ਰਾਮਾਇਣ ਲਿਖਣ ਤੋਂ ਪਹਿਲਾਂ ਮਹਾਰਿਸ਼ੀ ਵਾਲਮੀਕਿ ਨੇ ਨਾਰਦ ਮੁਨੀ ਤੋਂ ਹੀ ਕਿਉਂ ਲਈ ਸੀ 'ਸਲਾਹ'? ਦੂਸਰੇ ਸਲੋਕ 'ਚ ਲੁਕਿਆ ਹੈ ਸਭ ਤੋਂ ਵੱਡਾ ਕਾਰਨ
ਵਾਲਮੀਕਿ ਜੀ ਧਰਤੀ 'ਤੇ ਮੌਜੂਦ ਅਜਿਹੇ ਅਸਲ ਅਤੇ ਆਦਰਸ਼ ਮਨੁੱਖ ਬਾਰੇ ਜਾਣਨਾ ਚਾਹੁੰਦੇ ਸਨ, ਜਿਸ 'ਚ ਸਾਰੇ 16 ਉੱਤਮ ਗੁਣ ਇਕੱਠੇ ਹੋਣ। ਸਿਰਫ਼ ਨਾਰਦ ਮੁਨੀ ਹੀ ਸਨ, ਜੋ ਵਾਲਮੀਕਿ ਜੀ ਦੀ ਇਸ ਜਿਗਿਆਸਾ ਨੂੰ ਸ਼ਾਂਤ ਕਰਕੇ ਉਨ੍ਹਾਂ ਨੂੰ ਸ੍ਰੀ ਰਾਮ ਦੇ ਮਹਾਨ ਚਰਿੱਤਰ ਬਾਰੇ ਦੱਸ ਸਕਦੇ ਸਨ।
Publish Date: Sat, 28 Nov 2026 09:26 AM (IST)
Updated Date: Sat, 28 Nov 2026 09:27 AM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਰਾਮਾਇਣ ਨੂੰ ਬਹੁਤ ਮਹੱਤਵਪੂਰਨ ਗ੍ਰੰਥ ਮੰਨਿਆ ਜਾਂਦਾ ਹੈ। ਇਸ ਗ੍ਰੰਥ ਤੋਂ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ। ਇਸ 'ਚ ਅਜਿਹੇ ਕਈ ਪਾਤਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਮਾਇਣ ਦੀ ਰਚਨਾ ਕਰਨ ਦਾ ਵਿਚਾਰ ਮਹਾਰਿਸ਼ੀ ਵਾਲਮੀਕਿ ਦੇ ਮਨ 'ਚ ਕਿਵੇਂ ਆਇਆ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਦੇਵਰਿਸ਼ੀ ਨਾਰਦ ਦਾ ਹੀ ਸਿਮਰਨ ਕਿਉਂ ਕੀਤਾ? ਜੇਕਰ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤਾਂ ਆਓ, ਇਸ ਲੇਖ 'ਚ ਤੁਹਾਨੂੰ ਇਸ ਪ੍ਰਸੰਗ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਇਸ ਪ੍ਰਸੰਗ ਦਾ ਵਰਣਨ ਵਾਲਮੀਕਿ ਰਾਮਾਇਣ ਦੇ ਬਾਲਕਾਂਡ ਦੇ ਦੂਜੇ ਸ਼ਲੋਕ 'ਚ ਮਿਲਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦੂਜੇ ਸ਼ਲੋਕ ਦੇ ਆਧਾਰ 'ਤੇ ਮਹਾਰਿਸ਼ੀ ਵਾਲਮੀਕਿ ਨੇ ਨਾਰਦ ਮੁਨੀ ਦਾ ਸਿਮਰਨ ਇਕ ਆਦਰਸ਼ ਮਨੁੱਖ ਦੀ ਖੋਜ ਲਈ ਕੀਤਾ ਸੀ।
ਰਾਮਾਇਣ ਦਾ ਦੂਜਾ ਸਲੋਕ
को न्वस्मिन्साम्प्रतं लोके गुणवान्कश्च वीर्यवान् ।
धर्मज्ञश्च कृतज्ञश्च सत्यवाक्यो दृढव्रतः ॥
ਰਾਮਾਇਣ ਦੇ ਇਸ ਸ਼ਲੋਕ ਦਾ ਅਰਥ ਹੈ ਕਿ ਇਸ ਮੌਜੂਦਾ ਸੰਸਾਰ 'ਚ ਅਜਿਹਾ ਕਿਹੜਾ ਵਿਅਕਤੀ ਹੈ, ਜੋ ਗੁਣਵਾਨ, ਪਰਾਕ੍ਰਮੀ, ਧਰਮ ਦਾ ਗਿਆਤਾ, ਸ਼ੁਕਰਗੁਜ਼ਾਰ, ਸੱਚ ਬੋਲਣ ਵਾਲਾ ਅਤੇ ਦ੍ਰਿੜ੍ਹ ਪ੍ਰਤਿੱਗਿਆ ਵਾਲਾ ਹੋਵੇ?
