Weekly Horoscope : ਆਪਣੇ ਭਵਿੱਖ ਬਾਰੇ ਹਰ ਕੋਈ ਜਾਣਨ ਦਾ ਚਾਹਵਾਨ ਹੁੰਦਾ ਹੈ। ਇਸ ਹਫ਼ਤਾਵਾਰੀ ਰਾਸ਼ੀਫਲ ਜ਼ਰੀਏ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਰੀਆਂ 12 ਰਾਸ਼ੀਆਂ ਦਾ ਆਉਣ ਵਾਲਾ ਹਫ਼ਤਾ ਕਿਵੇਂ ਦਾ ਰਹੇਗਾ। ਉਨ੍ਹਾਂ ਲਈ ਕੀ ਚੰਗਾ ਹੋਵੇਗਾ ਤੇ ਕਿਹੜੇ ਮਸਲਿਆਂ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਂ ਪ੍ਰੇਮ ਰਿਤੰਭਰਾ : ਓਸ਼ੋ ਕਹਿੰਦੇ ਹਨ, ਆਪਣੇ ਅੰਦਰਲੇ ਦੋਸ਼ਾਂ ਨੂੰ ਦੇਖਣਾ ਸਭ ਤੋਂ ਔਖੀ ਸਾਧਨਾ ਹੈ; ਇਹ ਕੇਵਲ ਉਹੀ ਕਰ ਸਕਦਾ ਹੈ ਜਿਸਦੇ ਅੰਦਰ ਆਤਮ-ਪ੍ਰੇਮ ਜਾਗਰੂਕ ਹੋਵੇ। ਜਦੋਂ ਤੁਸੀਂ ਆਪਣੀ ਚੇਤਨਾ ਨਾਲ ਆਪਣੇ ਦੋਸ਼ ਦੇਖ ਲੈਂਦੇ ਹੋ ਤਾਂ ਉਹ ਆਪਣੇ ਆਪ ਖ਼ਤਮ ਹੋ ਜਾਂਦੇ ਹਨ।
ਕੁਝ ਪੁਰਾਣੇ ਅਧਿਆਏ ਦੀ ਸਮਾਪਤੀ ਤੇ ਨਵੀਂ ਸ਼ੁਰੂਆਤ ਦਾ ਯੋਗ ਬਣੇਗਾ। ਆਪਣੇ ਆਪ ਨੂੰ ਵੱਖ-ਵੱਖ ਗਤੀਵਿਧੀਆਂ 'ਚ ਰੁੱਝਿਆ ਹੋਇਆ ਦੇਖੋਗੇ। ਆਤਮ-ਮੰਥਨ ਕਰ ਕੇ ਪਰਿਵਾਰਕ ਮਾਮਲਿਆਂ ਨੂੰ ਸੁਲਝਾਉਣ 'ਚ ਕਾਮਯਾਬ ਰਹੋਗੇ। ਆਲਸ ਦਾ ਤਿਆਗ ਕਰੋ। ਵਿਦੇਸ਼ ਤੋਂ ਆਉਣ ਵਾਲੇ ਸੁਨੇਹੇ ਤੇ ਮਹਿਮਾਨ ਨਵਾਂ ਉਤਸ਼ਾਹ ਭਰਨਗੇ। ਹਫ਼ਤੇ ਦੇ ਅਖੀਰ 'ਚ ਕਿਸੇ ਉਤਸਵ ਜਾਂ ਸਮਾਰੋਹ ਦੀ ਮੇਜ਼ਬਾਨੀ ਕਰੋਗੇ, ਜਿੱਥੇ ਦੋਸਤਾਂ ਨਾਲ ਪੁਰਾਣੀਆਂ ਯਾਦਾਂ 'ਚ ਗੁਆਚ ਜਾਓਗੇ।
ਸ਼ੁੱਭ ਅੰਕ: 21
ਸ਼ੁੱਭ ਰੰਗ: ਰਾਇਲ ਬਲੂ
