ਅੱਸੂ ਦੇ ਨਰਾਤਿਆਂ 'ਚ ਕਿਉਂ ਕੀਤੀ ਜਾਂਦੀ ਹੈ ਸਾਂਝੀ ਮਾਤਾ ਦੀ ਪੂਜਾ? ਜਾਣੋ ਇਸ ਲੋਕ ਪਰੰਪਰਾ ਦਾ ਧਾਰਮਿਕ ਮਹੱਤਵ
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਲੋਕ ਪਰੰਪਰਾਵਾਂ ਵੀ ਨਿਭਾਈਆਂ ਜਾਂਦੀਆਂ ਹਨ। ਇਨ੍ਹਾਂ ਪਰੰਪਰਾਵਾਂ 'ਚੋਂ ਇਕ ਹੈ ਅੱਸੂ ਦੇ ਨਰਾਤਿਆਂ ਦੌਰਾਨ ਸਾਂਝੀ ਮਾਤਾ ਦੀ ਪੂਜਾ। ਉੱਤਰੀ ਭਾਰਤ ਦੇ ਕੁਝ ਇਲਾਕਿਆਂ 'ਚ ਨਰਾਤਿਆਂ ਦੌਰਾਨ ਸਾਂਝੀ ਮਾਤਾ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ।
Publish Date: Sat, 10 Oct 2026 02:59 PM (IST)
Updated Date: Sat, 10 Oct 2026 03:02 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਅੱਸੂ ਦੇ ਨਰਾਤਿਆਂ (Shardiya Navratri 2026) ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਮਾਂ ਦੁਰਗਾ ਦੇ 9 ਸਰੂਪਾਂ ਦੀ ਪੂਜਾ-ਅਰਚਨਾ ਕਰਨ ਤੇ ਉਨ੍ਹਾਂ ਦੀ ਕਿਰਪਾ ਪ੍ਰਾਪਤ ਕਰਨ ਲਈ ਸ਼ੁਭ ਮੰਨਿਆ ਜਾਂਦਾ ਹੈ। ਵੈਦਿਕ ਪੰਚਾਂਗ ਮੁਤਾਬਕ, ਇਸ ਵਾਰ ਅੱਸੂ ਦੇ ਨਰਾਤਿਆਂ ਨਵਰਾਤਰੀ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਰਹੀ ਹੈ।
ਇਸ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਲੋਕ ਪਰੰਪਰਾਵਾਂ ਵੀ ਨਿਭਾਈਆਂ ਜਾਂਦੀਆਂ ਹਨ। ਇਨ੍ਹਾਂ ਪਰੰਪਰਾਵਾਂ 'ਚੋਂ ਇਕ ਹੈ ਅੱਸੂ ਦੇ ਨਰਾਤਿਆਂ ਦੌਰਾਨ ਸਾਂਝੀ ਮਾਤਾ ਦੀ ਪੂਜਾ। ਉੱਤਰੀ ਭਾਰਤ ਦੇ ਕੁਝ ਇਲਾਕਿਆਂ 'ਚ ਨਰਾਤਿਆਂ ਦੌਰਾਨ ਸਾਂਝੀ ਮਾਤਾ ਦੀ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਗੋਹੇ ਤੇ ਮਿੱਟੀ ਨਾਲ ਸਾਂਝੀ ਮਾਤਾ ਦੀਆਂ ਆਕ੍ਰਿਤੀਆਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਬਾਅਦ ਔਰਤਾਂ ਤੇ ਕੁਆਰੀਆਂ ਕੁੜੀਆਂ ਲੋਕਗੀਤ ਗਾ ਕੇ ਸਾਂਝੀ ਮਾਤਾ ਦੀ ਵਿਸ਼ੇਸ਼ ਪੂਜਾ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਆਖ਼ਰ ਸਾਂਝੀ ਮਾਤਾ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਅਤੇ ਇਸ ਦਾ ਕੀ ਮਹੱਤਵ ਹੈ? ਜੇਕਰ ਨਹੀਂ, ਤਾਂ ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕਿੱਥੇ ਕੀਤੀ ਜਾਂਦੀ ਹੈ ਸਾਂਝੀ ਮਾਤਾ ਦੀ ਪੂਜਾ?
