- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਅਸ਼ਟਮੀ ਤੇ ਮਹਾਨੌਮੀ ਦੇ ਪਵਿੱਤਰ ਮੌਕਿਆਂ ’ਤੇ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਨਰਾਤਿਆਂ ਦੀ ਸ਼ੁਰੂਆਤ ਐਤਵਾਰ, 11 ਅਕਤੂਬਰ ਨੂੰ ਹੋਈ ਸੀ ਅਤੇ ਇਸ ਦਾ ਸਮਾਪਨ ਮੰਗਲਵਾਰ, 20 ਅਕਤੂਬਰ ਨੂੰ ਵਿਜਯਾਦਸ਼ਮੀ ਦੇ ਨਾਲ ਹੋਵੇਗਾ।

ਧਰਮ ਡੈਸਕ, ਨਵੀਂ ਦਿੱਲੀ: ਮਹਾਅਸ਼ਟਮੀ ਤੇ ਮਹਾਨੌਮੀ ਦੇ ਪਵਿੱਤਰ ਮੌਕਿਆਂ ’ਤੇ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਨਰਾਤਿਆਂ ਦੀ ਸ਼ੁਰੂਆਤ ਐਤਵਾਰ, 11 ਅਕਤੂਬਰ ਨੂੰ ਹੋਈ ਸੀ ਅਤੇ ਇਸ ਦਾ ਸਮਾਪਨ ਮੰਗਲਵਾਰ, 20 ਅਕਤੂਬਰ ਨੂੰ ਵਿਜਯਾਦਸ਼ਮੀ ਦੇ ਨਾਲ ਹੋਵੇਗਾ। ਅਸ਼ਟਮੀ ਅਤੇ ਨੌਮੀ ਦੇ ਦਿਨ ਘਰ-ਘਰ ਵਿੱਚ ਕੰਨਿਆ ਪੂਜਨ (Kanya Pujan 2026) ਕੀਤਾ ਜਾਂਦਾ ਹੈ। ਇਸ ਦੌਰਾਨ ਛੋਟੀਆਂ ਕੰਨਿਆਵਾਂ ਨੂੰ ਮਾਤਾ ਦਾ ਰੂਪ ਮੰਨ ਕੇ ਉਨ੍ਹਾਂ ਨੂੰ ਪੂਰੀ, ਹਲਵੇ ਅਤੇ ਕਾਲੇ ਛੋਲਿਆਂ ਦਾ ਸੁਆਦੀ ਪ੍ਰਸ਼ਾਦ ਖੁਆਇਆ ਜਾਂਦਾ ਹੈ।
ਉੱਤਰੀ ਭਾਰਤ ਵਿੱਚ ਇਸ ਰਵਾਇਤੀ ਭੋਜਨ ਨੂੰ ਤਿਆਰ ਕਰਨਾ ਓਨਾ ਹੀ ਜ਼ਰੂਰੀ ਮੰਨਿਆ ਜਾਂਦਾ ਹੈ, ਜਿੰਨਾ ਦੁਰਗਾ ਪੂਜਾ ਨਾਲ ਜੁੜੇ ਧਾਰਮਿਕ ਰਸਮ-ਰਿਵਾਜਾਂ ਦੀ ਪਾਲਣਾ ਕਰਨਾ। ਇਸ ਦਿਨ ਕੁੜੀਆਂ ਨੂੰ ਮਾਤਾ ਰਾਣੀ ਦਾ ਰੂਪ ਮੰਨ ਕੇ ਉਨ੍ਹਾਂ ਦੀ ਸੱਚੇ ਮਨ ਨਾਲ ਸੇਵਾ ਕੀਤੀ ਜਾਂਦੀ ਹੈ ਅਤੇ ਸ਼ਰਧਾ, ਪਿਆਰ ਤੇ ਸਤਿਕਾਰ ਨਾਲ ਭੋਜਨ ਖੁਆਇਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਹਰ ਸਾਲ ਕੰਨਿਆ ਪੂਜਨ ਦੇ ਮੌਕੇ ’ਤੇ ਹਲਵੇ, ਪੂਰੀ ਅਤੇ ਛੋਲਿਆਂ ਦਾ ਪ੍ਰਸ਼ਾਦ ਹੀ ਕਿਉਂ ਪਰੋਸਿਆ ਜਾਂਦਾ ਹੈ?
