- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਸਤੂ ਸ਼ਾਸਤਰ ਅਨੁਸਾਰ, ਘਰ ਵਿਚ ਪੌਦਿਆਂ ਨੂੰ ਜਿਸ ਵੀ ਦਿਸ਼ਾ ਵਿਚ ਰੱਖਿਆ ਜਾਂਦਾ ਹੈ, ਉਹ ਊਰਜਾ ਦੇ ਪ੍ਰਵਾਹ ਨੂੰ ਖ਼ਾਸ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਘਰ ਵਿਚ ਰੁੱਖਾਂ-ਪੌਦਿਆਂ ਨੂੰ ਸਹੀ ਦਿਸ਼ਾ ਵਿਚ ਰੱਖਣ ਨਾਲ ਪਾਜ਼ੇਟਿਵ ਐਨਰਜੀ (ਸਕਾਰਾਤਮਕ ਊਰਜਾ) ਵਧਦੀ ਹੈ, ਸਿਹਤ ਵਿਚ ਬਿਹਤਰ ਸੁਧਾਰ ਦੇਖਣ ਨੂੰ ਮਿਲਦਾ ਹੈ ਅਤੇ ਪੈਸਾ ਵੀ ਆਕਰਸ਼ਿਤ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਵਾਸਤੂ ਸ਼ਾਸਤਰ ਦਾ ਗਿਆਨ ਸਿਰਫ਼ ਵਾਸਤੂ ਕਲਾ ਤੇ ਡਿਜ਼ਾਈਨ ਤਕ ਹੀ ਸੀਮਤ ਨਹੀਂ ਹੈ, ਬਲਕਿ ਰੁੱਖਾਂ-ਪੌਦਿਆਂ 'ਤੇ ਵੀ ਇਸਦੇ ਨਿਯਮ ਲਾਗੂ ਹੁੰਦੇ ਹਨ। ਵਾਸਤੂ ਸ਼ਾਸਤਰ ਮੁਤਾਬਕ, ਰੁੱਖਾਂ-ਪੌਦਿਆਂ ਨੂੰ ਸਕਾਰਾਤਮਕ ਊਰਜਾ, ਸਿਹਤ ਤੇ ਖ਼ੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਾਲਾ ਮੰਨਿਆ ਜਾਂਦਾ ਹੈ। ਕਈ ਲੋਕ ਘਰ ਦੇ ਮੁੱਖ ਦੁਆਰ ਨੂੰ ਵੱਖ-ਵੱਖ ਰੁੱਖਾਂ-ਪੌਦਿਆਂ ਨਾਲ ਸਜਾਉਂਦੇ ਹਨ, ਪਰ ਵਾਸਤੂ ਅਨੁਸਾਰ ਕੁਝ ਖ਼ਾਸ ਤਰ੍ਹਾਂ ਦੇ ਰੁੱਖ-ਪੌਦੇ ਘਰ ਦੇ ਮੁੱਖ ਦੁਆਰ 'ਤੇ ਨਹੀਂ ਲਗਾਉਣੇ ਚਾਹੀਦੇ। ਆਓ ਜਾਣਦੇ ਹਾਂ ਕਿਹੜੇ ਹਨ ਉਹ ਰੁੱਖ-ਪੌਦੇ?
