Garuda Purana : ਮੌਤ ਤੋਂ ਬਾਅਦ ਲਾਸ਼ ਦੇ ਨੱਕ-ਕੰਨਾਂ 'ਚ ਕਿਉਂ ਲਾਈ ਜਾਂਦੀ ਹੈ ਰੂੰ? ਗਰੁੜ ਪੁਰਾਣ 'ਚ ਛੁਪਿਆ ਹੈ ਡੂੰਘਾ ਰਾਜ਼
Garuda Purana : ਧਾਰਮਿਕ ਮਾਨਤਾ ਅਨੁਸਾਰ, ਇਸ ਦੀ ਇੱਕ ਵਜ੍ਹਾ ਇਹ ਵੀ ਮੰਨੀ ਜਾਂਦੀ ਹੈ ਕਿ ਮ੍ਰਿਤਕ ਦੇ ਸਰੀਰ 'ਤੇ ਨਕਾਰਾਤਮਕ ਤਾਕਤਾਂ ਦਾ ਅਸਰ ਨਾ ਪਵੇ। ਇਸ ਲਈ ਵੀ ਨੱਕ ਅਤੇ ਕੰਨਾਂ ਨੂੰ ਰੂੰ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਮੌਤ ਤੋਂ ਬਾਅਦ ਨੱਕ ਅਤੇ ਕੰਨਾਂ ਨੂੰ ਰੂੰ ਨਾਲ ਬੰਦ ਕਰਨਾ ਅੰਤਿਮ ਸੰਸਕਾਰ ਦੇ ਕਰਮਕਾਂਡ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ।
Publish Date: Sun, 04 Oct 2026 02:39 PM (IST)
Updated Date: Sun, 04 Oct 2026 03:21 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਗਰੁੜ ਪੁਰਾਣ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ 'ਚ ਮੌਤ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ ਅਤੇ ਅੰਤਿਮ ਸੰਸਕਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਗਰੁੜ ਪੁਰਾਣ ਅਨੁਸਾਰ, ਮ੍ਰਿਤਕ ਦਾ ਵਿਧੀ-ਵਿਧਾਨ ਨਾਲ ਅੰਤਿਮ ਸੰਸਕਾਰ ਕਰਨ ਨਾਲ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਜਦੋਂ ਵਿਅਕਤੀ ਦੇ ਸਰੀਰ 'ਚੋਂ ਪ੍ਰਾਣ ਨਿਕਲ ਜਾਂਦੇ ਹਨ ਤਾਂ ਉਸ ਦੇ ਨੱਕ ਅਤੇ ਕੰਨਾਂ 'ਚ ਰੂੰ ਲਗਾਈ ਜਾਂਦੀ ਹੈ। ਇਹ ਜਾਣ ਕੇ ਤੁਹਾਡੇ ਮਨ 'ਚ ਵੀ ਸਵਾਲ ਆਉਂਦਾ ਹੋਵੇਗਾ ਕਿ ਆਖਿਰ ਮ੍ਰਿਤਕ ਦੇ ਨੱਕ ਅਤੇ ਕੰਨਾਂ 'ਚ ਰੂੰ ਲਗਾਉਣ ਦਾ ਕੀ ਕਾਰਨ ਹੈ? ਆਓ ਇਸ ਲੇਖ 'ਚ ਤੁਹਾਨੂੰ ਗਰੁੜ ਪੁਰਾਣ ਦੇ ਪ੍ਰੇਤ ਖੰਡ 'ਚ ਦੱਸੇ ਗਏ ਇਸ ਨਾਲ ਜੁੜੇ ਰਹੱਸ ਬਾਰੇ ਦੱਸਦੇ ਹਾਂ।
ਮ੍ਰਿਤਕ ਦੇ ਨੱਕ ਤੇ ਕੰਨਾਂ 'ਚ ਰੂੰ ਲਗਾਉਣ ਦੀ ਵਜ੍ਹਾ
ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਵੀ ਆਤਮਾ ਦਾ ਸਰੀਰ ਨਾਲ ਮੋਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੁੰਦਾ। ਇਸ ਲਈ ਸਰੀਰ ਦੇ ਖੁੱਲ੍ਹੇ ਮਾਰਗਾਂ ਨੂੰ ਬੰਦ ਕਰਨ ਲਈ ਨੱਕ ਅਤੇ ਕੰਨਾਂ 'ਚ ਰੂੰ ਲਗਾਈ ਜਾਂਦੀ ਹੈ।
