ਸ਼ੁੱਕਰ ਅਸਤ ਹੋਣ 'ਤੇ ਕਿਉਂ ਨਹੀਂ ਹੁੰਦੇ ਵਿਆਹ ਵਰਗੇ ਮੰਗਲ ਕਾਰਜ ? ਇਸ ਰਹੱਸ ਬਾਰੇ ਸ਼ਾਇਦ ਨਹੀਂ ਜਾਣਦੇ ਹੋਵੋਗੇ ਤੁਸੀਂ
ਸਾਲ ਦੇ ਕੁਝ ਖਾਸ ਮਹੀਨਿਆਂ 'ਚ ਸ਼ੁੱਕਰ ਗ੍ਰਹਿ ਅਸਤ ਹੁੰਦਾ ਹੈ, ਯਾਨੀ ਕਿ ਇਸ ਦੀ ਰੌਸ਼ਨੀ ਆਮ ਸਮੇਂ ਦੇ ਮੁਕਾਬਲੇ ਮੱਧਮ ਹੋ ਜਾਂਦੀ ਹੈ। ਜੋਤਿਸ਼ ਮੁਤਾਬਕ ਜੇਕਰ ਇਸ ਦੌਰਾਨ ਵਿਆਹ ਵਰਗੇ ਸ਼ੁਭ ਕੰਮ ਕੀਤੇ ਜਾਣ ਤਾਂ ਸ਼ੁੱਕਰ ਦੀ ਪੂਰੀ ਊਰਜਾ ਨਹੀਂ ਮਿਲਦੀ, ਜਿਸ ਕਾਰਨ ਭਵਿੱਖ 'ਚ ਵਿਆਹੁਤਾ ਜੀਵਨ 'ਚ ਸਮੱਸਿਆਵਾਂ ਆ ਸਕਦੀਆਂ ਹਨ।
Publish Date: Tue, 29 Sep 2026 11:38 AM (IST)
Updated Date: Tue, 29 Sep 2026 11:57 AM (IST)
ਧਰਮ ਡੈਸਕ, ਨਵੀਂ ਦਿੱਲੀ : ਵਿਆਹ ਇੱਕ ਅਜਿਹਾ ਮੌਕਾ ਹੁੰਦਾ ਹੈ, ਜਿਸ ਦਾ ਹਰ ਲੜਕੇ ਅਤੇ ਲੜਕੀ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਇਹ ਉਹ ਪਲ ਹੁੰਦਾ ਹੈ ਜਦੋਂ ਸਿਰਫ਼ ਦੋ ਲੋਕ ਹੀ ਨਹੀਂ, ਸਗੋਂ ਦੋ ਪਰਿਵਾਰ ਵੀ ਇੱਕ-ਦੂਜੇ ਨਾਲ ਜੁੜਦੇ ਹਨ।
ਸਾਰੇ ਚਾਹੁੰਦੇ ਹਨ ਕਿ ਲਾੜੇ ਅਤੇ ਲਾੜੀ ਦੇ ਭਵਿੱਖ 'ਚ ਵਿਆਹ ਨਾਲ ਜੁੜੀ ਕੋਈ ਸਮੱਸਿਆ ਨਾ ਆਵੇ ਅਤੇ ਦੋਵੇਂ ਹਮੇਸ਼ਾ ਆਪਣੇ ਵਿਆਹੁਤਾ ਜੀਵਨ 'ਚ ਖੁਸ਼ ਰਹਿਣ। ਇਸੇ ਕਾਰਨ ਵਿਆਹ ਲਈ ਹਮੇਸ਼ਾ ਸ਼ੁਭ ਮੁਹੂਰਤ ਦੀ ਉਡੀਕ ਕੀਤੀ ਜਾਂਦੀ ਹੈ।
ਜੋਤਿਸ਼ 'ਚ ਵਿਆਹ ਦੇ ਮਹੂਰਤ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਗ੍ਰਹਿਆਂ ਦੀ ਚਾਲ ਮੁਤਾਬਕ ਕਿਹੜਾ ਸਮਾਂ ਵਿਆਹ ਲਈ ਅਨੁਕੂਲ ਹੈ ਅਤੇ ਕਿਹੜਾ ਪ੍ਰਤੀਕੂਲ।
ਤੁਸੀਂ ਘਰ ਦੇ ਵੱਡਿਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਸ਼ੁੱਕਰ ਅਸਤ ਹੋਣ 'ਤੇ ਵਿਆਹ ਨਹੀਂ ਕਰਨਾ ਚਾਹੀਦਾ। ਇਸੇ ਕਾਰਨ ਸਾਲ ਦੇ ਕੁਝ ਖਾਸ ਸਮੇਂ ਦੌਰਾਨ ਵਿਆਹ ਅਤੇ ਇਸ ਨਾਲ ਜੁੜੀਆਂ ਰਸਮਾਂ ਦੀ ਮਨਾਹੀ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਆਖ਼ਰ ਸ਼ੁੱਕਰ ਗ੍ਰਹਿ ਦੇ ਅਸਤ ਹੁੰਦੇ ਹੀ ਮੰਗਲਿਕ ਕੰਮਾਂ 'ਤੇ ਰੋਕ ਕਿਉਂ ਲੱਗ ਜਾਂਦੀ ਹੈ?
ਸ਼ੁੱਕਰ ਅਸਤ ਹੋਣ 'ਤੇ ਵਿਆਹ ਦੇ ਪ੍ਰੋਗਰਾਮਾਂ 'ਤੇ ਰੋਕ ਕਿਉਂ?
ਸ਼ੁੱਕਰ ਨੂੰ ਇਕ ਬਹੁਤ ਹੀ ਸ਼ੁਭ ਗ੍ਰਹਿ ਮੰਨਿਆ ਜਾਂਦਾ ਹੈ ਅਤੇ ਇਸ ਨੂੰ ਸੰਸਾਰਿਕ ਸੁੱਖ-ਸਹੂਲਤਾਂ, ਪਿਆਰ ਅਤੇ ਵਿਆਹੁਤਾ ਜੀਵਨ ਨਾਲ ਜੋੜਿਆ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ 'ਚ ਸ਼ੁੱਕਰ ਦੀ ਸਥਿਤੀ ਸ਼ੁਭ ਸਥਾਨ 'ਤੇ ਹੋਵੇ ਤਾਂ ਉਸ ਦੇ ਵਿਆਹੁਤਾ ਜੀਵਨ 'ਚ ਕੋਈ ਸਮੱਸਿਆ ਨਹੀਂ ਆਉਂਦੀ।
ਇਸੇ ਤਰ੍ਹਾਂ ਸਾਲ ਦੇ ਕੁਝ ਖਾਸ ਮਹੀਨਿਆਂ 'ਚ ਸ਼ੁੱਕਰ ਗ੍ਰਹਿ ਅਸਤ ਹੁੰਦਾ ਹੈ, ਯਾਨੀ ਕਿ ਇਸ ਦੀ ਰੌਸ਼ਨੀ ਆਮ ਸਮੇਂ ਦੇ ਮੁਕਾਬਲੇ ਮੱਧਮ ਹੋ ਜਾਂਦੀ ਹੈ। ਜੋਤਿਸ਼ ਮੁਤਾਬਕ ਜੇਕਰ ਇਸ ਦੌਰਾਨ ਵਿਆਹ ਵਰਗੇ ਸ਼ੁਭ ਕੰਮ ਕੀਤੇ ਜਾਣ ਤਾਂ ਸ਼ੁੱਕਰ ਦੀ ਪੂਰੀ ਊਰਜਾ ਨਹੀਂ ਮਿਲਦੀ, ਜਿਸ ਕਾਰਨ ਭਵਿੱਖ 'ਚ ਵਿਆਹੁਤਾ ਜੀਵਨ 'ਚ ਸਮੱਸਿਆਵਾਂ ਆ ਸਕਦੀਆਂ ਹਨ। ਇਸੇ ਵਿਸ਼ੇਸ਼ ਕਾਰਨ ਕਰਕੇ ਵਿਆਹ ਦੇ ਨਾਲ ਮੁੰਡਨ, ਸਗਾਈ, ਗ੍ਰਹਿ ਪ੍ਰਵੇਸ਼ ਵਰਗੇ ਕੰਮ ਵੀ ਇਸ ਦੌਰਾਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸ਼ੁੱਕਰ ਅਸਤ ਕੀ ਹੁੰਦਾ ਹੈ?
ਸ਼ੁੱਕਰ ਅਸਤ ਨੂੰ ਤਾਰਾ ਡੁੱਬਣਾ ਵੀ ਕਿਹਾ ਜਾਂਦਾ ਹੈ। ਇਹ ਗ੍ਰਹਿ ਕੁਝ ਸਮੇਂ ਲਈ ਅਸਤ ਅਵਸਥਾ 'ਚ ਇਸ ਲਈ ਚਲਾ ਜਾਂਦਾ ਹੈ ਕਿਉਂਕਿ ਸੌਰ ਮੰਡਲ ਦੇ ਸਾਰੇ ਗ੍ਰਹਿ ਸੂਰਜ ਦੀ ਪਰਿਕਰਮਾ ਕਰਦੇ ਹਨ ਅਤੇ ਜਦੋਂ ਇਹ ਸੂਰਜ ਦੇ ਸਭ ਤੋਂ ਨੇੜੇ ਹੁੰਦੇ ਹਨ ਤਾਂ ਸੂਰਜ ਦੀ ਰੌਸ਼ਨੀ ਦੇ ਸਾਹਮਣੇ ਇਨ੍ਹਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ।
