- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਆਉਣ ਵਾਲਾ ਕੱਲ੍ਹ ਅੱਜ ਨਾਲੋਂ ਵੱਖਰਾ ਅਨੁਭਵ ਦੇਵੇਗਾ ਕਿਉਂਕਿ ਬਦਲਾਅ ਹੀ ਕੁਦਰਤ ਦਾ ਨਿਯਮ ਹੈ। ਰਾਸ਼ੀ ਅਨੁਸਾਰ ਸਾਡੇ ਸਿਤਾਰੇ ਵੀ ਇਸੇ ਤਰ੍ਹਾਂ ਬਦਲਦੇ ਰਹਿੰਦੇ ਹਨ। ਆਓ ਜਾਣਦੇ ਹਾਂ ਇਸ ਹਫ਼ਤੇ 12 ਰਾਸ਼ੀਆਂ ਦੀ ਕਿਵੇਂ ਦੀ ਰਹੇਗੀ ਚਾਲ :

ਮਾਂ ਪ੍ਰੇਮ ਰਿਤੰਭਰਾ : ਓਸ਼ੋ ਕਹਿੰਦੇ ਹਨ, ਹਰ ਮਨੁੱਖ ਨੂੰ ਆਪਣੀ ਮੌਲਿਕਤਾ 'ਚ ਜਿਉਣਾ ਚਾਹੀਦਾ ਹੈ। ਇਕ-ਦੂਜੇ ਨੂੰ ਪ੍ਰੇਮ ਤੇ ਆਨੰਦ ਨਾਲ ਮਿਲਣਾ ਚਾਹੀਦਾ ਹੈ। ਹਰ ਆਉਣ ਵਾਲਾ ਕੱਲ੍ਹ ਅੱਜ ਨਾਲੋਂ ਵੱਖਰਾ ਅਨੁਭਵ ਦੇਵੇਗਾ ਕਿਉਂਕਿ ਬਦਲਾਅ ਹੀ ਕੁਦਰਤ ਦਾ ਨਿਯਮ ਹੈ।
ਨਿਸ਼ਾਨਿਆਂ ਤੇ ਉਦੇਸ਼ਾਂ ਨੂੰ ਪ੍ਰਾਪਤ ਕਰੋਗੇ। ਸੂਝ-ਬੂਝ ਤੇ ਬੁੱਧੀਮਾਨੀ ਦੇ ਬਲ 'ਤੇ ਹਰ ਮੁਸ਼ਕਿਲ ਤੋਂ ਮੁਸ਼ਕਲ ਹਾਲਾਤ 'ਚੋਂ ਆਸਾਨੀ ਨਾਲ ਬਾਹਰ ਨਿਕਲ ਆਓਗੇ। ਬੌਧਿਕ ਗਤੀਵਿਧੀਆਂ 'ਚ ਰੁੱਝੇ ਰਹੋਗੇ। ਬੇਅੰਤ ਵਿਚਾਰ, ਯੋਜਨਾਵਾਂ ਤੇ ਸੁਪਨੇ ਤੁਹਾਡੀ ਸਪਸ਼ਟ ਦ੍ਰਿਸ਼ਟੀ ਅਤੇ ਸਮਝ ਨੂੰ ਧੁੰਦਲਾ ਕਰ ਦੇਣਗੇ। ਕੰਮ ਵਾਲੀ ਥਾਂ 'ਚ ਕਿਸੇ ਚਲਾਕ ਵਿਅਕਤੀ ਦੀਆਂ ਹਰਕਤਾਂ 'ਤੇ ਨਜ਼ਰ ਰੱਖਦੇ ਹੋਏ ਸਾਵਧਾਨ ਰਹੋ। ਮਨ ਨੂੰ ਕਾਬੂ 'ਚ ਰੱਖਣ ਲਈ ਇਹ ਸਮਾਂ ਬਿਹਤਰ ਹੈ।
ਸ਼ੁੱਭ ਅੰਕ: 11
