- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਬਾਰੇ ਬੁਰਾ ਬੋਲਦੇ ਹਾਂ ਤਾਂ ਅਸੀਂ ਅਣਜਾਣੇ 'ਚ ਉਸਦੀ ਸਾਰੀ ਨਕਾਰਾਤਮਕ ਊਰਜਾ ਤੇ ਬੁਰੀਆਂ ਆਦਤਾਂ ਨੂੰ ਅਵਚੇਤਨ ਮਨ ਵਿਚ ਸਟੋਰ ਕਰ ਲੈਂਦੇ ਹਾਂ। ਇਸ ਕਾਰਨ ਸਾਡਾ ਦਿਲ ਭਾਰੀ ਹੋ ਜਾਂਦਾ ਹੈ। ਜਿਸ ਨੂੰ ਵੀ ਤੁਸੀਂ ਮੰਦਾ ਬੋਲਦੇ ਹੋ, ਉਸ ਦਾ ਉਸ 'ਤੇ ਕੋਈ ਅਸਰ ਨਹੀਂ ਪੈਂਦਾ, ਪਰ ਤੁਹਾਡੇ ਮਨ ਦੀ ਸ਼ਾਂਤੀ ਗੁਆਚ ਜਾਂਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਦੂਜਿਆਂ ਬਾਰੇ ਚੁਗਲੀ ਕਰਨਾ ਕਾਫੀ ਪਸੰਦ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਹੋਰ ਬਾਰੇ ਚੁਗਲੀ ਕਰਦੇ ਹੋ ਤਾਂ ਤੁਸੀਂ ਉਸ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ ਹੋ, ਸਗੋਂ ਤੁਸੀਂ ਆਪਣੇ ਮਨ ਦੀ ਸ਼ਾਂਤੀ ਨੂੰ ਤਬਾਹ ਕਰ ਰਹੇ ਹੁੰਦੇ ਹੋ।
ਜਦੋਂ ਕੋਈ ਵਿਅਕਤੀ ਆਪਣੀ ਜ਼ਿੰਦਗੀ ਤੋਂ ਕਾਫੀ ਅਸੰਤੁਸ਼ਟ ਹੁੰਦਾ ਹੈ ਤਾਂ ਦੂਜਿਆਂ ਬਾਰੇ ਚੁਗਲੀ ਕਰਨਾ ਉਸ ਨੂੰ ਚੰਗਾ ਲੱਗਦਾ ਹੈ। ਆਖਿਰ ਕਿਉਂ ਸਾਨੂੰ ਦੂਜਿਆਂ ਦੀ ਬੁਰਾਈ ਨਹੀਂ ਕਰਨੀ ਚਾਹੀਦੀ ਤੇ ਇਸ ਨਾਲ ਜੀਵਨ 'ਤੇ ਕੀ ਅਸਰ ਪੈਂਦਾ ਹੈ ? ਆਓ ਜਾਣਦੇ ਹਾਂ ਇਸ ਬਾਰੇ...
संत उदय संतत सुखकारी, बिस्व सुखद जिमि इंदु तमारी।
परम धर्म श्रुति बिदित अहिंसा, पर निंदा सम अघ न गरीसा।।
ਭਾਵ, ਸੰਤ ਦੀ ਸੰਗਤ ਸਦਾ ਸੁਖਦਾਈ ਹੈ, ਜਿਵੇਂ ਚੰਦਰਮਾ ਤੇ ਸੂਰਜ ਦਾ ਚੜ੍ਹਨਾ ਸਾਰੇ ਸੰਸਾਰ ਲਈ ਸੁਖਦਾਈ ਹੈ। ਵੇਦਾਂ 'ਚ ਅਹਿੰਸਾ ਨੂੰ ਪਰਮ ਧਰਮ ਮੰਨਿਆ ਗਿਆ ਹੈ ਤੇ ਨਿੰਦਾ ਜਿੰਨਾ ਭਾਰੀ ਪਾਪ ਕੋਈ ਨਹੀਂ ਹੈ।
ਕਿਉਂ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ?
ਇਹ ਮੰਨਿਆ ਜਾਂਦਾ ਹੈ ਕਿ ਜਦੋਂ ਅਸੀਂ ਕਿਸੇ ਬਾਰੇ ਬੁਰਾ ਬੋਲਦੇ ਹਾਂ ਤਾਂ ਅਸੀਂ ਅਣਜਾਣੇ 'ਚ ਉਸਦੀ ਸਾਰੀ ਨਕਾਰਾਤਮਕ ਊਰਜਾ ਤੇ ਬੁਰੀਆਂ ਆਦਤਾਂ ਨੂੰ ਅਵਚੇਤਨ ਮਨ ਵਿਚ ਸਟੋਰ ਕਰ ਲੈਂਦੇ ਹਾਂ। ਇਸ ਕਾਰਨ ਸਾਡਾ ਦਿਲ ਭਾਰੀ ਹੋ ਜਾਂਦਾ ਹੈ। ਜਿਸ ਨੂੰ ਵੀ ਤੁਸੀਂ ਮੰਦਾ ਬੋਲਦੇ ਹੋ, ਉਸ ਦਾ ਉਸ 'ਤੇ ਕੋਈ ਅਸਰ ਨਹੀਂ ਪੈਂਦਾ, ਪਰ ਤੁਹਾਡੇ ਮਨ ਦੀ ਸ਼ਾਂਤੀ ਗੁਆਚ ਜਾਂਦੀ ਹੈ।
ਸਾਰੇ ਧਰਮਾਂ 'ਚ, ਆਲੋਚਨਾ ਜਾਂ ਚੁਗਲੀ ਕਰਨਾ ਇਕ ਬੁਰੀ ਆਦਤ ਮੰਨਿਆ ਜਾਂਦਾ ਹੈ। ਇਸ ਨੂੰ ਅਧਿਆਤਮਕ ਮਾਰਗ 'ਚ ਵੱਡੀ ਰੁਕਾਵਟ ਵਜੋਂ ਦੇਖਿਆ ਜਾਂਦਾ ਹੈ। ਬ੍ਰਹਿਮੰਡ ਦਾ ਸੰਚਾਲਨ ਕੁਝ ਨਿਯਮਾਂ ਦੀ ਪਾਲਣਾ ਕਰਦਾ ਹੈ; ਜੋ ਕੁਝ ਤੁਸੀਂ ਦੂਜਿਆਂ ਨੂੰ ਦਿੰਦੇ ਹੋ, ਉਹੀ ਤੁਹਾਨੂੰ ਵਾਪਸ ਮੋੜਦਾ ਹੈ। ਨਿੰਦਾ ਇਕ ਹਿੰਸਕ ਇਸ਼ਾਰਾ ਹੈ, ਜਿਸਨੂੰ ਹਿੰਦੂ ਧਰਮ ਗ੍ਰੰਥਾਂ 'ਚ ਇਕ ਪਾਪ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਕਿਸੇ ਬਾਰੇ ਮਾੜਾ ਬੋਲਣਾ ਜਾਂ ਕਿਸੇ ਬਾਰੇ ਚੁਗਲੀ ਕਰਨ ਦਾ ਮਤਲਬ ਹੈ ਰੱਬ ਦੀ ਨਿੰਦਿਆ ਕਰਨਾ।
ਕਿਸੇ ਦੀ ਆਲੋਚਨਾ ਕਰਨ ਦੀ ਆਦਤ ਤੋਂ ਬਾਹਰ ਨਿਕਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਕਾਰਾਤਮਕ ਗੱਲਬਾਤ ਕਰਨਾ। ਸਾਨੂੰ ਕਿਸੇ ਦੀਆਂ ਆਦਤਾਂ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਵਿਚ ਸਕਾਰਾਤਮਕ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜਦੋਂ ਅਸੀਂ ਦੂਜਿਆਂ ਲਈ ਚੰਗਾ ਬੋਲਦੇ, ਕਰਦੇ ਜਾਂ ਸੋਚਦੇ ਹਾਂ, ਤਾਂ ਸਾਡੇ ਲਈ ਵੀ ਚੰਗਾ ਹੋਵੇਗਾ। ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡਾ ਮਨ ਅਤੇ ਦਿਮਾਗ ਦੋਵੇਂ ਸ਼ਾਂਤ ਰਹਿਣਗੇ, ਜਿਸ ਨਾਲ ਅਸੀਂ ਇਕਾਗਰਤਾ ਨਾਲ ਕੰਮ ਕਰ ਸਕਾਂਗੇ। ਇਸ ਲਈ ਅਗਲੀ ਵਾਰ ਜਦੋਂ ਤੁਸੀਂ ਕਿਸੇ ਨਾਲ ਗੌਸਿਪ ਜਾਂ ਚੁਗਲੀ ਕਰਦੇ ਹੋ ਤਾਂ ਇਹ ਨਾ ਭੁੱਲੋ ਕਿ ਇਸ ਨਾਲ ਤੁਹਾਨੂੰ ਨੁਕਸਾਨ ਹੋਵੇਗਾ ਨਾ ਕਿ ਉਨ੍ਹਾਂ ਨੂੰ।