ਕਰਵਾ ਚੌਥ ਦੀ ਪੂਜਾ 'ਚ 7 ਵਾਰ ਹੀ ਕਿਉਂ ਘੁਮਾਇਆ ਜਾਂਦਾ ਹੈ ਕਰਵਾ? 90% ਲੋਕ ਨਹੀਂ ਜਾਣਦੇ ਹੋਣਗੇ ਇਸ ਰਸਮ ਦਾ ਮਹੱਤਵ
Karwa Chauth ਦੀ ਪੂਜਾ 'ਚ ਮਿੱਟੀ ਜਾਂ ਧਾਤੂ ਦਾ ਕਰਵਾ ਖ਼ਾਸ ਮਹੱਤਵ ਰੱਖਦਾ ਹੈ। ਪੂਜਾ ਦੌਰਾਨ ਇਸ 'ਚ ਸੀਖਾਂ ਪਾਈਆਂ ਜਾਂਦੀਆਂ ਹਨ ਅਤੇ ਇਸ ਦੀ ਵਰਤੋਂ ਪੂਜਾ ਲਈ ਕੀਤੀ ਜਾਂਦੀ ਹੈ। ਇਸ ਦੌਰਾਨ ਕਰਵਾ ਘੁਮਾਉਣ ਜਾਂ ਕਰਵਾ ਬਦਲਣ ਦੀ ਇਕ ਰਸਮ ਵੀ ਨਿਭਾਈ ਜਾਂਦੀ ਹੈ। ਇਸ 'ਚ ਕਰਵੇ ਨੂੰ 7 ਵਾਰ ਘੁਮਾਇਆ ਜਾਂਦਾ ਹੈ ਅਤੇ ਫਿਰ ਪੂਜਾ ਵਾਲੀ ਥਾਂ 'ਤੇ ਰੱਖ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਕਰਵੇ ਨੂੰ 7 ਵਾਰ ਘੁਮਾਉਣ ਪਿੱਛੇ ਕੀ ਮਾਨਤਾ ਹੈ।
Publish Date: Mon, 26 Oct 2026 03:14 PM (IST)
Updated Date: Mon, 26 Oct 2026 03:28 PM (IST)
ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਕਰਵਾ ਚੌਥ ਦਾ ਵਰਤ ਮੁੱਖ ਤੌਰ 'ਤੇ ਸੁਹਾਗਣ ਔਰਤਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ, ਸੁਖੀ ਵਿਆਹੁਤਾ ਜੀਵਨ ਤੇ ਪਰਿਵਾਰ ਦੀ ਖ਼ੁਸ਼ਹਾਲੀ ਦੀ ਕਾਮਨਾ ਲਈ ਸਾਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਭਗਵਾਨ ਗਣੇਸ਼ ਤੇ ਮਾਤਾ ਪਾਰਵਤੀ ਦੀ ਪੂਜਾ ਕਰਦੀਆਂ ਹਨ।
ਇਸ ਵਰਤ ਦੀ ਸਮਾਪਤੀ ਚੰਦਰਮਾ ਨਿਕਲਣ ਤੋਂ ਬਾਅਦ ਉਸ ਦੇ ਦਰਸ਼ਨ ਕਰਕੇ ਕੀਤਾ ਜਾਂਦਾ ਹੈ। ਇਸ ਦਿਨ ਮੁੱਖ ਤੌਰ 'ਤੇ ਚੰਦਰਮਾ ਨੂੰ ਅਰਘ ਦਿੱਤਾ ਜਾਂਦਾ ਹੈ ਅਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ। ਕਰਵਾ ਚੌਥ ਦੀ ਪੂਜਾ 'ਚ ਮਿੱਟੀ ਜਾਂ ਧਾਤੂ ਦਾ ਕਰਵਾ ਖ਼ਾਸ ਮਹੱਤਵ ਰੱਖਦਾ ਹੈ। ਪੂਜਾ ਦੌਰਾਨ ਇਸ 'ਚ ਸੀਖਾਂ ਪਾਈਆਂ ਜਾਂਦੀਆਂ ਹਨ ਅਤੇ ਇਸ ਦੀ ਵਰਤੋਂ ਪੂਜਾ ਲਈ ਕੀਤੀ ਜਾਂਦੀ ਹੈ। ਇਸ ਦੌਰਾਨ ਕਰਵਾ ਘੁਮਾਉਣ ਜਾਂ ਕਰਵਾ ਬਦਲਣ ਦੀ ਇਕ ਰਸਮ ਵੀ ਨਿਭਾਈ ਜਾਂਦੀ ਹੈ। ਇਸ 'ਚ ਕਰਵੇ ਨੂੰ 7 ਵਾਰ ਘੁਮਾਇਆ ਜਾਂਦਾ ਹੈ ਅਤੇ ਫਿਰ ਪੂਜਾ ਵਾਲੀ ਥਾਂ 'ਤੇ ਰੱਖ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਕਰਵੇ ਨੂੰ 7 ਵਾਰ ਘੁਮਾਉਣ ਪਿੱਛੇ ਕੀ ਮਾਨਤਾ ਹੈ।
ਕਰਵਾ ਚੌਥ 'ਚ 7 ਵਾਰ ਕਰਵਾ ਘੁਮਾਉਣ ਦਾ ਮਹੱਤਵ
ਕਰਵਾ ਚੌਥ ਦੀ ਪੂਜਾ ਦੌਰਾਨ ਔਰਤਾਂ ਇਕ-ਦੂਜੀ ਦੇ ਕਰਵੇ ਨੂੰ ਸੱਤ ਵਾਰ ਘੁਮਾਉਂਦੀਆਂ ਹਨ ਜਾਂ ਕਰਵਾ ਬਦਲਣ ਦੀ ਰਸਮ ਨਿਭਾਉਂਦੀਆਂ ਹਨ। ਹਾਲਾਂਕਿ, ਇਹ ਪਰੰਪਰਾ ਵੱਖ-ਵੱਖ ਥਾਵਾਂ 'ਤੇ ਵੱਖਰੀ ਵੀ ਹੋ ਸਕਦੀ ਹੈ, ਪਰ ਕਈ ਇਲਾਕਿਆਂ 'ਚ ਇਹ ਰਸਮ ਪੂਜਾ ਦੌਰਾਨ ਨਿਭਾਈ ਜਾਂਦੀ ਹੈ। ਕਈ ਥਾਵਾਂ 'ਤੇ ਇਸ ਰਸਮ ਤੋਂ ਬਿਨਾਂ ਪੂਜਾ ਨੂੰ ਅਧੂਰਾ ਮੰਨਿਆ ਜਾਂਦਾ ਹੈ।
ਕੁਝ ਥਾਵਾਂ 'ਤੇ ਕਰਵੇ ਦੀ ਥਾਂ ਥਾਲੀ ਨੂੰ ਘੁਮਾਇਆ ਜਾਂ ਇਕ-ਦੂਜੀ ਨਾਲ ਬਦਲਿਆ ਜਾਂਦਾ ਹੈ। ਇਸ ਦੌਰਾਨ ਵੀ ਸੱਤ ਵਾਰ ਘੁਮਾਉਣ ਦੀ ਪਰੰਪਰਾ ਨਿਭਾਈ ਜਾਂਦੀ ਹੈ। ਜੇਕਰ ਇਸ ਗਿਣਤੀ ਦੇ ਧਾਰਮਿਕ ਮਹੱਤਵ ਦੀ ਗੱਲ ਕਰੀਏ ਤਾਂ ਸੱਤ ਅੰਕ ਨੂੰ ਸ਼ੁਭਤਾ ਤੇ ਸੰਪੂਰਨਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਨੂੰ ਵਿਆਹੁਤਾ ਜੀਵਨ 'ਚ ਖ਼ੁਸ਼ਹਾਲੀ ਬਣਾਈ ਰੱਖਣ ਨਾਲ ਵੀ ਜੋੜਿਆ ਜਾਂਦਾ ਹੈ। ਇਸੇ ਕਾਰਨ ਵਿਆਹ ਸਮੇਂ ਸੱਤ ਫੇਰੇ ਲੈਣ ਦੀ ਰਸਮ ਵੀ ਨਿਭਾਈ ਜਾਂਦੀ ਹੈ।
ਕਿਵੇਂ ਨਿਭਾਈ ਜਾਂਦੀ ਹੈ ਕਰਵਾ ਘੁਮਾਉਣ ਦੀ ਰਸਮ?
