ਇਕ ਰਾਖਸ਼ ਦਾ ਅੰਤ ਤੇ ਸਵਰਗ ਤੋਂ ਕਾਸ਼ੀ ਪੁੱਜੇ ਦੇਵੀ-ਦੇਵਤੇ...ਦੀਵਾਲੀ ਤੋਂ 15 ਦਿਨ ਬਾਅਦ ਕਿਉਂ ਮਨਾਈ ਜਾਂਦੀ ਹੈ ਦੇਵ ਦੀਵਾਲੀ?
ਦੇਵ ਦੀਵਾਲੀ ਵਾਲੇ ਦਿਨ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਜਦੋਂ ਦੇਸ਼ ਭਰ 'ਚ ਕੱਤਕ ਮਹੀਨੇ ਦੀ ਮੱਸਿਆ ਨੂੰ ਦੀਵਾਲੀ ਮਨਾਈ ਜਾਂਦੀ ਹੈ, ਤਾਂ ਵਾਰਾਣਸੀ 'ਚ ਇਸ ਤੋਂ ਠੀਕ 15 ਦਿਨ ਬਾਅਦ, ਯਾਨੀ ਕੱਤਕ ਪੁੰਨਿਆ ਵਾਲੇ ਦਿਨ ਦੇਵ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਇਸ ਪਿੱਛੇ ਦੀ ਕਥਾ ਬਾਰੇ ਜਾਣਦੇ ਹੋ? ਜੇ ਨਹੀਂ, ਤਾਂ ਆਓ ਇਸ ਲੇਖ 'ਚ ਤੁਹਾਨੂੰ ਇਸ ਦਾ ਕਾਰਨ ਦੱਸਦੇ ਹਾਂ।
Publish Date: Fri, 13 Nov 2026 03:21 PM (IST)
Updated Date: Fri, 13 Nov 2026 03:26 PM (IST)
ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ 'ਚ ਕਾਰਤਿਕ ਪੂਰਨਿਮਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਵਾਰਾਣਸੀ 'ਚ ਬੜੇ ਉਤਸ਼ਾਹ ਨਾਲ ਦੇਵ ਦੀਵਾਲੀ (Dev Deepawali 2026) ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸ਼ੁਭ ਮੌਕੇ 'ਤੇ ਵਾਰਾਣਸੀ 'ਚ ਖ਼ਾਸ ਰੌਣਕ ਦੇਖਣ ਨੂੰ ਮਿਲਦੀ ਹੈ ਅਤੇ ਘਾਟਾਂ 'ਤੇ ਲੱਖਾਂ ਮਿੱਟੀ ਦੇ ਦੀਵੇ ਜਗਾਏ ਜਾਂਦੇ ਹਨ।
ਦੇਵ ਦੀਵਾਲੀ ਵਾਲੇ ਦਿਨ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ। ਜਦੋਂ ਦੇਸ਼ ਭਰ 'ਚ ਕੱਤਕ ਮਹੀਨੇ ਦੀ ਮੱਸਿਆ ਨੂੰ ਦੀਵਾਲੀ ਮਨਾਈ ਜਾਂਦੀ ਹੈ, ਤਾਂ ਵਾਰਾਣਸੀ 'ਚ ਇਸ ਤੋਂ ਠੀਕ 15 ਦਿਨ ਬਾਅਦ, ਯਾਨੀ ਕੱਤਕ ਪੁੰਨਿਆ ਵਾਲੇ ਦਿਨ ਦੇਵ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਇਸ ਪਿੱਛੇ ਦੀ ਕਥਾ ਬਾਰੇ ਜਾਣਦੇ ਹੋ? ਜੇ ਨਹੀਂ, ਤਾਂ ਆਓ ਇਸ ਲੇਖ 'ਚ ਤੁਹਾਨੂੰ ਇਸ ਦਾ ਕਾਰਨ ਦੱਸਦੇ ਹਾਂ।
ਕਿਉਂ ਮਨਾਈ ਜਾਂਦੀ ਹੈ ਦੇਵ ਦੀਵਾਲੀ?