ਵਾਸਤੂ ਸ਼ਾਸਤਰ ਅਨੁਸਾਰ, ਘਰ ਵਿਚ ਪੌਦਿਆਂ ਨੂੰ ਜਿਸ ਵੀ ਦਿਸ਼ਾ ਵਿਚ ਰੱਖਿਆ ਜਾਂਦਾ ਹੈ, ਉਹ ਊਰਜਾ ਦੇ ਪ੍ਰਵਾਹ ਨੂੰ ਖ਼ਾਸ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਘਰ ਵਿਚ ਰੁੱਖਾਂ-ਪੌਦਿਆਂ ਨੂੰ ਸਹੀ ਦਿਸ਼ਾ ਵਿਚ ਰੱਖਣ ਨਾਲ ਪਾਜ਼ੇਟਿਵ ਐਨਰਜੀ (ਸਕਾਰਾਤਮਕ ਊਰਜਾ) ਵਧਦੀ ਹੈ, ਸਿਹਤ ਵਿਚ ਬਿਹਤਰ ਸੁਧਾਰ ਦੇਖਣ ਨੂੰ ਮਿਲਦਾ ਹੈ ਅਤੇ ਪੈਸਾ ਵੀ ਆਕਰਸ਼ਿਤ ਹੁੰਦਾ ਹੈ।
ਉੱਤਰ ਅਤੇ ਪੂਰਬ ਦਿਸ਼ਾਵਾਂ- ਇਹ ਦਿਸ਼ਾਵਾਂ ਜ਼ਿਆਦਾਤਰ ਰੁੱਖ-ਪੌਦੇ ਲਗਾਉਣ ਲਈ ਸਹੀ ਦਿਸ਼ਾ ਹਨ, ਕਿਉਂਕਿ ਇਨ੍ਹਾਂ ਦਿਸ਼ਾਵਾਂ 'ਚ ਲੋੜੀਂਦੀ ਮਾਤਰਾ 'ਚ ਧੁੱਪ ਰਹਿੰਦੀ ਹੈ। ਇਸ ਦਿਸ਼ਾ ਵਿਚ ਪੌਦਿਆਂ ਨੂੰ ਰੱਖਣ ਨਾਲ ਘਰ ਵਿੱਚ ਸੁਖ-ਸਮ੍ਰਿੱਧੀ ਦਾ ਸੰਚਾਰ ਬਣਿਆ ਰਹਿੰਦਾ ਹੈ।
ਦੱਖਣ ਅਤੇ ਪੱਛਮ ਦਿਸ਼ਾਵਾਂ- ਵਾਸਤੂ ਮੁਤਾਬਕ, ਇਹ ਦਿਸ਼ਾਵਾਂ ਵੀ ਪੌਦੇ ਲਗਾਉਣ ਲਈ ਸਹੀ ਮੰਨੀਆਂ ਜਾਂਦੀਆਂ ਹਨ। ਘਰ 'ਚ ਦੱਖਣ-ਪੱਛਮ ਦਿਸ਼ਾ ਵਿਚ ਕੰਡੇਦਾਰ ਪੌਦਾ ਲਗਾਉਣ ਨਾਲ ਨਕਾਰਾਤਮਕ ਊਰਜਾ ਤੋਂ ਬਚਾਅ ਹੁੰਦਾ ਹੈ।
ਉੱਤਰ ਪੂਰਬ ਦਿਸ਼ਾ- ਜਿਸ ਨੂੰ ਈਸ਼ਾਨ ਕੋਣ ਵੀ ਕਿਹਾ ਜਾਂਦਾ ਹੈ, ਇਸ ਦਿਸ਼ਾ ਵਿਚ ਤੁਲਸੀ ਦਾ ਪੌਦਾ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਘਰ ਵਿੱਚ ਤੁਲਸੀ ਦਾ ਪੌਦਾ ਲਗਾਉਣ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
ਵਾਸਤੂ ਸ਼ਾਸਤਰ ਅਨੁਸਾਰ ਘਰ ਦੇ ਮੁੱਖ ਦੁਆਰ 'ਤੇ ਕੁਝ ਖ਼ਾਸ ਤਰ੍ਹਾਂ ਦੇ ਪੌਦਿਆਂ ਨੂੰ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਪੌਦੇ ਚੰਗੀ ਕਿਸਮਤ, ਸਿਹਤ ਤੇ ਖ਼ੁਸ਼ਹਾਲੀ ਨੂੰ ਆਕਰਸ਼ਿਤ ਕਰਦੇ ਹਨ।
ਤੁਲਸੀ ਦਾ ਪੌਦਾ: ਘਰ ਦੇ ਮੁੱਖ ਦੁਆਰ 'ਤੇ ਤੁਲਸੀ ਦਾ ਪੌਦਾ ਲਗਾਉਣਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਹਿੰਦੂ ਸੰਸਕ੍ਰਿਤੀ 'ਚ ਤੁਲਸੀ ਨੂੰ ਸ਼ਾਂਤੀ ਲਿਆਉਣ ਵਾਲਾ, ਹਵਾ ਨੂੰ ਸ਼ੁੱਧ ਕਰਨ ਵਾਲਾ ਅਤੇ ਸਕਾਰਾਤਮਕ ਊਰਜਾ ਵਾਲਾ ਪੌਦਾ ਮੰਨਿਆ ਜਾਂਦਾ ਹੈ।
