- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਚਮਨ ਦਾ ਅਰਥ ਹੈ ਕਿ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਹਥੇਲੀ 'ਚ ਜਲ ਲੈ ਕੇ ਭੋਜਨ ਦੀ ਥਾਲੀ ਦੇ ਚੁਫੇਰੇ ਘੁਮਾਉਂਦੇ ਹੋਏ ਆਲੇ-ਦੁਆਲੇ ਛਿੜਕਾਅ ਕਰਨਾ। ਇਸ ਤੋਂ ਬਾਅਦ ਈਸ਼ਵਰ ਨੂੰ ਭੋਗ ਲਗਾ ਕੇ ਹੀ ਭੋਜਨ ਗ੍ਰਹਿਣ ਕਰਨ ਦੀ ਪਰੰਪਰਾ। ਧਾਰਮਿਕ ਮਾਨਤਾ ਅਨੁਸਾਰ ਅਜਿਹਾ ਕਰਨ ਨਾਲ ਭੋਜਨ 'ਤੇ ਈਸ਼ਵਰੀ ਕਿਰਪਾ ਹੁੰਦੀ ਹੈ ਅਤੇ ਉਸ ਦਾ ਮਹੱਤਵ ਵਧ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਮਹੱਤਵ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਭੋਜਨ ਕਰਨ ਦੇ ਕੁਝ ਪ੍ਰਮੁੱਖ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਮੰਨਿਆ ਜਾਂਦਾ ਹੈ। ਇਨ੍ਹਾਂ ਨਿਯਮਾਂ 'ਚੋਂ ਇੱਕ ਹੈ ਭੋਜਨ ਕਰਨ ਤੋਂ ਪਹਿਲਾਂ ਥਾਲੀ ਦੇ ਚਾਰੋਂ ਪਾਸੇ ਪਾਣੀ ਦਾ ਆਚਮਨ ਕਰਨਾ। ਭੋਜਨ ਤੋਂ ਪਹਿਲਾਂ ਜਲ ਨਾਲ ਚਾਰੋਂ ਪਾਸੇ ਆਚਮਨ ਕਰਨ ਨੂੰ ਇਸ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਨੂੰ ਸਰੀਰ ਦੇ ਸਾਰੇ ਤੱਤਾਂ ਨੂੰ ਮਜ਼ਬੂਤ ਕਰਨ ਦਾ ਇੱਕ ਸਾਧਨ ਮੰਨਿਆ ਜਾਂਦਾ ਹੈ।
ਆਚਮਨ ਦਾ ਅਰਥ ਹੈ ਕਿ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਹਥੇਲੀ 'ਚ ਜਲ ਲੈ ਕੇ ਭੋਜਨ ਦੀ ਥਾਲੀ ਦੇ ਚੁਫੇਰੇ ਘੁਮਾਉਂਦੇ ਹੋਏ ਆਲੇ-ਦੁਆਲੇ ਛਿੜਕਾਅ ਕਰਨਾ। ਇਸ ਤੋਂ ਬਾਅਦ ਈਸ਼ਵਰ ਨੂੰ ਭੋਗ ਲਗਾ ਕੇ ਹੀ ਭੋਜਨ ਗ੍ਰਹਿਣ ਕਰਨ ਦੀ ਪਰੰਪਰਾ। ਧਾਰਮਿਕ ਮਾਨਤਾ ਅਨੁਸਾਰ ਅਜਿਹਾ ਕਰਨ ਨਾਲ ਭੋਜਨ 'ਤੇ ਈਸ਼ਵਰੀ ਕਿਰਪਾ ਹੁੰਦੀ ਹੈ ਅਤੇ ਉਸ ਦਾ ਮਹੱਤਵ ਵਧ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਮਹੱਤਵ ਬਾਰੇ।
