- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਚਰਿਤਮਾਨਸ ਅਨੁਸਾਰ, ਰਾਵਣ ਵਧ ਤੋਂ ਬਾਅਦ ਵਿਭੀਸ਼ਣ ਦਾ ਲੰਕਾ ਦੇ ਰਾਜਾ ਵਜੋਂ ਰਾਜਯਾਭਿਸ਼ੇਕ ਤਾਂ ਕਰ ਦਿੱਤਾ ਗਿਆ, ਪਰ ਮੰਦੋਦਰੀ ਨੇ ਵਿਭੀਸ਼ਣ ਨੂੰ ਆਪਣੇ ਨਵੇਂ ਜੀਵਨ ਸਾਥੀ ਵਜੋਂ ਸਵੀਕਾਰ ਕੀਤਾ। ਆਖ਼ਰ ਇਕ ਪਤੀਵ੍ਰਤਾ ਇਸਤਰੀ ਨੇ ਅਜਿਹਾ ਕਠੋਰ ਫ਼ੈਸਲਾ ਕਿਉਂ ਲਿਆ? ਆਓ ਇਸ ਦੇ ਪਿੱਛੇ ਦੇ ਤਿੰਨ ਸਭ ਤੋਂ ਵੱਡੇ ਕਾਰਨ ਜਾਣਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਦੁਸਹਿਰੇ ਵਾਲੇ ਦਿਨ ਰਾਵਣ ਵਧ ਦੀ ਕਹਾਣੀ ਤਾਂ ਹਰ ਕੋਈ ਜਾਣਦਾ ਹੈ ਪਰ ਯੁੱਧ ਖ਼ਤਮ ਹੋਣ ਤੋਂ ਬਾਅਦ ਲੰਕਾ ਦੇ ਰਾਜਮਹਿਲ 'ਚ ਕੀ ਹੋਇਆ, ਇਹ ਅੱਜ ਵੀ ਇਕ ਬਹੁਤ ਵੱਡਾ ਰਹੱਸ ਹੈ। ਰਾਵਣ ਦੀ ਮੌਤ ਤੋਂ ਬਾਅਦ ਲੰਕਾ ਪੂਰੀ ਤਰ੍ਹਾਂ ਅਨਾਥ ਤੇ ਤਬਾਹ ਹੋ ਚੁੱਕੀ ਸੀ। ਅਜਿਹੇ 'ਚ ਲੰਕਾ ਦੀ ਮਹਾਰਾਣੀ ਮੰਦੋਦਰੀ ਸਾਹਮਣੇ ਨਾ ਸਿਰਫ਼ ਆਪਣੇ ਪਤੀ ਅਤੇ ਪੁੱਤਰਾਂ ਨੂੰ ਖੋਹਣ ਦਾ ਵੱਡਾ ਦੁੱਖ ਸੀ, ਬਲਕਿ ਲੰਕਾ ਦੇ ਭਵਿੱਖ ਦੀ ਇਕ ਬੇਹੱਦ ਡਰਾਉਣੀ ਤਸਵੀਰ ਵੀ ਸੀ।
ਰਾਮਚਰਿਤਮਾਨਸ ਅਨੁਸਾਰ, ਰਾਵਣ ਵਧ ਤੋਂ ਬਾਅਦ ਵਿਭੀਸ਼ਣ ਦਾ ਲੰਕਾ ਦੇ ਰਾਜਾ ਵਜੋਂ ਰਾਜਯਾਭਿਸ਼ੇਕ ਤਾਂ ਕਰ ਦਿੱਤਾ ਗਿਆ, ਪਰ ਮੰਦੋਦਰੀ ਨੇ ਵਿਭੀਸ਼ਣ ਨੂੰ ਆਪਣੇ ਨਵੇਂ ਜੀਵਨ ਸਾਥੀ ਵਜੋਂ ਸਵੀਕਾਰ ਕੀਤਾ। ਆਖ਼ਰ ਇਕ ਪਤੀਵ੍ਰਤਾ ਇਸਤਰੀ ਨੇ ਅਜਿਹਾ ਕਠੋਰ ਫ਼ੈਸਲਾ ਕਿਉਂ ਲਿਆ? ਆਓ ਇਸ ਦੇ ਪਿੱਛੇ ਦੇ ਤਿੰਨ ਸਭ ਤੋਂ ਵੱਡੇ ਕਾਰਨ ਜਾਣਦੇ ਹਾਂ।
