
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇਕਰ ਤੁਹਾਡੀ ਕੁੰਡਲੀ 'ਚ ਪਿੱਤਰ ਦੋਸ਼ ਹੋਵੇ, ਮਾਨਸਿਕ ਤਣਾਅ ਬਣਿਆ ਰਹਿੰਦਾ ਹੋਵੇ ਜਾਂ ਕੋਈ ਵਿਸ਼ੇਸ਼ ਸਿਹਤ ਸਮੱਸਿਆ ਹੋਵੇ, ਤਾਂ ਜਲ ਵਿਚ ਕਾਲੇ ਤਿਲ ਪਾ ਕੇ ਅਰਘ ਦਿਓ। ਇਹ ਉਪਾਅ ਰੋਜ਼ਾਨਾ ਨਾ ਕਰਕੇ ਕੇਵਲ ਐਤਵਾਰ, ਸੂਰਜ ਗ੍ਰਹਿਣ, ਸੰਕਰਾਂਤੀ, ਮੱਸਿਆ ਜਾਂ ਪਿੱਤਰ ਪੱਖ ਦੌਰਾਨ ਹੀ ਕਰਨਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਸੂਰਜ ਦੇਵ ਨੂੰ ਨੌਂ ਗ੍ਰਹਿਆਂ ਦਾ ਰਾਜਾ ਕਿਹਾ ਗਿਆ ਹੈ। ਸੂਰਜ ਦਾ ਸਬੰਧ ਸਾਡੇ ਪਿਤਾ, ਆਤਮਾ, ਵੱਕਾਰ, ਮਾਣ-ਸਨਮਾਨ, ਅਗਵਾਈ ਸਮਰੱਥਾ ਤੇ ਸਰਕਾਰੀ ਨੌਕਰੀ ਨਾਲ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਦੀ ਕੁੰਡਲੀ 'ਚ ਸੂਰਜ ਮਜ਼ਬੂਤ ਸਥਿਤੀ 'ਚ ਹੁੰਦਾ ਹੈ ਤਾਂ ਉਸ ਨੂੰ ਜੀਵਨ ਦੇ ਹਰ ਖੇਤਰ 'ਚ ਸਫ਼ਲਤਾ, ਉੱਚਾ ਅਹੁਦਾ ਤੇ ਸਨਮਾਨ ਆਸਾਨੀ ਨਾਲ ਮਿਲ ਜਾਂਦਾ ਹੈ।
ਇਸ ਦੇ ਉਲਟ, ਜੇਕਰ ਸੂਰਜ ਕਮਜ਼ੋਰ ਜਾਂ ਖ਼ਰਾਬ ਸਥਿਤੀ 'ਚ ਹੋਵੇ ਤਾਂ ਪਿਤਾ ਨਾਲ ਮਤਭੇਦ ਹੋਣ ਲੱਗਦੇ ਹਨ, ਕਰੀਅਰ 'ਚ ਰੁਕਾਵਟਾਂ ਆਉਂਦੀਆਂ ਹਨ, ਮਾਣ-ਸਨਮਾਨ ਨਹੀਂ ਮਿਲਦੀ ਤੇ ਵਿਅਕਤੀ ਨੂੰ ਧਨ-ਦੌਲਤ ਦੇ ਸੰਕਟ 'ਚੋਂ ਲੰਘਣਾ ਪੈਂਦਾ ਹੈ। ਇਸੇ ਕਰਕੇ ਸੂਰਜ ਗ੍ਰਹਿ ਨੂੰ ਬਲਵਾਨ ਕਰਨ ਲਈ ਰੋਜ਼ਾਨਾ ਸਵੇਰੇ ਸੂਰਜ ਨੂੰ ਅਰਘ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।
ਲਾਲ ਚੰਦਨ ਜਾਂ ਰੋਲੀ: ਸੂਰਜ ਦੇਵ ਨੂੰ ਲਾਲ ਰੰਗ ਬਹੁਤ ਪਿਆਰਾ ਹੈ। ਜਲ ਵਿਚ ਲਾਲ ਚੰਦਨ ਜਾਂ ਰੋਲੀ ਪਾ ਕੇ ਅਰਘ ਅਰਪਿਤ ਕਰਨ ਨਾਲ ਸਮਾਜ 'ਚ ਮਾਣ-ਸਨਮਾਨ ਵਧਦਾ ਹੈ ਅਤੇ ਖ਼ੂਨ ਨਾਲ ਸਬੰਧਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਲਾਲ ਫ਼ੁੱਲ: ਲਾਲ ਫ਼ੁੱਲ ਨੂੰ ਹਾਂ-ਪੱਖੀ ਊਰਜਾ (ਸਕਾਰਤਮਕਤਾ) ਦਾ ਪ੍ਰਤੀਕ ਮੰਨਿਆ ਗਿਆ ਹੈ। ਜਲ ਵਿਚ ਲਾਲ ਫ਼ੁੱਲ ਮਿਲਾਉਣ ਨਾਲ ਵਿਅਕਤੀ ਦਾ ਆਤਮ-ਵਿਸ਼ਵਾਸ ਮਜ਼ਬੂਤ ਹੁੰਦਾ ਹੈ ਅਤੇ ਕੰਮਾਂ 'ਚ ਸਫ਼ਲਤਾ ਮਿਲਦੀ ਹੈ।