ਧਾਰਮਿਕ ਮਾਨਤਾ ਅਨੁਸਾਰ, ਇਸ ਦੀ ਇੱਕ ਵਜ੍ਹਾ ਇਹ ਵੀ ਮੰਨੀ ਜਾਂਦੀ ਹੈ ਕਿ ਮ੍ਰਿਤਕ ਦੇ ਸਰੀਰ 'ਤੇ ਨਕਾਰਾਤਮਕ ਤਾਕਤਾਂ ਦਾ ਅਸਰ ਨਾ ਪਵੇ। ਇਸ ਲਈ ਵੀ ਨੱਕ ਅਤੇ ਕੰਨਾਂ ਨੂੰ ਰੂੰ ਨਾਲ ਬੰਦ ਕਰ ਦਿੱਤਾ ਜਾਂਦਾ ਹੈ। ਮੌਤ ਤੋਂ ਬਾਅਦ ਨੱਕ ਅਤੇ ਕੰਨਾਂ ਨੂੰ ਰੂੰ ਨਾਲ ਬੰਦ ਕਰਨਾ ਅੰਤਿਮ ਸੰਸਕਾਰ ਦੇ ਕਰਮਕਾਂਡ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ।
ਇਸ ਤੋਂ ਇਲਾਵਾ ਮ੍ਰਿਤਕ ਦੇ ਮੂੰਹ 'ਚ ਤੁਲਸੀ ਦਾ ਪੱਤਾ ਰੱਖਿਆ ਜਾਂਦਾ ਹੈ। ਮਾਨਤਾ ਹੈ ਕਿ ਮ੍ਰਿਤਕ ਦੇ ਮੂੰਹ 'ਚ ਤੁਲਸੀ ਦਾ ਪੱਤਾ ਰੱਖਣ ਨਾਲ ਆਤਮਾ ਨੂੰ ਸਿੱਧੇ ਵੈਕੁੰਠ ਧਾਮ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਤੁਲਸੀ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰੀ ਮੰਨੀ ਜਾਂਦੀ ਹੈ।
ਮੌਤ ਤੋਂ ਬਾਅਦ ਜ਼ਰੂਰ ਕੀਤੇ ਜਾਂਦੇ ਹਨ ਇਹ ਕੰਮ
- ਜਦੋਂ ਘਰ 'ਚ ਕਿਸੇ ਦੀ ਮੌਤ ਹੋ ਜਾਵੇ ਤਾਂ ਮ੍ਰਿਤਕ ਦੇ ਸਰੀਰ ਨੂੰ ਜ਼ਮੀਨ 'ਤੇ ਰੱਖਣਾ ਚਾਹੀਦਾ ਹੈ। ਸਰੀਰ ਦੇ ਹੇਠਾਂ ਕੁਸ਼ਾ ਜ਼ਰੂਰ ਵਿਛਾਉਣੀ ਚਾਹੀਦੀ ਹੈ।
- ਮ੍ਰਿਤਕ ਦਾ ਸਿਰ ਹਮੇਸ਼ਾ ਦੱਖਣ ਦਿਸ਼ਾ ਅਤੇ ਪੈਰ ਉੱਤਰ ਦਿਸ਼ਾ ਵੱਲ ਹੋਣੇ ਚਾਹੀਦੇ ਹਨ।
- ਇਸ ਤੋਂ ਬਾਅਦ ਮ੍ਰਿਤਕ ਦੇ ਮੂੰਹ 'ਚ ਗੰਗਾਜਲ ਦੀਆਂ ਕੁਝ ਬੂੰਦਾਂ ਅਤੇ ਤੁਲਸੀ ਦਾ ਪੱਤਾ ਪਾਉਣਾ ਚਾਹੀਦਾ ਹੈ। ਮਾਨਤਾ ਅਨੁਸਾਰ, ਇਸ ਨਾਲ ਸਰੀਰ ਸ਼ੁੱਧ ਹੁੰਦਾ ਹੈ ਅਤੇ ਆਤਮਾ ਨੂੰ ਯਮਲੋਕ ਦੇ ਮਾਰਗ 'ਚ ਕਸ਼ਟਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ।
ਇਸ ਤੋਂ ਬਾਅਦ ਮ੍ਰਿਤਕ ਦੇ ਦੋਵੇਂ ਪੈਰਾਂ ਦੇ ਅੰਗੂਠਿਆਂ ਨੂੰ ਇੱਕ ਧਾਗੇ ਨਾਲ ਬੰਨ੍ਹ ਦੇਣਾ ਚਾਹੀਦਾ ਹੈ। ਮ੍ਰਿਤਕ ਨੂੰ ਇਸ਼ਨਾਨ ਕਰਵਾਉਣ ਤੋਂ ਬਾਅਦ ਹੀ ਅੰਤਿਮ ਯਾਤਰਾ ਦੀ ਤਿਆਰੀ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ਅੰਤਿਮ ਸੰਸਕਾਰ ਸੂਰਜ ਡੁੱਬਣ ਤੋਂ ਬਾਅਦ ਨਹੀਂ ਕਰਨਾ ਚਾਹੀਦਾ।