ਨਵੰਬਰ 'ਚ ਵੱਜਣਗੀਆਂ ਸ਼ਹਿਨਾਈਆਂ, ਸਜਣਗੇ ਵਿਆਹ ਦੇ ਮੰਡਪ! ਵਿਆਹ ਲਈ ਇਹ 4 ਤਰੀਕਾਂ ਹਨ ਖ਼ਾਸ, ਬਣ ਰਿਹਾ ਸ਼ੁੱਭ ਨਕਸ਼ੱਤਰਾਂ ਦਾ ਸੰਯੋਗ
ਹਿੰਦੂ ਪਰੰਪਰਾਵਾਂ 'ਚ ਮਾਨਤਾ ਹੈ ਕਿ ਸ਼ੁਭ ਮਹੂਰਤ ਤੇ ਨਕਸ਼ੱਤਰਾਂ 'ਚ ਵਿਆਹ ਕਰਨ ਨਾਲ ਵਿਆਹੁਤਾ ਜੀਵਨ 'ਚ ਪਿਆਰ, ਖ਼ੁਸ਼ਹਾਲੀ ਅਤੇ ਆਪਸੀ ਤਾਲਮੇਲ ਬਣਿਆ ਰਹਿੰਦਾ ਹੈ। ਹਾਲਾਂਕਿ, ਵਿਆਹ ਦੀ ਅੰਤਿਮ ਤਰੀਕ ਤੈਅ ਕਰਨ ਤੋਂ ਪਹਿਲਾਂ ਆਪਣੇ ਸਥਾਨਕ ਪੰਚਾਂਗ ਅਤੇ ਜੋਤਸ਼ੀ ਤੋਂ ਲਾੜੇ-ਲਾੜੀ ਦੀ ਕੁੰਡਲੀ ਮਿਲਾ ਕੇ ਸਹੀ ਸਮੇਂ ਦੀ ਪੁਸ਼ਟੀ ਜ਼ਰੂਰ ਕਰਵਾ ਲਓ।
Publish Date: Tue, 27 Oct 2026 10:23 AM (IST)
Updated Date: Tue, 27 Oct 2026 11:54 AM (IST)
ਧਰਮ ਡੈਸਕ, ਨਵੀਂ ਦਿੱਲੀ: ਵੈਦਿਕ ਪੰਚਾਂਗ ਅਨੁਸਾਰ, ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਦੇਵਉਠਨੀ ਇਕਾਦਸ਼ੀ ਮਨਾਈ ਜਾਂਦੀ ਹੈ। ਇਸੇ ਦਿਨ ਚਤੁਰਮਾਸ ਦੀ ਸਮਾਪਤੀ ਹੁੰਦੀ ਹੈ। ਚਤੁਰਮਾਸ ਖ਼ਤਮ ਹੁੰਦੇ ਹੀ ਸ਼ੁਭ ਅਤੇ ਮੰਗਲ ਕਾਰਜ ਸ਼ੁਰੂ ਹੋ ਜਾਂਦੇ ਹਨ। ਹਰ ਪਾਸੇ ਸ਼ਹਿਨਾਈਆਂ ਦੀ ਗੂੰਜ ਤੇ ਵਿਆਹਾਂ ਦੀ ਰੌਣਕ ਦੇਖਣ ਨੂੰ ਮਿਲਦੀ ਹੈ। ਦੇਵਉਠਨੀ ਇਕਾਦਸ਼ੀ ਵਾਲੇ ਦਿਨ ਭਗਵਾਨ ਵਿਸ਼ਨੂੰ ਯੋਗ ਨੀਂਦ ਤੋਂ ਜਾਗਦੇ ਹਨ। ਇਸ ਲਈ ਸਾਰੀਆਂ ਇਕਾਦਸ਼ੀਆਂ 'ਚ ਦੇਵਉਠਨੀ ਇਕਾਦਸ਼ੀ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਹਿੰਦੂ ਧਰਮ 'ਚ ਸ਼ੁਭ ਅਤੇ ਮੰਗਲ ਕਾਰਜ ਕਰਨ ਲਈ ਸ਼ੁਭ ਮਹੂਰਤ ਜ਼ਰੂਰ ਦੇਖਿਆ ਜਾਂਦਾ ਹੈ। ਵਿਆਹ ਦਾ ਮਹੂਰਤ ਕਢਵਾਉਣ ਲਈ ਕਿਸੇ ਪੰਡਿਤ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਜੇਕਰ ਤੁਸੀਂ ਜਾਂ ਤੁਹਾਡੇ ਪਰਿਵਾਰ 'ਚ ਕਿਸੇ ਮੈਂਬਰ ਦਾ ਵਿਆਹ ਨਵੰਬਰ 2026 'ਚ ਕਰਨ ਦੀ ਤਿਆਰੀ ਹੋ ਰਹੀ ਹੈ ਤਾਂ ਪਹਿਲਾਂ ਸਹੀ ਮਹੂਰਤ ਦੇਖਣਾ ਜ਼ਰੂਰੀ ਹੈ। ਆਓ, ਐਸਟ੍ਰੋਪਤਰੀ ਦੀ ਅੰਕ ਜੋਤਸ਼ੀ ਭਾਨੂਪ੍ਰਿਆ ਮਿਸ਼ਰਾ ਦੇ ਅਨੁਸਾਰ ਜਾਣਦੇ ਹਾਂ ਕਿ ਨਵੰਬਰ 2026 'ਚ ਵਿਆਹ ਲਈ ਕਿਹੜੀਆਂ ਤਾਰੀਖਾਂ ਸਭ ਤੋਂ ਸ਼ੁਭ ਰਹਿਣਗੀਆਂ ਅਤੇ ਇਨ੍ਹਾਂ ਦਿਨਾਂ 'ਚ ਕਿਹੜੇ ਵਿਸ਼ੇਸ਼ ਨਕਸ਼ੱਤਰਾਂ ਦਾ ਮਹਾਂਸੰਯੋਗ ਬਣ ਰਿਹਾ ਹੈ।