ਮਨੀ ਪਲਾਂਟ: ਘਰ ਦੇ ਮੁੱਖ ਦੁਆਰ 'ਤੇ ਮਨੀ ਪਲਾਂਟ ਦਾ ਪੌਦਾ ਲਗਾਉਣ ਨਾਲ ਵਿੱਤੀ ਸਥਿਰਤਾ (ਆਰਥਿਕ ਮਜ਼ਬੂਤੀ) ਬਣੀ ਰਹਿੰਦੀ ਹੈ। ਇਸ ਨੂੰ ਮੁੱਖ ਦੁਆਰ 'ਤੇ ਦੱਖਣ-ਪੂਰਬੀ ਕੋਨੇ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਐਰੇਕਾ ਪਾਮ: ਘਰ ਦੇ ਮੇਨ ਗੇਟ 'ਤੇ ਐਰੇਕਾ ਪਾਮ ਦਾ ਪੌਦਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਘਰ ਦੇ ਮੁੱਖ ਦੁਆਰ 'ਤੇ ਲਗਾਉਣ ਨਾਲ ਹਵਾ ਦੀ ਗੁਣਵੱਤਾ 'ਚ ਸੁਧਾਰ ਦੇ ਨਾਲ-波 ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਿਆ ਰਹਿੰਦਾ ਹੈ।
ਬਾਂਸ ਦਾ ਪੌਦਾ : ਵਾਸਤੂ ਸ਼ਾਸਤਰ 'ਚ ਬਾਂਸ ਦੇ ਪੌਦੇ ਨੂੰ ਕਿਸਮਤ ਅਤੇ ਸੁਭਾਗ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਘਰ ਦੇ ਅੰਦਰ ਜਾਂ ਮੁੱਖ ਦੁਆਰ 'ਤੇ ਪੂਰਬ ਜਾਂ ਦੱਖਣ-ਪੂਰਬ ਦਿਸ਼ਾ ਵਿੱਚ ਲਗਾਉਣਾ ਸਹੀ ਮੰਨਿਆ ਜਾਂਦਾ ਹੈ।
ਜੇਡ ਪਲਾਂਟ: ਵਾਸਤੂ ਮੁਤਾਬਕ, ਜੇਡ ਦਾ ਪੌਦਾ ਖ਼ੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਮੁੱਖ ਦੁਆਰ 'ਤੇ ਪੂਰਬ ਦਿਸ਼ਾ ਵਿੱਚ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਸਨੇਕ ਪਲਾਂਟ: ਘਰ ਦੇ ਮੁੱਖ ਦੁਆਰ 'ਤੇ ਸਨੇਕ ਪਲਾਂਟ ਲਗਾਉਣਾ ਵੀ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਵਾਸਤੂ ਅਨੁਸਾਰ ਇਹ ਪੌਦਾ ਹਵਾ ਨੂੰ ਸ਼ੁੱਧ ਕਰਨ ਦੇ ਨਾਲ-ਨਾਲ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ। ਇਸ ਪੌਦੇ ਨੂੰ ਘਰ ਵਿੱਚ ਲਗਾਉਣ ਨਾਲ ਭਾਰੀ ਊਰਜਾ ਦੀ ਸਮੱਸਿਆ ਦੂਰ ਹੁੰਦੀ ਹੈ।
