
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਾਸਤਰਾਂ 'ਚ ਨਾਗ ਪੰਚਮੀ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਨਿਯਮਾਂ 'ਚੋਂ ਇਕ ਹੈ ਸੂਈ-ਧਾਗੇ ਤੇ ਤਿੱਖੀਆਂ ਚੀਜ਼ਾਂ ਦੀ ਵਰਤੋਂ ਨਾ ਕਰਨਾ। ਧਾਰਮਿਕ ਮਾਨਤਾ ਅਨੁਸਾਰ, ਵਰਜਿਤ ਕੰਮਾਂ ਨੂੰ ਕਰਨ ਨਾਲ ਵਿਅਕਤੀ 'ਤੇ ਸਰਪ ਦੋਸ਼ ਜਾਂ ਰਾਹੂ-ਕੇਤੂ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਸਾਵਣ ਦੇ ਮਹੀਨੇ ਬਹੁਤ ਉਤਸ਼ਾਹ ਨਾਲ ਨਾਗ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਮੌਕੇ 'ਤੇ ਨਾਗ ਦੇਵਤਾ ਦੀ ਪੂਜਾ-ਅਰਚਨਾ ਕਰਨ ਦਾ ਵਿਧਾਨ ਹੈ। ਧਾਰਮਿਕ ਮਾਨਤਾ ਅਨੁਸਾਰ, ਨਾਗ ਦੇਵਤਾ ਨੂੰ ਦੁੱਧ ਅਰਪਿਤ ਕਰਨ ਨਾਲ ਜੀਵਨ ਦੇ ਸਾਰੇ ਦੁੱਖ ਦੂਰ ਹੁੰਦੇ ਹਨ। ਇਸ ਦੇ ਨਾਲ ਹੀ ਮਹਾਦੇਵ ਦੇ ਨਾਲ ਨਾਗ ਦੇਵਤਾ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਸ਼ਾਸਤਰਾਂ 'ਚ ਨਾਗ ਪੰਚਮੀ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਇਨ੍ਹਾਂ ਨਿਯਮਾਂ 'ਚੋਂ ਇਕ ਹੈ ਸੂਈ-ਧਾਗੇ ਤੇ ਤਿੱਖੀਆਂ ਚੀਜ਼ਾਂ ਦੀ ਵਰਤੋਂ ਨਾ ਕਰਨਾ। ਧਾਰਮਿਕ ਮਾਨਤਾ ਅਨੁਸਾਰ, ਵਰਜਿਤ ਕੰਮਾਂ ਨੂੰ ਕਰਨ ਨਾਲ ਵਿਅਕਤੀ 'ਤੇ ਸਰਪ ਦੋਸ਼ ਜਾਂ ਰਾਹੂ-ਕੇਤੂ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਨਾਗ ਪੰਚਮੀ ਦੇ ਦਿਨ ਸੂਈ-ਧਾਗੇ ਦੀ ਵਰਤੋਂ ਕਿਉਂ ਨਹੀਂ ਕਰਨੀ ਚਾਹੀਦੀ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਐਸਟ੍ਰੋਪੱਤਰੀ ਦੇ ਸ਼੍ਰੀ ਚੰਦਰੇਸ਼ ਸ਼ਰਮਾ ਜੀ ਅਨੁਸਾਰ ਦੱਸਦੇ ਹਾਂ ਇਸ ਦੇ ਪਿੱਛੇ ਦੇ ਕਾਰਨ ਬਾਰੇ।
ਨਾਗ ਪੰਚਮੀ ਵਾਲੇ ਦਿਨ ਸੂਈ, ਧਾਗਾ, ਕੈਂਚੀ ਜਾਂ ਸਿਲਾਈ ਨਾਲ ਜੁੜੇ ਸੰਦਾਂ ਦੀ ਵਰਤੋਂ ਪੂਰੀ ਤਰ੍ਹਾਂ ਵਰਜਿਤ ਮੰਨੀ ਗਈ ਹੈ।
"ਛੇਦਨੇ ਭੇਦਨ ਚੈਵ ਸਰਪਕੋਪੋ ਪ੍ਰਜਾਯਤੇ।" — ਲੋਕ ਪਰੰਪਰਾ ਤੇ ਜੋਤਿਸ਼
ਜੋਤਿਸ਼ ਦ੍ਰਿਸ਼ਟੀਕੋਣ ਤੋਂ ਸੂਈ ਨੂੰ ਤਿੱਖਾਪਣ ਅਤੇ ਛੇਕ ਕਰਨ ਦਾ ਪ੍ਰਤੀਕ ਮੰਨਿਆ ਗਿਆ ਹੈ ਜਿਸ ਦਾ ਸਿੱਧਾ ਸਬੰਧ ਰਾਹੂ ਤੇ ਕੇਤੂ ਗ੍ਰਹਿਆਂ ਦੇ ਪ੍ਰਭਾਵ ਨਾਲ ਹੈ:
ਨਾਗ ਦੇਵ 'ਤੇ ਸੱਟ ਦੀ ਮਾਨਤਾ: ਇਸ ਦਿਨ ਸੂਈ ਚਲਾਉਣ ਜਾਂ ਕੱਪੜਾ ਸੀਣ ਨਾਲ ਅਜਿਹਾ ਮੰਨਿਆ ਜਾਂਦਾ ਹੈ ਕਿ ਨਾਗ ਦੇਵਤਾ ਦੇ ਫਣ 'ਤੇ ਸੱਟ ਪਹੁੰਚਦੀ ਹੈ ਜਿਸ ਨਾਲ ਪਰਿਵਾਰ 'ਤੇ ਸਰਪ ਦੋਸ਼ ਜਾਂ ਰਾਹੂ-ਕੇਤੂ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ।
ਸ਼ਾਂਤੀ ਤੇ ਪੂਜਾ ਦਾ ਵਿਧਾਨ: ਇਸ ਦਿਨ ਛੇਕ ਕਰਨ ਵਾਲੇ ਕੰਮਾਂ ਤੋਂ ਦੂਰ ਰਹਿ ਕੇ ਕੇਵਲ ਸ਼ਾਂਤੀ, ਅਹਿੰਸਾ ਅਤੇ ਪੂਜਾ-ਅਰਚਨਾ ਦਾ ਵਿਧਾਨ ਅਪਣਾਇਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।