ਰਾਧਾ ਅਸ਼ਟਮੀ ਦੇ ਦਿਨ ਦੁਪਹਿਰ ਨੂੰ ਹੀ ਕਿਉਂ ਕੀਤੀ ਜਾਂਦੀ ਹੈ ਕਿਸ਼ੋਰੀ ਜੀ ਦੀ ਪੂਜਾ? ਜਾਣੋ ਇਸ ਦਾ ਅਸਲ ਕਾਰਨ
Radha Ashtami ਦੇ ਦਿਨ ਰਾਧਾ-ਕ੍ਰਿਸ਼ਨ ਜੀ ਦੇ ਯੁਗਲ ਸਰੂਪ ਦੀ ਪੂਜਾ-ਅਰਚਨਾ ਜ਼ਰੂਰ ਕਰੋ। ਉਨ੍ਹਾਂ ਨੂੰ ਫਲ ਅਰਪਿਤ ਕਰੋ ਤੇ ਦੀਵਾ ਜਗਾ ਕੇ ਆਰਤੀ ਕਰੋ। ਇਸ ਉਪਾਅ ਨਾਲ ਕਿਸ਼ੋਰੀ ਜੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਣ ਅਤੇ ਜਲਦ ਵਿਆਹ ਦੇ ਯੋਗ ਬਣਨ ਦੀ ਧਾਰਮਿਕ ਮਾਨਤਾ ਹੈ।
Publish Date: Tue, 15 Sep 2026 04:43 PM (IST)
Updated Date: Tue, 15 Sep 2026 04:46 PM (IST)
ਧਰਮ ਡੈਸਕ, ਨਵੀਂ ਦਿੱਲੀ : ਰਾਧਾ ਅਸ਼ਟਮੀ (Radha Ashtami 2026) ਦਾ ਤਿਉਹਾਰ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸ਼ਾਸਤਰਾਂ ਅਤੇ ਧਾਰਮਿਕ ਮਾਨਤਾਵਾਂ ਅਨੁਸਾਰ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨੂੰ ਰਾਧਾ ਰਾਣੀ ਦਾ ਪ੍ਰਾਕਟਯ ਹੋਇਆ ਸੀ। ਇਸ ਲਈ ਇਸ ਦਿਨ ਰਾਧਾ ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਇਸ ਸ਼ੁਭ ਮੌਕੇ 'ਤੇ ਕਿਸ਼ੋਰੀ ਜੀ ਦੀ ਸਾਧਨਾ ਕਰਨ ਨਾਲ ਜੀਵਨ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਲਾਡਲੀ ਜੀ ਦੀ ਕਿਰਪਾ ਨਾਲ ਖੂਬ ਤਰੱਕੀ ਹੁੰਦੀ ਹੈ।
ਇਸ ਦਿਨ ਦੁਪਹਿਰ ਦੇ ਸਮੇਂ ਰਾਧਾ ਰਾਣੀ ਦੀ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਮਨ 'ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਕਿਸ਼ੋਰੀ ਜੀ ਦੀ ਪੂਜਾ ਮੱਧਿਆਹਨ ਕਾਲ (ਦੁਪਹਿਰ) 'ਚ ਹੀ ਕਿਉਂ ਹੁੰਦੀ ਹੈ? ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਓ, ਇਸ ਲੇਖ 'ਚ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹਾਂ।
ਦੁਪਹਿਰ 'ਚ ਕਿਉਂ ਹੁੰਦੀ ਹੈ ਪੂਜਾ?
