- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਨਾਲ ਹੀ ਚਾਤੁਰਮਾਸ ਸਮਾਪਤ ਹੋਵੇਗਾ ਅਤੇ ਸ਼ੁਭ ਕਾਰਜਾਂ ਦੀ ਸ਼ੁਰੂਆਤ ਹੋਵੇਗੀ। ਘਰਾਂ ਤੇ ਮੰਦਰਾਂ ’ਚ ਬਣੇ ਮੰਡਪਾਂ ’ਚ ਮਾਤਾ ਤੁਲਸੀ ਤੇ ਸ਼ਾਲਿਗ੍ਰਾਮ ਦੇ ਵਿਆਹ ਦੀਆਂ ਰਸਮਾਂ ਹੋਣਗੀਆਂ। ਇਸ ਦੇਵ-ਵਿਆਹ ਦੇ ਨਾਲ ਹੀ ਦੇਵ-ਉੱਠਨੀ ਇਕਾਦਸ਼ੀ ਦੀ ਰਾਤ ਭਦਰਾ ਖ਼ਤਮ ਹੋਣ ਮਗਰੋਂ ਵਿਆਹ ਦੇ ਸ਼ੁਭ ਲਗਨ ਸ਼ੁਰੂ ਹੋ ਜਾਣਗੇ।

ਸ਼ੈਲੇਸ਼ ਅਸਥਾਨਾ, ਜਾਗਰਣ, ਵਾਰਾਣਸੀ : ਕਾਰਤਿਕ ਸ਼ੁਕਲ ਇਕਾਦਸ਼ੀ, 20 ਨਵੰਬਰ ਨੂੰ ਭਗਵਾਨ ਵਿਸ਼ਨੂੰ ਚਾਰ ਮਹੀਨਿਆਂ ਦੀ ਯੋਗਨਿਦਰਾ ਤੋਂ ਜਾਗਣਗੇ। ਸਨਾਤਨ ਧਰਮ ਦੇ ਸ਼ਰਧਾਲੂ ਇਸ ਦਿਨ ਨੂੰ ਦੇਵਤਥਾਨ ਜਾਂ ਦੇਵ-ਉੱਠਨੀ ਇਕਾਦਸ਼ੀ ਵਜੋਂ ਸ਼ਰਧਾ ਨਾਲ ਮਨਾਉਣਗੇ। ਵਰਤ ਰੱਖ ਕੇ ਭਗਵਾਨ ਵਿਸ਼ਨੂੰ ਦੀ ਵੱਖ-ਵੱਖ ਢੰਗ ਨਾਲ ਪੂਜਾ-ਅਰਚਨਾ ਕੀਤੀ ਜਾਵੇਗੀ ਤੇ ਨਵੇਂ ਗੰਨੇ ਦਾ ਨੈਵੇਦ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ। ਇਸ ਦੇ ਨਾਲ ਹੀ ਚਾਤੁਰਮਾਸ ਸਮਾਪਤ ਹੋਵੇਗਾ ਅਤੇ ਸ਼ੁਭ ਕਾਰਜਾਂ ਦੀ ਸ਼ੁਰੂਆਤ ਹੋਵੇਗੀ। ਘਰਾਂ ਤੇ ਮੰਦਰਾਂ ’ਚ ਬਣੇ ਮੰਡਪਾਂ ’ਚ ਮਾਤਾ ਤੁਲਸੀ ਤੇ ਸ਼ਾਲਿਗ੍ਰਾਮ ਦੇ ਵਿਆਹ ਦੀਆਂ ਰਸਮਾਂ ਹੋਣਗੀਆਂ। ਇਸ ਦੇਵ-ਵਿਆਹ ਦੇ ਨਾਲ ਹੀ ਦੇਵ-ਉੱਠਨੀ ਇਕਾਦਸ਼ੀ ਦੀ ਰਾਤ ਭਦਰਾ ਖ਼ਤਮ ਹੋਣ ਮਗਰੋਂ ਵਿਆਹ ਦੇ ਸ਼ੁਭ ਲਗਨ ਸ਼ੁਰੂ ਹੋ ਜਾਣਗੇ।
ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਜੋਤਿਸ਼ ਵਿਭਾਗ ਦੇ ਸਾਬਕਾ ਮੁਖੀ ਤੇ ਕਾਸ਼ੀ ਵਿਦਵਤ ਪਰਿਸ਼ਦ ਦੇ ਸੰਗਠਨ ਮੰਤਰੀ ਪ੍ਰੋ. ਵਿਨੈ ਕੁਮਾਰ ਪਾਂਡੇ ਨੇ ਦੱਸਿਆ ਕਿ ਇਸ ਵਾਰ 20 ਨਵੰਬਰ ਦੀ ਸਵੇਰ ਤੋਂ 26 ਨਵੰਬਰ ਤੱਕ ਵਿਆਹ ਲਈ ਕੁੱਲ ਪੰਜ ਦਿਨ ਸ਼ੁਭ ਮੁਹੂਰਤ ਹਨ। ਇਸ ਤੋਂ ਬਾਅਦ ਪੰਜ ਦਿਨਾਂ ਦੇ ਵਕਫ਼ੇ ਮਗਰੋਂ ਦਸੰਬਰ ਵਿਚ ਵੀ ਪੰਜ ਦਿਨ ਵਿਆਹ ਦੇ ਸ਼ੁਭ ਲਗਨ ਮਿਲਣਗੇ।
ਉਨ੍ਹਾਂ ਦੱਸਿਆ ਕਿ ਤਿਥੀ, ਵਾਰ, ਲਗਨ, ਨਕਸ਼ਤਰ ਤੇ ਕਰਣਾਂ ਦੇ ਸੰਯੋਗ ਨਾਲ ਵਿਆਹ ਦਾ ਮੁਹੂਰਤ ਬਣਦਾ ਹੈ। ਕਈ ਵਾਰ ਨਕਸ਼ਤਰ ਤਾਂ ਹੁੰਦਾ ਹੈ, ਪਰ ਲਗਨ ਨਹੀਂ ਬਣਦਾ। ਅਜਿਹੀਆਂ ਤਰੀਕਾਂ ਨੂੰ ਵਿਆਹ ਲਈ ਸ਼ੁਭ ਨਹੀਂ ਮੰਨਿਆ ਜਾਂਦਾ। 19 ਨਵੰਬਰ ਦੀ ਰਾਤ ਕਰੀਬ ਦੋ ਵਜੇ ਇਕਾਦਸ਼ੀ ਤਰੀਕ ਸ਼ੁਰੂ ਹੋਵੇਗੀ, ਜੋ ਅਗਲੇ ਦਿਨ, 20 ਨਵੰਬਰ ਸ਼ੁੱਕਰਵਾਰ ਦੀ ਰਾਤ ਕਰੀਬ ਦੋ ਵਜੇ ਤੱਕ ਰਹੇਗੀ। ਸ਼ੁੱਕਰਵਾਰ ਦੁਪਹਿਰ 2:25 ਵਜੇ ਭਦਰਾ ਸ਼ੁਰੂ ਹੋ ਜਾਵੇਗੀ, ਇਸ ਲਈ ਤੁਲਸੀ ਵਿਆਹ ਦੀ ਰਸਮ ਇਸ ਤੋਂ ਪਹਿਲਾਂ ਪੂਰੀ ਕਰਨੀ ਹੋਵੇਗੀ।
ਜੋਤਿਸ਼ਾਚਾਰੀਆ ਰਿਸ਼ੀ ਦਿਵੇਦੀ ਨੇ ਦੱਸਿਆ ਕਿ ਭਦਰਾ ਸ਼ੁੱਕਰਵਾਰ ਅੱਧੀ ਰਾਤ ਤੋਂ ਬਾਅਦ ਤੜਕੇ 3:49 ਵਜੇ ਖ਼ਤਮ ਹੋਵੇਗੀ। ਇਸ ਤੋਂ ਮਗਰੋਂ ਵਿਆਹ ਲਈ ਸ਼ੁਭ ਮੁਹੂਰਤ ਬਣੇਗਾ। 21, 24, 25 ਅਤੇ 26 ਨਵੰਬਰ ਨੂੰ ਵੀ ਵਿਆਹ ਦੇ ਲਗਨ ਹਨ। 30 ਨਵੰਬਰ ਨੂੰ ਮੰਗਲ ਦੀ ਯੁਤੀ, ਭਦਰਾ ਅਤੇ ਵੈਧ੍ਰਿਤੀ ਯੋਗ ਕਾਰਨ, ਜਦਕਿ 1 ਦਸੰਬਰ ਨੂੰ ਮੰਗਲ ਦੀ ਯੁਤੀ ਕਰ ਕੇ ਵਿਆਹ ਲਈ ਸ਼ੁਭ ਮੁਹੂਰਤ ਨਹੀਂ ਹੈ।
ਇਸ ਤੋਂ ਬਾਅਦ 2, 3, 5, 11 ਅਤੇ 12 ਦਸੰਬਰ ਨੂੰ ਸ਼ੁਭ ਲਗਨ ਮਿਲਣਗੇ। 12 ਦਸੰਬਰ ਤੋਂ ਬਾਅਦ ਕੋਈ ਲਗਨ ਨਹੀਂ ਹੈ। 16 ਦਸੰਬਰ ਦੀ ਰਾਤ ਸੂਰਜ ਦੇ ਧਨੁ ਰਾਸ਼ੀ ਵਿਚ ਪ੍ਰਵੇਸ਼ ਨਾਲ ਖਰਮਾਸ ਸ਼ੁਰੂ ਹੋ ਜਾਵੇਗਾ ਅਤੇ ਹਰ ਤਰ੍ਹਾਂ ਦੇ ਸ਼ੁਭ ਕਾਰਜਾਂ ’ਤੇ ਰੋਕ ਲੱਗ ਜਾਵੇਗੀ।