ਕਿਉਂ ਸ਼ਰਦ ਪੂਰਨਿਮਾ ਦੀ ਰਾਤ ਚੰਨ ਦੀ ਰੌਸ਼ਨੀ 'ਚ ਰੱਖੀ ਜਾਂਦੀ ਹੈ ਖੀਰ? ਜਾਣੋ ਅੰਮ੍ਰਿਤ ਵਰਖਾ ਦਾ ਰਹੱਸ, ਪੂਜਾ ਨਿਯਮ ਤੇ ਮਾਂ ਲਕਸ਼ਮੀ ਨੂੰ ਪ੍ਰਸੰਨ ਕਰਨ ਦੇ ਉਪਾਅ
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਦਾ ਜੋਤਿਸ਼ ਅਤੇ ਧਾਰਮਿਕ ਨਜ਼ਰੀਏ ਤੋਂ ਬਹੁਤ ਵਿਸ਼ੇਸ਼ ਮਹੱਤਵ ਹੈ। ਮਾਨਤਾ ਅਨੁਸਾਰ, ਇਸ ਰਾਤ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਅਤੇ 16 ਕਲਾਵਾਂ ਨਾਲ ਸੰਪੂਰਨ ਹੁੰਦਾ ਹੈ।
Publish Date: Sun, 25 Oct 2026 12:12 PM (IST)
Updated Date: Sun, 25 Oct 2026 12:44 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਸ਼ਰਦ ਪੂਰਨਿਮਾ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਵੈਦਿਕ ਪੰਚਾਂਗ ਅਨੁਸਾਰ, ਸ਼ਰਦ ਪੂਰਨਿਮਾ ਦਾ ਤਿਉਹਾਰ ਅੱਜ ਯਾਨੀ 25 ਅਕਤੂਬਰ (Sharad Purnima 2026) ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਮਾਂ ਲਕਸ਼ਮੀ, ਚੰਦਰਦੇਵ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਸਾਧਨਾ ਕਰਨ ਨਾਲ ਜ਼ਿੰਦਗੀ 'ਚ ਖ਼ੁਸ਼ੀਆਂ ਦਾ ਆਗਮਨ ਹੁੰਦਾ ਹੈ ਅਤੇ ਸਾਧਕ ਨੂੰ ਸ਼ੁਭ ਫਲ ਪ੍ਰਾਪਤ ਹੁੰਦੇ ਹਨ।
ਮਾਨਤਾ ਹੈ ਕਿ ਇਸ ਰਾਤ ਚੰਦਰਮਾ ਦੀ ਰੌਸ਼ਨੀ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਇਸੇ ਕਰਕੇ ਖੀਰ ਨੂੰ ਰਾਤ ਵੇਲੇ ਖੁੱਲ੍ਹੇ ਆਸਮਾਨ ਹੇਠ ਰੱਖਣ ਦੀ ਪਰੰਪਰਾ ਹੈ। ਸ਼ਰਦ ਪੂਰਨਿਮਾ ਦੇ ਮੌਕੇ 'ਤੇ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਕਰਨ ਲਈ ਕਈ ਉਪਾਅ ਵੀ ਕੀਤੇ ਜਾਂਦੇ ਹਨ। ਆਓ, ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਅਨੁਸਾਰ ਜਾਣਦੇ ਹਾਂ ਸ਼ਰਦ ਪੂਰਨਿਮਾ ਦੇ ਨਿਯਮਾਂ ਅਤੇ ਉਪਾਵਾਂ ਬਾਰੇ।
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੈਸ਼ ਸ਼ਰਮਾ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਦਾ ਜੋਤਿਸ਼ ਤੇ ਧਾਰਮਿਕ ਨਜ਼ਰੀਏ ਤੋਂ ਬਹੁਤ ਵਿਸ਼ੇਸ਼ ਮਹੱਤਵ ਹੈ। ਮਾਨਤਾ ਅਨੁਸਾਰ, ਇਸ ਰਾਤ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਅਤੇ 16 ਕਲਾਵਾਂ ਨਾਲ ਸੰਪੂਰਨ ਹੁੰਦਾ ਹੈ।
ਰਾਤ ਨੂੰ ਖੀਰ ਰੱਖਣ ਦਾ ਕੀ ਹੈ ਮਹੱਤਵ?