ਵਾਸਤੂ ਮੁਤਾਬਕ, ਜਿੱਥੇ ਕੁਝ ਪੌਦਿਆਂ ਨੂੰ ਘਰ ਦੇ ਮੁੱਖ ਦੁਆਰ 'ਤੇ ਲਗਾਉਣ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ, ਉੱਥੇ ਹੀ ਕੁਝ ਅਜਿਹੇ ਵੀ ਪੌਦੇ ਹਨ ਜਿਨ੍ਹਾਂ ਨੂੰ ਘਰ ਜਾਂ ਮੇਨ ਗੇਟ 'ਤੇ ਲਗਾਉਣ ਨਾਲ ਨਕਾਰਾਤਮਕ ਨਤੀਜੇ ਦੇਖਣ ਨੂੰ ਮਿਲ ਸਕਦੇ ਹਨ।
ਬੋਨਸਾਈ ਦਾ ਪੌਦਾ: ਘਰ ਵਿਚ ਜਾਂ ਘਰ ਦੇ ਬਾਹਰ ਬੋਨਸਾਈ ਦਾ ਪੌਦਾ ਲਗਾਉਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਮੁਤਾਬਕ ਇਨ੍ਹਾਂ ਨੂੰ ਘਰ 'ਚ ਨਹੀਂ ਲਗਾਉਣਾ ਚਾਹੀਦੇ।
ਕੈਕਟਸ ਜਾਂ ਕੰਡੇਦਾਰ ਪੌਦੇ: ਕੈਕਟਸ ਜਾਂ ਕਿਸੇ ਵੀ ਤਰ੍ਹਾਂ ਦਾ ਕੰਡੇਦਾਰ ਪੌਦਾ ਨਕਾਰਾਤਮਕ ਊਰਜਾ ਅਤੇ ਕਲੇਸ਼ ਨੂੰ ਹੱਵਾ ਦਿੰਦਾ ਹੈ, ਇਸ ਕਰਕੇ ਇਨ੍ਹਾਂ ਨੂੰ ਘਰ ਵਿੱਚ ਲਗਾਉਣ ਦੀ ਮਨਾਹੀ ਹੁੰਦੀ成।
ਇਮਲੀ ਅਤੇ ਮਹਿੰਦੀ ਦਾ ਰੁੱਖ: ਵਾਸਤੂ ਮੁਤਾਬਕ, ਇਮਲੀ ਜਾਂ ਮਹਿੰਦੀ ਦਾ ਪੌਦਾ ਘਰ ਦੇ ਮੁੱਖ ਦੁਆਰ 'ਤੇ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ, ਇਸ ਵਜ੍ਹਾ ਕਰਕੇ ਇਨ੍ਹਾਂ ਨੂੰ ਘਰ ਦੇ ਅੰਦਰ ਨਹੀਂ ਰੱਖਣਾ ਚਾਹੀਦਾ।
ਕਿੱਕਰ ਦਾ ਰੁੱਖ: ਵਾਸਤੂ ਅਤੇ ਧਰਮ ਸ਼ਾਸਤਰ ਦੇ ਅਨੁਸਾਰ, ਕਿੱਕਰ ਦਾ ਰੁੱਖ ਘਰ ਵਿਚ ਲਗਾਉਣਾ ਬਹੁਤ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਪੌਦੇ ਨੂੰ ਘਰ ਦੇ ਮੁੱਖ ਦੁਆਰ 'ਤੇ ਲਗਾਉਣ ਨਾਲ ਪਰਿਵਾਰਕ ਕਲੇਸ਼ ਅਤੇ ਤਣਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਪਾਹ ਤੇ ਰੇਸ਼ਮ ਦਾ ਪੌਦਾ: ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਦੇ ਮੁੱਖ ਦੁਆਰ 'ਤੇ ਭੁੱਲ ਕੇ ਵੀ ਕਪਾਹ ਅਤੇ ਰੇਸ਼ਮ ਦਾ ਪੌਦਾ ਨਹੀਂ ਲਗਾਉਣਾ ਚਾਹੀਦਾ। ਇਸ ਪੌਦੇ ਨੂੰ ਘਰ ਵਿਚ ਲਗਾਉਣ ਨਾਲ ਆਰਥਿਕ ਪਰੇਸ਼ਾਨੀਆਂ ਅਤੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।