ਇਸ ਸ਼ਲੋਕ ਰਾਹੀਂ ਮਹਾਰਿਸ਼ੀ ਵਾਲਮੀਕਿ ਨੇ ਨਾਰਦ ਮੁਨੀ ਤੋਂ ਸਵਾਲ ਪੁੱਛਿਆ ਸੀ ਕਿ ਇਸ ਸੰਸਾਰ 'ਚ ਅਜਿਹਾ ਕਿਹੜਾ ਵਿਅਕਤੀ ਹੈ, ਜੋ ਗੁਣਵਾਨ, ਪਰਾਕ੍ਰਮੀ, ਧਰਮ ਦਾ ਗਿਆਤਾ, ਸ਼ੁਕਰਗੁਜ਼ਾਰ, ਸੱਚ ਬੋਲਣ ਵਾਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਹੋਵੇ?
ਮਹਾਰਿਸ਼ੀ ਵਾਲਮੀਕਿ ਨੇ ਇਹ ਸਵਾਲ ਦੇਵਰਿਸ਼ੀ ਨਾਰਦ ਤੋਂ ਇਸ ਲਈ ਕੀਤਾ ਸੀ, ਕਿਉਂਕਿ ਉਹ ਤਿੰਨਾਂ ਲੋਕਾਂ 'ਚ ਵਿਚਰਨ ਵਾਲੇ ਸਰਬੱਗਿਆਨੀ ਮੁਨੀ ਹਨ। ਇਸ ਲਈ ਸਿਰਫ਼ ਉਹੀ ਇਨ੍ਹਾਂ ਖ਼ਾਸ ਗੁਣਾਂ ਵਾਲੇ ਮਨੁੱਖ ਬਾਰੇ ਦੱਸ ਸਕਦੇ ਸਨ।
ਵਾਲਮੀਕਿ ਜੀ ਧਰਤੀ 'ਤੇ ਮੌਜੂਦ ਅਜਿਹੇ ਅਸਲ ਅਤੇ ਆਦਰਸ਼ ਮਨੁੱਖ ਬਾਰੇ ਜਾਣਨਾ ਚਾਹੁੰਦੇ ਸਨ, ਜਿਸ 'ਚ ਸਾਰੇ 16 ਉੱਤਮ ਗੁਣ ਇਕੱਠੇ ਹੋਣ। ਸਿਰਫ਼ ਨਾਰਦ ਮੁਨੀ ਹੀ ਸਨ, ਜੋ ਵਾਲਮੀਕਿ ਜੀ ਦੀ ਇਸ ਜਿਗਿਆਸਾ ਨੂੰ ਸ਼ਾਂਤ ਕਰਕੇ ਉਨ੍ਹਾਂ ਨੂੰ ਸ੍ਰੀ ਰਾਮ ਦੇ ਮਹਾਨ ਚਰਿੱਤਰ ਬਾਰੇ ਦੱਸ ਸਕਦੇ ਸਨ।