- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਮਾਨਤਾ ਅਨੁਸਾਰ, ਜਦੋਂ ਗਣੇਸ਼ ਚਤੁਰਥੀ ’ਤੇ ਭਗਵਾਨ ਗਣੇਸ਼ ਸਾਡੇ ਘਰਾਂ 'ਚ ਆਉਂਦੇ ਹਨ ਤਾਂ ਸੁੱਖ-ਸਮ੍ਰਿੱਧੀ ਲਿਆਉਂਦੇ ਹਨ ਤੇ ਵਿਸਰਜਣ ਦੇ ਸਮੇਂ ਉਹ ਆਪਣੇ ਨਾਲ ਪਰਿਵਾਰ ਦੇ ਸਾਰੇ ਦੁੱਖਾਂ, ਬਿਮਾਰੀਆਂ ਤੇ ਰੁਕਾਵਟਾਂ ਨੂੰ ਵੀ ਜਲ ਵਿਚ ਪ੍ਰਵਾਹਿਤ ਕਰ ਦਿੰਦੇ ਹਨ। ਅਜਿਹੇ ਵਿਚ ਆਓ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਗਣੇਸ਼ ਵਿਸਰਜਣ ਕਿਸ ਦਿਨ ਕੀਤਾ ਜਾਵੇਗਾ ਤੇ ਇਸ ਦੇ ਸ਼ੁੱਭ ਮਹੂਰਤ ਕੀ ਹਨ।

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, ਭਾਦੋਂ ਸ਼ੁਕਲ ਪੱਖ ਦੀ ਚਤੁਰਦਸ਼ੀ ਤਿਥੀ ’ਤੇ ਅਨੰਤ ਚਤੁਰਦਸ਼ੀ (Anant Chaturdashi 2026) ਮਨਾਈ ਜਾਂਦੀ ਹੈ। ਇਸ ਦਿਨ ਗਣੇਸ਼ ਵਿਸਰਜਣ (Ganesh Visarjan 2026) ਕੀਤਾ ਜਾਂਦਾ ਹੈ। ਇਸ ਮੌਕੇ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਕਰਨ ਤੋਂ ਬਾਅਦ ਗਣੇਸ਼ ਵਿਸਰਜਣ ਕਰਨ ਦੀ ਪਰੰਪਰਾ ਹੈ। ਇਸ ਉਤਸਵ ਦੀ ਸ਼ੁਰੂਆਤ ਗਣੇਸ਼ ਚਤੁਰਥੀ ਤੋਂ ਹੁੰਦੀ ਹੈ।
ਧਾਰਮਿਕ ਮਾਨਤਾ ਅਨੁਸਾਰ, ਜਦੋਂ ਗਣੇਸ਼ ਚਤੁਰਥੀ ’ਤੇ ਭਗਵਾਨ ਗਣੇਸ਼ ਸਾਡੇ ਘਰਾਂ 'ਚ ਆਉਂਦੇ ਹਨ ਤਾਂ ਸੁੱਖ-ਸਮ੍ਰਿੱਧੀ ਲਿਆਉਂਦੇ ਹਨ ਤੇ ਵਿਸਰਜਣ ਦੇ ਸਮੇਂ ਉਹ ਆਪਣੇ ਨਾਲ ਪਰਿਵਾਰ ਦੇ ਸਾਰੇ ਦੁੱਖਾਂ, ਬਿਮਾਰੀਆਂ ਅਤੇ ਰੁਕਾਵਟਾਂ ਨੂੰ ਵੀ ਜਲ ਵਿਚ ਪ੍ਰਵਾਹਿਤ ਕਰ ਦਿੰਦੇ ਹਨ। ਅਜਿਹੇ ਵਿਚ ਆਓ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਗਣੇਸ਼ ਵਿਸਰਜਣ ਕਿਸ ਦਿਨ ਕੀਤਾ ਜਾਵੇਗਾ ਤੇ ਇਸ ਦੇ ਸ਼ੁੱਭ ਮਹੂਰਤ ਕੀ ਹਨ।
ਵੈਦਿਕ ਪੰਚਾਂਗ ਅਨੁਸਾਰ, ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਤਿਥੀ ਦੀ ਸ਼ੁਰੂਆਤ 24 ਸਤੰਬਰ ਨੂੰ ਰਾਤ 11 ਵੱਜ ਕੇ 18 ਮਿੰਟ ’ਤੇ ਹੋਵੇਗੀ। ਉੱਥੇ ਹੀ ਇਸ ਤਿਥੀ ਦਾ ਸਮਾਪਨ 25 ਸਤੰਬਰ ਨੂੰ ਰਾਤ 11 ਵੱਜ ਕੇ 08 ਮਿੰਟ ’ਤੇ ਹੋਵੇਗਾ। ਉਦਯਾ ਤਿਥੀ ਦੇ ਅਨੁਸਾਰ ਅਨੰਤ ਚਤੁਰਦਸ਼ੀ ਦਾ ਤਿਉਹਾਰ 25 ਸਤੰਬਰ ਨੂੰ ਮਨਾਇਆ ਜਾਵੇਗਾ। ਇਸੇ ਦਿਨ ਗਣੇਸ਼ ਵਿਸਰਜਣ (Ganesh Visarjan Kab Hai) ਕੀਤਾ ਜਾਵੇਗਾ।