ਧਾਰਮਿਕ ਮਾਨਤਾ ਅਨੁਸਾਰ, ਸ਼ਰਦ ਪੂਰਨਿਮਾ ਦੀ ਰਾਤ ਚੰਦਰਮਾ ਦੀਆਂ ਕਿਰਨਾਂ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਖੁੱਲ੍ਹੇ ਆਸਮਾਨ ਹੇਠ ਖੀਰ ਰੱਖਣ ਨਾਲ ਇਸ 'ਚ ਅੰਮ੍ਰਿਤ ਤੇ ਔਸ਼ਧੀ ਗੁਣ ਸਮਾ ਜਾਂਦੇ ਹਨ। ਇਸ ਪ੍ਰਸਾਦ ਨੂੰ ਗ੍ਰਹਿਣ ਕਰਨ ਨਾਲ ਚੰਗੀ ਸਿਹਤ, ਸੁਖ-ਸਮ੍ਰਿੱਧੀ ਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਮਿਲਦਾ ਹੈ, ਅਜਿਹੀ ਧਾਰਮਿਕ ਮਾਨਤਾ ਹੈ।
ਸ਼ਰਦ ਪੂਰਨਿਮਾ ਦੀਆਂ ਵਿਸ਼ੇਸ਼ਤਾਵਾਂ ਤੇ ਸ਼ੁਭ ਯੋਗ
ਅੰਮ੍ਰਿਤ ਵਰਖਾ ਦਾ ਸਮਾਂ: ਧਾਰਮਿਕ ਗ੍ਰੰਥਾਂ ਅਨੁਸਾਰ, ਇਸ ਰਾਤ ਚੰਦਰਮਾ ਦੀਆਂ ਕਿਰਨਾਂ 'ਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ। ਮਾਨਤਾ ਹੈ ਕਿ ਇਹ ਸਰੀਰ ਅਤੇ ਮਨ ਦੋਵਾਂ ਨੂੰ ਨਿਰੋਗਤਾ ਪ੍ਰਦਾਨ ਕਰਦੀ ਹੈ।
ਸਰਵਾਰਥ ਸਿੱਧੀ ਯੋਗ: ਜਦੋਂ ਸ਼ਰਦ ਪੂਰਨਿਮਾ 'ਤੇ ਸਰਵਾਰਥ ਸਿੱਧੀ ਯੋਗ ਬਣਦਾ ਹੈ, ਤਾਂ ਇਸ ਸਮੇਂ ਕੀਤੇ ਗਏ ਸ਼ੁਭ ਕੰਮ, ਮੰਤਰ ਜਾਪ, ਸਾਧਨਾ ਅਤੇ ਦਾਨ-ਪੁੰਨ ਨੂੰ ਵਿਸ਼ੇਸ਼ ਫਲਦਾਇਕ ਮੰਨਿਆ ਜਾਂਦਾ ਹੈ।
ਸ਼ੁਭ ਕੰਮ: ਇਸ ਯੋਗ ਦੌਰਾਨ ਨਵੇਂ ਕੰਮਾਂ ਦੀ ਸ਼ੁਰੂਆਤ, ਗ੍ਰਹਿ ਪ੍ਰਵੇਸ਼, ਸੋਨੇ ਜਾਂ ਗਹਿਣਿਆਂ ਦੀ ਖ਼ਰੀਦਦਾਰੀ ਅਤੇ ਧਾਰਮਿਕ ਅਨੁਸ਼ਠਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਮਾਨਸਿਕ ਸ਼ਾਂਤੀ: ਜੋਤਿਸ਼ 'ਚ ਚੰਦਰਮਾ ਨੂੰ ਮਨ ਦਾ ਕਾਰਕ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਕੁੰਡਲੀ 'ਚ ਚੰਦਰਮਾ ਕਮਜ਼ੋਰ ਸਥਿਤੀ 'ਚ ਹੋਵੇ ਜਾਂ ਜਿਹੜੇ ਮਾਨਸਿਕ ਅਸ਼ਾਂਤੀ ਮਹਿਸੂਸ ਕਰਦੇ ਹੋਣ, ਉਨ੍ਹਾਂ ਲਈ ਸ਼ਰਦ ਪੂਰਨਿਮਾ ਦੀ ਰਾਤ ਧਿਆਨ ਲਾਉਣਾ ਅਤੇ ਚੰਦਰ ਦਰਸ਼ਨ ਕਰਨਾ ਲਾਭਦਾਇਕ ਮੰਨਿਆ ਜਾਂਦਾ ਹੈ।