ਇਸੇ ਕਾਰਨ ਜਦੋਂ ਸ਼ੁੱਕਰ ਗ੍ਰਹਿ ਸੂਰਜ ਦੇ ਨੇੜੇ ਹੁੰਦਾ ਹੈ ਤਾਂ ਇਸ ਦੀ ਰੌਸ਼ਨੀ ਵੀ ਘੱਟ ਹੋ ਜਾਂਦੀ ਹੈ ਅਤੇ ਕੁਝ ਸਮੇਂ ਲਈ ਇਹ ਆਸਮਾਨ 'ਚ ਦਿਖਾਈ ਨਹੀਂ ਦਿੰਦਾ। ਦੂਰੋਂ ਇਹ ਗ੍ਰਹਿ ਕਿਸੇ ਤਾਰੇ ਵਾਂਗ ਨਜ਼ਰ ਆਉਂਦਾ ਹੈ ਅਤੇ ਇਸ ਦੀ ਰੌਸ਼ਨੀ ਸਵੇਰ ਦੇ ਸਮੇਂ ਵੀ ਦਿਖਾਈ ਦਿੰਦੀ ਹੈ। ਇਸੇ ਕਾਰਨ ਇਸ ਨੂੰ ਭੋਰ ਦਾ ਤਾਰਾ ਵੀ ਕਿਹਾ ਜਾਂਦਾ ਹੈ। ਇਸੇ ਵਜ੍ਹਾ ਨਾਲ ਜਦੋਂ ਇਹ ਅਸਤ ਅਵਸਥਾ 'ਚ ਹੁੰਦਾ ਹੈ ਤਾਂ ਇਸ ਨੂੰ ਤਾਰਾ ਡੁੱਬਣਾ ਵੀ ਕਿਹਾ ਜਾਂਦਾ ਹੈ।
ਸਾਲ 'ਚ ਕਿੰਨੇ ਦਿਨ ਸ਼ੁੱਕਰ ਅਸਤ ਅਵਸਥਾ 'ਚ ਰਹਿੰਦਾ ਹੈ?
ਜੋਤਿਸ਼ ਮੁਤਾਬਕ ਪੂਰੇ ਸਾਲ 'ਚ ਲਗਭਗ 50 ਤੋਂ 60 ਦਿਨਾਂ ਲਈ ਸ਼ੁੱਕਰ ਅਸਤ ਅਵਸਥਾ 'ਚ ਰਹਿੰਦਾ ਹੈ। ਇਸ ਸਾਲ 2026 'ਚ ਸ਼ੁੱਕਰ 23 ਸਤੰਬਰ ਨੂੰ ਅਸਤ ਅਵਸਥਾ 'ਚ ਚਲਾ ਗਿਆ ਹੈ ਅਤੇ ਲਗਭਗ 37 ਦਿਨਾਂ ਤੱਕ ਅਸਤ ਅਵਸਥਾ 'ਚ ਹੀ ਰਹੇਗਾ।
ਇਸ ਤੋਂ ਬਾਅਦ ਅਕਤੂਬਰ ਮਹੀਨੇ 'ਚ 30 ਤਾਰੀਖ ਨੂੰ ਸ਼ੁੱਕਰ ਮੁੜ ਉਦੈ ਹੋਵੇਗਾ। ਸ਼ੁੱਕਰ ਦੀ ਅਸਤ ਅਵਸਥਾ ਦੌਰਾਨ ਵਿਆਹ ਵਰਗੇ ਮੰਗਲਿਕ ਕੰਮ ਬੰਦ ਹੋ ਜਾਂਦੇ ਹਨ ਅਤੇ ਇਸ ਦਾ ਰਾਸ਼ੀਆਂ 'ਤੇ ਵੀ ਪ੍ਰਭਾਵ ਹੁੰਦਾ ਹੈ। ਸ਼ੁੱਕਰ ਦੇ ਅਸਤ ਅਵਸਥਾ 'ਚ ਆਉਣ ਕਾਰਨ ਆਉਣ ਵਾਲੇ ਕੁਝ ਦਿਨਾਂ 'ਚ ਵਿਆਹ ਜਾਂ ਹੋਰ ਮੰਗਲਿਕ ਕੰਮਾਂ 'ਤੇ ਰੋਕ ਲੱਗ ਗਈ ਹੈ ਅਤੇ ਇਸੇ ਕਾਰਨ ਸਤੰਬਰ ਅਤੇ ਅਕਤੂਬਰ 'ਚ ਵਿਆਹ ਦੀ ਕੋਈ ਸ਼ੁਭ ਤਾਰੀਖ ਨਹੀਂ ਹੈ।
ਸ਼ੁੱਕਰ ਅਸਤ ਹੋਣ 'ਤੇ ਵਿਆਹ ਨਾ ਕਰਨ ਦੇ ਕਈ ਕਾਰਨਾਂ 'ਚੋਂ ਇੱਕ ਕਾਰਨ ਵਿਆਹੁਤਾ ਜੀਵਨ 'ਚ ਸ਼ੁੱਕਰ ਦਾ ਆਸ਼ੀਰਵਾਦ ਨਾ ਮਿਲਣਾ ਮੰਨਿਆ ਜਾਂਦਾ ਹੈ। ਇਸੇ ਕਾਰਨ ਜਦੋਂ ਸ਼ੁੱਕਰ ਅਸਤ ਹੁੰਦਾ ਹੈ ਤਾਂ ਵਿਆਹ ਦੀਆਂ ਰਸਮਾਂ ਦੀ ਮਨਾਹੀ ਹੁੰਦੀ ਹੈ।