ਨੌਕਰੀ-ਪੈਸਾ ਹੀ ਕਾਫ਼ੀ ਨਹੀਂ! ਧੀ ਲਈ ਵਰ ਚੁਣਦੇ ਸਮੇਂ ਜ਼ਰੂਰ ਪਰਖੋ ਇਹ ਗੁਣ, ਚਾਣਕਿਆ ਨੀਤੀ 'ਚ ਦੱਸੀਆਂ ਅਹਿਮ ਗੱਲਾਂ
ਅੱਜ ਦੇ ਸਮੇਂ ਜਦੋਂ ਲੋਕ ਧੀ ਲਈ ਮੁੰਡਾ ਦੇਖਣ ਜਾਂਦੇ ਹਨ ਤਾਂ ਅਕਸਰ ਉਸ ਦੀ ਪੜ੍ਹਾਈ-ਲਿਖਾਈ ਅਤੇ ਨੌਕਰੀ ਆਦਿ ਬਾਰੇ ਹੀ ਜਾਣਕਾਰੀ ਲੈਂਦੇ ਹਨ। ਪਰ ਚਾਣਕਿਆ ਨੀਤੀ 'ਚ ਦੱਸਿਆ ਗਿਆ ਹੈ ਕਿ ਧੀ ਲਈ ਰਿਸ਼ਤਾ ਤੈਅ ਕਰਦੇ ਸਮੇਂ ਮੁੰਡੇ 'ਚ ਕੁਝ ਖਾਸ ਗੁਣ ਜ਼ਰੂਰ ਦੇਖਣੇ ਚਾਹੀਦੇ ਹਨ। ਇਸ ਨਾਲ ਧੀ ਸਹੁਰੇ ਘਰ 'ਚ ਖੁਸ਼ ਰਹਿ ਸਕਦੀ ਹੈ ਅਤੇ ਉਸ ਨੂੰ ਜ਼ਿੰਦਗੀ 'ਚ ਕਈ ਮੁਸ਼ਕਲਾਂ ਤੋਂ ਬਚਣ 'ਚ ਮਦਦ ਮਿਲ ਸਕਦੀ ਹੈ।
Publish Date: Sun, 04 Oct 2026 04:38 PM (IST)
Updated Date: Sun, 04 Oct 2026 04:43 PM (IST)
ਧਰਮ ਡੈਸਕ, ਨਵੀਂ ਦਿੱਲੀ : ਆਚਾਰੀਆ ਚਾਣਕਿਆ ਨੂੰ ਭਾਰਤ ਦੇ ਮਹਾਨ ਅਰਥਸ਼ਾਸਤਰੀ ਅਤੇ ਮਾਰਗਦਰਸ਼ਕ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਸਫਲ ਜੀਵਨ ਜਿਊਣ ਲਈ ਕਈ ਖਾਸ ਨੀਤੀਆਂ ਦੱਸੀਆਂ ਹਨ। ਮੰਨਿਆ ਜਾਂਦਾ ਹੈ ਕਿ ਜੀਵਨ 'ਚ ਚਾਣਕਯ ਨੀਤੀ ਦਾ ਪਾਲਣ ਕਰਨ ਨਾਲ ਵਿਅਕਤੀ ਨਾ ਸਿਰਫ਼ ਤਰੱਕੀ ਕਰਦਾ ਹੈ, ਸਗੋਂ ਉਸ ਦੇ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ। ਹਰ ਮਾਤਾ-ਪਿਤਾ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਹ ਆਪਣੀ ਧੀ ਲਈ ਇੱਕ ਯੋਗ ਅਤੇ ਸਮਝਦਾਰ ਜੀਵਨਸਾਥੀ ਚੁਣਨ, ਜਿਸ ਨਾਲ ਉਨ੍ਹਾਂ ਦੀ ਧੀ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰੀ ਰਹੇ ਅਤੇ ਉਸ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਾ ਹੋਵੇ।
ਅੱਜ ਦੇ ਸਮੇਂ ਜਦੋਂ ਲੋਕ ਧੀ ਲਈ ਮੁੰਡਾ ਦੇਖਣ ਜਾਂਦੇ ਹਨ ਤਾਂ ਅਕਸਰ ਉਸ ਦੀ ਪੜ੍ਹਾਈ-ਲਿਖਾਈ ਤੇ ਨੌਕਰੀ ਆਦਿ ਬਾਰੇ ਜਾਣਕਾਰੀ ਲੈਂਦੇ ਹਨ। ਪਰ ਚਾਣਕਿਆ ਨੀਤੀ 'ਚ ਦੱਸਿਆ ਗਿਆ ਹੈ ਕਿ ਧੀ ਲਈ ਰਿਸ਼ਤਾ ਤੈਅ ਕਰਦੇ ਸਮੇਂ ਮੁੰਡੇ 'ਚ ਕੁਝ ਖਾਸ ਗੁਣ ਜ਼ਰੂਰ ਦੇਖਣੇ ਚਾਹੀਦੇ ਹਨ। ਇਸ ਨਾਲ ਧੀ ਸਹੁਰੇ ਘਰ 'ਚ ਖੁਸ਼ ਰਹਿ ਸਕਦੀ ਹੈ ਅਤੇ ਉਸ ਨੂੰ ਜ਼ਿੰਦਗੀ 'ਚ ਕਈ ਮੁਸ਼ਕਲਾਂ ਤੋਂ ਬਚਣ 'ਚ ਮਦਦ ਮਿਲ ਸਕਦੀ ਹੈ। ਤੁਹਾਡੇ ਮਨ 'ਚ ਵੀ ਸਵਾਲ ਆ ਰਿਹਾ ਹੋਵੇਗਾ ਕਿ ਮੁੰਡੇ 'ਚ ਅਜਿਹੇ ਕਿਹੜੇ ਗੁਣ ਹੋਣੇ ਚਾਹੀਦੇ ਹਨ, ਜਿਨ੍ਹਾਂ ਨਾਲ ਧੀ ਹਮੇਸ਼ਾ ਖੁਸ਼ ਰਹੇ? ਆਓ ਜਾਣਦੇ ਹਾਂ ਚਾਣਕਿਆ ਨੀਤੀ 'ਚ ਦੱਸੇ ਇਨ੍ਹਾਂ ਖਾਸ ਗੁਣਾਂ ਬਾਰੇ।
ਧਰਮ ਪ੍ਰਤੀ ਆਸਥਾ
ਧੀ ਲਈ ਮੁੰਡਾ ਦੇਖਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਮੁੰਡੇ ਦੀ ਧਰਮ ਪ੍ਰਤੀ ਆਸਥਾ ਹੈ ਜਾਂ ਨਹੀਂ। ਚਾਣਕਿਆ ਨੀਤੀ ਅਨੁਸਾਰ, ਜਿਨ੍ਹਾਂ ਲੋਕਾਂ ਦੀ ਧਰਮ 'ਚ ਆਸਥਾ ਨਹੀਂ ਹੁੰਦੀ, ਉਹ ਪਰਿਵਾਰ ਨੂੰ ਸਹੀ ਢੰਗ ਨਾਲ ਨਹੀਂ ਚਲਾ ਪਾਉਂਦੇ, ਜਿਸ ਕਾਰਨ ਰਿਸ਼ਤਿਆਂ 'ਚ ਦੂਰੀਆਂ ਆ ਸਕਦੀਆਂ ਹਨ।
ਚਾਣਕਿਆ ਦਾ ਮੰਨਣਾ ਸੀ ਕਿ ਪੁਰਸ਼ਾਂ 'ਚ ਧਰਮ ਪ੍ਰਤੀ ਆਸਥਾ ਹੋਣੀ ਚਾਹੀਦੀ ਹੈ। ਇਸ ਨਾਲ ਉਹ ਸੁਖੀ ਅਤੇ ਸਫਲ ਪਰਿਵਾਰ ਬਣਾਉਣ ਵੱਲ ਅੱਗੇ ਵਧ ਸਕਦੇ ਹਨ।
ਮਿਹਨਤੀ ਹੋਣਾ
ਮੁੰਡੇ ਦਾ ਮਿਹਨਤੀ ਹੋਣਾ ਵੀ ਅਹਿਮ ਗੁਣ ਦੱਸਿਆ ਗਿਆ ਹੈ। ਆਚਾਰਿਆ ਚਾਣਕਿਆ ਅਨੁਸਾਰ, ਜੋ ਵਿਅਕਤੀ ਜੀਵਨ 'ਚ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਦਾ ਹੈ, ਉਸ ਨੂੰ ਸਫਲਤਾ ਮਿਲਦੀ ਹੈ। ਅਜਿਹੇ ਮੁੰਡੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਲੋੜੀਂਦੀਆਂ ਚੀਜ਼ਾਂ ਦੀ ਕਮੀ ਨਾ ਰਹਿਣ ਦੇਣ ਲਈ ਮਿਹਨਤ ਕਰਦੇ ਹਨ। ਅਜਿਹੇ ਪੁਰਸ਼ਾਂ ਨੂੰ ਸਮਾਜ ਅਤੇ ਪਰਿਵਾਰ 'ਚ ਵੀ ਸਨਮਾਨ ਮਿਲਦਾ ਹੈ।
ਵਫ਼ਾਦਾਰੀ
ਆਚਾਰੀਆ ਚਾਣਕਿਆ ਅਨੁਸਾਰ ਸੁਖੀ ਤੇ ਸਫਲ ਵਿਆਹੁਤਾ ਜੀਵਨ ਲਈ ਪੁਰਸ਼ 'ਚ ਵਫ਼ਾਦਾਰੀ ਹੋਣਾ ਸਭ ਤੋਂ ਜ਼ਰੂਰੀ ਗੁਣਾਂ 'ਚੋਂ ਇੱਕ ਹੈ। ਹਰ ਔਰਤ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਸਾਥੀ ਪਿਆਰ ਦੇ ਰਿਸ਼ਤੇ 'ਚ ਪੂਰੀ ਤਰ੍ਹਾਂ ਇਮਾਨਦਾਰ ਰਹੇ ਅਤੇ ਜ਼ਿੰਦਗੀ 'ਚ ਕਦੇ ਧੋਖਾ ਨਾ ਦੇਵੇ। ਚਾਣਕਿਆ ਨੀਤੀ ਮੁਤਾਬਕ, ਜਿਨ੍ਹਾਂ ਮੁੰਡਿਆਂ 'ਚ ਆਪਣੇ ਰਿਸ਼ਤੇ ਪ੍ਰਤੀ ਅਟੁੱਟ ਨਿਸ਼ਠਾ ਅਤੇ ਵਫ਼ਾਦਾਰੀ ਹੁੰਦੀ ਹੈ, ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ੀਆਂ ਨਾਲ ਭਰਿਆ ਰਹਿੰਦਾ ਹੈ।