ਆਪਸੀ ਸਮਝ ਤੇ ਵਚਨਬੱਧਤਾ ਰਾਹੀਂ ਤੁਹਾਡੇ ਵਿਆਹ, ਵਪਾਰਕ ਸਾਂਝੇਦਾਰੀ ਜਾਂ ਸਹਿਯੋਗ ਨੂੰ ਨਵੀਂ ਮਜ਼ਬੂਤੀ ਮਿਲੇਗੀ। ਨਿੱਜੀ ਤੇ ਵਪਾਰਕ ਖੇਤਰਾਂ 'ਚ ਮਹੱਤਵਪੂਰਨ ਬਦਲਾਅ ਹੋਣ ਦੀ ਸੰਭਾਵਨਾ ਹੈ। ਇੱਕੋ ਸਮੇਂ ਦੋ ਪ੍ਰੋਜੈਕਟਾਂ ਨੂੰ ਆਪਣੀ ਕੁਸ਼ਲਤਾ ਨਾਲ ਸਫ਼ਲਤਾਪੂਰਵਕ ਸੰਭਾਲੋਗੇ। ਜੀਵਨ ਵਿਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ ਹੋਵੇਗੀ, ਜੋ ਤੁਹਾਡੇ ਨਿੱਜੀ ਤੇ ਵਪਾਰਕ ਫ਼ੈਸਲਿਆਂ ਨੂੰ ਪ੍ਰਭਾਵਿਤ ਕਰੇਗੀ।
ਸ਼ੁੱਭ ਅੰਕ: 2
ਸ਼ੁੱਭ ਰੰਗ: ਸਕਾਈ ਬਲੂ
ਵਪਾਰ ਦੇ ਖੇਤਰ 'ਚ ਤਾਲਮੇਲ ਤੇ ਟੀਮ ਵਰਕ ਦੇ ਸਹਿਯੋਗ ਨਾਲ ਸਫ਼ਲਤਾ ਹਾਸਲ ਕਰੋਗੇ। ਆਪਣੇ ਆਕਰਸ਼ਣ ਤੇ ਅੰਦਰੂਨੀ ਆਤਮਿਕ ਬਲ ਨਾਲ ਮੁਸ਼ਕਿਲ ਤੋਂ ਮੁਸ਼ਕਿਲ ਹਾਲਾਤ 'ਤੇ ਕਾਬੂ ਪਾ ਲਓਗੇ। ਉੱਚੇ ਅਹੁਦਿਆਂ 'ਤੇ ਬੈਠੇ ਲੋਕਾਂ ਨਾਲ ਸੰਪਰਕ ਕਰਨ ਦਾ ਮੌਕਾ ਮਿਲੇਗਾ। ਮੁਕਾਬਲੇਬਾਜ਼ੀ ਤੇ ਵਿਰੋਧ ਦੇ ਬਾਵਜੂਦ ਤੁਸੀਂ ਆਪਣੇ ਅਧਿਕਾਰ ਤੇ ਦਬਦਬਾ ਕਾਇਮ ਰੱਖੋਗੇ। ਨਿੱਜੀ ਸਬੰਧਾਂ 'ਚ ਪਿਆਰ ਤੇ ਖੁਸ਼ੀ ਦੀ ਹਵਾ ਚੱਲੇਗੀ। ਜ਼ਮੀਨ, ਇਮਾਰਤ ਜਾਂ ਜਾਇਦਾਦ ਵਿੱਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।
ਸ਼ੁੱਭ ਅੰਕ: 3
ਸ਼ੁੱਭ ਰੰਗ: ਚੈਰੀ ਰੈੱਡ
ਕਾਰਜ ਖੇਤਰ ਦੀਆਂ ਪੇਚੀਦਗੀਆਂ ਤੇ ਪ੍ਰੋਜੈਕਟਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਨਾਲ ਸੁਲਝਾਓਗੇ। ਦੋਸਤ ਤੇ ਪਰਿਵਾਰ ਤੁਹਾਡੀ ਸੁਰੱਖਿਆ ਢਾਲ ਬਣਨਗੇ। ਭੱਜ-ਦੌੜ ਦੌਰਾਨ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋ। ਕੰਮ ਵਾਲੀ ਥਾਂ 'ਤੇ ਨਕਾਰਾਤਮਕ ਬਹਿਸ ਕਰਨ ਵਾਲੀ ਕਿਸੇ ਵੀ ਔਰਤ ਤੋਂ ਦੂਰੀ ਬਣਾ ਕੇ ਰੱਖੋ, ਨਹੀਂ ਤਾਂ ਉਹ ਤੁਹਾਡੇ ਰਾਹ 'ਚ ਰੁਕਾਵਟ ਪੈਦਾ ਕਰ ਸਕਦੀ ਹੈ। ਹਫ਼ਤੇ ਦੇ ਅੰਤ 'ਚ ਪੁਰਾਣੇ ਦੋਸਤਾਂ ਨਾਲ ਜਸ਼ਨ ਮਨਾਉਣ ਤੇ ਨਵੇਂ ਲੋਕਾਂ ਨੂੰ ਮਿਲਣ ਦਾ ਯੋਗ ਹੈ। ਇਨਸਾਨ ਨੂੰ ਪਰਖਣ ਲਈ ਦਿਮਾਗ ਦੀ ਬਜਾਏ ਆਪਣੇ ਅੰਤਰਮਨ (ਜ਼ਮੀਰ) ਦੀ ਸੁਣੋ।
ਸ਼ੁੱਭ ਅੰਕ: 18
ਸ਼ੁੱਭ ਰੰਗ: ਪੀਕਾਕ ਬਲੂ
ਪੇਸ਼ੇਵਰ ਤੇ ਦੁਨਿਆਵੀ ਚੁਣੌਤੀਆਂ ਵਿਚਾਲੇ ਤੁਹਾਡੀ ਊਰਜਾ ਅਤੇ ਸਹਿਣਸ਼ੀਲਤਾ ਅਟੁੱਟ ਰਹੇਗੀ। ਰਿਸ਼ਤਿਆਂ ਦੇ ਪੱਧਰ 'ਤੇ ਬਾਹਰੋਂ ਅਜਿਹਾ ਲੱਗ ਸਕਦਾ ਹੈ ਕਿ ਤੁਹਾਡੇ ਅੰਦਰ ਭਾਵਨਾਵਾਂ ਜਾਂ ਸੰਵੇਦਨਸ਼ੀਲਤਾ ਦੀ ਘਾਟ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੋਵੇਗਾ। ਭਾਵਨਾਵਾਂ ਦੇ ਬੇਲੋੜੇ ਪ੍ਰਦਰਸ਼ਨ ਤੋਂ ਬਚੋਗੇ। ਲੋਕਾਂ ਤੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੇਗੀ, ਜੋ ਉਨ੍ਹਾਂ ਦੇ ਆਪਣੇ ਸੁਭਾਅ ਅਤੇ ਮਾਨਸਿਕ ਸਥਿਤੀ 'ਤੇ ਨਿਰਭਰ ਕਰੇਗੀ। ਇਸ ਲਈ ਕਿਸੇ ਵੀ ਗੱਲ ਨੂੰ ਨਿੱਜੀ ਤੌਰ 'ਤੇ ਦਿਲ 'ਤੇ ਨਾ ਲਓ।
ਸ਼ੁੱਭ ਅੰਕ: 17
ਸ਼ੁੱਭ ਰੰਗ: ਸੈਂਡੀ ਬ੍ਰਾਊਨ
ਕਾਰਜ ਖੇਤਰ 'ਚ ਥੋੜ੍ਹਾ ਆਲਸ ਕਰਨ ਤੋਂ ਬਚੋ। ਸਰੀਰਕ ਤੇ ਮਾਨਸਿਕ ਊਰਜਾ ਦੇ ਸੰਤੁਲਨ ਲਈ ਯੋਗਾ ਜਾਂ ਖੇਡਾਂ ਦੀਆਂ ਗਤੀਵਿਧੀਆਂ ਨੂੰ ਅਪਣਾਉਣਾ ਲਾਭਦਾਇਕ ਹੋਵੇਗਾ। ਰਿਸ਼ਤਿਆਂ 'ਚ ਡੂੰਘੀ ਭਾਵਨਾਤਮਕ ਸੰਤੁਸ਼ਟੀ ਤੇ ਅਟੁੱਟ ਬੰਧਨ ਵਿਕਸਤ ਹੋਵੇਗਾ। ਬੱਚੇ ਤੁਹਾਡੀ ਊਰਜਾ ਅਤੇ ਸਮੇਂ ਦੀ ਮੰਗ ਕਰ ਸਕਦੇ ਹਨ। ਸਾਂਝੇਦਾਰੀ ਜਾਂ ਵਪਾਰਕ ਸਹਿਯੋਗ ਦੇ ਨਵੇਂ ਰਾਹ ਖੁੱਲ੍ਹਣਗੇ। ਕਿਸੇ ਭੌਤਿਕ ਸੁਖ-ਸਹੂਲਤਾਂ ਜਾਂ ਐਸ਼ੋ-ਆਰਾਮ ਦੀ ਚੀਜ਼ ਵਿੱਚ ਨਿਵੇਸ਼ ਕਰੋਗੇ।
ਸ਼ੁੱਭ ਅੰਕ: 1
ਸ਼ੁੱਭ ਰੰਗ: ਡੀਪ ਰੈੱਡ
ਵਪਾਰਕ ਤੇ ਨਿੱਜੀ ਫ਼ੈਸਲੇ ਲੈਂਦੇ ਸਮੇਂ ਦਿਲ ਅਤੇ ਦਿਮਾਗ ਵੱਖ-ਵੱਖ ਦਿਸ਼ਾਵਾਂ ਵਿੱਚ ਖਿੱਚਣਗੇ। ਹਾਲਾਤਾਂ ਨੂੰ ਬਦਲਣ ਲਈ ਸਮਾਂ ਅਤੇ ਸਥਾਨ ਦੇਣਾ ਸਭ ਤੋਂ ਵਧੀਆ ਰਹੇਗਾ। ਘਰ ਵਿੱਚ ਵਿਰੋਧ ਅਤੇ ਕੰਮ ਵਾਲੀ ਥਾਂ 'ਤੇ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿੱਜੀ ਸਬੰਧ ਬਹਿਸ ਜਾਂ ਆਲੋਚਨਾ ਨਾਲ ਨਹੀਂ, ਸਗੋਂ ਸਬਰ, ਪਿਆਰ ਅਤੇ ਹਮਦਰਦੀ ਨਾਲ ਹੀ ਨਿਖਰਨਗੇ। ਆਰਥਿਕ ਮੋਰਚੇ 'ਤੇ ਬਜਟ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ।
ਸ਼ੁੱਭ ਅੰਕ: 5
ਸ਼ੁੱਭ ਰੰਗ: ਪਿੰਕ
ਵਧੀਆ ਯੋਜਨਾਵਾਂ ਤੇ ਕੁਸ਼ਲ ਪ੍ਰਬੰਧਨ ਆਉਣ ਵਾਲੇ ਸਮੇਂ 'ਚ ਤੁਹਾਨੂੰ ਪ੍ਰਗਤੀਸ਼ੀਲ ਤੇ ਫਲਦਾਇਕ ਕੰਮਾਂ ਵੱਲ ਲੈ ਕੇ ਜਾਣਗੇ। ਜੀਵਨ ਵਿੱਚ ਧਨ ਅਤੇ ਨਵੇਂ ਮੌਕਿਆਂ ਦਾ ਭਾਗਸ਼ਾਲੀ ਆਗਮਨ ਹੋਵੇਗਾ। ਨਿੱਜੀ ਸਬੰਧ ਸਥਾਈ ਵਚਨਬੱਧਤਾ ਵਿੱਚ ਬਦਲਣਗੇ। ਵਪਾਰਕ ਸਾਂਝੇਦਾਰੀ ਲਾਭਦਾਇਕ ਸਾਬਤ ਹੋਵੇਗੀ। ਆਪਣੇ ਆਲੇ-ਦੁਆਲੇ ਲਗਾਤਾਰ ਹੋ ਰਹੇ ਬਦਲਾਅ 'ਤੇ ਧਿਆਨ ਕੇਂਦਰਿਤ ਕਰੋ। ਜੇਕਰ ਤੁਹਾਡੇ ਮਨ ਵਿੱਚ ਕਿਸੇ ਸਹਿਕਰਮੀ ਜਾਂ ਸਹਿਯੋਗੀ ਨੂੰ ਲੈ ਕੇ ਕੋਈ ਸ਼ੱਕ ਹੈ, ਤਾਂ ਤੁਹਾਡੇ ਕੋਲ ਆਪਣੇ ਫ਼ੈਸਲੇ ਨੂੰ ਬਦਲਣ ਜਾਂ ਉਨ੍ਹਾਂ ਸ਼ੰਕਿਆਂ ਨੂੰ ਦੂਰ ਕਰਨ ਦਾ ਪੂਰਾ ਸਮਾਂ ਹੋਵੇਗਾ।
ਸ਼ੁੱਭ ਅੰਕ: 2
ਸ਼ੁੱਭ ਰੰਗ: ਚੈਰੀ ਰੈੱਡ
ਪਰਿਵਾਰਕ ਬੰਧਨਾਂ ਨੂੰ ਤੁਹਾਡੇ ਪਿਆਰ ਤੇ ਭਰੋਸੇ ਦੀ ਲੋੜ ਹੋਵੇਗੀ ਕਿਉਂਕਿ ਕੁਝ ਨਕਾਰਾਤਮਕ ਊਰਜਾਵਾਂ ਆਪਸੀ ਸਬੰਧਾਂ 'ਚ ਤਰੇੜ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਦੁਨਿਆਵੀ, ਵਿੱਤੀ ਅਤੇ ਵਿਹਾਰਕ ਕਰਤੱਵਾਂ ਦਾ ਪਾਲਣ ਪੂਰੀ ਸੁਚੇਤਤਾ ਤੇ ਗਤੀ ਨਾਲ ਕਰਨਾ ਹੋਵੇਗਾ, ਨਹੀਂ ਤਾਂ ਤੁਸੀਂ ਆਪਣੇ ਮਹੱਤਵਪੂਰਨ ਟੀਚਿਆਂ ਤੋਂ ਭਟਕ ਸਕਦੇ ਹੋ। ਬਜ਼ੁਰਗ ਔਰਤ ਦੇ ਆਸ਼ੀਰਵਾਦ ਨਾਲ ਗ੍ਰਹਿਸਥ ਜੀਵਨ 'ਚ ਤਾਲਮੇਲ ਸਥਾਪਿਤ ਹੋਵੇਗਾ। ਭੋਜਨ, ਐਸ਼ੋ-ਆਰਾਮ ਜਾਂ ਮਨੋਰੰਜਨ ਦੇ ਬਹੁਤ ਜ਼ਿਆਦਾ ਵਾਧੇ ਤੋਂ ਬਚੋ। ਬੱਚਿਆਂ ਅਤੇ ਨੌਜਵਾਨਾਂ ਲਈ ਮਾਰਗਦਰਸ਼ਕ ਦੀ ਭੂਮਿਕਾ ਨਿਭਾਓਗੇ।
ਸ਼ੁੱਭ ਅੰਕ: 5
ਸ਼ੁੱਭ ਰੰਗ: ਟਰਕਵਾਇਜ਼ (ਫ਼ਿਰੋਜ਼ੀ)
ਬਹੁਤ ਜ਼ਿਆਦਾ ਭੱਜ-ਦੌੜ ਦੀ ਬਜਾਏ ਪੂਰੀ ਤਰ੍ਹਾਂ ਸ਼ਾਂਤ ਅਤੇ ਤਣਾਅਮੁਕਤ ਪਲਾਂ ਦਾ ਅਨੁਭਵ ਕਰ ਸਕੋਗੇ। ਪੇਸ਼ੇਵਰ ਮੋਰਚੇ 'ਤੇ ਥੋੜੀ ਅਸਥਿਰਤਾ ਤੇ ਭਾਵਨਾਤਮਕ ਤੌਰ 'ਤੇ ਕੁਝ ਸਮੇਂ ਲਈ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ, ਪਰ ਇਹ ਬਹੁਤ ਹੀ ਪਲ ਭਰ ਲਈ ਹੋਵੇਗੀ। ਕੋਈ ਪੁਰਾਣਾ ਕੰਮ ਜਾਂ ਕੋਈ ਨਿੱਜੀ ਰਿਸ਼ਤਾ ਹੁਣ ਖ਼ਤਮ ਹੋ ਸਕਦਾ ਹੈ। ਆਪਣੀਆਂ ਹੀ ਡੂੰਘੀਆਂ ਤੇ ਤੀਬਰ ਭਾਵਨਾਵਾਂ ਨਾਲ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿਓਗੇ।
ਸ਼ੁੱਭ ਅੰਕ: 8
ਸ਼ੁੱਭ ਰੰਗ: ਸੌਫਟ ਗ੍ਰੀਨ
ਅੰਦਰੂਨੀ ਸ਼ਕਤੀ ਅਤੇ ਸਾਹਸ ਨਾਲ ਜੀਵਨ ਦੀਆਂ ਜਟਿਲ ਵਪਾਰਕ ਤੇ ਨਿੱਜੀ ਚੁਣੌਤੀਆਂ 'ਤੇ ਜਿੱਤ ਪ੍ਰਾਪਤ ਕਰੋਗੇ। ਤੁਹਾਡੀ ਕੁਸ਼ਲਤਾ ਤੇ ਮਿਹਨਤ ਤੁਹਾਨੂੰ ਸਫ਼ਲਤਾ ਦੇ ਸਿਖਰ 'ਤੇ ਲੈ ਜਾਵੇਗੀ। ਹਰ ਸਥਿਤੀ ਦੇ ਦੋਵਾਂ ਪਹਿਲੂਆਂ ਨੂੰ ਦੇਖ ਕੇ ਫ਼ੈਸਲਾ ਲੈਣ ਲਈ ਆਪਣੇ ਅੰਤਰਮਨ ਦੀ ਸੁਣੋ। ਰਿਸ਼ਤਿਆਂ 'ਚ ਡੂੰਘਾਈ ਲਿਆਉਣ ਲਈ ਵਿਹਾਰ ਵਿੱਚ ਵਧੇਰੇ ਪਿਆਰ, ਹਮਦਰਦੀ ਤੇ ਸੰਵੇਦਨਸ਼ੀਲਤਾ ਨੂੰ ਸ਼ਾਮਲ ਕਰਨਾ ਹੋਵੇਗਾ। ਪੱਕੇ ਇਰਾਦੇ ਰਾਹੀਂ ਪੁਰਾਣੀਆਂ ਆਦਤਾਂ ਅਤੇ ਨਸ਼ਿਆਂ ਦੇ ਬੰਧਨਾਂ ਨੂੰ ਤੋੜ ਕੇ ਮੁਕਤੀ ਵੱਲ ਵਧੋਗੇ।
ਸ਼ੁੱਭ ਅੰਕ: 4
ਸ਼ੁੱਭ ਰੰਗ: ਸਕਾਈ ਬਲੂ
ਆਉਣ ਵਾਲੇ ਸਮੇਂ 'ਚ ਤੁਸੀਂ ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਭਰਪੂਰ ਰਹੋਗੇ। ਨਿੱਜੀ ਟੀਚਿਆਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਲਈ ਇਹ ਸਭ ਤੋਂ ਵਧੀਆ ਸਮਾਂ ਹੈ। ਲੰਬੇ ਸੰਘਰਸ਼ ਤੇ ਸਖ਼ਤ ਮਿਹਨਤ ਤੋਂ ਬਾਅਦ, ਹੁਣ ਤੁਹਾਡੇ ਅਧੂਰੇ ਪਏ ਵਪਾਰਕ ਕੰਮ ਅਤੇ ਪ੍ਰੋਜੈਕਟ ਆਪਣੀ ਪੂਰਨਤਾ ਨੂੰ ਪ੍ਰਾਪਤ ਕਰਨਗੇ। ਰਿਸ਼ਤਿਆਂ 'ਚ ਪਿਆਰ ਅਤੇ ਵਚਨਬੱਧਤਾ ਆਵੇਗੀ। ਕਾਰਜ ਖੇਤਰ 'ਚ ਕਿਸੇ ਚਲਾਕ ਵਿਰੋਧੀ ਦਾ ਸਾਹਮਣਾ ਕਰਨ ਲਈ ਪੁਰਾਣੇ ਤਜਰਬਿਆਂ ਤੇ ਅੰਦਰੂਨੀ ਗਿਆਨ ਦਾ ਸਹਾਰਾ ਲੈਣਾ ਬਿਹਤਰ ਹੋਵੇਗਾ। ਧਿਆਨ ਕਰੋ।
ਸ਼ੁੱਭ ਅੰਕ: 4
ਸ਼ੁੱਭ ਰੰਗ: ਐਮਰਾਲਡ ਗ੍ਰੀਨ