- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਟ੍ਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਦੱਸਦੇ ਹਨ ਕਿ ਸ਼ਮਸ਼ਾਨ ਕੇਵਲ ਸਰੀਰ ਦਾ ਅੰਤ ਨਹੀਂ, ਸਗੋਂ ਨਕਾਰਾਤਮਕ ਊਰਜਾ ਦੀ ਵਿਦਾਈ ਦਾ ਸਥਾਨ ਵੀ ਹੈ। ਉੱਥੋਂ ਪਰਤ ਕੇ ਇਸ਼ਨਾਨ ਕਰਨਾ, ਸਰੀਰ ਤੇ ਆਤਮਾ ਦੋਵਾਂ ਨੂੰ ਮੁੜ ਪਵਿੱਤਰਤਾ ਅਤੇ ਨਵੀਂ ਊਰਜਾ ਨਾਲ ਭਰਨ ਦੀ ਇਕ ਜ਼ਰੂਰੀ ਕਿਰਿਆ ਹੈ।

ਧਰਮ ਡੈਸਕ, ਨਵੀਂ ਦਿੱਲੀ: ਸਨਾਤਨ ਧਰਮ 'ਚ ਗਰੁੜ ਪੁਰਾਣ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਧਾਰਮਿਕ ਗ੍ਰੰਥ 'ਚ ਅੰਤਿਮ ਸੰਸਕਾਰ ਤੇ ਵਿਅਕਤੀ ਦੀ ਮੌਤ ਤੋਂ ਬਾਅਦ ਦੀ ਯਾਤਰਾ ਬਾਰੇ ਦੱਸਿਆ ਗਿਆ ਹੈ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸੂਤਕ ਲੱਗ ਜਾਂਦਾ ਹੈ। ਇਸ ਦੌਰਾਨ ਮੰਗਲ ਕਾਰਜ ਤੇ ਪੂਜਾ-ਅਰਚਨਾ ਕਰਨ ਦੀ ਮਨਾਹੀ ਹੁੰਦੀ ਹੈ। ਨਾਲ ਹੀ ਜਦੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਤਾਂ ਸ਼ਮਸ਼ਾਨ ਤੋਂ ਪਰਤ ਕੇ ਘਰ ਆ ਕੇ ਇਸ਼ਨਾਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਇਕ ਪ੍ਰਾਚੀਨ ਪਰੰਪਰਾ ਹੈ ਜਿਸ ਨੂੰ ਅੱਜ ਦੇ ਸਮੇਂ ਵੀ ਨਿਭਾਇਆ ਜਾਂਦਾ ਹੈ।
ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਅੰਤਿਮ ਸੰਸਕਾਰ ਤੋਂ ਬਾਅਦ ਸ਼ਮਸ਼ਾਨ ਤੋਂ ਪਰਤ ਕੇ ਨਹਾਉਣਾ ਜ਼ਰੂਰੀ ਕਿਉਂ ਮੰਨਿਆ ਗਿਆ ਹੈ ਤਾਂ ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਐਸਟ੍ਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ ਦੱਸਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ ਬਾਰੇ।
ਐਸਟ੍ਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਦੱਸਦੇ ਹਨ ਕਿ ਸ਼ਮਸ਼ਾਨ ਕੇਵਲ ਸਰੀਰ ਦਾ ਅੰਤ ਨਹੀਂ, ਸਗੋਂ ਨਕਾਰਾਤਮਕ ਊਰਜਾ ਦੀ ਵਿਦਾਈ ਦਾ ਸਥਾਨ ਵੀ ਹੈ। ਉੱਥੋਂ ਪਰਤ ਕੇ ਇਸ਼ਨਾਨ ਕਰਨਾ, ਸਰੀਰ ਤੇ ਆਤਮਾ ਦੋਵਾਂ ਨੂੰ ਮੁੜ ਪਵਿੱਤਰਤਾ ਅਤੇ ਨਵੀਂ ਊਰਜਾ ਨਾਲ ਭਰਨ ਦੀ ਇਕ ਜ਼ਰੂਰੀ ਕਿਰਿਆ ਹੈ।
ਸ਼ਮਸ਼ਾਨਘਾਟ ਤੋਂ ਪਰਤਣ ਤੋਂ ਬਾਅਦ ਇਸ਼ਨਾਨ ਕਰਨ ਦੇ ਪਿੱਛੇ ਸਿਹਤ ਨਾਲ ਜੁੜੇ ਬਹੁਤ ਮਹੱਤਵਪੂਰਨ ਕਾਰਨ ਛੁਪੇ ਹਨ:
ਇਨਫੈਕਸ਼ਨ ਤੋਂ ਸੁਰੱਖਿਆ: ਜਦੋਂ ਕਿਸੇ ਵਿਅਕਤੀ ਦੀ ਮੌਤ ਹੁੰਦੀ ਹੈ ਤਾਂ ਉਸ ਦਾ ਸਰੀਰ ਹੌਲੀ-ਹੌਲੀ ਤੱਤ ਰੂਪ 'ਚ ਬਦਲਣ ਲੱਗਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਸੂਖਮ ਜੀਵ ਹਵਾ 'ਚ ਫੈਲ ਜਾਂਦੇ ਹਨ। ਸ਼ਮਸ਼ਾਨਘਾਟ 'ਚ ਮੌਜੂਦ ਇਨ੍ਹਾਂ ਅਦ੍ਰਿਸ਼ ਕੀਟਾਣੂਆਂ ਦੀ ਲਾਗ ਤੋਂ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਇਹ ਨਿਯਮ ਬਣਾਇਆ ਗਿਆ ਹੈ।
ਪੂਰਨ ਸ਼ੁੱਧੀ: ਇਨ੍ਹਾਂ ਹਾਨੀਕਾਰਕ ਤੱਤਾਂ ਦੇ ਪ੍ਰਭਾਵ ਤੋਂ ਬਚਣ ਲਈ ਹੀ ਘਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਇਸ਼ਨਾਨ ਕਰਨਾ ਤੇ ਪਹਿਨੇ ਹੋਏ ਕੱਪੜੇ ਧੋਣਾ ਸਿਹਤ ਦੇ ਲਿਹਾਜ਼ ਨਾਲ ਲਾਜ਼ਮੀ ਮੰਨਿਆ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।