Karwa Chauth 'ਤੇ ਦੇਰ ਨਾਲ ਕਿਉਂ ਨਿਕਲਦਾ ਹੈ ਚੰਨ? ਜਾਣੋ ਕੱਤਕ ਕ੍ਰਿਸ਼ਨ ਪੱਖ ਦੀ ਚਤੁਰਥੀ ਤੇ ਚੰਦ੍ਰੋਦਯ ਦਾ ਪੂਰਾ ਗਣਿਤ
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਦੱਸਦੇ ਹਨ ਕਿ ਚੰਦਰਮਾ ਦੀ ਰੋਜ਼ਾਨਾ ਗਤੀ ਚੰਦ੍ਰੋਦਯ 'ਚ ਦੇਰੀ ਦਾ ਕਾਰਨ ਹੈ। ਚੰਦਰਮਾ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ ਅਤੇ ਧਰਤੀ ਆਪਣੀ ਧੁਰੀ 'ਤੇ ਘੁੰਮਦੀ ਹੈ। ਇਸ ਕਾਰਨ ਚੰਦਰਮਾ ਹਰ ਰੋਜ਼ ਲਗਪਗ 50 ਤੋਂ 53 ਮਿੰਟ ਦੇਰੀ ਨਾਲ ਚੜ੍ਹਦਾ ਹੈ।
Publish Date: Sun, 25 Oct 2026 04:15 PM (IST)
Updated Date: Sun, 25 Oct 2026 04:33 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਕਰਵਾ ਚੌਥ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਤਿਉਹਾਰ ਦੌਰਾਨ ਔਰਤਾਂ ਸੂਰਜ ਚੜ੍ਹਨ ਤੋਂ ਲੈ ਕੇ ਚੰਨ ਨਿਕਲਣ ਤੱਕ ਲਗਪਗ ਪੂਰਾ ਦਿਨ ਵਰਤ ਰੱਖਦੀਆਂ ਹਨ। ਉਹ ਪਤੀ ਦੀ ਲੰਬੀ ਉਮਰ ਅਤੇ ਖ਼ੁਸ਼ਹਾਲੀ ਲਈ ਨਿਰਜਲਾ ਵਰਤ ਰੱਖ ਕੇ ਪ੍ਰਾਰਥਨਾ ਕਰਦੀਆਂ ਹਨ।
ਕਈ ਵਾਰ ਕੁਆਰੀਆਂ ਕੁੜੀਆਂ ਵੀ ਚੰਗੇ ਜੀਵਨ ਸਾਥੀ ਦੀ ਕਾਮਨਾ ਨਾਲ ਇਹ ਵਰਤ ਰੱਖਦੀਆਂ ਹਨ। ਇਸ ਤਿਉਹਾਰ ਨਾਲ ਜੁੜੀਆਂ ਕਈ ਧਾਰਮਿਕ ਮਾਨਤਾਵਾਂ ਅਤੇ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੈ। ਇਨ੍ਹਾਂ 'ਚੋਂ ਇਕ ਹੈ ਚੰਨ ਦੀ ਪੂਜਾ ਕਰ ਕੇ ਵਰਤ ਖੋਲ੍ਹਣਾ। ਕਰਵਾ ਚੌਥ ਵਾਲੇ ਦਿਨ ਵਰਤ ਰੱਖਣ ਤੋਂ ਬਾਅਦ ਚੰਦਰਮਾ ਦੇ ਦਰਸ਼ਨ ਅਤੇ ਪੂਜਾ ਕਰਨ ਮਗਰੋਂ ਹੀ ਅੰਨ-ਜਲ ਗ੍ਰਹਿਣ ਕੀਤਾ ਜਾਂਦਾ ਹੈ।