ਯੁੱਧ ਖ਼ਤਮ ਹੋਣ ਤੋਂ ਬਾਅਦ ਲੰਕਾ ਦੀ ਪਰਜਾ ਵਿਭੀਸ਼ਣ ਨੂੰ ਆਸਾਨੀ ਨਾਲ ਰਾਜਾ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਪਰਜਾ ਦੀਆਂ ਨਜ਼ਰਾਂ 'ਚ ਵਿਭੀਸ਼ਣ ਕੁਲਧ੍ਰੋਹੀ ਸਨ ਜੋ ਦੁਸ਼ਮਣ ਨਾਲ ਮਿਲੇ ਹੋਏ ਸਨ। ਅਜਿਹੇ 'ਚ ਬਗਾਵਤ ਦਾ ਪੂਰਾ ਖ਼ਦਸ਼ਾ ਸੀ। ਉਦੋਂ ਭਗਵਾਨ ਸ਼੍ਰੀ ਰਾਮ ਨੇ ਵਿਭੀਸ਼ਣ ਨੂੰ ਸੁਝਾਅ ਦਿੱਤਾ ਕਿ ਲੰਕਾ ਦੀ ਸੱਤਾ ਨੂੰ ਸਥਿਰਤਾ ਦੇਣ ਤੇ ਪਰਜਾ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਨੂੰ ਮਹਾਰਾਣੀ ਮੰਦੋਦਰੀ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ।
ਸ਼ੁਰੂਆਤ 'ਚ ਮੰਦੋਦਰੀ ਇਸ ਪ੍ਰਸਤਾਵ ਲਈ ਤਿਆਰ ਨਹੀਂ ਸਨ ਅਤੇ ਉਨ੍ਹਾਂ ਇਕਾਂਤਵਾਸ ਚੁਣ ਲਿਆ ਸੀ। ਪਰ ਜਦੋਂ ਉਨ੍ਹਾਂ ਨੇ ਦੇਖਿਆ ਕਿ ਬਿਨਾਂ ਕੁਸ਼ਲ ਅਗਵਾਈ ਦੇ ਲੰਕਾ ਦੀ ਬਚੀ-ਖੁਚੀ ਫ਼ੌਜ ਤੇ ਪਰਜਾ ਆਪਸ 'ਚ ਲੜ ਕੇ ਨਸ਼ਟ ਹੋ ਜਾਵੇਗੀ ਤਾਂ ਉਨ੍ਹਾਂ ਨੇ ਲੰਕਾ ਦੇ ਹਿੱਤ ਵਿਚ ਆਪਣੀਆਂ ਨਿੱਜੀ ਭਾਵਨਾਵਾਂ ਦਾ ਬਲੀਦਾਨ ਦੇ ਦਿੱਤਾ। ਮੰਦੋਦਰੀ ਜਾਣਦੀ ਸੀ ਕਿ ਵਿਭੀਸ਼ਣ ਧਰਮਾਤਮਾ ਹਨ ਤੇ ਉਨ੍ਹਾਂ ਨਾਲ ਮਿਲ ਕੇ ਹੀ ਲੰਕਾ ਨੂੰ ਦੁਬਾਰਾ ਸੋਨੇ ਦੀ ਨਗਰੀ ਬਣਾਇਆ ਜਾ ਸਕਦਾ ਹੈ।
ਰਾਵਣ ਦੇ ਵੰਸ਼ ਦੇ ਲਗਪਗ ਸਾਰੇ ਪੁਰਸ਼ ਮਾਰੇ ਜਾ ਚੁੱਕੇ ਸਨ। ਰਾਜਕੁਲ ਦੀਆਂ ਅਣਗਿਣਤ ਵਿਧਵਾ ਇਸਤਰੀਆਂ ਤੇ ਅਨਾਥ ਬੱਚਿਆਂ ਨੂੰ ਸੁਰੱਖਿਆ ਦੀ ਲੋੜ ਸੀ। ਵਿਭੀਸ਼ਣ ਨਾਲ ਵਿਆਹ ਕਰ ਕੇ ਮੰਦੋਦਰੀ ਨੇ ਉਨ੍ਹਾਂ ਸਾਰੀਆਂ ਇਸਤਰੀਆਂ ਨੂੰ ਆਸਰਾ ਦਿੱਤਾ ਅਤੇ ਲੰਕਾ ਦੇ ਕੁਲ ਨੂੰ ਪੂਰੀ ਤਰ੍ਹਾਂ ਖ਼ਤਮ ਹੋਣ ਤੋਂ ਬਚਾ ਲਿਆ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।