
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇਕਰ ਤੁਸੀਂ ਵਾਰ-ਵਾਰ ਕਿਸੇ ਇਕ ਹੀ ਭਗਵਾਨ ਨੂੰ ਸੁਪਨੇ 'ਚ ਦੇਖਦੇ ਹੋ ਤਾਂ ਇਹ ਤੁਹਾਡੇ ਜੀਵਨ ਲਈ ਖਾਸ ਸੰਕੇਤ ਦਿੰਦਾ ਹੈ। ਅਲੱਗ-ਅਲੱਗ ਭਗਵਾਨਾਂ ਦਾ ਸੁਪਨਾ ਜੀਵਨ ਅਤੇ ਭਵਿੱਖ ਲਈ ਅਲੱਗ ਸੰਕੇਤ ਦਿੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਕਈ ਵਾਰ ਸੁਪਨੇ 'ਚ ਅਸੀਂ ਅਜਿਹੀਆਂ ਚੀਜ਼ਾਂ ਦੇਖਦੇ ਹਾਂ ਜਿਨ੍ਹਾਂ ਦਾ ਅਸਲ ਜੀਵਨ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਹੁੰਦਾ ਹੈ। ਜਿੱਥੇ ਕੁਝ ਸੁਪਨੇ ਸਾਨੂੰ ਵਰਤਮਾਨ 'ਚ ਹੋਣ ਵਾਲੀਆਂ ਘਟਨਾਵਾਂ ਦਾ ਅਹਿਸਾਸ ਕਰਵਾਉਂਦੇ ਹਨ, ਉੱਥੇ ਹੀ ਕੁਝ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਬਦਲਾਅ ਦਾ ਸੰਕੇਤ ਵੀ ਦਿੰਦੇ ਹਨ। ਅਜਿਹੇ ਹੀ ਕੁਝ ਸੁਪਨੇ ਹੁੰਦੇ ਹਨ ਭਗਵਾਨ ਦੇ।
ਕਈ ਵਾਰ ਅਸੀਂ ਸੁਪਨੇ 'ਚ ਕਿਸੇ ਈਸ਼ਵਰ ਨੂੰ ਦੇਖਦੇ ਹਾਂ ਤੇ ਇਹ ਸੋਚਣ ਲੱਗਦੇ ਹਾਂ ਕਿ ਨਾ ਜਾਣੇ ਅਜਿਹੇ ਸੁਪਨੇ ਦਾ ਕੀ ਮਤਲਬ ਹੋ ਸਕਦਾ ਹੈ। ਅਲੱਗ-ਅਲੱਗ ਮਾਨਤਾਵਾਂ, ਸੰਸਕ੍ਰਿਤੀਆਂ ਤੇ ਧਰਮਾਂ 'ਚ ਦੇਵੀ-ਦੇਵਤਿਆਂ ਅਤੇ ਸੁਪਨਿਆਂ ਜ਼ਰੀਏ ਇਨਸਾਨਾਂ ਨਾਲ ਗੱਲ ਕਰਨ ਦੀ ਉਨ੍ਹਾਂ ਦੀ ਸਮਰੱਥਾ ਬਾਰੇ ਅਲੱਗ-ਅਲੱਗ ਵਿਚਾਰ ਹਨ।
ਜਿੱਥੇ ਕੁਝ ਮਾਨਤਾਵਾਂ ਦੱਸਦੀਆਂ ਹਨ ਕਿ ਸੁਪਨੇ 'ਚ ਦੇਵੀ-ਦੇਵਤਿਆਂ ਨੂੰ ਦੇਖਣਾ ਜਾਂ ਉਨ੍ਹਾਂ ਤੋਂ ਕੋਈ ਸੁਨੇਹਾ ਮਿਲਣਾ ਬਿਲਕੁਲ ਸੁਭਾਵਿਕ ਹੁੰਦਾ ਹੈ, ਉੱਥੇ ਹੀ ਕਈ ਵਾਰ ਇਨ੍ਹਾਂ ਸੁਪਨਿਆਂ ਨੂੰ ਵਿਅਕਤੀਗਤ ਬਦਲਾਅ ਦੇ ਰੂਪ 'ਚ ਦੇਖਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਇਕ ਸੁਪਨੇ ਬਾਰੇ, ਜੇਕਰ ਤੁਸੀਂ ਕਿਸੇ ਇਕ ਭਗਵਾਨ ਨੂੰ ਵਾਰ-ਵਾਰ ਦੇਖਦੇ ਹੋ ਤਾਂ ਸੁਪਨ ਸ਼ਾਸਤਰ ਦੇ ਅਨੁਸਾਰ ਇਸ ਦਾ ਕੀ ਮਤਲਬ ਹੋ ਸਕਦਾ ਹੈ?