ਇਸ ਦਿਨ ਕਈ ਵਾਰ ਚੰਨ ਬਹੁਤ ਦੇਰ ਨਾਲ ਨਿਕਲਦਾ ਹੈ। ਆਓ, ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰਸ਼ ਸ਼ਰਮਾ ਤੋਂ ਜਾਣਦੇ ਹਾਂ ਕਿ ਕਰਵਾ ਚੌਥ ਵਾਲੇ ਦਿਨ ਚੰਨ ਦੇ ਦੇਰ ਨਾਲ ਨਿਕਲਣ ਦੇ ਕੀ ਕਾਰਨ ਹਨ।
ਕਰਵਾ ਚੌਥ 'ਤੇ ਚੰਦ੍ਰੋਦਯ 'ਚ ਦੇਰੀ ਦੇ ਖਗੋਲੀ ਕਾਰਨ
ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਦੱਸਦੇ ਹਨ ਕਿ ਚੰਦਰਮਾ ਦੀ ਰੋਜ਼ਾਨਾ ਗਤੀ ਚੰਦ੍ਰੋਦਯ 'ਚ ਦੇਰੀ ਦਾ ਕਾਰਨ ਹੈ। ਚੰਦਰਮਾ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ ਅਤੇ ਧਰਤੀ ਆਪਣੀ ਧੁਰੀ 'ਤੇ ਘੁੰਮਦੀ ਹੈ। ਇਸ ਕਾਰਨ ਚੰਦਰਮਾ ਹਰ ਰੋਜ਼ ਲਗਪਗ 50 ਤੋਂ 53 ਮਿੰਟ ਦੇਰੀ ਨਾਲ ਚੜ੍ਹਦਾ ਹੈ।
ਜੇਕਰ ਅਸੀਂ ਹਿੰਦੂ ਪੰਚਾਂਗ ਦੀਆਂ ਤਿਥੀਆਂ ਦੀ ਗੱਲ ਕਰੀਏ ਤਾਂ ਚੰਦ੍ਰੋਦਯ ਦਾ ਗਣਿਤ ਇਸ ਤਰ੍ਹਾਂ ਹੈ ਕਿ ਪੂਰਨਮਾਸ਼ੀ ਵਾਲੇ ਦਿਨ ਚੰਨ ਸੂਰਜ ਡੁੱਬਣ ਦੇ ਸਮੇਂ, ਸ਼ਾਮ 5:00 ਤੋਂ 5:30 ਵਜੇ ਦੇ ਵਿਚਕਾਰ ਨਿਕਲਦਾ ਹੈ। ਇਸ ਤੋਂ ਬਾਅਦ ਹਰ ਰੋਜ਼ ਚੰਦ੍ਰੋਦਯ ਦੇ ਸਮੇਂ 'ਚ ਬਦਲਾਅ ਆਉਂਦਾ ਹੈ।
- ਪ੍ਰਤਿਪਦਾ ਵਾਲੇ ਦਿਨ ਚੰਦ੍ਰੋਦਯ: ਸ਼ਾਮ ਲਗਪਗ 6:00 ਵਜੇ
- ਦੂਜ ਵਾਲੇ ਦਿਨ ਚੰਦ੍ਰੋਦਯ: ਸ਼ਾਮ ਲਗਪਗ 6:50 ਵਜੇ
- ਤੀਜ ਵਾਲੇ ਦਿਨ ਚੰਦ੍ਰੋਦਯ: ਰਾਤ ਲਗਪਗ 7:40 ਵਜੇ
- ਚੌਥ ਵਾਲੇ ਦਿਨ, ਯਾਨੀ ਕਰਵਾ ਚੌਥ 'ਤੇ ਚੰਦ੍ਰੋਦਯ: ਰਾਤ 8:00 ਤੋਂ 8:30 ਵਜੇ ਦੇ ਵਿਚਕਾਰ
