- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੇ ਇਕ-ਇਕ ਸਾਹ ’ਤੇ ਸ਼ਕਤੀ ਦਾ ਕੰਟਰੋਲ ਹੈ। ਇਕ ਇਕ ਸ਼ਬਦ ਸ਼ਕਤੀ ਦਾ ਸਰੂਪ ਹੈ। ਭਿੰਨ ਰੂਪਾਂ ਤੇ ਚਾਰੇ ਪਾਸਿਆਂ ਵਿਚ ਸ਼ਕਤੀ ਦਾ ਫੁੱਟਣਾ ਨਾਰਾਇਣ ਦੀ ਇੱਛਾ ਦੇ ਅਧੀਨ ਹੈ। ਹਰੀ ਦੀ ਇੱਛਾ ਸ਼ਕਤੀ ਦਾ ਪ੍ਰਵਾਹ ਹੈ, ਰੋਕ ਨਹੀਂ। ਪ੍ਰਭੂ ਆਪਣੀ ਸ਼ਕਤੀ ਰੂਪੇਣ ਦੇਵੀ ਦਾ ਆਸਰਾ ਲੈ ਕੇ ਆਰਾਮ ਲੈਂਦੇ ਹਨ। ਉਹ ਸਭ ਕੁਝ ਦੇਵੀ ਮਾਂ ਨੂੰ ਸੌਂਪ ਕੇ ਚਿੰਤਾ ਰਹਿਤ ਹੋ ਜਾਂਦੇ ਹਨ।

ਇਕ ਸ਼ਕਤੀ ਹੈ, ਜੋ ਚਾਰੇ ਪਾਸੇ ਮੌਜੂਦ ਹੈ•। ਉਹ ਸ਼ਕਤੀ ਅਨੇਕਾਂ ਰੂਪਾਂ ਵਿਚ ਕਣ-ਕਣ ਵਿਚ ਬਿਰਾਜਮਾਨ ਹੈ। ਉਹੀ ਸਮੁੱਚੀ ਕੁਦਰਤ ਦੀ ਰਚਣਹਾਰ ਹੈ ਅਤੇ ਪਾਲਣਹਾਰ ਵੀ ਹੈ। ਕੁਦਰਤ ਨੇ ਮਾਇਆ ਦਾ ਰੂਪ ਸਮੇਂ ਦੇ ਅਨੁਸਾਰ ਭਿੰਨ ਬਣਾਇਆ ਹੈ। ਮਾਇਆ ਉਸੇ ਸ਼ਕਤੀ ਦਾ ਪ੍ਰਮਾਣ ਹੈ ਪਰ ਉਸ ਨੂੰ ਸਮਝਣ, ਜਾਨਣ ਤੇ ਤਜਰਬਾ ਕਰਨ ਨਾਲ ਮਨੁੱਖ ਵਿਚ ਚੇਤਨਾ ਦਾ ਪ੍ਰਵਾਹ ਹੁੰਦਾ ਹੈ। ਨਹੀਂ ਤਾਂ ਦਿਲ ਵਿਚ ਪ੍ਰੇਮ ਤੇ ਸ਼ਕਤੀ ਦਾ ਪ੍ਰਕਾਸ਼ ਸੰਭਵ ਨਹੀਂ•। ਇਸ ਲਈ, ਸ਼ਕਤੀ ਦੀ ਉਪਾਸਨਾ ਕੋਈ ਕਰਮਕਾਂਡ ਨਹੀਂ ਹੈ। ਸ਼ਕਤੀ ਦੀ ਪੂਜਾ ਮਾਇਆ ਨਾਲ ਜੁੜੀ ਚੇਤਨਾ ਨੂੰ ਜਾਗ੍ਰਿਤ ਕਰਨ ਵਿਚ ਸਮਰੱਥ ਹੈ। ਸ਼ਕਤੀ ਦੀ ਆਰਾਧਨਾ ਆਦਿ ਕਾਲ ਤੋਂ ਹੀ ਨਰ-ਨਾਰੀਆਂ ਨੇ ਹਮੇਸ਼ਾ ਕੀਤੀ ਹੈ ਪਰ ਲਾਭ ਦੇ ਭਾਗ ਕਿਸੇ ਕਿਸੇ ਵਿਚ ਹੀ ਫੁੱਟਦੇ ਹਨ। ਜੀਵ ਦੇ ਲਈ ਵਿਚਾਰ ਤੇ ਸੰਕਲਪ ਰਾਹੀਂ ਮਨੋਬਲ ਦੀ ਯਾਤਰਾ ਪੂਰਨ ਕਰਨਾ ਇਕ ਮਾਤਰ ਟੀਚਾ ਹੈ। ਸਾਡੇ ਇਕ-ਇਕ ਸਾਹ ’ਤੇ ਸ਼ਕਤੀ ਦਾ ਕੰਟਰੋਲ ਹੈ। ਇਕ ਇਕ ਸ਼ਬਦ ਸ਼ਕਤੀ ਦਾ ਸਰੂਪ ਹੈ। ਭਿੰਨ ਰੂਪਾਂ ਤੇ ਚਾਰੇ ਪਾਸਿਆਂ ਵਿਚ ਸ਼ਕਤੀ ਦਾ ਫੁੱਟਣਾ ਨਾਰਾਇਣ ਦੀ ਇੱਛਾ ਦੇ ਅਧੀਨ ਹੈ। ਹਰੀ ਦੀ ਇੱਛਾ ਸ਼ਕਤੀ ਦਾ ਪ੍ਰਵਾਹ ਹੈ, ਰੋਕ ਨਹੀਂ। ਪ੍ਰਭੂ ਆਪਣੀ ਸ਼ਕਤੀ ਰੂਪੇਣ ਦੇਵੀ ਦਾ ਆਸਰਾ ਲੈ ਕੇ ਆਰਾਮ ਲੈਂਦੇ ਹਨ। ਉਹ ਸਭ ਕੁਝ ਦੇਵੀ ਮਾਂ ਨੂੰ ਸੌਂਪ ਕੇ ਚਿੰਤਾ ਰਹਿਤ ਹੋ ਜਾਂਦੇ ਹਨ। ਜਿਸ ਤਰ੍ਹਾਂ ਸਵਾਮੀ ਦੇ ਅਵਤਾਰ ਲੋਕੋਂ ਦੇ ਕਲਿਆਣ ਲਈ ਹੁੰਦੇ ਹਨ, ਉਸੇ ਤਰ੍ਹਾਂ ਦੇਵੀ ਦਾ ਪ੍ਰਗਟਾਵਾ ਵੀ ਹਰ ਸੰਕਟ, ਰੋਕ, ਪਾਪ, ਅੱਤਿਆਚਾਰ ਤੇ ਬੇਇਨਸਾਫ਼ੀ ਮਿਟਾਉਣ ਲਈ ਹੁੰਦਾ ਹੈ। ਅਨੇਕਾਂ ਰੂਪਾਂ ਵਿਚ ਮਾਤਾ ਆਪਣੇ ਪੁੱਤਰਾਂ ਦੇ ਲਈ ਪ੍ਰਗਟ ਹੋ ਕੇ ਸ਼ਾਂਤੀ ਧਾਰਨ ਕਰਦੀ ਹੈ। ਸ਼ਕਤੀ ਦਾ ਭੌਤਿਕ ਨਾਂ ਸ਼ਾਂਤੀ ਹੈ। ਸ਼ਾਂਤੀ ਹੀ ਦੇਵੀ ਹੈ। ਮਾਂ ਸਾਂਤੀ ਦੀ ਕਿਰਪਾ ਹੀ ਤਾਂ ਮਨੁੱਖ ’ਤੇ ਆਪਾਰ ਸ਼ਕਤੀ ਪੈਦਾ ਕਰ ਸਕਦੀ ਹੈ। ਲੋਕੋਂ ਦੇ ਕਲਿਆਣਾ ਸ਼ਾਂਤੀ ਦੀ ਮਰਿਆਦਾ ਨਾਲ ਸਾਰੀਆਂ ਦਿਸ਼ਾਵਾਂ ਵਿਚ ਗਤੀਮਾਨ ਹੈ। ਆਪਣੀ ਹੀ ਆਤਮਾ ਦੇ ਦੈਵੀ ਦਰਸ਼ਨ , ਚੇਤਨਾ ਦੇ ਪ੍ਰਕਾਸ਼ ਵਿਚ ਮਾਤਾ ਦੀ ਸ਼ਕਤੀ ਦਾ ਸੱਦਾ ਹੈ। ਉਦੋਂ ਹੀ, ਸਰੀਰ ਦੀ ਗਤੀ ਤੇ ਮੱਤ ਦੋਵੇਂ ਸਮਰਪਿਤ ਭਾਵ ਨਾਲ ਪੁਕਾਰਦੇ ਹਨ-ਯਾ ਦੇਵੀ ਸਰਵਭੁਤੇਸ਼ੂ ਸ਼ਕਤੀ-ਰੂਪੇਣ ਸੰਸਿਥਤਾ। ਨਮਸਤਸੈ ਨਮਸਤਸੈ ਨਮਸਤਸੈ ਨਮੋ ਨਮਹ।। ਭਾਵ ਕਿ ਦੇਵੀ ਸਾਰੇ ਜੀਵਾਂ ਵਿਚ ਸ਼ਕਤੀ, ਚੇਤਨਾ ਤੇ ਸਮਰੱਥ ਦੇ ਰੂਪ ਵਿਚ ਸਥਿਤ ਹੈ• ਉਨ੍ਹਾਂ ਭਗਵਤੀ ਆਦਿਸ਼ਕਤੀ ਨੂੰ ਕੋਟਿ-ਕੋਟਿ ਨਮਸਕਾਰ ਹੈ।
-ਡਾ. ਰਾਘਵੇਂਦਰ ਸ਼ੁਕਲ।