ਜਾਣਦੇ ਹਾਂ ਉਨ੍ਹਾਂ ਪੂਜਾ ਸਮੱਗਰੀਆਂ ਬਾਰੇ।
ਧਾਤਾਂ ਦੇ ਬਣੇ ਬਰਤਨ
ਅਸੀਂ ਪੂਜਾ ਵਿੱਚ ਜਿਨ੍ਹਾਂ ਬਰਤਨਾਂ ਦੀ ਵਰਤੋਂ ਕਰਦੇ ਹਾਂ, ਉਨ੍ਹਾਂ ਨੂੰ ਦੁਬਾਰਾ ਸਾਫ਼ ਕਰਕੇ ਪੂਜਾ ਵਿੱਚ ਵਰਤਿਆ ਜਾ ਸਕਦਾ ਹੈ। ਪੂਜਾ ਲਈ ਰੋਜ਼ ਨਵੇਂ ਬਰਤਨਾਂ ਦੀ ਵਰਤੋਂ ਸੰਭਵ ਨਹੀਂ ਹੈ, ਇਸ ਲਈ ਬਰਤਨਾਂ ਦੀ ਵਰਤੋਂ ਤੁਸੀਂ ਕਈ ਵਾਰ ਕਰ ਸਕਦੇ ਹੋ।
ਬੱਸ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਜ਼ਰੂਰੀ ਹੈ ਅਤੇ ਜੇਕਰ ਕੋਈ ਧਾਤ ਦਾ ਬਰਤਨ ਟੁੱਟ ਜਾਵੇ ਜਾਂ ਉਸ ਵਿੱਚ ਤਰੇੜ ਆ ਜਾਵੇ ਤਾਂ ਉਸ ਨੂੰ ਭੁੱਲ ਕੇ ਵੀ ਵਰਤੋਂ ਵਿੱਚ ਨਾ ਲਿਆਓ। ਇਸ ਤੋਂ ਇਲਾਵਾ ਧਾਤਾਂ ਦੀਆਂ ਬਣੀਆਂ ਘੰਟੀਆਂ, ਦੀਵੇ ਜਾਂ ਮੂਰਤੀਆਂ ਦੀ ਵਰਤੋਂ ਵੀ ਬਾਰ-ਬਾਰ ਪੂਜਾ ਵਿੱਚ ਕੀਤੀ ਜਾ ਸਕਦੀ ਹੈ।
ਤੁਲਸੀ ਦੀ ਪੂਜਾ ਵਿੱਚ ਦੁਬਾਰਾ ਵਰਤੋਂ ਕਰ ਸਕਦੇ ਹੋ
ਤੁਲਸੀ ਦੇ ਪੱਤਿਆਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਮੁੱਖ ਰੂਪ ਵਿੱਚ ਵਿਸ਼ਨੂੰ ਜੀ ਦੀ ਪੂਜਾ ਵਿੱਚ ਇਹਨਾਂ ਪੱਤਿਆਂ ਦੀ ਵਰਤੋਂ ਜ਼ਰੂਰ ਹੁੰਦੀ ਹੈ। ਇੰਝ ਕਿਹਾ ਜਾਵੇ ਕਿ ਤੁਲਸੀ ਤੋਂ ਬਿਨਾਂ ਵਿਸ਼ਨੂੰ ਜੀ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ। ਉੱਥੇ ਹੀ ਕੁਝ ਵਿਸ਼ੇਸ਼ ਦਿਨਾਂ ਜਿਵੇਂ ਇਕਾਦਸ਼ੀ ਅਤੇ ਐਤਵਾਰ ਦੇ ਦਿਨ ਤੁਲਸੀ ਦੇ ਪੱਤੇ ਤੋੜਨਾ ਵਰਜਿਤ ਹੁੰਦਾ ਹੈ। ਅਜਿਹੇ ਵਿੱਚ ਜੇਕਰ ਤੁਸੀਂ ਪਹਿਲਾਂ ਤੋਂ ਤੁਲਸੀ ਦੇ ਪੱਤੇ ਨਾ ਵੀ ਤੋੜ ਸਕੋ, ਤਾਂ ਵਿਸ਼ਨੂੰ ਜੀ 'ਤੇ ਚੜ੍ਹੇ ਹੋਏ ਪੱਤਿਆਂ ਨੂੰ ਦੁਬਾਰਾ ਧੋ ਕੇ ਚੜ੍ਹਾ ਦਿਓ। ਤੁਲਸੀ ਦੇ ਪੱਤਿਆਂ ਦੀ ਦੁਬਾਰਾ ਵਰਤੋਂ ਕਰਨ 'ਤੇ ਵੀ ਉਸ ਦਾ ਫਲ ਤਾਜ਼ੇ ਪੱਤੇ ਚੜ੍ਹਾਉਣ ਦੇ ਬਰਾਬਰ ਹੀ ਮਿਲਦਾ ਹੈ।
ਬੇਲਪੱਤਰ ਦੀ ਹੋ ਸਕਦੀ ਹੈ ਦੁਬਾਰਾ ਵਰਤੋਂ
