- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੂ ਪੁਰਾਣਾਂ ਮੁਤਾਬਕ, ਉਹ ਮਨੁੱਖ ਜਿਸਦੀ ਮੌਤ ਸਮੇਂ ਤੋਂ ਪਹਿਲਾਂ ਹੀ ਹੋ ਜਾਂਦੀ ਹੈ, ਪਰ ਸਰੀਰ ਤਿਆਗਣ ਤੋਂ ਬਾਅਦ ਵੀ ਉਸਦੀ ਆਤਮਾ ਇਸ ਲੋਕ ਦਾ ਤਿਆਗ ਨਹੀਂ ਕਰਦੀ ਹੈ, ਬਲਕਿ ਆਪਣਾ ਜੀਵਨ ਕਾਲ ਪੂਰਾ ਕਰਨ ਲਈ ਇਸ ਸੰਸਾਰ ਵਿਚ ਰਹਿੰਦੀ ਹੈ, ਉਸਨੂੰ ਹੀ ਅਕਾਲ ਮੌਤ ਕਿਹਾ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਇਸ ਦੁਨੀਆ ਵਿਚ ਜਨਮ ਲੈਣ ਵਾਲੇ ਹਰੇਕ ਜੀਵ ਦੀ ਮੌਤ ਤੈਅ ਹੈ। ਕਈ ਲੋਕ ਜੀਵਨ ਦਾ ਲੰਬਾ ਅਨੁਭਵ ਲੈਣ ਤੋਂ ਬਾਅਦ ਦੇਹ ਤਿਆਗਦੇ ਹਨ, ਜਦਕਿ ਕਈ ਲੋਕ ਅਕਾਲ ਮੌਤ ਨੂੰ ਪ੍ਰਾਪਤ ਹੋ ਜਾਂਦੇ ਹਨ। ਮਨੁੱਖ ਦਾ ਜੀਵਨ 4 ਪੜਾਵਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ, ਜਿਸ ਵਿਚ ਪਹਿਲਾ ਪੜਾਅ ਸ਼ਿਸ਼ੂ, ਦੂਜਾ ਕਿਸ਼ੋਰ, ਤੀਜਾ ਜਵਾਨੀ ਤੇ ਚੌਥਾ ਬੁਢਾਪਾ ਅਵਸਥਾ ਹੈ।
ਹਿੰਦੂ ਪੁਰਾਣਾਂ ਮੁਤਾਬਕ, ਉਹ ਮਨੁੱਖ ਜਿਸਦੀ ਮੌਤ ਸਮੇਂ ਤੋਂ ਪਹਿਲਾਂ ਹੀ ਹੋ ਜਾਂਦੀ ਹੈ, ਪਰ ਸਰੀਰ ਤਿਆਗਣ ਤੋਂ ਬਾਅਦ ਵੀ ਉਸਦੀ ਆਤਮਾ ਇਸ ਲੋਕ ਦਾ ਤਿਆਗ ਨਹੀਂ ਕਰਦੀ ਹੈ, ਬਲਕਿ ਆਪਣਾ ਜੀਵਨ ਕਾਲ ਪੂਰਾ ਕਰਨ ਲਈ ਇਸ ਸੰਸਾਰ ਵਿਚ ਰਹਿੰਦੀ ਹੈ, ਉਸਨੂੰ ਹੀ ਅਕਾਲ ਮੌਤ ਕਿਹਾ ਜਾਂਦਾ ਹੈ।
ਗਰੁੜ ਪੁਰਾਣ ਦੇ ਅਨੁਸਾਰ, ਜੇਕਰ ਕਿਸੇ ਵਿਅਕਤੀ ਦੀ ਮੌਤ ਐਕਸੀਡੈਂਟ, ਅੱਗ 'ਚ ਸੜ ਕੇ, ਪਾਣੀ 'ਚ ਡੁੱਬ ਕੇ, ਸੱਪ ਦੇ ਕੱਟਣ ਨਾਲ, ਕਿਸੇ ਜੰਗਲੀ ਜਾਨਵਰ ਦੇ ਹਮਲੇ ਨਾਲ ਜਾਂ ਆਤਮ ਹੱਤਿਆ ਰਾਹੀਂ ਹੁੰਦੀ ਹੈ, ਉਸਨੂੰ ਅਕਾਲ ਮੌਤ ਕਿਹਾ ਜਾਂਦਾ ਹੈ।
ਗਰੁੜ ਪੁਰਾਣ 'ਚ ਦੱਸਿਆ ਗਿਆ ਹੈ ਕਿ ਮਨੁੱਖ ਆਪਣੇ ਪਿਛਲੇ ਜਨਮ ਦੇ ਸ਼ੁਭ ਜਾਂ ਅਸ਼ੁਭ ਕਰਮਾਂ ਦਾ ਫਲ ਲੈ ਕੇ ਆਉਂਦਾ ਹੈ ਅਤੇ ਉਸੇ ਕਰਮ ਸਬੰਧਾਂ ਕਾਰਨ ਉਸਨੂੰ ਅਚਾਨਕ ਕੋਈ ਬਿਪਤਾ ਘੇਰ ਲੈਂਦੀ ਹੈ। ਜਦੋਂ ਮਨੁੱਖ ਦੇ ਪਾਪ ਕਰਮਾਂ ਦਾ ਘੜਾ ਭਰ ਜਾਂਦਾ ਹੈ ਤਾਂ ਵਿਅਕਤੀ ਦੀ ਜਾਣਕਾਰੀ ਤੋਂ ਬਿਨਾਂ ਹੀ ਬਲਵਾਨ ਕਾਲ ਜਿਸਨੂੰ ਮੌਤ ਦਾ ਦੂਜਾ ਨਾਮ ਵੀ ਕਿਹਾ ਜਾਂਦਾ ਹੈ, ਉਸਨੂੰ ਇਕ ਸੱਪ ਦੀ ਤਰ੍ਹਾਂ ਆ ਕੇ ਡੱਸ ਲੈਂਦਾ ਹੈ।
ਗਰੁੜ ਪੁਰਾਣ ਦੇ ਕਰਮ ਵਿਪਾਕ ਅਧਿਆਏ 'ਚ ਸਾਫ਼-ਸਾਫ਼ ਲਿਖਿਆ ਹੈ ਕਿ ਜੋ ਵਿਅਕਤੀ ਦੂਜਿਆਂ ਨਾਲ ਕਰੂਰਤਾ ਤੇ ਅਨਿਆਂ ਕਰਦਾ ਹੈ, ਉਸਦੀ ਮੌਤ ਵੀ ਕਰੂਰ ਤਰੀਕੇ ਨਾਲ ਹੁੰਦੀ ਹੈ। ਜੋ ਕਿਸੇ ਦੇ ਘਰ ਜਾਂ ਜੰਗਲ ਵਿਚ ਅੱਗ ਲਗਾਉਂਦਾ ਹੈ, ਉਹ ਅਗਲੇ ਜਨਮ 'ਚ ਅੱਗ ਵਿਚ ਸਾੜਿਆ ਜਾਂਦਾ ਹੈ।
ਇਸ ਤੋਂ ਇਲਾਵਾ ਜੋ ਦੂਜਿਆਂ ਨੂੰ ਜ਼ਹਿਰ ਦਿੰਦਾ ਹੈ ਜਾਂ ਹਿੰਸਕ ਜਾਨਵਰਾਂ ਵਾਂਗ ਵਿਵਹਾਰ ਕਰਦਾ ਹੈ, ਉਹ ਅਗਲੇ ਜਨਮ ਵਿੱਚ ਸੱਪ ਦੇ ਕੱਟਣ, ਚੋਰ-ਡਾਕੂਆਂ ਵੱਲੋਂ ਕਤਲ ਜਾਂ ਜੰਗਲ ਵਿੱਚ ਸ਼ੇਰ ਆਦਿ ਹਿੰਸਕ ਜਾਨਵਰਾਂ ਦੇ ਦੁਆਰਾ ਅਕਾਲ ਮੌਤ ਮਰਦਾ ਹੈ।
ਗਰੁੜ ਪੁਰਾਣ ਅਨੁਸਾਰ ਅਕਾਲ ਮੌਤ ਮਰਨ ਵਾਲੀਆਂ ਆਤਮਾਵਾਂ ਅਕਸਰ ਭੂਤ-ਪ੍ਰੇਤ ਬਣ ਕੇ ਭਟਕਦੀਆਂ ਹਨ। ਅਜਿਹੀਆਂ ਆਤਮਾਵਾਂ ਦੀ ਸ਼ਾਂਤੀ ਤੇ ਉਧਾਰ ਲਈ ਪਰਿਵਾਰ ਵਾਲਿਆਂ ਨੂੰ ਖਾਸ ਤੌਰ 'ਤੇ ਨਾਰਾਇਣ ਬਲੀ ਦਾ ਅਨੁਸ਼ਠਾਨ ਕਰਨਾ ਚਾਹੀਦਾ ਹੈ।
ਅਜਿਹਾ ਕਰਨ ਨਾਲ ਮ੍ਰਿਤਕ ਵਿਅਕਤੀ ਦੀਆਂ ਆਤਮਾਵਾਂ ਸਾਰੇ ਪਾਪਾਂ ਤੋਂ ਮੁਕਤ ਹੋ ਕੇ ਸਵਰਗ ਨੂੰ ਪ੍ਰਾਪਤ ਹੁੰਦੀਆਂ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।