ਕੰਨਿਆ ਪੂਜਨ ’ਤੇ ਹਲਵਾ, ਪੂਰੀ ਅਤੇ ਕਾਲੇ ਛੋਲੇ ਕਿਉਂ ਚੜ੍ਹਾਏ ਜਾਂਦੇ ਹਨ?
ਕੰਨਿਆ ਪੂਜਨ ਦੌਰਾਨ ਕੰਨਿਆਵਾਂ ਨੂੰ ਮਾਂ ਦੁਰਗਾ ਦੀ ਦਿਵਿਆ ਨਾਰੀ ਸ਼ਕਤੀ ਦਾ ਪ੍ਰਤੀਕ ਮੰਨ ਕੇ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਰਵਾਇਤੀ ਪ੍ਰਾਰਥਨਾ ਤੋਂ ਬਾਅਦ ਸ਼ਰਧਾਲੂ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਭੋਜਨ ਪਰੋਸਦੇ ਹਨ। ਇਸ ਤਰ੍ਹਾਂ ਮਹਿਮਾਨਨਿਵਾਜ਼ੀ ਰਾਹੀਂ ਮਾਂ ਦੁਰਗਾ ਪ੍ਰਤੀ ਆਪਣੀ ਭਗਤੀ ਅਤੇ ਸ਼ੁਕਰਾਨੇ ਦੀ ਭਾਵਨਾ ਪ੍ਰਗਟ ਕੀਤੀ ਜਾਂਦੀ ਹੈ।
ਹਲਵੇ, ਪੂਰੀ ਅਤੇ ਕਾਲੇ ਛੋਲਿਆਂ ਦਾ ਇਹ ਖ਼ਾਸ ਸੁਮੇਲ ਉੱਤਰੀ ਭਾਰਤ ਦੇ ਘਰਾਂ ਵਿੱਚ ਕਾਫ਼ੀ ਪ੍ਰਸਿੱਧ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਇਹ ਭੋਜਨ ਕੰਨਿਆਵਾਂ ਨੂੰ ਰੱਜ ਕੇ ਖੁਆਉਣ ਲਈ ਢੁੱਕਵਾਂ ਹੈ ਅਤੇ ਕਈ ਮਹਿਮਾਨਾਂ ਵਾਸਤੇ ਵੀ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਇਹ ਪ੍ਰਸ਼ਾਦ ਅੰਨ ਦਾਨ ਯਾਨੀ ਭੋਜਨ ਦਾਨ ਕਰਨ ਦੀ ਰਵਾਇਤੀ ਕਦਰ ਨੂੰ ਵੀ ਦਰਸਾਉਂਦਾ ਹੈ।
ਕੰਨਿਆ ਪੂਜਨ ਵਿੱਚ ਹਲਵਾ, ਪੂਰੀ ਅਤੇ ਛੋਲੇ ਕਿਸ ਚੀਜ਼ ਦੇ ਪ੍ਰਤੀਕ ਹਨ?