ਸ਼ੁੱਭ ਰੰਗ: ਟਰਕਵਾਇਜ਼ (Turquoise)
ਆਉਣ ਵਾਲੇ ਸਮੇਂ 'ਚ ਵਪਾਰ ਜਾਂ ਕਾਰਜਖੇਤਰ 'ਚ ਹੋਣ ਵਾਲਾ ਉਤਰਾਅ-ਚੜ੍ਹਾਅ ਚਿੰਤਾ ਦਾ ਕਾਰਨ ਬਣ ਸਕਦਾ ਹੈ, ਪਰ ਬਾਅਦ 'ਚ ਇਹ ਮਹੱਤਵਪੂਰਨ ਸਾਬਤ ਹੋਵੇਗਾ। ਅਤੀਤ ਨੂੰ ਪਿੱਛੇ ਛੱਡ ਕੇ ਨਵੀਂ ਸ਼ੁਰੂਆਤ ਦੇ ਯੋਗ ਬਣਨਗੇ। ਕੁਝ ਸਮੇਂ ਲਈ ਬੇਚੈਨੀ ਜਾਂ ਅਸਥਿਰਤਾ ਮਹਿਸੂਸ ਕਰੋਗੇ। ਅਧਿਆਤਮਕ ਮਾਰਗ ਰਾਹੀਂ ਚੇਤਨਾ ਦੇ ਉੱਚ ਪੱਧਰ ਨੂੰ ਪਾਓਗੇ। ਸਮੇਂ ਦੀ ਧਾਰਾ ਦੇ ਨਾਲ ਆਪਣੇ ਆਪ ਨੂੰ ਅੱਗੇ ਵਧਣ ਤੋਂ ਨਾ ਰੋਕੋ। ਛੋਟੀ ਯਾਤਰਾ ਦੇ ਯੋਗ ਹਨ।
ਸ਼ੁੱਭ ਅੰਕ: 8
ਸ਼ੁੱਭ ਰੰਗ: ਕ੍ਰੀਮੀ ਵਾਈਟ (Creamy White)
ਰਚਨਾਤਮਕ ਪ੍ਰੋਜੈਕਟਾਂ ਨੂੰ ਉਤਸ਼ਾਹ ਨਾਲ ਪੂਰਾ ਕਰੋਗੇ। ਸਮਾਜ ਅਤੇ ਕਾਰਜਖੇਤਰ 'ਚ ਕੁਸ਼ਲ ਮਾਰਗਦਰਸ਼ਕ ਦੀ ਭੂਮਿਕਾ ਨਿਭਾਓਗੇ। ਨੀਰਸ ਤੇ ਸਾਧਾਰਨ ਵਿਸ਼ਿਆਂ 'ਚ ਵੀ ਆਪਣੀ ਕਲਾਤਮਕਤਾ ਅਤੇ ਰਚਨਾਤਮਕਤਾ ਦਾ ਸੰਚਾਰ ਕਰਕੇ ਮਹੱਤਵਪੂਰਨ ਸਫ਼ਲਤਾ ਪ੍ਰਾਪਤ ਕਰੋਗੇ। ਯਾਤਰਾ ਦੀਆਂ ਯੋਜਨਾਵਾਂ ਸਾਕਾਰ ਹੋਣਗੀਆਂ। ਕਾਰਜਖੇਤਰ ਵਿੱਚ ਮਿਲਣ ਵਾਲਾ ਨਵਾਂ ਮੌਕਾ ਜੀਵਨ 'ਚ ਸੁਖਦ ਅਤੇ ਮੰਗਲਕਾਰੀ ਸਾਬਤ ਹੋਵੇਗਾ।
ਸ਼ੁੱਭ ਅੰਕ: 7
ਸ਼ੁੱਭ ਰੰਗ: ਔਰੇਂਜ (Orange)
ਜੀਵਨ 'ਚ ਉਤਰਾਅ-ਚੜ੍ਹਾਅ ਆਉਣਗੇ, ਜੋ ਨਵੇਂ ਅਨੁਭਵ ਦੇਣਗੇ। ਮੁਸ਼ਕਲ ਸਮੇਂ ਤੋਂ ਬਾਅਦ ਵਪਾਰਕ ਖੇਤਰਾਂ 'ਚ ਜਿੱਤ ਹਾਸਲ ਕਰੋਗੇ। ਕਠਿਨ ਕਾਰਜਾਂ ਨੂੰ ਹੱਥ 'ਚ ਲੈਣ ਜਾਂ ਉਲਟ ਸੁਭਾਅ ਦੇ ਲੋਕਾਂ ਦਾ ਸਾਹਮਣਾ ਕਰਨ ਲਈ ਇਹ ਸਮਾਂ ਅਨੁਕੂਲ ਹੈ। ਕਾਰਜਖੇਤਰ 'ਚ ਕਿਸੇ ਹੰਕਾਰੀ ਵਿਅਕਤੀ ਤੋਂ ਸੁਚੇਤ ਰਹੋ, ਜੋ ਸੁਆਰਥੀ ਤੇ ਅਵਿਸ਼ਵਾਸਯੋਗ ਸਿੱਧ ਹੋ ਸਕਦਾ ਹੈ। ਹਫ਼ਤੇ ਦੇ ਅੰਤ 'ਚ ਸੁਖਦ ਖ਼ਬਰ ਜਾਂ ਮਹਿਮਾਨ ਦਾ ਆਗਮਨ ਹੋਵੇਗਾ।
ਸ਼ੁੱਭ ਅੰਕ: 6
ਸ਼ੁੱਭ ਰੰਗ: ਡੀਪ ਔਰੇਂਜ (Deep Orange)
ਕੁਝ ਪੁਰਾਣੇ ਅਧਿਆਵਾਂ ਦੀ ਸਮਾਪਤੀ ਤੇ ਨਵੀਂ ਸ਼ੁਰੂਆਤ ਦੇ ਯੋਗ ਹਨ। ਸਹਿਜ ਦ੍ਰਿਸ਼ਟੀਕੋਣ ਅਪਣਾ ਕੇ ਸਫ਼ਲਤਾ ਪ੍ਰਾਪਤ ਕਰੋਗੇ। ਬਹੁਤ ਜ਼ਿਆਦਾ ਭਾਵੁਕਤਾ, ਊਰਜਾ ਦੀ ਬਰਬਾਦੀ ਅਤੇ ਬੇਲੋੜੀ ਭਟਕਣਾ ਤੋਂ ਬਚੋ। ਨਸ਼ਿਆਂ ਜਾਂ ਬੁਰੀਆਂ ਆਦਤਾਂ ਨੂੰ ਦੂਰ ਕਰਨ ਲਈ ਇਹ ਸਮਾਂ ਯੋਗ ਹੈ। ਨਿਵੇਸ਼ ਕਰਨ 'ਤੇ ਵਿਚਾਰ ਕਰ ਸਕਦੇ ਹੋ। ਕਾਰਜਖੇਤਰ ਵਿੱਚ ਤੁਸੀਂ ਸਕਾਰਾਤਮਕ ਚਰਚਾ ਦਾ ਵਿਸ਼ਾ ਬਣੋਗੇ। ਜ਼ਿੰਮੇਵਾਰੀਆਂ ਦਾ ਵਾਧੂ ਬੋਝ ਲੈਣ ਤੋਂ ਬਚੋ।
ਸ਼ੁੱਭ ਅੰਕ: 10
ਸ਼ੁੱਭ ਰੰਗ: ਔਰੇਂਜ (Orange)
ਵਪਾਰਕ ਹੁਨਰ ਤੇ ਯੋਗਤਾ ਦੀ ਸ਼ਲਾਘਾ ਹੋਵੇਗੀ। ਛੋਟੀਆਂ ਗੱਲਾਂ ਵਿਚ ਉਲਝ ਕੇ ਵੱਡੇ ਲਾਭ ਨੂੰ ਨਜ਼ਰਅੰਦਾਜ਼ ਕਰਨ ਤੋਂ ਬਚੋ। ਵਪਾਰਕ ਲੈਣ-ਦੇਣ ਕਰਦੇ ਸਮੇਂ ਬਹੁਤ ਸੂਝਵਾਨ ਅਤੇ ਸਤਰਕ ਰਹਿਣਾ ਬਿਹਤਰ ਹੋਵੇਗਾ। ਬੁੱਧੀ, ਮਿਹਨਤ ਅਤੇ ਸਮੇਂ ਦੀ ਸਹੀ ਯੋਜਨਾ ਬਣਾ ਕੇ ਭੌਤਿਕ ਤੇ ਵਿੱਤੀ ਮਾਮਲਿਆਂ ਨੂੰ ਪੂਰੀ ਤਰ੍ਹਾਂ ਸੁਲਝਾ ਲਵੋਗੇ। ਨਿੱਜੀ ਸਬੰਧ ਸਕਾਰਾਤਮਕ ਤੇ ਅਨੁਕੂਲ ਦਿਸ਼ਾ ਵਿਚ ਅੱਗੇ ਵਧਣਗੇ।
ਸ਼ੁੱਭ ਅੰਕ: 9
ਸ਼ੁੱਭ ਰੰਗ: ਵਾਈਨ ਰੈੱਡ (Wine Red)
ਕਿਸੇ ਵੀ ਸਥਿਤੀ ਦਾ ਬਹੁਤ ਜ਼ਿਆਦਾ ਵਿਸ਼ਲੇਸ਼ਣ ਕਰਨ ਤੋਂ ਬਚੋ। ਕਿਸੇ ਵੀ ਤਰ੍ਹਾਂ ਦੀ ਦੁਬਿਧਾ ਹੋਣ 'ਤੇ ਅੰਤਰ-ਆਤਮਾ ਦੀ ਸੁਣੋ। ਕਿਸੇ ਵੀ ਵਿਵਾਦ ਜਾਂ ਮਤਭੇਦ ਨੂੰ ਪ੍ਰੇਮ ਅਤੇ ਆਪਸੀ ਸਮਝ ਨਾਲ ਸੁਲਝਾਉਣ ਵਿੱਚ ਸਫ਼ਲ ਰਹੋਗੇ। ਆਉਣ ਵਾਲੇ ਸਮੇਂ 'ਚ ਤੁਸੀਂ ਸਿਖਰ 'ਤੇ ਪਹੁੰਚਣ ਵੱਲ ਵਧੋਗੇ। ਸਫ਼ਲਤਾ ਦੇ ਬਿਲਕੁਲ ਨੇੜੇ ਪਹੁੰਚ ਕੇ ਕਿਸੇ ਵੀ ਪ੍ਰੋਜੈਕਟ ਜਾਂ ਕੰਮ ਨੂੰ ਵਿਚਾਲੇ ਛੱਡਣ ਦੀ ਭੁੱਲ ਨਾ ਕਰੋ। ਧਿਆਨ ਕਰੋ।
ਸ਼ੁੱਭ ਅੰਕ: 7
ਸ਼ੁੱਭ ਰੰਗ: ਸੀ ਬਲੂ (Sea Blue)
ਵਿਦੇਸ਼ ਯਾਤਰਾ ਦੇ ਯੋਗ ਬਣਨਗੇ ਜਾਂ ਦੂਰ-ਦੁਰਾਡੇ ਦੇ ਪੁਰਾਣੇ ਸੰਪਰਕ ਦੁਬਾਰਾ ਜ਼ਿੰਦਾ ਹੋ ਜਾਣਗੇ। ਵੱਖ-ਵੱਖ ਤਰ੍ਹਾਂ ਦੀਆਂ ਰਚਨਾਤਮਕ ਗਤੀਵਿਧੀਆਂ 'ਚ ਹਿੱਸਾ ਲਓਗੇ। ਜੀਵਨ ਨੂੰ ਵਿਆਪਕ ਅਤੇ ਵੱਡੇ ਨਜ਼ਰੀਏ ਤੋਂ ਦੇਖ ਸਕੋਗੇ। ਲੰਬੇ ਸਮੇਂ ਤੋਂ ਚਲੇ ਆ ਰਹੇ ਸਵਾਲਾਂ ਜਾਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਸਫ਼ਲ ਹੋਵੋਗੇ। ਮਾਨਸਿਕ ਉਤਾਰ-ਚੜ੍ਹਾਅ ਵਿੱਚੋਂ ਲੰਘ ਰਹੇ ਕਿਸੇ ਆਪਣੇ ਵਿਅਕਤੀ ਦਾ ਸਹਾਰਾ ਬਣੋਗੇ। ਮੀਡੀਆ ਦੀਆਂ ਨਜ਼ਰਾਂ ਵਿੱਚ ਆਉਣ ਦਾ ਮੌਕਾ ਮਿਲੇਗਾ।
ਸ਼ੁੱਭ ਅੰਕ: 21
ਸ਼ੁੱਭ ਰੰਗ: ਮਿਡਨਾਈਟ ਬਲੂ (Midnight Blue)
ਕੋਈ ਅਜਿਹਾ ਰਚਨਾਤਮਕ ਮੌਕਾ ਮਿਲੇਗਾ, ਜੋ ਤੁਹਾਨੂੰ ਆਪਣੀ ਮੌਲਿਕਤਾ ਨੂੰ ਨਿਖਾਰਨ ਅਤੇ ਵਿਚਾਰਾਂ ਨੂੰ ਪੂਰੀ ਆਜ਼ਾਦੀ ਨਾਲ ਪ੍ਰਗਟ ਕਰਨ ਦਾ ਰਾਹ ਪੱਧਰਾ ਕਰੇਗਾ। ਨਿੱਜੀ ਸਬੰਧ ਪ੍ਰੇਮਪੂਰਨ ਰਹਿਣਗੇ। ਕਾਰਜਖੇਤਰ 'ਚ ਨਵੀਂ ਸ਼ੁਰੂਆਤ ਵੱਲ ਕਦਮ ਵਧਾਓਗੇ। ਕਿਸੇ ਆਲਸੀ ਜਾਂ ਸੁਆਰਥੀ ਔਰਤ ਤੋਂ ਦੂਰੀ ਬਣਾ ਕੇ ਰੱਖੋ, ਜੋ ਤੁਹਾਡੇ ਨਿੱਜੀ ਸਬੰਧਾਂ 'ਚ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਸ਼ੁੱਭ ਅੰਕ: 18
ਸ਼ੁੱਭ ਰੰਗ: ਸੀ ਗ੍ਰੀਨ (Sea Green)
ਤੁਹਾਡੀ ਸਿਹਤ ਅਤੇ ਸਰੀਰਕ ਊਰਜਾ ਉੱਤਮ ਰਹੇਗੀ, ਪਰ ਇਸ ਦੌਰਾਨ ਕੰਮ ਦੇ ਵਿਚਾਲੇ-ਵਿਚਾਲੇ ਆਰਾਮ ਲੈਣ ਅਤੇ ਖਾਣ-ਪੀਣ ਤੇ ਯੋਗ-ਕਸਰਤ ਦੀ ਦਿਨਚਰਿਆ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਨਿੱਜੀ ਸਬੰਧ ਅਮੂਲਵਾਨ ਸਾਬਤ ਹੋਣਗੇ। ਨਿੱਜੀ ਅਤੇ ਵਪਾਰਕ ਸਥਿਤੀਆਂ ਸਥਿਰ ਰਹਿਣਗੀਆਂ। ਕਾਰਜਖੇਤਰ ਵਿੱਚ ਵਿਰੋਧੀ ਵਿਚਾਰਾਂ ਅਤੇ ਹਿੱਤਾਂ ਵਿਚਾਲੇ ਤਾਲਮੇਲ ਸਥਾਪਿਤ ਕਰ ਲਵੋਗੇ। ਕਿਸੇ ਵੀ ਸਥਿਤੀ ਵਿੱਚ ਸ਼ਾਂਤੀਪੂਰਨ ਵਿਰੋਧ ਨਾਲ ਜਿੱਤ ਪ੍ਰਾਪਤ ਕਰੋਗੇ।