ਅਨੰਤ ਚਤੁਰਦਸ਼ੀ ਪੂਜਾ ਮਹੂਰਤ: ਸਵੇਰੇ 06 ਵੱਜ ਕੇ 11 ਮਿੰਟ ਤੋਂ 11 ਵੱਜ ਕੇ 06 ਮਿੰਟ ਤਕ।
ਸਵੇਰੇ : ਮਹੂਰਤ (ਚਰ, ਲਾਭ, ਅੰਮ੍ਰਿਤ)- ਸਵੇਰੇ 06 ਵੱਜ ਕੇ 11 ਮਿੰਟ ਤੋਂ 10 ਵੱਜ ਕੇ 42 ਮਿੰਟ ਤਕ।
ਦੁਪਹਿਰ ਬਾਅਦ ਮਹੂਰਤ (ਸ਼ੁੱਭ)- ਦੁਪਹਿਰ 12 ਵੱਜ ਕੇ 13 ਮਿੰਟ ਤੋਂ 01 ਵੱਜ ਕੇ 43 ਮਿੰਟ ਤੱਕ।
ਦੁਪਹਿਰ ਬਾਅਦ ਮਹੂਰਤ (ਚਰ)- ਦੁਪਹਿਰ 04 ਵੱਜ ਕੇ 44 ਮਿੰਟ ਤੋਂ 06 ਵੱਜ ਕੇ 14 ਮਿੰਟ ਤੱਕ।
ਰਾਤਰੀ ਮਹੂਰਤ (ਲਾਭ)- ਰਾਤ 09 ਵੱਜ ਕੇ 14 ਮਿੰਟ ਤੋਂ 10 ਵੱਜ ਕੇ 43 ਮਿੰਟ ਤੱਕ।
ਰਾਤਰੀ ਮਹੂਰਤ (ਸ਼ੁਭ, ਅੰਮ੍ਰਿਤ, ਚਰ)- ਰਾਤ 12 ਵੱਜ ਕੇ 13 ਮਿੰਟ ਤੋਂ 04 ਵੱਜ ਕੇ 42 ਮਿੰਟ ਤੱਕ।
ਬ੍ਰਹਮ ਮਹੂਰਤ- ਸਵੇਰੇ 04 ਵੱਜ ਕੇ 35 ਮਿੰਟ ਤੋਂ 05 ਵੱਜ ਕੇ 23 ਮਿੰਟ ਤਕ।
ਅਭਿਜੀਤ ਮਹੂਰਤ- ਸਵੇਰੇ 11 ਵੱਜ ਕੇ 48 ਮਿੰਟ ਤੋਂ 12 ਵੱਜ ਕੇ 37 ਮਿੰਟ ਤੱਕ।
ਵਿਜੈ ਮਹੂਰਤ- ਦੁਪਹਿਰ 02 ਵੱਜ ਕੇ 13 ਮਿੰਟ ਤੋਂ 03 ਵੱਜ ਕੇ 01 ਮਿੰਟ ਤੱਕ।
ਗੌਧੂਲੀ ਮਹੂਰਤ- ਸ਼ਾਮ 06 ਵੱਜ ਕੇ 14 ਮਿੰਟ ਤੋਂ 06 ਵੱਜ ਕੇ 38 ਮਿੰਟ ਤੱਕ।
ਰਵੀ ਯੋਗ- ਸਵੇਰੇ 06 ਵੱਜ ਕੇ 11 ਮਿੰਟ ਤੋਂ 11 ਵੱਜ ਕੇ 22 ਮਿੰਟ ਤੱਕ।
ਹਿੰਦੂ ਧਰਮ 'ਚ ਗਣੇਸ਼ ਵਿਸਰਜਣ ਦਾ ਵਿਸ਼ੇਸ਼ ਮਹੱਤਵ ਹੈ। ਗਣੇਸ਼ ਉਤਸਵ ਦੌਰਾਨ ਭਗਵਾਨ ਗਣੇਸ਼ ਨੂੰ 10 ਦਿਨਾਂ ਤਕ ਇਕ ਪਿਆਰੇ ਮਹਿਮਾਨ ਵਜੋਂ ਘਰ ਵਿਚ ਰੱਖਿਆ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਦੀ ਰੋਜ਼ਾਨਾ ਪੂਜਾ-ਅਰਚਨਾ ਕਰਨ ਦੀ ਪਰੰਪਰਾ ਹੈ। ਨਾਲ ਹੀ ਫਲ, ਮੋਦਕ ਆਦਿ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ। ਇਸ ਨਾਲ ਪ੍ਰਭੂ ਪ੍ਰਸੰਨ ਹੋ ਕੇ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਪ੍ਰਦਾਨ ਕਰਦੇ ਹਨ ਅਤੇ ਭਗਤਾਂ ਨੂੰ ਸ਼ੁਭ ਫਲ ਪ੍ਰਾਪਤ ਹੁੰਦਾ ਹੈ। ਅਨੰਤ ਚਤੁਰਦਸ਼ੀ ਦੇ ਦਿਨ ਪੂਰੇ ਸਨਮਾਨ ਅਤੇ ਉਤਸ਼ਾਹ ਨਾਲ ਗਣੇਸ਼ ਵਿਸਰਜਣ ਕੀਤਾ ਜਾਂਦਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।