ਕਿਉਂਕਿ ਕਰਵਾ ਚੌਥ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਆਉਂਦਾ ਹੈ, ਇਸ ਲਈ ਖਗੋਲੀ ਗਣਨਾ ਅਤੇ ਪੰਚਾਂਗ ਮੁਤਾਬਕ ਇਸ ਦਿਨ ਚੰਨ ਦਾ ਚੜ੍ਹਨਾ ਕੁਦਰਤੀ ਤੌਰ 'ਤੇ ਰਾਤ 8:00 ਤੋਂ 8:30 ਵਜੇ ਦੇ ਵਿਚਕਾਰ ਜਾਂ ਕੁਝ ਥਾਵਾਂ 'ਤੇ ਇਸ ਤੋਂ ਬਾਅਦ ਹੀ ਸੰਭਵ ਹੁੰਦਾ ਹੈ।
ਕਰਵਾ ਚੌਥ ਦੇ ਚੰਨ 'ਤੇ ਮੌਸਮ ਤੇ ਵਾਤਾਵਰਨ ਦਾ ਅਸਰ
ਕਰਵਾ ਚੌਥ ਆਮ ਤੌਰ 'ਤੇ ਅਕਤੂਬਰ-ਨਵੰਬਰ ਦੇ ਮਹੀਨਿਆਂ 'ਚ ਆਉਂਦਾ ਹੈ। ਇਸ ਸਮੇਂ ਵਾਤਾਵਰਨ 'ਚ ਹਲਕੀ ਧੁੰਦ ਅਤੇ ਕੋਹਰਾ ਰਹਿੰਦਾ ਹੈ। ਚੰਨ ਦਿਸਹੱਦੇ 'ਤੇ ਚੜ੍ਹ ਤਾਂ ਜਾਂਦਾ ਹੈ, ਪਰ ਧੁੰਦ ਅਤੇ ਬਹੁ-ਮੰਜ਼ਿਲਾ ਇਮਾਰਤਾਂ ਕਾਰਨ ਸਿੱਧਾ ਦਿਖਾਈ ਦੇਣ 'ਚ ਇਸ ਨੂੰ 15 ਤੋਂ 20 ਮਿੰਟ ਹੋਰ ਲੱਗ ਸਕਦੇ ਹਨ। ਇਸੇ ਕਾਰਨ ਕਰਵਾ ਚੌਥ ਦੀ ਪੂਜਾ ਲਈ ਵੀ ਔਰਤਾਂ ਨੂੰ ਉਡੀਕ ਕਰਨੀ ਪੈਂਦੀ ਹੈ।
ਕਰਵਾ ਚੌਥ ਦਾ ਚੰਨ ਦੇਰ ਨਾਲ ਨਿਕਲਣ ਦੇ ਧਾਰਮਿਕ ਕਾਰਨ
ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕਰਵਾ ਚੌਥ ਦਾ ਚੰਨ ਹੋਰਨਾਂ ਦਿਨਾਂ ਦੇ ਮੁਕਾਬਲੇ ਦੇਰ ਨਾਲ ਨਿਕਲਦਾ ਹੈ। ਇਸ ਪਿੱਛੇ ਕੁਝ ਧਾਰਮਿਕ ਕਾਰਨ ਵੀ ਦੱਸੇ ਜਾਂਦੇ ਹਨ।
ਇਸ ਦਾ ਇਕ ਮੁੱਖ ਕਾਰਨ ਇਹ ਮੰਨਿਆ ਜਾਂਦਾ ਹੈ ਕਿ ਧਾਰਮਿਕ ਤੌਰ 'ਤੇ ਇਸ ਵਰਤ ਨੂੰ ਸੁਹਾਗਣ ਔਰਤਾਂ ਦੇ ਸਬਰ, ਸਮਰਪਣ, ਪਿਆਰ ਅਤੇ ਔਖੀ ਤਪੱਸਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦਿਨ ਭਰ ਨਿਰਜਲਾ ਵਰਤ ਰੱਖਣ ਤੋਂ ਬਾਅਦ ਚੰਨ ਦਾ ਦੇਰ ਨਾਲ ਨਿਕਲਣਾ ਸੁਹਾਗਣ ਔਰਤਾਂ ਦੇ ਸੰਜਮ ਅਤੇ ਪਤੀ ਪ੍ਰਤੀ ਪਿਆਰ ਦੀ ਪ੍ਰੀਖਿਆ ਦੇ ਸੰਕੇਤ ਵਜੋਂ ਦੇਖਿਆ ਜਾਂਦਾ ਹੈ।
ਕੀ ਹਨ ਵਿਗਿਆਨਕ ਕਾਰਨ?