ਬੇਲਪੱਤਰ ਇੱਕ ਅਜਿਹਾ ਪੌਦਾ ਮੰਨਿਆ ਜਾਂਦਾ ਹੈ ਜਿਸ ਦੇ ਪੱਤੇ ਸ਼ਿਵਲਿੰਗ 'ਤੇ ਚੜ੍ਹਾਉਣ ਨਾਲ ਸ਼ਿਵ ਜੀ ਪ੍ਰਸੰਨ ਹੁੰਦੇ ਹਨ। ਆਮ ਤੌਰ 'ਤੇ ਲੋਕ ਸੋਮਵਾਰ ਦੇ ਦਿਨ ਸ਼ਿਵਲਿੰਗ 'ਤੇ ਜਲ ਚੜ੍ਹਾਉਂਦੇ ਹਨ ਅਤੇ ਬੇਲਪੱਤਰ ਅਰਪਿਤ ਕਰਦੇ ਹਨ, ਜਿਸ ਨਾਲ ਸ਼ਿਵ ਜੀ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਉੱਥੇ ਹੀ ਸੋਮਵਾਰ ਦੇ ਦਿਨ ਸ਼ਿਵਲਿੰਗ ਲਈ ਬੇਲਪੱਤਰ ਤੋੜਨ ਦੀ ਮਨਾਹੀ ਹੁੰਦੀ ਹੈ। ਇਸ ਵਜ੍ਹਾ ਕਰਕੇ ਇਸ ਨੂੰ ਇੱਕ ਦਿਨ ਪਹਿਲਾਂ ਹੀ ਤੋੜ ਕੇ ਰੱਖਿਆ ਜਾਂਦਾ ਹੈ, ਪਰ ਜੇ ਤੁਸੀਂ ਅਜਿਹਾ ਕਰਨਾ ਭੁੱਲ ਜਾਓ ਤਾਂ ਪਹਿਲਾਂ ਤੋਂ ਚੜ੍ਹੇ ਹੋਏ ਬੇਲਪੱਤਰ ਨੂੰ ਹੀ ਪਾਣੀ ਨਾਲ ਧੋ ਕੇ ਦੁਬਾਰਾ ਸ਼ਿਵਲਿੰਗ 'ਤੇ ਚੜ੍ਹਾਇਆ ਜਾ ਸਕਦਾ ਹੈ। ਇਹੀ ਨਹੀਂ ਇੱਕ ਹੀ ਬੇਲਪੱਤਰ ਦੀ ਵਰਤੋਂ ਤੁਸੀਂ ਮਹੀਨਿਆਂ ਤੱਕ ਵੀ ਕਰ ਸਕਦੇ ਹੋ, ਪਰ ਧਿਆਨ ਰੱਖੋ ਕਿ ਇਹ ਕੱਟਿਆ-ਫਟਿਆ ਨਹੀਂ ਹੋਣਾ ਚਾਹੀਦਾ।
ਜੇਕਰ ਤੁਸੀਂ ਪੂਜਾ ਵਿੱਚ ਵਰਤੀਆਂ ਜਾਣ ਵਾਲੀਆਂ ਇਹਨਾਂ ਚੀਜ਼ਾਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਂਦੇ ਹੋ, ਤਦ ਵੀ ਤੁਹਾਨੂੰ ਪੂਜਾ ਦਾ ਪੂਰਾ ਫਲ ਮਿਲਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਕਥਨ ਸਿਰਫ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਵਿਸ਼ੇਸ਼ ਲੇਖ ਦੀ ਸਮੱਗਰੀ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂ, ਉਪਦੇਸ਼ਾਂ, ਵਿਸ਼ਵਾਸਾਂ, ਧਾਰਮਿਕ ਗ੍ਰੰਥਾਂ ਅਤੇ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਲੇਖ ਨੂੰ ਅੰਤਿਮ ਸੱਚ ਜਾਂ ਦਾਅਵੇ ਵਜੋਂ ਨਾ ਸਮਝਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਵਿਰੁੱਧ ਹੈ।