
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕਾਦਸ਼ੀ ਤਿਥੀ ਨੂੰ ਗਿਆਰਸ ਵੀ ਕਿਹਾ ਜਾਂਦਾ ਹੈ। ਇਸ ਸਾਲ ਸਤੰਬਰ ਮਹੀਨੇ 'ਚ ਵੀ 2 ਇਕਾਦਸ਼ੀ ਤਿਥੀਆਂ ਪੈਣਗੀਆਂ। ਪਹਿਲੀ ਅਜਾ ਇਕਾਦਸ਼ੀ ਤੇ ਦੂਜੀ ਪਰਿਵਰਤਿਨੀ ਇਕਾਦਸ਼ੀ ਹੈ। 7 ਸਤੰਬਰ, ਸੋਮਵਾਰ ਨੂੰ ਪਹਿਲੀ ਇਕਾਦਸ਼ੀ ਯਾਨੀ ਅਜਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਉੱਥੇ ਹੀ, ਸਤੰਬਰ ਮਹੀਨੇ ਦੀ ਦੂਜੀ ਇਕਾਦਸ਼ੀ ਯਾਨੀ ਪਰਿਵਰਤਿਨੀ ਇਕਾਦਸ਼ੀ ਦਾ ਵਰਤ ਮੰਗਲਵਾਰ, 22 ਸਤੰਬਰ ਨੂੰ ਰੱਖਿਆ ਜਾਵੇਗਾ। ਇਨ੍ਹਾਂ ਦੋਵੇਂ ਵਰਤਾਂ ਦਾ ਪਾਰਣ ਵਰਤ ਦੇ ਅਗਲੇ ਦਿਨ ਹੋਵੇਗਾ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਇਕਾਦਸ਼ੀ ਤਿਥੀ ਦਾ ਖਾਸ ਮਹੱਤਵ ਹੁੰਦਾ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ-ਅਰਚਨਾ ਕਰਨ ਦਾ ਵਿਧਾਨ ਹੈ। ਇਸ ਤੋਂ ਇਲਾਵਾ ਇਸ ਦਿਨ ਵਰਤ ਵੀ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੋ ਵੀ ਭਗਤ ਇਕਾਦਸ਼ੀ ਦਾ ਵਰਤ ਰੱਖਦਾ ਹੈ, ਉਸ ਨੂੰ ਮੌਤ ਤੋਂ ਬਾਅਦ ਮੋਖ ਦੀ ਪ੍ਰਾਪਤੀ ਹੁੰਦੀ ਹੈ।
ਇਕ ਸਾਲ ਵਿਚ ਕੁੱਲ 24 ਵਾਰ ਇਕਾਦਸ਼ੀ ਆਉਂਦੀ ਹੈ, ਯਾਨੀ ਹਰ ਮਹੀਨੇ 2 ਵਾਰ ਇਕਾਦਸ਼ੀ ਪੈਂਦੀ ਹੈ। ਇੱਥੇ ਅਸੀਂ ਤੁਹਾਨੂੰ ਸਤੰਬਰ 2026 'ਚ ਪੈਣ ਵਾਲੀ ਇਕਾਦਸ਼ੀ ਤਿਥੀ ਬਾਰੇ ਦੱਸਣ ਜਾ ਰਹੇ ਹਾਂ।
ਇਕਾਦਸ਼ੀ ਤਿਥੀ ਨੂੰ ਗਿਆਰਸ ਵੀ ਕਿਹਾ ਜਾਂਦਾ ਹੈ। ਇਸ ਸਾਲ ਸਤੰਬਰ ਮਹੀਨੇ 'ਚ ਵੀ 2 ਇਕਾਦਸ਼ੀ ਤਿਥੀਆਂ ਪੈਣਗੀਆਂ। ਪਹਿਲੀ ਅਜਾ ਇਕਾਦਸ਼ੀ ਤੇ ਦੂਜੀ ਪਰਿਵਰਤਿਨੀ ਇਕਾਦਸ਼ੀ ਹੈ। 7 ਸਤੰਬਰ, ਸੋਮਵਾਰ ਨੂੰ ਪਹਿਲੀ ਇਕਾਦਸ਼ੀ ਯਾਨੀ ਅਜਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਉੱਥੇ ਹੀ, ਸਤੰਬਰ ਮਹੀਨੇ ਦੀ ਦੂਜੀ ਇਕਾਦਸ਼ੀ ਯਾਨੀ ਪਰਿਵਰਤਿਨੀ ਇਕਾਦਸ਼ੀ ਦਾ ਵਰਤ ਮੰਗਲਵਾਰ, 22 ਸਤੰਬਰ ਨੂੰ ਰੱਖਿਆ ਜਾਵੇਗਾ। ਇਨ੍ਹਾਂ ਦੋਵੇਂ ਵਰਤਾਂ ਦਾ ਪਾਰਣ ਵਰਤ ਦੇ ਅਗਲੇ ਦਿਨ ਹੋਵੇਗਾ।
ਅਜਾ ਇਕਾਦਸ਼ੀ ਵਰਤ ਦੀ ਸ਼ੁਰੂਆਤ- 7 ਸਤੰਬਰ 2026, ਸੋਮਵਾਰ
