Garuda Purana : ਜ਼ੁਬਾਨ ਦੀ ਇਕ ਗ਼ਲਤੀ ਤੇ ਵੱਡਿਆਂ ਦਾ ਅਪਮਾਨ...ਕਿਉਂ ਗਰੁੜ ਪੁਰਾਣ 'ਚ ਇਨ੍ਹਾਂ 4 ਆਦਤਾਂ ਨੂੰ ਦੱਸਿਆ ਗਿਆ ਹੈ ਸਭ ਤੋਂ ਘਾਤਕ?
Garuda Purana ਮੁਤਾਬਕ, ਜ਼ਿੰਦਗੀ 'ਚ ਕਿਸੇ ਦੀ ਨਿੰਦਾ ਕਰਨਾ ਜਾਂ ਕਿਸੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣਾ ਇਕ ਗੰਭੀਰ ਅਧਰਮ ਹੈ। ਅਕਸਰ ਜਦੋਂ ਕੁਝ ਲੋਕ ਇਕੱਠੇ ਬੈਠਦੇ ਹਨ ਤਾਂ ਦੂਜਿਆਂ ਦੀ ਪਿੱਠ ਪਿੱਛੇ ਬੁਰਾਈ ਜਾਂ ਨਿੰਦਾ ਕਰਨ ਲੱਗ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੂਜਿਆਂ ਦੀ ਪਿੱਠ ਪਿੱਛੇ ਬੁਰਾਈ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਫਲ ਮਿਲਦਾ ਹੈ?
Publish Date: Sat, 21 Nov 2026 03:22 PM (IST)
Updated Date: Sat, 21 Nov 2026 03:24 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਦੇ 18 ਮਹਾਪੁਰਾਣਾਂ 'ਚੋਂ ਇਕ ਗਰੁੜ ਪੁਰਾਣ ਬੇਹੱਦ ਮਹੱਤਵਪੂਰਨ ਹੈ। ਇਸ ਧਾਰਮਿਕ ਗ੍ਰੰਥ 'ਚ ਭਗਵਾਨ ਵਿਸ਼ਨੂੰ ਅਤੇ ਉਨ੍ਹਾਂ ਦੇ ਵਾਹਨ ਗਰੁੜ ਵਿਚਾਲੇ ਹੋਏ ਸੰਵਾਦ ਦਾ ਵਰਣਨ ਮਿਲਦਾ ਹੈ।
ਗਰੁੜ ਪੁਰਾਣ ਮੁਤਾਬਕ, ਜ਼ਿੰਦਗੀ 'ਚ ਕਿਸੇ ਦੀ ਨਿੰਦਾ ਕਰਨਾ ਜਾਂ ਕਿਸੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣਾ ਇਕ ਗੰਭੀਰ ਅਧਰਮ ਹੈ। ਅਕਸਰ ਜਦੋਂ ਕੁਝ ਲੋਕ ਇਕੱਠੇ ਬੈਠਦੇ ਹਨ ਤਾਂ ਦੂਜਿਆਂ ਦੀ ਪਿੱਠ ਪਿੱਛੇ ਬੁਰਾਈ ਜਾਂ ਨਿੰਦਾ ਕਰਨ ਲੱਗ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੂਜਿਆਂ ਦੀ ਪਿੱਠ ਪਿੱਛੇ ਬੁਰਾਈ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਦਾ ਫਲ ਮਿਲਦਾ ਹੈ? ਜੇਕਰ ਨਹੀਂ ਤਾਂ ਆਓ, ਇਸ ਲੇਖ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਪਿੱਠ ਪਿੱਛੇ ਬੁਰਾਈ ਕਰਨਾ : ਗਰੁੜ ਪੁਰਾਣ ਮੁਤਾਬਕ, ਕਿਸੇ ਦੀ ਪਿੱਠ ਪਿੱਛੇ ਬੁਰਾਈ ਕਰਨਾ ਪਾਪ ਮੰਨਿਆ ਜਾਂਦਾ ਹੈ। ਹਾਸੇ-ਮਜ਼ਾਕ 'ਚ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ। ਮੰਨਿਆ ਜਾਂਦਾ ਹੈ ਕਿ ਇਹ ਪਾਪ ਕਰਨ ਵਾਲੇ ਵਿਅਕਤੀ ਨੂੰ ਮੌਤ ਤੋਂ ਬਾਅਦ ਨਰਕ ਦੀਆਂ ਸਖ਼ਤ ਤਸੀਹੇ ਝੱਲਣੇ ਪੈਂਦੇ ਹਨ। ਇਸ ਲਈ ਜ਼ਿੰਦਗੀ 'ਚ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਚਾਹੀਦੀ।
ਔਰਤਾਂ ਦੇ ਸਨਮਾਨ ਦੇ ਵਿਰੁੱਧ ਵਿਵਹਾਰ : ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਔਰਤਾਂ ਦਾ ਸਨਮਾਨ ਨਹੀਂ ਕਰਦੇ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਹਨ, ਅਜਿਹੇ ਲੋਕਾਂ ਨੂੰ ਪਰਲੋਕ 'ਚ ਬੇਹੱਦ ਭਿਆਨਕ ਸਜ਼ਾ ਮਿਲਦੀ ਹੈ ਅਤੇ ਤਸੀਹੇ ਝੱਲਣੇ ਪੈਂਦੇ ਹਨ। ਇਸ ਲਈ ਜ਼ਿੰਦਗੀ 'ਚ ਹਮੇਸ਼ਾ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਮੌਤ ਤੋਂ ਬਾਅਦ ਨਰਕ ਦੇ ਤਸੀਹੇ : ਗਰੁੜ ਪੁਰਾਣ ਦੇ ਪ੍ਰੇਤ ਕਲਪ 'ਚ ਵਰਣਨ ਕੀਤਾ ਗਿਆ ਹੈ ਕਿ ਜਿਹੜੇ ਲੋਕ ਸਿਰਫ਼ ਦੂਜਿਆਂ ਨੂੰ ਨੀਵਾਂ ਦਿਖਾਉਣ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਮੌਤ ਤੋਂ ਬਾਅਦ ਯਮਲੋਕ 'ਚ ਸਖ਼ਤ ਤਸੀਹੇ ਝੱਲਣੇ ਪੈਂਦੇ ਹਨ।
ਮਾਤਾ-ਪਿਤਾ ਅਤੇ ਗੁਰੂ ਦਾ ਅਪਮਾਨ : ਇਸ ਤੋਂ ਇਲਾਵਾ ਜਿਹੜੇ ਲੋਕ ਮਾਤਾ-ਪਿਤਾ ਅਤੇ ਗੁਰੂ ਦਾ ਅਪਮਾਨ ਕਰਦੇ ਹਨ, ਉਨ੍ਹਾਂ ਨੂੰ ਮੌਤ ਤੋਂ ਬਾਅਦ ਕਦੇ ਸ਼ਾਂਤੀ ਨਹੀਂ ਮਿਲਦੀ। ਅਜਿਹੇ ਲੋਕਾਂ ਨੂੰ ਨਰਕ 'ਚ ਭੁੱਖੇ ਅਤੇ ਪਿਆਸੇ ਰਹਿਣਾ ਪੈਂਦਾ ਹੈ।
ਬਚਣ ਦਾ ਉਪਾਅ
ਜੇਕਰ ਤੁਹਾਨੂੰ ਕਿਸੇ ਵਿਅਕਤੀ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਉਸ ਦੀ ਪਿੱਠ ਪਿੱਛੇ ਬੁਰਾਈ ਕਰਨ ਦੀ ਬਜਾਏ ਬਿਹਤਰ ਹੈ ਕਿ ਤੁਸੀਂ ਉਸ ਨਾਲ ਬੈਠ ਕੇ ਗੱਲਬਾਤ ਕਰੋ ਜਾਂ ਫਿਰ ਚੁੱਪ ਰਹਿ ਕੇ ਆਪਣਾ ਧਿਆਨ ਖ਼ੁਦ ਨੂੰ ਸੁਧਾਰਨ 'ਤੇ ਲਗਾਓ।