ਪੌਰਾਣਿਕ ਕਥਾ ਅਨੁਸਾਰ, ਪ੍ਰਾਚੀਨ ਸਮੇਂ 'ਚ ਤ੍ਰਿਪੁਰਾਸੁਰ ਨਾਮ ਦੇ ਰਾਖਸ਼ ਨੇ ਤਿੰਨਾਂ ਲੋਕਾਂ 'ਚ ਭਾਰੀ ਦਹਿਸ਼ਤ ਮਚਾਈ ਹੋਈ ਸੀ। ਉਸ ਨੇ ਸਵਰਗ ਸਮੇਤ ਤਿੰਨਾਂ ਲੋਕਾਂ 'ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਪਰੇਸ਼ਾਨ ਹੋ ਕੇ ਦੇਵੀ-ਦੇਵਤੇ ਭਗਵਾਨ ਸ਼ਿਵ ਦੀ ਸ਼ਰਨ 'ਚ ਪਹੁੰਚੇ। ਉਦੋਂ ਭਗਵਾਨ ਸ਼ਿਵ ਨੇ 'ਤ੍ਰਿਪੁਰਾਰੀ' ਰੂਪ ਧਾਰਨ ਕਰਕੇ ਉਸ ਦਾ ਵਧ ਕੀਤਾ ਅਤੇ ਤਿੰਨਾਂ ਲੋਕਾਂ ਨੂੰ ਉਸ ਦੇ ਡਰ ਤੋਂ ਮੁਕਤ ਕਰਵਾਇਆ। ਇਸ ਤੋਂ ਬਾਅਦ ਸਾਰੇ ਦੇਵਤੇ ਰਾਖਸ਼ ਦੇ ਅੰਤ ਦੀ ਖੁਸ਼ੀ ਮਨਾਉਣ ਅਤੇ ਮਹਾਦੇਵ ਦਾ ਧੰਨਵਾਦ ਕਰਨ ਲਈ ਕਾਸ਼ੀ ਪਹੁੰਚੇ। ਉਨ੍ਹਾਂ ਨੇ ਗੰਗਾ ਦੇ ਕੰਢੇ ਲੱਖਾਂ ਦੀਵੇ ਜਗਾ ਕੇ ਜਸ਼ਨ ਮਨਾਇਆ।
ਇਸੇ ਦਿਨ ਕੱਤਕ ਪੁੰਨਿਆ ਵੀ ਸੀ। ਉਦੋਂ ਤੋਂ ਹੀ ਇਸ ਦਿਨ ਨੂੰ 'ਦੇਵ ਦੀਵਾਲੀ' ਵਜੋਂ ਮਨਾਇਆ ਜਾਣ ਲੱਗਾ। ਇਸੇ ਕਾਰਨ ਦੀਵਾਲੀ ਤੋਂ 15 ਦਿਨ ਬਾਅਦ ਕਾਸ਼ੀ 'ਚ ਦੇਵ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਤ੍ਰਿਪੁਰਾਸੁਰ ਰਾਖਸ਼ ਦੇ ਵਧ ਦਾ ਵਰਣਨ ਸ਼ਿਵ ਮਹਾਪੁਰਾਣ ਦੀ ਰੁਦਰ ਸੰਹਿਤਾ ਦੇ ਪੰਜਵੇਂ ਖੰਡ 'ਚ ਮਿਲਦਾ ਹੈ।
ਦੇਵ ਦੀਵਾਲੀ ਦਾ ਧਾਰਮਿਕ ਮਹੱਤਵ
ਧਾਰਮਿਕ ਮਾਨਤਾਵਾਂ ਅਨੁਸਾਰ, ਦੇਵ ਦੀਵਾਲੀ ਭਗਵਾਨ ਸ਼ਿਵ ਵੱਲੋਂ ਤ੍ਰਿਪੁਰਾਸੁਰ ਰਾਖਸ਼ ਦੇ ਵਧ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦਿਨ ਸਵਰਗ ਤੋਂ ਦੇਵੀ-ਦੇਵਤੇ ਕਾਸ਼ੀ 'ਚ ਗੰਗਾ ਦੇ ਕੰਢੇ ਉਤਰਦੇ ਹਨ। ਅਜਿਹੀ ਮਾਨਤਾ ਹੈ ਕਿ ਇਸ ਦਿਨ ਗੰਗਾ 'ਚ ਇਸ਼ਨਾਨ ਕਰਨ ਅਤੇ ਦੀਪਦਾਨ ਕਰਨ ਨਾਲ ਸ਼ਰਧਾਲੂਆਂ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਜੀਵਨ 'ਚ ਆਉਣ ਵਾਲੇ ਦੁੱਖ-ਦਰਦ ਦੂਰ ਹੋ ਜਾਂਦੇ ਹਨ। ਇਸ ਦਿਨ ਦਾਨ ਕਰਨ ਦਾ ਵੀ ਵਿਸ਼ੇਸ਼ ਮਹੱਤਵ ਹੈ। ਮਾਨਤਾ ਅਨੁਸਾਰ, ਦਾਨ ਕਰਨ ਨਾਲ ਧਨ ਲਾਭ ਦੇ ਯੋਗ ਬਣਦੇ ਹਨ ਅਤੇ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ।
ਕਿਸ ਦਿਨ ਹੈ ਦੇਵ ਦੀਵਾਲੀ?
- ਕੱਤਕ ਪੁੰਨਿਆ ਤਿਥੀ ਦੀ ਸ਼ੁਰੂਆਤ: 23 ਨਵੰਬਰ ਨੂੰ ਰਾਤ 11 ਵੱਜ ਕੇ 42 ਮਿੰਟ 'ਤੇ।
- ਕੱਤਕ ਪੁੰਨਿਆ ਤਿਥੀ ਦੀ ਸਮਾਪਤੀ: 24 ਨਵੰਬਰ ਨੂੰ ਰਾਤ 8 ਵੱਜ ਕੇ 23 ਮਿੰਟ 'ਤੇ।
ਵੈਦਿਕ ਪੰਚਾਂਗ ਅਨੁਸਾਰ, ਇਸ ਵਾਰ ਦੇਵ ਦੀਵਾਲੀ ਦਾ ਤਿਉਹਾਰ 24 ਨਵੰਬਰ ਨੂੰ ਮਨਾਇਆ ਜਾਵੇਗਾ।