ਅੱਸੂ ਦੇ ਨਰਾਤਿਆਂ ਦੌਰਾਨ ਹਰਿਆਣਾ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੱਛਮੀ ਉੱਤਰ ਪ੍ਰਦੇਸ਼ 'ਚ ਕੰਧਾਂ 'ਤੇ ਗੋਹੇ ਨਾਲ ਸਾਂਝੀ ਮਾਤਾ ਦੀਆਂ ਆਕ੍ਰਿਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਨੂੰ ਫੁੱਲਾਂ ਤੇ ਪੱਤਿਆਂ ਨਾਲ ਸਜਾਇਆ ਜਾਂਦਾ ਹੈ।
ਪਰੰਪਰਾ ਮੁਤਾਬਕ, ਸਾਂਝੀ ਮਾਤਾ ਨੂੰ ਦੇਵੀ ਦੁਰਗਾ ਦਾ ਹੀ ਇਕ ਸਰੂਪ ਮੰਨਿਆ ਜਾਂਦਾ ਹੈ। ਜਦੋਂ ਨਵਰਾਤਰੀ ਦੌਰਾਨ ਧਰਤੀ 'ਤੇ ਮਾਂ ਦੁਰਗਾ ਦਾ ਆਗਮਨ ਹੁੰਦਾ ਹੈ ਤਾਂ ਕੰਧਾਂ 'ਤੇ ਉਨ੍ਹਾਂ ਦੀ ਸਥਾਪਨਾ ਕਰਕੇ ਸਵਾਗਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸਾਂਝੀ ਮਾਤਾ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਨ ਦੀ ਪਰੰਪਰਾ ਵੀ ਹੈ।
ਕੁਆਰੀਆਂ ਕੁੜੀਆਂ ਨਰਾਤਿਆਂ 'ਚ ਸਾਂਝੀ ਮਾਤਾ ਦੀ ਆਕ੍ਰਿਤੀ ਬਣਾ ਕੇ ਪੂਜਾ ਕਰਦੀਆਂ ਹਨ। ਮਾਨਤਾ ਹੈ ਕਿ ਸਾਂਝੀ ਮਾਤਾ ਦੀ ਅਰਾਧਨਾ ਕਰਨ ਨਾਲ ਮਨਚਾਹਿਆ ਜੀਵਨ ਸਾਥੀ ਮਿਲਦਾ ਹੈ ਅਤੇ ਵਿਆਹੁਤਾ ਜੀਵਨ 'ਚ ਖ਼ੁਸ਼ੀਆਂ ਆਉਂਦੀਆਂ ਹਨ।
ਕਦੋਂ ਕੀਤਾ ਜਾਂਦਾ ਹੈ ਸਾਂਝੀ ਮਾਤਾ ਦਾ ਵਿਸਰਜਣ?
ਨਰਾਤਿਆਂ 'ਚ ਹਰ ਰੋਜ਼ ਸ਼ਾਮ ਨੂੰ ਔਰਤਾਂ ਤੇ ਕੁੜੀਆਂ ਇਕ ਥਾਂ ਇਕੱਠੀਆਂ ਹੋ ਕੇ ਸਾਂਝੀ ਮਾਤਾ ਦੀ ਆਰਤੀ ਕਰਦੀਆਂ ਹਨ ਅਤੇ ਲੋਕਗੀਤ ਗਾਉਂਦੀਆਂ ਹਨ। ਇਸ ਤੋਂ ਬਾਅਦ ਦੁਸਹਿਰੇ ਵਾਲੇ ਦਿਨ ਜਾਂ ਨਵਰਾਤਰੀ ਦੇ ਆਖ਼ਰੀ ਦਿਨ ਸਾਂਝੀ ਮਾਤਾ ਦੀ ਆਕ੍ਰਿਤੀ ਨੂੰ ਕੰਧ ਤੋਂ ਹਟਾ ਕੇ ਰੀਤੀ-ਰਿਵਾਜਾਂ ਅਨੁਸਾਰ ਕਿਸੇ ਪਵਿੱਤਰ ਨਦੀ ਜਾਂ ਸਰੋਵਰ 'ਚ ਵਿਸਰਜਿਤ ਕਰ ਦਿੱਤਾ ਜਾਂਦਾ ਹੈ।