ਕਣਕ ਦੇ ਦਾਣੇ: ਅਰਘ ਦੇ ਜਲ ਵਿਚ ਕਣਕ ਦੇ ਦਾਣੇ ਪਾਉਣ ਨਾਲ ਧਨ-ਦੌਲਤ 'ਚ ਵਾਧਾ ਹੁੰਦਾ ਹੈ, ਸੂਰਜ ਦੇਵ ਦੀ ਕਿਰਪਾ ਨਾਲ ਕਰੀਅਰ 'ਚ ਤਰੱਕੀ ਮਿਲਦੀ ਹੈ ਅਤੇ ਸੂਰਜ ਗ੍ਰਹਿ ਮਜ਼ਬੂਤ ਹੁੰਦਾ ਹੈ।
ਗੁੜ: ਗੁੜ ਦਾ ਸਬੰਧ ਸੂਰਜ ਤੇ ਮੰਗਲ ਗ੍ਰਹਿ ਨਾਲ ਹੈ। ਜਲ ਵਿਚ ਗੁੜ ਮਿਲਾ ਕੇ ਅਰਘ ਦੇਣ ਨਾਲ ਬੋਲਚਾਲ 'ਚ ਮਿਠਾਸ ਆਉਂਦੀ ਹੈ, ਪਰਿਵਾਰਕ ਕਲੇਸ਼ ਖ਼ਤਮ ਹੁੰਦਾ ਹੈ ਤੇ ਰੁਕੇ ਹੋਏ ਕੰਮ ਫਿਰ ਤੋਂ ਬਣਨ ਲੱਗਦੇ ਹਨ।
ਹਲਦੀ: ਹਲਦੀ ਸ਼ੁੱਭਤਾ ਤੇ ਬ੍ਰਹਿਸਪਤੀ ਗ੍ਰਹਿ ਦਾ ਪ੍ਰਤੀਕ ਹੈ। ਵੀਰਵਾਰ ਦੇ ਦਿਨ ਜਲ ਵਿੱਚ ਹਲਦੀ ਪਾ ਕੇ ਸੂਰਜ ਅਰਘ ਦੇਣ ਨਾਲ ਸਿਹਤ ਉੱਤਮ ਰਹਿੰਦੀ ਹੈ ਅਤੇ ਛੇਤੀ ਵਿਆਹ ਦੇ ਯੋਗ ਬਣਦੇ ਹਨ।
ਜੇਕਰ ਤੁਹਾਡੀ ਕੁੰਡਲੀ 'ਚ ਪਿੱਤਰ ਦੋਸ਼ ਹੋਵੇ, ਮਾਨਸਿਕ ਤਣਾਅ ਬਣਿਆ ਰਹਿੰਦਾ ਹੋਵੇ ਜਾਂ ਕੋਈ ਵਿਸ਼ੇਸ਼ ਸਿਹਤ ਸਮੱਸਿਆ ਹੋਵੇ, ਤਾਂ ਜਲ ਵਿਚ ਕਾਲੇ ਤਿਲ ਪਾ ਕੇ ਅਰਘ ਦਿਓ। ਇਹ ਉਪਾਅ ਰੋਜ਼ਾਨਾ ਨਾ ਕਰਕੇ ਕੇਵਲ ਐਤਵਾਰ, ਸੂਰਜ ਗ੍ਰਹਿਣ, ਸੰਕਰਾਂਤੀ, ਮੱਸਿਆ ਜਾਂ ਪਿੱਤਰ ਪੱਖ ਦੌਰਾਨ ਹੀ ਕਰਨਾ ਚਾਹੀਦਾ ਹੈ।
ਅਰਘ ਦੇ ਜਲ ਵਿਚ ਅਕਸ਼ਤ (ਚੌਲ), ਦੁੱਧ, ਨਮਕ, ਤੇਲ ਤੇ ਘਿਓ ਨਹੀਂ ਪਾਉਣਾ ਚਾਹੀਦਾ। ਅਕਸ਼ਤ ਅਤੇ ਦੁੱਧ ਦਾ ਸਬੰਧ ਚੰਦਰਮਾ ਨਾਲ ਹੁੰਦਾ ਹੈ। ਐਤਵਾਰ ਦੇ ਦਿਨ ਨਮਕ ਦੀ ਵਰਤੋਂ ਵਰਜਿਤ ਹੁੰਦੀ ਹੈ, ਜਦੋਂਕਿ ਤੇਲ ਤੇ ਘਿਓ ਦਾ ਸਬੰਧ ਸ਼ਨੀ ਤੇ ਰਾਹੂ ਗ੍ਰਹਿ ਨਾਲ ਹੈ। ਵਿਰੋਧੀ ਪ੍ਰਕਿਰਤੀ ਵਾਲੇ ਗ੍ਰਹਿਆਂ ਦੀਆਂ ਵਸਤੂਆਂ ਜਲ ਵਿਚ ਮਿਲਾਉਣ ਤੋਂ ਬਚਣਾ ਚਾਹੀਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।