ਅਕਸਰ ਦੇਖਿਆ ਜਾਂਦਾ ਹੈ ਕਿ ਘਰ ਦੇ ਵੱਡੇ-ਬਜ਼ੁਰਗ ਭੋਜਨ ਕਰਨ ਤੋਂ ਪਹਿਲਾਂ ਅਤੇ ਬਾਅਦ 'ਚ ਜਲ ਨਾਲ ਆਚਮਨ ਕਰਦੇ ਹਨ। ਇਸ ਦਾ ਇੱਕ ਪ੍ਰਮੁੱਖ ਕਾਰਨ ਭੋਜਨ ਦੀ ਸ਼ੁੱਧਤਾ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੇਕਰ ਥਾਲੀ ਦੇ ਆਲੇ-ਦੁਆਲੇ ਕੋਈ ਜੀਵ-ਜੰਤੂ ਮੌਜੂਦ ਹੋਣ ਤਾਂ ਉਹ ਪਾਣੀ ਦੇ ਛਿੱਟਿਆਂ ਨਾਲ ਦੂਰ ਹੋ ਜਾਂਦੇ ਹਨ।
ਆਚਮਨ ਲਈ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਹੱਥ 'ਚ ਥੋੜ੍ਹਾ ਜਿਹਾ ਜਲ ਲੈ ਕੇ ਪਹਿਲਾਂ ਤਿੰਨ ਵਾਰ ਉਸ ਨੂੰ ਖਾਣੇ ਦੀ ਥਾਲੀ ਦੇ ਚਾਰੋਂ ਪਾਸੇ ਘੁਮਾਇਆ ਜਾਂਦਾ ਹੈ। ਇਸ ਤੋਂ ਬਾਅਦ ਅੱਖਾਂ ਬੰਦ ਕਰਕੇ ਈਸ਼ਵਰ ਦਾ ਆਹਵਾਨ ਕੀਤਾ ਜਾਂਦਾ ਹੈ। ਇਸੇ ਦੌਰਾਨ ਭੋਜਨ ਮੰਤਰ ਦਾ ਉਚਾਰਣ ਕਰਦੇ ਹੋਏ ਭੋਜਨ ਸ਼ੁਰੂ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਆਚਮਨ ਕੀਤਾ ਹੋਇਆ ਭੋਜਨ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਅਸ਼ੁੱਧੀਆਂ ਦੂਰ ਹੋਣ ਦੀ ਮਾਨਤਾ ਹੈ।
ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਥਾਲੀ ਦੇ ਚਾਰੋਂ ਪਾਸੇ ਆਚਮਨ ਕਰਨ ਦੀ ਪਰੰਪਰਾ ਸਦੀਆਂ ਪੁਰਾਣੀ ਦੱਸੀ ਜਾਂਦੀ ਹੈ। ਦਰਅਸਲ, ਪੁਰਾਣੇ ਸਮੇਂ 'ਚ ਜ਼ਿਆਦਾਤਰ ਘਰ ਕੱਚੇ ਹੁੰਦੇ ਸਨ ਤੇ ਲੋਕ ਜ਼ਮੀਨ 'ਤੇ ਬੈਠ ਕੇ ਵੀ ਭੋਜਨ ਕਰਦੇ ਸਨ।
ਅਜਿਹੇ 'ਚ ਭੋਜਨ ਤੋਂ ਪਹਿਲਾਂ ਲੋਕ ਆਲੇ-ਦੁਆਲੇ ਜਲ ਦਾ ਛਿੜਕਾਅ ਕਰ ਦਿੰਦੇ ਸਨ ਤਾਂ ਜੋ ਧੂੜ ਦੇ ਕਣ ਭੋਜਨ 'ਚ ਨਾ ਪੈਣ। ਇੰਨਾ ਹੀ ਨਹੀਂ, ਕਈ ਵਾਰ ਕੱਚੀ ਮਿੱਟੀ ਕਾਰਨ ਭੋਜਨ ਦੀ ਥਾਲੀ ਦੇ ਆਲੇ-ਦੁਆਲੇ ਕੀੜੇ-ਮਕੌੜੇ ਵੀ ਆ ਜਾਂਦੇ ਸਨ। ਅਜਿਹੀ ਸਥਿਤੀ 'ਚ ਕੀੜਿਆਂ ਤੋਂ ਬਚਣ ਲਈ ਥਾਲੀ ਦੇ ਆਲੇ-ਦੁਆਲੇ ਪਾਣੀ ਦਾ ਛਿੜਕਾਅ ਕਰਨਾ ਲਾਭਦਾਇਕ ਮੰਨਿਆ ਜਾਂਦਾ ਸੀ।
ਧਾਰਮਿਕ ਮਾਨਤਾ ਅਨੁਸਾਰ ਜੇਕਰ ਇਸ ਤਰੀਕੇ ਨਾਲ ਭੋਜਨ ਕੀਤਾ ਜਾਵੇ ਤੇ ਆਚਮਨ ਦੀ ਪਰੰਪਰਾ ਨਿਭਾਈ ਜਾਵੇ ਤਾਂ ਭੋਜਨ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਰੋਗ-ਦੋਸ਼ ਦੂਰ ਰਹਿਣ ਦੀ ਮਾਨਤਾ ਹੈ।