ਭਾਨੂਪ੍ਰਿਆ ਮਿਸ਼ਰਾ ਦੱਸਦੀ ਹੈ ਕਿ ਨਵੰਬਰ 2026 'ਚ ਵਿਆਹ ਵਰਗੇ ਪਵਿੱਤਰ ਅਤੇ ਮੰਗਲ ਕਾਰਜ ਲਈ ਕੁਝ ਖ਼ਾਸ ਤਰੀਕਾਂ ਨੂੰ ਬੇਹੱਦ ਸ਼ੁਭ ਮੰਨਿਆ ਗਿਆ ਹੈ।
ਨਵੰਬਰ 2026 'ਚ ਵਿਆਹ ਦੇ ਸ਼ੁਭ ਮਹੂਰਤ ਤੇ ਯੋਗ
21 ਨਵੰਬਰ 2026: ਇਸ ਦਿਨ ਰੇਵਤੀ ਨਕਸ਼ੱਤਰ ਦਾ ਸ਼ੁਭ ਸੰਯੋਗ ਬਣ ਰਿਹਾ ਹੈ, ਜਿਸ ਨੂੰ ਵਿਆਹ ਲਈ ਬਹੁਤ ਹੀ ਉੱਤਮ ਮੰਨਿਆ ਜਾਂਦਾ ਹੈ।
24 ਨਵੰਬਰ 2026: ਇਸ ਤਾਰੀਖ ਨੂੰ ਰੋਹਿਣੀ ਨਕਸ਼ੱਤਰ 'ਚ ਵਿਆਹ ਲਈ ਵਿਸ਼ੇਸ਼ ਸ਼ੁਭ ਯੋਗ ਬਣ ਰਹੇ ਹਨ।
25 ਨਵੰਬਰ 2026: ਇਸ ਦਿਨ ਰੋਹਿਣੀ ਅਤੇ ਮ੍ਰਿਗਸ਼ਿਰਾ ਨਕਸ਼ੱਤਰ ਦਾ ਅਦਭੁੱਤ ਸੰਯੋਗ ਰਹੇਗਾ, ਜੋ ਵਿਆਹੁਤਾ ਜੀਵਨ 'ਚ ਸੁੱਖ-ਸਮ੍ਰਿੱਧੀ ਲਿਆਉਂਦਾ ਹੈ।
26 ਨਵੰਬਰ 2026: ਇਸ ਤਰੀਕ ਨੂੰ ਮ੍ਰਿਗਸ਼ਿਰਾ ਨਕਸ਼ੱਤਰ ਦੇ ਪ੍ਰਭਾਵ ਕਾਰਨ ਵਿਆਹ ਲਈ ਬੇਹੱਦ ਸ਼ੁਭ ਮਹੂਰਤ ਉਪਲਬਧ ਹੈ।
ਹਿੰਦੂ ਪਰੰਪਰਾਵਾਂ 'ਚ ਮਾਨਤਾ ਹੈ ਕਿ ਸ਼ੁਭ ਮਹੂਰਤ ਤੇ ਨਕਸ਼ੱਤਰਾਂ 'ਚ ਵਿਆਹ ਕਰਨ ਨਾਲ ਵਿਆਹੁਤਾ ਜੀਵਨ 'ਚ ਪਿਆਰ, ਖ਼ੁਸ਼ਹਾਲੀ ਅਤੇ ਆਪਸੀ ਤਾਲਮੇਲ ਬਣਿਆ ਰਹਿੰਦਾ ਹੈ। ਹਾਲਾਂਕਿ, ਵਿਆਹ ਦੀ ਅੰਤਿਮ ਤਰੀਕ ਤੈਅ ਕਰਨ ਤੋਂ ਪਹਿਲਾਂ ਆਪਣੇ ਸਥਾਨਕ ਪੰਚਾਂਗ ਅਤੇ ਜੋਤਸ਼ੀ ਤੋਂ ਲਾੜੇ-ਲਾੜੀ ਦੀ ਕੁੰਡਲੀ ਮਿਲਾ ਕੇ ਸਹੀ ਸਮੇਂ ਦੀ ਪੁਸ਼ਟੀ ਜ਼ਰੂਰ ਕਰਵਾ ਲਓ।
ਵਿਆਹ ਲਈ ਸ਼ੁਭ ਮਹੂਰਤ ਦੇਖਣਾ ਕਿਉਂ ਜ਼ਰੂਰੀ ਹੈ?
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਆਹ ਲਈ ਸ਼ੁਭ ਮਹੂਰਤ ਇਸ ਲਈ ਦੇਖਿਆ ਜਾਂਦਾ ਹੈ ਤਾਂ ਜੋ ਲਾੜੇ-ਲਾੜੀ ਦੇ ਵਿਆਹੁਤਾ ਜੀਵਨ 'ਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਬਣੀ ਰਹੇ।