ਜੇਕਰ ਤੁਸੀਂ ਵਾਰ-ਵਾਰ ਕਿਸੇ ਇਕ ਹੀ ਭਗਵਾਨ ਨੂੰ ਸੁਪਨੇ 'ਚ ਦੇਖਦੇ ਹੋ ਤਾਂ ਇਹ ਤੁਹਾਡੇ ਜੀਵਨ ਲਈ ਖਾਸ ਸੰਕੇਤ ਦਿੰਦਾ ਹੈ। ਅਲੱਗ-ਅਲੱਗ ਭਗਵਾਨਾਂ ਦਾ ਸੁਪਨਾ ਜੀਵਨ ਅਤੇ ਭਵਿੱਖ ਲਈ ਅਲੱਗ ਸੰਕੇਤ ਦਿੰਦਾ ਹੈ।
ਜੇਕਰ ਤੁਸੀਂ ਭਗਵਾਨ ਸ਼ਿਵ ਨੂੰ ਵਾਰ-ਵਾਰ ਸੁਪਨੇ 'ਚ ਦੇਖਦੇ ਹੋ ਤਾਂ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਲਦ ਹੀ ਤੁਹਾਡੇ ਵਿਗੜੇ ਕੰਮ ਬਣਨ ਵਾਲੇ ਹਨ। ਜੇਕਰ ਤੁਹਾਡੇ ਉੱਤੇ ਕੋਈ ਕਰਜ਼ਾ ਹੈ ਜਾਂ ਕਿਸੇ ਵਜ੍ਹਾ ਨਾਲ ਧਨ ਦਾ ਨੁਕਸਾਨ ਹੋ ਰਿਹਾ ਹੈ ਅਤੇ ਤੁਹਾਨੂੰ ਭਗਵਾਨ ਸ਼ਿਵ ਦਾ ਸੁਪਨਾ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਬਾਹਰ ਨਿਕਲਣ ਦਾ ਸੰਕੇਤ ਹੋ ਸਕਦਾ ਹੈ।
ਜੇਕਰ ਤੁਸੀਂ ਹਨੂਮਾਨ ਜੀ ਨੂੰ ਸੁਪਨੇ 'ਚ ਦੇਖਦੇ ਹੋ ਤਾਂ ਸਮਝੋ ਕਿ ਤੁਸੀਂ ਕਿਸੇ ਕੰਮ ਦੇ ਸਫਲ ਹੋਣ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕਰ ਰਹੇ ਸੀ, ਤਾਂ ਹੁਣ ਉਸ ਦੇ ਪੂਰੇ ਹੋਣ ਦਾ ਸਮਾਂ ਨੇੜੇ ਹੈ। ਜੇਕਰ ਤੁਸੀਂ ਚੰਗੀ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਤੁਹਾਡੀ ਜਲਦ ਹੀ ਨੌਕਰੀ ਲੱਗ ਸਕਦੀ ਹੈ ਜਾਂ ਤੁਹਾਡੇ ਲਈ ਨੌਕਰੀ 'ਚ ਪ੍ਰਮੋਸ਼ਨ ਦੇ ਯੋਗ ਬਣ ਸਕਦੇ ਹਨ।
ਸੁਪਨੇ 'ਚ ਅਗਰ ਤੁਸੀਂ ਭਗਵਾਨ ਰਾਮ ਨੂੰ ਵਾਰ-ਵਾਰ ਦੇਖਦੇ ਹੋ ਤਾਂ ਇਹ ਤੁਹਾਡੇ ਕਿਸੇ ਅਜਿਹੇ ਕਰਤੱਵ ਦੀ ਯਾਦ ਦਿਵਾਉਂਦਾ ਹੈ ਜਿਸ ਨੂੰ ਤੁਸੀਂ ਕਿਸੇ ਕਾਰਨਵਸ਼ ਭੁੱਲ ਗਏ ਹੋ। ਅਜਿਹੇ ਵਿਚ ਤੁਹਾਨੂੰ ਆਪਣੇ ਕਰਤੱਵਾਂ ਦਾ ਧਿਆਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪੂਰਾ ਕਰਨ ਬਾਰੇ ਸੋਚਣਾ ਚਾਹੀਦਾ ਹੈ। ਅਗਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਵਿਆਹ ਦੇ ਇੰਤਜ਼ਾਰ ਵਿੱਚ ਹੋ ਅਤੇ ਤੁਹਾਨੂੰ ਸੁਪਨੇ ਵਿੱਚ ਸ਼੍ਰੀ ਕ੍ਰਿਸ਼ਨ ਵਾਰ-ਵਾਰ ਦਿਖਾਈ ਦੇ ਰਹੇ ਹਨ ਤਾਂ ਸਮਝੋ ਕਿ ਜਲਦ ਹੀ ਤੁਹਾਡੇ ਵਿਆਹ ਦੇ ਯੋਗ ਬਣਨ ਵਾਲੇ ਹਨ।