ਇਸ ਰਸਮ ਦੌਰਾਨ ਕਰਵੇ ਨੂੰ 7 ਵਾਰ ਘੁਮਾਇਆ ਜਾਂਦਾ ਹੈ ਅਤੇ ਫਿਰ ਔਰਤਾਂ ਇਕ-ਦੂਜੀ ਨਾਲ ਕਰਵੇ ਬਦਲਦੀਆਂ ਹਨ। ਇਸ ਸਮੇਂ ਔਰਤਾਂ 'ਲੈ ਸੁਹਾਗਣ ਲੈ ਕਰਵਾ, ਦੇ ਸੁਹਾਗਣ ਦੇ ਕਰਵਾ' ਬੋਲਦੀਆਂ ਹਨ।
ਕਰਵਾ ਘੁਮਾਉਂਦੇ ਸਮੇਂ ਹੀ ਵਰਤ ਦੀ ਕਥਾ ਸੁਣੀ ਜਾਂਦੀ ਹੈ। ਇਸ ਰਸਮ ਤੋਂ ਬਾਅਦ ਚੰਦਰਮਾ ਨਿਕਲਣ ਦੀ ਉਡੀਕ ਕੀਤੀ ਜਾਂਦੀ ਹੈ। ਜੇਕਰ ਕੋਈ ਔਰਤ ਇਕੱਲੀ ਕਰਵਾ ਚੌਥ ਦੀ ਪੂਜਾ ਕਰਦੀ ਹੈ ਤਾਂ ਉਹ ਦੋਵੇਂ ਕਰਵਿਆਂ ਨੂੰ ਆਪਸ 'ਚ ਬਦਲਦੀ ਹੈ ਅਤੇ ਕਰਵਾ ਚੌਥ ਦੀ ਵਰਤ ਕਥਾ ਦਾ ਪਾਠ ਕਰਦੀ ਹੈ।
ਕਰਵੇ ਨੂੰ 7 ਵਾਰ ਘੁਮਾਉਣਾ ਵਿਆਹ ਦੇ 7 ਵਚਨਾਂ ਦਾ ਪ੍ਰਤੀਕ
ਕਰਵਾ ਚੌਥ ਦੀ ਪੂਜਾ 'ਚ ਕਰਵੇ ਨੂੰ 7 ਵਾਰ ਘੁਮਾਉਣ ਦੀ ਰਸਮ ਨੂੰ ਵਿਆਹ ਸਮੇਂ ਲਏ ਜਾਣ ਵਾਲੇ ਸੱਤ ਫੇਰਿਆਂ ਅਤੇ ਸੱਤ ਵਚਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਧਾਰਮਿਕ ਮਾਨਤਾਵਾਂ ਅਨੁਸਾਰ, ਸੱਤ ਅੰਕ ਨੂੰ ਹਮੇਸ਼ਾ ਸ਼ੁਭਤਾ, ਸੰਪੂਰਨਤਾ ਅਤੇ ਵਿਆਹੁਤਾ ਜੀਵਨ ਦੀ ਮਜ਼ਬੂਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹਿੰਦੂ ਵਿਆਹ ਅਤੇ ਵਿਆਹੁਤਾ ਜੀਵਨ 'ਚ ਸੱਤ ਦੀ ਗਿਣਤੀ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸੇ ਲਈ ਵਿਆਹ ਜਾਂ ਵਿਆਹੁਤਾ ਜੀਵਨ ਨਾਲ ਜੁੜੀਆਂ ਕਈ ਰਸਮਾਂ 'ਚ ਸੱਤ ਦੀ ਗਿਣਤੀ ਦੀ ਵਰਤੋਂ ਕੀਤੀ ਜਾਂਦੀ ਹੈ। ਕਰਵਾ ਘੁਮਾਉਣ ਦੀ ਰਸਮ 'ਚ ਵੀ ਇਸੇ ਗਿਣਤੀ ਦਾ ਧਿਆਨ ਰੱਖਿਆ ਜਾਂਦਾ ਹੈ।
ਕਰਵਾ ਚੌਥ ਦੀਆਂ ਰਸਮਾਂ ਪਿੱਛੇ ਮੁੱਖ ਭਾਵਨਾ ਵਿਆਹੁਤਾ ਜੀਵਨ 'ਚ ਖ਼ੁਸ਼ਹਾਲੀ ਬਣਾਈ ਰੱਖਣ ਦੀ ਹੁੰਦੀ ਹੈ। ਇਸੇ ਕਰਕੇ ਹਰ ਰਸਮ ਦਾ ਆਪਣਾ ਵੱਖਰਾ ਮਹੱਤਵ ਮੰਨਿਆ ਜਾਂਦਾ ਹੈ।