ਮਾਂ ਲਕਸ਼ਮੀ ਦਾ ਪ੍ਰਗਟ ਦਿਵਸ ਅਤੇ ਰਾਤ ਨੂੰ ਜਾਗਰਣ ਕਰਨ ਦੇ ਉਪਾਅ
ਮਾਂ ਲਕਸ਼ਮੀ ਦਾ ਪ੍ਰਗਟ ਦਿਵਸ: ਪੌਰਾਣਿਕ ਮਾਨਤਾਵਾਂ ਅਨੁਸਾਰ, ਸਮੁੰਦਰ ਮੰਥਨ ਦੌਰਾਨ ਸ਼ਰਦ ਪੂਰਨਿਮਾ ਵਾਲੇ ਦਿਨ ਹੀ ਮਾਂ ਲਕਸ਼ਮੀ ਪ੍ਰਗਟ ਹੋਏ ਸਨ।
ਆਰਥਿਕ ਖ਼ੁਸ਼ਹਾਲੀ: ਇਸ ਰਾਤ ਨੂੰ ਮਾਂ ਲਕਸ਼ਮੀ ਦੇ ਜਨਮ ਉਤਸਵ ਵਜੋਂ ਮਨਾਉਂਦਿਆਂ ਰਾਤ ਦਾ ਜਾਗਰਣ ਕਰਨ ਦੀ ਪਰੰਪਰਾ ਹੈ। ਮਹਾਲਕਸ਼ਮੀ ਸਤੋਤਰ, ਕਨਕਧਾਰਾ ਸਤੋਤਰ ਜਾਂ ਸ਼੍ਰੀ ਸੂਕਤ ਦਾ ਪਾਠ ਕਰਨ ਨਾਲ ਆਰਥਿਕ ਖ਼ੁਸ਼ਹਾਲੀ ਪ੍ਰਾਪਤ ਹੋਣ ਦੀ ਧਾਰਮਿਕ ਮਾਨਤਾ ਹੈ।
ਮੰਤਰ ਜਾਪ: ਇਸ ਰਾਤ ਸੌਣ ਦੀ ਬਜਾਏ ਮਾਂ ਲਕਸ਼ਮੀ ਅਤੇ ਚੰਦਰਮਾ ਦੇ ਮੰਤਰਾਂ ਦਾ ਜਾਪ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਮਹਾਲਕਸ਼ਮੀ ਦਾ ਪ੍ਰਮੁੱਖ ਮੰਤਰ ਇਸ ਤਰ੍ਹਾਂ ਹੈ:
ॐ श्रीं ह्रीं श्रीं महालक्ष्म्यै नमः।
ਦਾਨ ਅਤੇ ਚੰਦਰ ਦੋਸ਼ ਦੇ ਨਿਵਾਰਨ ਦੇ ਉਪਾਅ
ਕੀ ਕਰਨਾ ਚਾਹੀਦਾ ਹੈ ਦਾਨ? : ਸ਼ਰਦ ਪੂਰਨਿਮਾ ਵਾਲੇ ਦਿਨ ਲੋੜਵੰਦਾਂ ਨੂੰ ਦੁੱਧ, ਚੌਲ, ਚਿੱਟੇ ਕੱਪੜੇ ਜਾਂ ਅਨਾਜ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
ਕੀ ਹਨ ਇਸ ਦੇ ਲਾਭ? : ਧਾਰਮਿਕ ਮਾਨਤਾਵਾਂ ਅਨੁਸਾਰ, ਅਜਿਹਾ ਕਰਨ ਨਾਲ ਕੁੰਡਲੀ 'ਚ ਚੰਦਰ ਦੋਸ਼ ਸ਼ਾਂਤ ਹੁੰਦਾ ਹੈ ਅਤੇ ਘਰ 'ਚ ਸੁਖ-ਸਮ੍ਰਿੱਧੀ ਤੇ ਬਰਕਤ ਬਣੀ ਰਹਿੰਦੀ ਹੈ।