ਦੇਵੀ-ਦੇਵਤਿਆਂ ਦੇ ਸੁਪਨੇ ਆਉਣਾ ਇਨਸਾਨੀ ਅਨੁਭਵ ਦਾ ਸੁਭਾਵਿਕ ਹਿੱਸਾ ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਉਦੋਂ ਹੋਰ ਜ਼ਿਆਦਾ ਅਧਿਆਤਮਕ ਹੋ ਸਕਦੇ ਹਨ ਜਦੋਂ ਤੁਸੀਂ ਈਸ਼ਵਰ ਉੱਤੇ ਪੂਰਨ ਵਿਸ਼ਵਾਸ ਰੱਖਦੇ ਹੋ। ਆਮ ਤੌਰ 'ਤੇ ਦੇਵੀ-ਦੇਵਤਿਆਂ ਨਾਲ ਜੁੜੇ ਸੁਪਨਿਆਂ ਨੂੰ ਕਿਸੇ ਬਦਲਾਅ ਦੇ ਸੰਕੇਤ ਦੇ ਰੂਪ 'ਚ ਦੱਸਿਆ ਜਾਂਦਾ ਹੈ।
ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ ਈਸ਼ਵਰ ਸੁਪਨੇ ਦੇ ਮਾਧਿਅਮ ਨਾਲ ਤੁਹਾਨੂੰ ਕੋਈ ਸੰਕੇਤ ਦੇ ਰਹੇ ਹਨ ਅਤੇ ਇਹ ਤੁਹਾਡੇ ਕੰਮਾਂ ਦੇ ਸਫਲ ਹੋਣ ਦਾ ਸੰਕੇਤ ਹੋ ਸਕਦਾ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਭਵਿੱਖ ਵਿੱਚ ਸਮਾਂ ਤੁਹਾਡੇ ਅਨੁਕੂਲ ਹੋਣ ਵਾਲਾ ਹੈ। ਈਸ਼ਵਰ ਨੂੰ ਕਿਸੇ ਵੀ ਰੂਪ 'ਚ ਸੁਪਨੇ 'ਚ ਦੇਖਣਾ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੀ ਮੰਨਿਆ ਜਾਂਦਾ ਹੈ ਅਤੇ ਇਹ ਦੱਸਦਾ ਹੈ ਕਿ ਜਲਦੀ ਹੀ ਤੁਹਾਡਾ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ।
ਸੁਪਨੇ 'ਚ ਭਗਵਾਨ ਨੂੰ ਦੇਖਣਾ ਤੁਹਾਡੇ ਭਵਿੱਖ ਲਈ ਹਮੇਸ਼ਾ ਸ਼ੁਭ ਸੰਕੇਤ ਹੀ ਦਿੰਦਾ ਹੈ। ਅਗਰ ਤੁਹਾਨੂੰ ਵੀ ਅਜਿਹੇ ਕੋਈ ਸੁਪਨੇ ਵਾਰ-ਵਾਰ ਆਉਂਦੇ ਹਨ ਤਾਂ ਸਵਪਨ ਸ਼ਾਸਤਰ ਵਿਚ ਇਸ ਨੂੰ ਤੁਹਾਡੇ ਆਉਣ ਵਾਲੇ ਸਮੇਂ ਲਈ ਚੰਗਾ ਦੱਸਿਆ ਗਿਆ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।