ਸ਼ੁੱਭ ਅੰਕ: 4
ਸ਼ੁੱਭ ਰੰਗ: ਔਰੇਂਜ (Orange)
ਸਖ਼ਤ ਮਿਹਨਤ ਦੇ ਬਲ 'ਤੇ ਵਪਾਰਕ ਅਧਾਰ ਸਥਾਪਿਤ ਕਰੋਗੇ। ਅਜਿਹੇ ਲੋਕਾਂ ਨਾਲ ਮੁਲਾਕਾਤ ਹੋਵੇਗੀ ਜੋ ਜੀਵਨ ਵਿੱਚ ਸਕਾਰਾਤਮਕਤਾ ਲਿਆਉਣਗੇ। ਗੱਲਬਾਤ ਦੀ ਸ਼ੈਲੀ ਅਤੇ ਕੂਟਨੀਤੀ ਨਾਲ ਗੁੰਝਲਦਾਰ ਲੋਕਾਂ ਅਤੇ ਮੁਸ਼ਕਲ ਲੈਣ-ਦੇਣ ਨੂੰ ਚਲਾਕੀ ਨਾਲ ਹੱਲ ਕਰੋਗੇ। ਲੰਬੇ ਸਮੇਂ ਤੋਂ ਚਲੀ ਆ ਰਹੀ ਸਿਹਤ ਦੀ ਸਮੱਸਿਆ ਦੂਰ ਹੋਵੇਗੀ। ਮਕਾਨ ਜਾਂ ਕਿਸੇ ਜਾਇਦਾਦ ਵਿੱਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ। ਯਾਤਰਾ ਦਾ ਯੋਗ ਹੈ। ਗੁੱਸੇ 'ਤੇ ਕਾਬੂ ਰੱਖੋ।
ਸ਼ੁੱਭ ਅੰਕ: 5
ਸ਼ੁੱਭ ਰੰਗ: ਫਾਰੈਸਟ ਗ੍ਰੀਨ (Forest Green)
ਲੋਕਾਂ ਤੇ ਹਾਲਾਤ 'ਤੇ ਡੂੰਘਾ ਪ੍ਰਭਾਵ ਛੱਡੋਗੇ। ਕਾਹਲੀ ਵਿੱਚ ਕੋਈ ਵੀ ਫ਼ੈਸਲਾ ਲੈਣ ਜਾਂ ਬਿਨਾਂ ਸੋਚੇ-ਸਮਝੇ ਕੋਈ ਵਾਅਦਾ ਕਰਨ ਤੋਂ ਬਚੋ। ਦੋਸਤਾਂ ਨਾਲ ਗੱਲਬਾਤ ਕਰਦੇ ਸਮੇਂ ਬਾਣੀ 'ਤੇ ਕੰਟਰੋਲ ਰੱਖੋ। ਆਉਣ ਵਾਲੀਆਂ ਮਹੱਤਵਪੂਰਨ ਯੋਜਨਾਵਾਂ ਅਤੇ ਤਰਜੀਹਾਂ ਲਈ ਆਪਣੀ ਊਰਜਾ ਅਤੇ ਧਨ ਨੂੰ ਬਚਾ ਕੇ ਰੱਖਣਾ ਬਿਹਤਰ ਹੋਵੇਗਾ। ਪਾਰਿਵਾਰਿਕ ਮਾਮਲਿਆਂ ਵਿੱਚ ਉਦਾਰ ਰਵੱਈਆ ਅਪਣਾਓਗੇ।
ਸ਼ੁੱਭ ਅੰਕ: 14
ਸ਼ੁੱਭ ਰੰਗ: ਡਾਰਕ ਬ੍ਰਾਊਨ (Dark Brown)