ਇਕਾਦਸ਼ੀ ਤਿਥੀ ਸ਼ੁਰੂ- 6 ਸਤੰਬਰ ਦੀ ਸ਼ਾਮ 7 ਵੱਜ ਕੇ 29 ਮਿੰਟ ’ਤੇ
ਇਕਾਦਸ਼ੀ ਤਿਥੀ ਸਮਾਪਤ- 7 ਸਤੰਬਰ ਦੀ ਸ਼ਾਮ 5 ਵੱਜ ਕੇ 3 ਮਿੰਟ ’ਤੇ
ਅਜਾ ਇਕਾਦਸ਼ੀ ਵਰਤ ਦਾ ਪਾਰਣ- 8 ਸਤੰਬਰ ਦੀ ਸਵੇਰ 6 ਵੱਜ ਕੇ 82 ਮਿੰਟ ਤੋਂ ਲੈ ਕੇ 8 ਵੱਜ ਕੇ 33 ਮਿੰਟ ਤੱਕ
ਪਾਰਣ ਵਾਲੇ ਦਿਨ ਦੁਆਦਸ਼ੀ ਸਮਾਪਤ- ਦੁਪਹਿਰ 2 ਵੱਜ ਕੇ 42 ਮਿੰਟ ’ਤੇ
ਭਾਰਤ ਦੇ ਕਈ ਹਿੱਸਿਆਂ 'ਚ ਅਜਾ ਇਕਾਦਸ਼ੀ ਨੂੰ ਅੰਨਦਾ ਇਕਾਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਜਾ ਇਕਾਦਸ਼ੀ ਨੂੰ ਲੈ ਕੇ ਧਾਰਮਿਕ ਮਾਨਤਾ ਹੈ ਕਿ ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਅਤੇ ਵਰਤ ਰੱਖਣ ਨਾਲ ਵਿਅਕਤੀ ਨੂੰ ਆਪਣੇ ਪੁਰਾਣੇ ਪਾਪਾਂ ਤੋਂ ਮੁਕਤੀ ਮਿਲਦੀ ਹੈ। ਇਸ ਤੋਂ ਇਲਾਵਾ ਪਰਿਵਾਰ 'ਚ ਸੁੱਖ ਅਤੇ ਸ਼ਾਂਤੀ ਦੀ ਕਾਮਨਾ ਲਈ ਵੀ ਇਹ ਵਰਤ ਰੱਖਿਆ ਜਾਂਦਾ ਹੈ।
ਸਤੰਬਰ ਮਹੀਨੇ ਦੀ ਦੂਜੀ ਇਕਾਦਸ਼ੀ 22 ਸਤੰਬਰ, ਮੰਗਲਵਾਰ ਦੇ ਦਿਨ ਰੱਖੀ ਜਾਵੇਗੀ। ਇਸ ਨੂੰ ਪਾਰਸ਼ਵ ਇਕਾਦਸ਼ੀ ਤੇ ਪਦਮਾ ਇਕਾਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਪਰਿਵਰਤਿਨੀ ਇਕਾਦਸ਼ੀ ਵਰਤ- 22 ਸਤੰਬਰ 2026, ਮੰਗਲਵਾਰ
ਇਕਾਦਸ਼ੀ ਤਿਥੀ ਦੀ ਸ਼ੁਰੂਆਤ- 21 ਸਤੰਬਰ ਦੀ ਰਾਤ 8 ਵਜੇ ਤੋਂ
ਇਕਾਦਸ਼ੀ ਤਿਥੀ ਦੀ ਸਮਾਪਤੀ- 22 ਸਤੰਬਰ ਨੂੰ ਰਾਤ 9 ਵੱਜ ਕੇ 43 ਮਿੰਟ ’ਤੇ
ਵਰਤ ਦਾ ਪਾਰਨ- 23 ਸਤੰਬਰ ਦੀ ਸਵੇਰ 6 ਵੱਜ ਕੇ 9 ਮਿੰਟ ਤੋਂ ਲੈ ਕੇ 8 ਵੱਜ ਕੇ 35 ਮਿੰਟ ਤੱਕ
ਪਾਰਣ ਵਾਲੇ ਦਿਨ ਦੁਆਦਸ਼ੀ ਤਿਥੀ ਦਾ ਸਮਾਪਤ- ਰਾਤ 10 ਵੱਜ ਕੇ 50 ਮਿੰਟ ’ਤੇ
ਪਰਿਵਰਤਿਨੀ ਇਕਾਦਸ਼ੀ ਚਾਤੁਰਮਾਸ ਦੌਰਾਨ ਆਉਂਦੀ ਹੈ। ਮੰਨਿਆ ਜਾਂਦਾ ਹੈ ਕਿ ਯੋਗ ਨਿਦਰਾ 'ਚ ਬਿਰਾਜਮਾਨ ਭਗਵਾਨ ਵਿਸ਼ਨੂੰ ਇਸ ਦਿਨ ਆਪਣੀ ਕਰਵਟ ਬਦਲਦੇ ਹਨ, ਜਿਸ ਕਾਰਨ ਇਸ ਨੂੰ ਪਰਿਵਰਤਿਨੀ ਇਕਾਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵਰਤ ਭਗਵਾਨ ਵਿਸ਼ਨੂੰ ਦੇ ਵਾਮਨ ਅਵਤਾਰ ਨਾਲ ਜੁੜਿਆ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।