ਕੰਨਿਆ ਪੂਜਨ ਦੌਰਾਨ ਸੂਜੀ, ਘਿਓ ਅਤੇ ਖੰਡ ਨਾਲ ਤਿਆਰ ਕੀਤਾ ਹਲਵਾ ਪਰੋਸਿਆ ਜਾਂਦਾ ਹੈ। ਇਸ ਰਵਾਇਤੀ ਭੋਗ ਨੂੰ ਮਿਠਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਲਵੇ ਨੂੰ ਤਿਉਹਾਰਾਂ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਭਾਰਤੀ ਘਰਾਂ ਵਿੱਚ ਕੰਨਿਆ ਪੂਜਨ ਦੌਰਾਨ ਇਸ ਨੂੰ ਖ਼ਾਸ ਤੌਰ ’ਤੇ ਤਿਆਰ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ, ਹਲਵੇ, ਪੂਰੀ ਅਤੇ ਛੋਲਿਆਂ ਨੂੰ ਮਾਂ ਦੁਰਗਾ ਦਾ ਪਿਆਰਾ ਪ੍ਰਸ਼ਾਦ ਮੰਨਿਆ ਜਾਂਦਾ ਹੈ। ਇਨ੍ਹਾਂ ਭੋਜਨ ਪਦਾਰਥਾਂ ਨੂੰ ਸ਼ੁੱਧ, ਸਾਤਵਿਕ ਅਤੇ ਪਵਿੱਤਰ ਮੰਨਿਆ ਜਾਂਦਾ ਹੈ, ਜੋ ਮਾਂ ਦੁਰਗਾ ਪ੍ਰਤੀ ਸਤਿਕਾਰ ਅਤੇ ਭਗਤੀ ਦੀ ਭਾਵਨਾ ਨੂੰ ਦਰਸਾਉਂਦੇ ਹਨ।
ਛੋਲਿਆਂ ਨੂੰ ਸ਼ਕਤੀ ਅਤੇ ਊਰਜਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਦਕਿ ਪੂਰੀ ਨੂੰ ਖ਼ੁਸ਼ਹਾਲੀ ਅਤੇ ਸੰਤੁਸ਼ਟੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਕੰਨਿਆ ਪੂਜਾ ਦੌਰਾਨ ਇਹ ਸੁਮੇਲ ਉੱਤਰੀ ਭਾਰਤ ਵਿੱਚ ਕਾਫ਼ੀ ਪ੍ਰਚਲਿਤ ਹੈ। ਹਾਲਾਂਕਿ, ਖੇਤਰੀ ਰੀਤੀ-ਰਿਵਾਜਾਂ ਅਤੇ ਪਰਿਵਾਰਕ ਮਾਨਤਾਵਾਂ ਅਨੁਸਾਰ ਭੋਜਨ ਅਤੇ ਪੂਜਾ ਦੀਆਂ ਰਸਮਾਂ ਵੱਖ-ਵੱਖ ਹੋ ਸਕਦੀਆਂ ਹਨ। ਕੁਝ ਪਰਿਵਾਰਾਂ ਵਿੱਚ ਇਸ ਦਿਨ ਫਲ, ਮਿਠਾਈਆਂ ਜਾਂ ਹੋਰ ਕਿਸਮ ਦੇ ਪ੍ਰਸ਼ਾਦ ਵੀ ਚੜ੍ਹਾਏ ਜਾਂਦੇ ਹਨ।
ਮੌਸਮ ਦੇ ਹਿਸਾਬ ਨਾਲ ਵੀ ਢੁੱਕਵਾਂ
ਨਰਾਤਿਆਂ 'ਚ ਆਮ ਤੌਰ ’ਤੇ ਸਤੰਬਰ-ਅਕਤੂਬਰ ਦੇ ਮਹੀਨਿਆਂ ਵਿੱਚ ਆਉਂਦੀ ਹੈ, ਜਦੋਂ ਮੌਸਮ ਵਿੱਚ ਤਬਦੀਲੀ ਆਉਣ ਲੱਗਦੀ ਹੈ। ਇਸ ਦੌਰਾਨ ਹੌਲੀ-ਹੌਲੀ ਸਰਦੀ ਦੀ ਸ਼ੁਰੂਆਤ ਹੋਣ ਲੱਗਦੀ ਹੈ। ਅਜਿਹੇ ਵਿੱਚ ਸਰੀਰ ਨੂੰ ਗਰਮ ਰੱਖਣ ਵਾਲਾ ਭੋਜਨ ਖਾਣਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਛੋਲੇ, ਪੂਰੀ ਅਤੇ ਗਰਮ ਹਲਵਾ ਨਾ ਸਿਰਫ਼ ਪੌਸ਼ਟਿਕ ਭੋਜਨ ਹਨ, ਸਗੋਂ ਸਰੀਰ ਨੂੰ ਗਰਮੀ ਅਤੇ ਊਰਜਾ ਵੀ ਪ੍ਰਦਾਨ ਕਰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ, ਲਾਭ, ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ ਵਿੱਚ ਦਿੱਤੀਆਂ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ, ਜੋਤਸ਼ੀਆਂ, ਪੰਚਾਂਗਾਂ, ਪ੍ਰਵਚਨਾਂ, ਮਾਨਤਾਵਾਂ, ਧਾਰਮਿਕ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਨੂੰ ਅੰਤਿਮ ਸੱਚ ਜਾਂ ਪੱਕਾ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।