ਕਰਵਾ ਚੌਥ ਦਾ ਚੰਨ ਦੇਰ ਨਾਲ ਨਿਕਲਣ ਦਾ ਇਕ ਮੁੱਖ ਵਿਗਿਆਨਕ ਕਾਰਨ ਇਹ ਹੈ ਕਿ ਚੰਦਰਮਾ ਹਰ ਦਿਨ ਆਪਣੀ ਸਥਿਤੀ ਬਦਲਦਾ ਹੈ। ਇਸ ਕਾਰਨ ਆਮ ਤੌਰ 'ਤੇ ਪਿਛਲੀ ਰਾਤ ਦੇ ਮੁਕਾਬਲੇ ਚੰਦਰਮਾ ਦੇ ਚੜ੍ਹਨ 'ਚ ਦੇਰੀ ਹੁੰਦੀ ਹੈ। ਚੰਦਰਮਾ ਹਰ ਰੋਜ਼ ਲਗਪਗ 50 ਮਿੰਟ ਦੇਰੀ ਨਾਲ ਚੜ੍ਹਦਾ ਹੈ।
ਇਹ 50 ਮਿੰਟ ਚੰਦ੍ਰੋਦਯ ਦੇ ਸਮੇਂ 'ਚ ਵਾਧੇ ਦਾ ਮੁੱਖ ਕਾਰਨ ਮੰਨੇ ਜਾਂਦੇ ਹਨ। ਕਰਵਾ ਚੌਥ ਸ਼ਰਦ ਪੂਰਨਮਾਸ਼ੀ ਤੋਂ ਚਾਰ ਦਿਨ ਬਾਅਦ ਮਨਾਇਆ ਜਾਂਦਾ ਹੈ ਅਤੇ ਇਹ ਕਾਰਤਿਕ ਮਹੀਨੇ ਦੀ ਚਤੁਰਥੀ ਤਿਥੀ ਹੁੰਦੀ ਹੈ। ਇਨ੍ਹਾਂ ਚਾਰ ਦਿਨਾਂ ਦੌਰਾਨ ਚੰਦਰਮਾ ਦੇ ਚੜ੍ਹਨ ਦਾ ਸਮਾਂ ਕਾਫ਼ੀ ਅੱਗੇ ਵਧ ਚੁੱਕਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਕਰਵਾ ਚੌਥ ਦਾ ਚੰਨ ਪੂਰਨਮਾਸ਼ੀ ਦੇ ਮੁਕਾਬਲੇ ਲਗਪਗ 200 ਮਿੰਟ ਦੇਰੀ ਨਾਲ ਚੜ੍ਹ ਸਕਦਾ ਹੈ।
ਕਰਵਾ ਚੌਥ ਦਾ ਚੰਨ ਦੇਰ ਨਾਲ ਨਿਕਲਣ ਪਿੱਛੇ ਧਾਰਮਿਕ ਮਾਨਤਾਵਾਂ ਦੇ ਨਾਲ-ਨਾਲ ਕਈ ਵਿਗਿਆਨਕ ਕਾਰਨ ਵੀ ਹਨ। ਮੁੱਖ ਤੌਰ 'ਤੇ ਚੰਦ੍ਰੋਦਯ ਦਾ ਸਮਾਂ ਚੰਦਰਮਾ ਦੀ ਸਥਿਤੀ, ਧਰਤੀ ਦੀ ਗਤੀ ਅਤੇ ਸਥਾਨਕ ਖਗੋਲੀ ਗਣਨਾ 'ਤੇ ਨਿਰਭਰ ਕਰਦਾ ਹੈ।