ਸ਼ਾਸਤਰਾਂ ਤੇ ਧਾਰਮਿਕ ਮਾਨਤਾਵਾਂ ਅਨੁਸਾਰ, ਜਿਸ ਤਰ੍ਹਾਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਅੱਧੀ ਰਾਤ ਨੂੰ ਹੋਇਆ ਸੀ ਅਤੇ ਜਨਮ ਅਸ਼ਟਮੀ ਦੀ ਵਿਸ਼ੇਸ਼ ਪੂਜਾ ਅੱਧੀ ਰਾਤ ਨੂੰ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਰਾਧਾ ਰਾਣੀ ਦਾ ਪ੍ਰਾਕਟਯ ਭਾਦਰਪਦ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਨੂੰ ਦੁਪਹਿਰ ਦੇ ਸਮੇਂ ਹੋਇਆ ਸੀ। ਇਸ ਲਈ ਰਾਧਾ ਅਸ਼ਟਮੀ ਦੇ ਦਿਨ ਰਾਧਾ ਰਾਣੀ ਦੀ ਪੂਜਾ ਦੁਪਹਿਰ ਦੇ ਸਮੇਂ ਕਰਨਾ ਵਧੇਰੇ ਫਲਦਾਇਕ ਮੰਨਿਆ ਜਾਂਦਾ ਹੈ।
ਕਦੋਂ ਹੈ ਰਾਧਾ ਅਸ਼ਟਮੀ (Radha Ashtami 2026 Date and Time)
ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਦੀ ਸ਼ੁਰੂਆਤ — 18 ਸਤੰਬਰ ਦੁਪਹਿਰ 01 ਵੱਜ ਕੇ 02 ਮਿੰਟ 'ਤੇ।
ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਅਸ਼ਟਮੀ ਤਿਥੀ ਦੀ ਸਮਾਪਤੀ — 19 ਸਤੰਬਰ ਦੁਪਹਿਰ 03 ਵੱਜ ਕੇ 28 ਮਿੰਟ 'ਤੇ।
ਉਦੈ ਤਿਥੀ ਅਨੁਸਾਰ ਰਾਧਾ ਅਸ਼ਟਮੀ ਦਾ ਤਿਉਹਾਰ 19 ਸਤੰਬਰ ਨੂੰ ਮਨਾਇਆ ਜਾਵੇਗਾ।
ਪੂਜਾ ਦਾ ਸ਼ੁਭ ਮਹੂਰਤ — 19 ਸਤੰਬਰ ਨੂੰ ਸਵੇਰੇ 11 ਵੱਜ ਕੇ 12 ਮਿੰਟ ਤੋਂ ਦੁਪਹਿਰ 01 ਵੱਜ ਕੇ 38 ਮਿੰਟ ਤਕ ਹੈ। ਇਸ ਦੌਰਾਨ ਤੁਸੀਂ ਕਿਸੇ ਵੀ ਸਮੇਂ ਰਾਧਾ ਰਾਣੀ ਦੀ ਪੂਜਾ-ਅਰਚਨਾ ਕਰ ਸਕਦੇ ਹੋ।
ਰਾਧਾ ਅਸ਼ਟਮੀ ਦੇ ਉਪਾਅ
ਰਾਧਾ ਅਸ਼ਟਮੀ ਦੇ ਦਿਨ ਵਿਸ਼ੇਸ਼ ਚੀਜ਼ਾਂ ਦਾ ਦਾਨ ਕਰਨ ਦਾ ਬਹੁਤ ਮਹੱਤਵ ਹੈ। ਇਸ ਦਿਨ ਪੂਜਾ-ਅਰਚਨਾ ਕਰਨ ਤੋਂ ਬਾਅਦ ਮੰਦਰ 'ਚ ਜਾਂ ਲੋੜਵੰਦ ਲੋਕਾਂ ਨੂੰ ਧਨ, ਕੱਪੜੇ ਅਤੇ ਅੰਨ ਦਾ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾ ਅਨੁਸਾਰ ਰਾਧਾ ਅਸ਼ਟਮੀ ਦੇ ਦਿਨ ਸੱਚੇ ਮਨ ਨਾਲ ਇਹ ਉਪਾਅ ਕਰਨ ਨਾਲ ਜੀਵਨ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਅਤੇ ਧਨ ਲਾਭ ਦੇ ਯੋਗ ਬਣਦੇ ਹਨ।
ਇਸ ਤੋਂ ਇਲਾਵਾ ਰਾਧਾ ਅਸ਼ਟਮੀ ਦੇ ਦਿਨ ਰਾਧਾ-ਕ੍ਰਿਸ਼ਨ ਜੀ ਦੇ ਯੁਗਲ ਸਰੂਪ ਦੀ ਪੂਜਾ-ਅਰਚਨਾ ਜ਼ਰੂਰ ਕਰੋ। ਉਨ੍ਹਾਂ ਨੂੰ ਫਲ ਅਰਪਿਤ ਕਰੋ ਤੇ ਦੀਵਾ ਜਗਾ ਕੇ ਆਰਤੀ ਕਰੋ। ਇਸ ਉਪਾਅ ਨਾਲ ਕਿਸ਼ੋਰੀ ਜੀ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੋਣ ਅਤੇ ਜਲਦ ਵਿਆਹ ਦੇ ਯੋਗ ਬਣਨ ਦੀ ਧਾਰਮਿਕ ਮਾਨਤਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।